ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸਕੇਪ ਯਾਦਪੱਤਰ

ਸਕੇਪ ਗੈਰ-ਵਪਾਰਕ ਸੰਸਥਾਂ ਹੈ ਜੋ ਹਮੇਸ਼ਾ ਪੰਜਾਬੀ ਮਾਂ-ਬੋਲੀ ਦੇ ਪ੍ਰਸਾਰ ਪ੍ਰਚਾਰ ਲਈ ਕੰਮ ਕਰੇਗੀ। ਇਸ ਨਾਲ ਸਬੰਧਤ ਮੈਂਬਰ ਪੰਜਾਬੀ ਮਾਂ-ਬੋਲੀ ਦੇ ਵਿਕਾਸ ਵਿਚ ਸੇਵਾ ਭਾਵਨਾ ਨਾਲ ਕੰਮ ਕਰਨਗੇ।

  1. ਕਿਸੇ ਵੀ ਭਾਸ਼ਾ ਦੇ ਵਿਕਾਸ ਲਈ ਸਬੰਧਤ ਸਮੇਂ ਦੀ ਤਕਨਾਕਲੋਜੀ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ ਜੇਕਰ ਕੋਈ ਭਾਸ਼ਾ ਇਸ ਦੇ ਹਾਣ ਦੀ ਹੋ ਕੇ ਨਹੀਂ ਚੱਲੇਗੀ ਤਾਂ ਉਸ ਦੇ ਖਤਮ ਹੋਣ ਦੇ ਅੰਦਾਜ਼ੇ ਕਿਆਸੇ ਜਾ ਸਕਦੇ ਹਨ। ਪੰਜਾਬੀ ਭਾਸ਼ਾ ਨਾਲ ਸਬੰਧਿਤ ਮਸ਼ੀਨ (ਕੰਪਿਊਟਰ) ਪ੍ਰੋਗਰਾਮ ਤਿਆਰ ਕਰਕੇ ਪੰਜਾਬੀ ਜਗਤ ਨੂੰ ਮੁਹੱਈਆ ਕਰਵਾਉਣੇ ਇਸ ਸੰਸਥਾ ਦਾ ਪ੍ਰਮੁੱਖ ਕਾਰਜ ਹੋਵੇਗਾ। ਪੰਜਾਬੀ ਭਾਸ਼ਾ ਨੂੰ ਕਦੀ ਵੀ ਵਿਗਿਆਨ ਅਤੇ ਤਕਨੀਕੀ ਵਿਸ਼ਿਆਂ ਵਿਚ ਮਾਧਿਅਮ ਦੇ ਤੌਰ ਤੇ ਵਰਤਣ ਦੀ ਕੋਸ਼ਿਸ ਨਹੀਂ ਕੀਤੀ ਗਈ ਜਿਸਦੇ ਸਿੱਟੇ ਵਜੋਂ ਪੰਜਾਬੀ ਤਕਨਾਲੋਜੀ ਪੱਖ ਤੋਂ ਅਵਿਕਸਤ ਰਹਿ ਗਈ ਹੈ। ਲਿਪੀਆਂ ਦਾ ਰੱਲਗੱਡ ਵੀ ਇਸ ਦੇ ਵਿਕਾਸ ਵਿਚ ਵੱਡਾ ਅੜਿੱਕਾ ਹੈ। ਪੰਜਾਬੀ ਭਾਸ਼ਾ ਲਈ ਪ੍ਰਚਲਿਤ ਫੌਂਟ ਦੀ ਬੇਨਿਯਮਤਾ ਵੀ ਇਸ ਦੇ ਲਈ ਘਾਤਕ ਸਿੱਧ ਹੋ ਰਹੀ ਹੈ ਜਿਸਦੇ ਸਿੱਟੇ ਵਜੋਂ ਪੰਜਾਬੀ ਭਾਸ਼ਾ ਨਾਲ ਸਬੰਧਿਤ ਸਮੱਗਰੀ ਵਿਸ਼ਵ ਪੱਧਰ ਤੇ ਪ੍ਰਚਲਿਤ ਨਹੀਂ ਹੋ ਰਹੀ। ਪੰਜਾਬੀ ਭਾਸ਼ਾ ਵਿਚ ਪ੍ਰਚਲਿਤ ਸਮੱਗਰੀ, ਫੌਂਟਸ ਆਦਿ ਨੂੰ ਇਕਸਾਰਤਾ ਪ੍ਰਦਾਨ ਕਰਵਾਉਣੀ ਤਾਂ ਕਿ ਇਸਦੀ ਸਮੱਗਰੀ ਵਿਸ਼ਵ ਪੱਧਰ ਤੇ ਪ੍ਰਚਲਿਤ ਹੋ ਸਕੇ ਵੀ ਇਸ ਸੰਸਥਾ ਦਾ ਮਨੋਰਥ ਹੋਵੇਗਾ।
  2. ਸਕੇਪ ਪੰਜਾਬੀ ਜਗਤ ਨੂੰ ਉਹ ਮੰਚ ਪ੍ਰਦਾਨ ਕਰਦਾ ਹੈ ਜਿਸ ਦਾ ਮੈਂਬਰ ਬਣ ਕੇ ਕੋਈ ਵੀ ਸੰਸਥਾ/ਵਿਅਕਤੀ ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਆਪਣਾ ਯੋਗਦਾਨ ਪਾ ਸਕਦਾ ਹੈ।
  3. ਅਜੋਕੇ ਦੌਰ ਵਿਚ ਇੰਟਰਨੈੱਟ ਇਕ ਵਿਸ਼ਵ ਪਿੰਡ ਦੀ ਤਰ੍ਹਾਂ ਹੈ ਜੋ ਕਿ ਪੂਰੀਆਂ ਦੁਨੀਆਂ ਦੇ ਕੰਪਿਊਟਰਾਂ ਨੂੰ ਆਪਸ ਵਿਚ ਜੋੜ ਕੇ ਸੂਚਨਾਵਾਂ ਦਾ ਅਦਾਨ-ਪ੍ਰਦਾਨ ਕਰਨ ਦੀ ਸਹੂਲਤ ਮੁਹੱਈਆ ਕਰਵਾਉਂਦਾ ਹੈ। ਇੰਟਰਨੈਟ ਦੀ ਦੁਨੀਆਂ ਵਿਚ ਭੂਗੋਲਿਕ, ਰਾਜਨੀਤਕ ਅਤੇ ਧਾਰਮਿਕ ਹੱਦਬੰਧੀਆਂ ਦੀ ਕੋਈ ਗੁਜਾਇਸ ਨਹੀਂ ਇਸ ਵਿਸ਼ਵ ਵਿਆਪੀ ਨੈਟਵਰਕ ਤੇ ਕਿਸੇ ਇਕ ਵਿਸ਼ੇਸ਼ ਸੰਸਥਾ ਦਾ ਦਬਦਬਾ ਨਹੀਂ ਸਗੋਂ ਲੋਕ-ਗਿਆਨ ਦਾ ਸਾਂਝਾਂ ਮੰਚ ਹੈ ਜਿਸ ਦੁਆਰਾ ਅਸੀਂ ਆਪਣੀ ਸਮੱਗਰੀ ਦਾ ਵਿਸ਼ਵ ਪ੍ਰਦਰਸ਼ਨ ਕਰ ਸਕਦੇ ਹਾਂ। ਇੰਟਰਨੈਟ ਇਕ ਗਹਿਰੇ ਸਮੁੰਦਰ ਦੇ ਸਮਾਨ ਹੈ ਜਿਸ ਵਿਚ ਚੁੱਭੀ ਮਾਰ ਕੇ ਹਰ ਕੋਈ ਆਪਣੀ ਮਰਜ਼ੀ ਦੀ ਜਾਣਕਾਰੀ ਹਾਸਲ ਕਰ ਸਕਦਾ ਹੈ। ਪੰਜਾਬੀ ਭਾਸ਼ਾ ਨਾਲ ਸਬੰਧਤ ਸਮੱਗਰੀ ਨੂੰ ਇਸ ਵਿਸ਼ਵ ਮੰਚ ਤੇ ਪ੍ਰਦਰਸਿਤ ਕਰਨ ਦੀ ਤਕਨੀਕ ਅਤੇ ਇਸ ਨਾਲ ਲੋੜੀਂਦੀ ਸਮੱਗਰੀ ਦੀ ਭਾਲ ਵਿਧੀ ਆਦਿ ਦੀ ਜਾਣਕਾਰੀ ਪੰਜਾਬੀ ਜਗਤ ਨੂੰ ਮਹੁੱਈਆ ਕਰਵਾਉਣੀ ਵੀ ਇਸ ਸੰਸਥਾ ਦਾ ਮਨੋਰਥ ਹੋਵੇਗਾ।
  4. ਖੇਤਰੀ ਭਾਸ਼ਾਵਾਂ ਦਾ ਅੰਤਰਰਾਸ਼ਟਰੀ ਮਿਆਰ ਨਿਰਧਾਰਤ ਕਰਨ ਲਈ ਯੂਨੀਕੋਡ ਕੰਨਸਾਰਟੀਅਮ ਨਾਮ ਦੇ ਸੰਘ ਦਾ ਸੰਗਠਨ ਕੀਤਾ ਗਿਆ ਹੈ। ਜਿਸ ਵਿਚ ਭਾਰਤ ਦੀਆਂ ਲਗਭਗ ਗਿਆਰਾਂ ਭਾਸ਼ਾਵਾਂ ਦੀ ਲਿਪੀ ਨੂੰ ਕੋਡਬੱਧ ਕੀਤਾ ਗਿਆ ਹੈ ਜਿਨ੍ਹਾਂ ਵਿਚ ਗੁਰਮੁੱਖੀ ਵੀ ਇਕ ਹੈ ਇਸ ਪ੍ਰਣਾਲੀ ਅਧੀਨ ਪੰਜਾਬੀ ਭਾਸ਼ਾ ਦੀ ਲਿਖਤ ਸਮੱਗਰੀ ਜੇਕਰ ਇੰਟਰਨੈੱਟ ਤੇ ਮੌਜ਼ੂਦ ਹੋਵੇ ਤਾਂ ਵਿਸ਼ਵ ਵਿਚ ਕਿਤੇ ਵੀ ਬੈਠਾ ਵਿਅਕਤੀ ਖੋਜ ਇੰਜਣ ਦੁਆਰਾ ਉਸ ਸਮੱਗਰੀ ਦੀ ਭਾਲ ਕਰ ਸਕਦਾ ਹੈ ਲੋੜ ਹੈ ਇਸ ਪ੍ਰਣਾਲੀ ਨੂੰ ਪੂਰਨ ਰੂਪ ਵਿਚ ਲੇਖਕਾਂ, ਬੁੱਧੀਜੀਵੀਆਂ ਅਤੇ ਸਾਹਿਤ ਪ੍ਰੇਮੀਆਂ ਤੱਕ ਪਹੁਚਾਉਣ ਦੀ ਜਿਸ ਦੁਆਰਾ ਉਹ ਆਪਣੀ ਸਮੱਗਰੀ ਵਿਸ਼ਵ ਪ੍ਰਦਰਸਿਤ ਕਰ ਸਕਣ। ਯੂਨੀਕੋਡ ਪ੍ਰਣਾਲੀ ਵਿਕਸਤ ਹੋਣ ਨਾਲ ਗੁਰਮੁਖੀ ਅਤੇ ਸ਼ਾਹਮੁਖੀ ਵਿਚਲੇ ਅੰਤਰ ਕਾਫੀ ਹੱਦ ਤਕ ਦੂਰ ਹੋ ਸਕਦੇ ਹਨ। ਜਿਵੇਂ ਪਰੰਪਰਕ ਫੋਂਟਾਂ ਵਿਚ ਟਾਈਪ ਕੀਤੀ ਸਮੱਗਰੀ ਦੂਸਰੇ ਫੌਂਟ ਵਿਚ ਜਾ ਕੇ ਪੜ੍ਹਨਯੋਗ ਹੀ ਨਹੀਂ ਰਹਿੰਦੀ ਅਜਿਹੀ ਸਮੱਸਿਆ ਤੋਂ ਵੀ ਯੂਨੀਕੋਡ ਪ੍ਰਣਾਲੀ ਛੁਟਕਾਰਾ ਦਿਵਾ ਸਕਦੀ ਹੈ। ਇਸ ਦੀ ਕੰਪਿਊਟਰ ਤੇ ਵਰਤੋਂ ਵਿਧੀ ਸਬੰਧੀ ਸਕੇਪੇ ਵਲੋਂ ਪੰਜਾਬੀ ਜਗਤ ਜਾਣਕਾਰੀ ਮੁਹੱਈਆਂ ਕਰਵਾਈ ਗਈ ਹੈ।
  5. ਇੰਟਰਨੈਟ ਦੇ ਸਹਾਰੇ ਆਨ ਲਾਈਨ ਈ ਮੈਗਜ਼ੀਨ ਦਾ ਵਿਕਾਸ ਅਤੇ ਇੱਥੇ ਪ੍ਰਦਰਸ਼ਤ ਸਮੱਗਰੀ ਦਾ ਇਸਤੇਮਾਲ, ਭਾਲ ਵਿਧੀ, ਸਾਹਿਤਕ ਲੇਖਕਾਂ ਨੂੰ ਆਪਸੀ ਰਾਬਤੇ ਪ੍ਰਤੀ ਇੰਟਰਨੈੱਟ ਦੀ ਵਰਤੋਂ ਵਿਧੀ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣੀ, ਤਾਂ ਜੋ ਉਹ ਇਸ ਦਾ ਇਸਤੇਮਾਲ ਸੰਚਾਰੂ ਰੂਪ ਵਿਚ ਕਰ ਸਕਣ।
  6. ਪੰਜਾਬੀ ਭਾਸ਼ਾ ਨੂੰ ਕੰਪਿਊਟਰ ਵਰਤੋਂਕਾਰਾਂ ਦੇ ਯੋਗ ਬਣਾਉਣ ਲਈ ਅਲੱਗ-ਅੱਲਗ ਲਿਪੀਆਂ ਅਤੇ ਫੌਂਟਸ ਦੇ ਮਿਆਰੀਕਰਨ ਹਿਤ ਪ੍ਰਕਾਰਜ਼ ਕਰਨੇ ਅਤੇ ਇਨ੍ਹਾਂ ਨੂੰ ਇਕ ਨਿਯਮ ਬੱਧ ਕਰਨ ਲਈ ਉਪਰਾਲੇ ਆਦਿ ਕਰਨੇ ਵੀ ਇਸ ਸੰਸਥਾਂ ਦਾ ਪ੍ਰਕਾਰਜ਼ ਹੋਵੇਗਾ।
  7. ਅਜੋਕੀ ਪੀੜ੍ਹੀ ਦੇ ਵਿਦਿਆਰਥੀਆਂ ਨੂੰ ਕੰਪਿਊਟਰ ਨਾਲ ਸਮੱਗਰੀ ਪੰਜਾਬੀ ਭਾਸ਼ਾ ਵਿਚ ਮਹੁੱਈਆ ਕਰਵਾਉਣੀ
  8. ਪੰਜਾਬੀ ਭਾਸ਼ਾ ਦੀਆਂ ਵੱਧ ਤੋਂ ਵੱਧ ਵੈਬ-ਸਾਈਟਾਂ ਯੂਨੀਕੋਡ ਵਿਚ ਤਿਆਰ ਕਰਨੀਆਂ।
  9. ਤਕਨੀਕੀ ਖੇਤਰ ਦੇ ਵਿਦਿਆਰਥੀਆਂ ਦੇ ਸਿਖਲਾਈ ਕੈਂਪ ਲਗਾ ਕੇ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਪ੍ਰੇਰਿਤ ਕਰਨਾ।
  10. ਸਿੱਖਿਆ ਸੰਸਥਾਵਾਂ ਜਿਨ੍ਹਾਂ ਦੀਆਂ ਵੈਬ-ਸਾਈਟ ਅੰਗਰੇਜੀ ਭਾਸ਼ਾ ਵਿਚ ਹੀ ਚਲ ਰਹੀਆਂ ਹਨ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਵਿਚ ਵੀ ਵੈਬ-ਸਾਈਟ ਬਣਾ ਕੇ ਦੇਣੀਆਂ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ