ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਇੱਕ ਸੰਦੇਸ਼

ਇਸ ਸੰਸਥਾ ਦਾ ਮਨੋਰਥ ਪੰਜਾਬ ਅਤੇ ਪੰਜਾਬੀ ਦਾ ਖੇਤਰੀ ਅਤੇ ਤਕਨੀਕੀ ਪੱਖ ਰਖਣਾ ਹੈ। ਸਕੇਪ ਸੰਸਥਾ ਪੰਜਾਬੀ ਨਾਲ ਜੁੜ੍ਹੇ ਹੋਏ ਸੰਵੇਦਨਸ਼ੀਲ,ਪੰਜਾਬੀ ਚਿੰਤਕ ਅਤੇ ਦਾਰਸ਼ਨਿਕ ਸੋਚ ਨੂੰ ਆਪਣੇ ਨਾਲ ਲੈਕੇ ਅਤੇ ਪੰਜਾਬੀ ਸਾਹਿਤ ਦੀ ਮੱਧਮ ਪਈ ਰਫ਼ਤਾਰ ਨੂੰ ਅੱਗੇ ਵਧਾਉਣ ਲਈ ਯਤਨਸ਼ੀਲ ਹੈ। ਅੱਜ ਦੇ ਸਮੇਂ ਹਰ ਇੱਕ ਵਿਅਕਤੀ ਆਪਣੇ ਰੁਝੇਵਿਆਂ ਵਿਚ ਇਹਨਾਂ ਡੁਬ ਚੁੱਕਾ ਹੈ ਕਿ ਉਸ ਨੂੰ ਮਾਂ-ਬੋਲੀ ਵਰਗੀ ਸੁਗਾਤ ਦਾ ਵੀ ਇਲਮ ਨਹੀ ਰਿਹਾ ਅਤੇ ਇਸ ਨੂੰ ਸਿਰਫ਼ ਇਕ ਬੋਲ-ਚਾਲ ਦੀ ਭਾਸ਼ਾ ਤੱਕ ਹੀ ਸੀਮਤ ਰੱਖ ਲਿਆਂ ਹੈ, ਜੋ ਕਿ ਮਾਂ-ਬੋਲੀ ਪੰਜਾਬੀ ਲਈ ਬਹੁਤ ਵੱਡਾ ਧੱਕਾ ਹੈ। ਸਕੇਪ ਸੰਸਥਾ ਵਲੋ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਉਦੋ ਤੱਕ ਨਿਰਾਰਥਕ ਹੈ, ਜਦੋ ਤੱਕ ਇਸ ਨੂੰ ਤੁਹਾਡੇ ਸਭ ਪੰਜਾਬੀ ਪ੍ਰੇਮੀਆ ਦਾ ਹੁੰਗਾਰਾ ਨਹੀ ਮਿਲਦਾ। ਪੰਜਾਬੀ ਮਾਂ-ਬੋਲੀ ਨੂੰ ਖੇਤਰੀ ਅਤੇ ਤਕਨੀਕੀ ਤੌਰ ਤੇ ਬਣਦੀ ਜਗ੍ਹਾਂ ਦੇਣ ਦੀ ਇੱਕ ਪਹਿਲ ਸਕੇਪ ਪੰਜਾਬ ਨੇ ਸ਼ੁਰੂ ਕੀਤੀ ਹੈ, ਪਰ ਇਸ ਨੂੰ ਸਹੀ ਮਜ਼ਿਲ ਤੇ ਪਹੁਚਾਉਣਾ ਤੁਹਾਡੇ ਸਭ ਦੇ ਸਾਥ ਨਾਲ ਹੀ ਹੋ ਸਕਦਾ ਹੈ। ਜੇਕਰ ਇਸ ਨੂੰ ਹੁਣ ਸੰਭਾਲਿਆਂ ਨਾ ਗਿਆ ਤਾਂ ਕਿਤੇ ਸਾਡੀ ਆਉਣ ਵਾਲੀ ਪੀੜ੍ਹੀ ਮਾਂ-ਬੋਲੀ ਤੋਂ ਵਾਂਝੀ ਨਾ ਰਹਿ ਜਾਵੇ। ਤੁਹਾਡੇ ਵਲੋਂ ਭੇਜੇ ਗਏ ਲੇਖ, ਸੁਝਾਅ, ਦਾਨ ਪੰਜਾਬੀ ਦੇ ਤਕਨੀਕੀ ਪੱਖ ਉਜਾਗਰ ਕਰਨ ਲਈ ਹੋਰ ਵੀ ਸਹਾਈ ਹੋਣਗੇ।

ਲੇਖਕਾਂ ਦਾ ਯੋਗਦਾਨ

ਸਾਡੀ ਸੰਸਥਾ ਦੁਆਰਾ ਤੁਸੀ ਆਪਣੀ ਗਲ ਸਾਰੇ ਪੰਜਾਬੀਆਂ ਅੱਗੇ ਇੰਟਰਨੇਟ ਅਤੇ ਈ-ਮੈਗਜ਼ੀਨ ਰਾਂਹੀ ਰੱਖ ਸਕਦੇ ਹੋ। ਭਾਸ਼ਾ ਦੀ ਪ੍ਰਫੁਲਤਾ ਵਿਚ ਸਭ ਤੋ ਵਧ ਯੋਗਦਾਨ ਲੇਖਕਾ ਦਾ ਹੁੰਦਾ ਹੈ। ਜਿਸ ਭਾਸ਼ਾ ਕੋਲ ਲੇਖਕ ਨਹੀ ਹੁੰਦੇ ਉਹ ਦਮ ਤੋੜ ਜਾਂਦੀਆ ਹਨ। ਅਸੀ ਜਾਣਦੇ ਹਾਂ ਕਿ ਇਕ ਲੇਖਕ ਨੂੰ ਇਕ ਰਚਨਾਂ ਲਿਖਣ ਲਈ ਬਹੁਤ ਸਮਾਂ ਅਤੇ ਧਿਆਨ ਦੀ ਲੋੜ ਹੁੰਦੀ ਹੈ ਪਰ ਅਸੀ ਅਜੇ ਇੰਨ੍ਹੇ ਸਮਰੱਥ ਨਹੀ ਹਾਂ ਕਿ ਤੁਹਾਨੂੰ ਤੁਹਾਡੇ ਦੁਆਰਾ ਭੇਜੀਆ ਗਈਆ ਰਚਨਾਵਾਂ ਦਾ ਸਹੀ ਮੁੱਲ ਦੇ ਸਕੀਏ ਪਰ ਅਸੀ ਆਪ ਜੀ ਦੀ ਸੋਚ ਨੂੰ ਸਾਰੇ ਪੰਜਾਬੀਆਂ ਅੱਗੇ ਰੱਖਣ ਦਾ ਭਰੋਸਾ ਦਿੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਤੁਹਾਡੇ ਵਲੋਂ ਭੇਜੀਆ ਗਈਆ ਰਚਨਾਵਾਂ ਦੁਆਰਾ ਪੰਜਾਬੀ ਬੋਲੀ ਨੂੰ ਸੰਸਾਰ ਭਰ 'ਚ ਪਹੁੰਚਾਉਣ ਦਾ ਯਤਨ ਕਰਾਂਗੇ।

ਸਾਫਟਵੇਅਰ ਡਿਵੈਲਪਰ ਦਾ ਯੋਗਦਾਨ

ਅੱਜ ਦਾ ਯੁੱਗ ਤਕਨੀਕੀ ਯੁਗ ਵਜੋ ਜਾਣਿਆ ਜਾਂਦਾ ਹੈ। ਇਸ ਵਿਚ ਪੰਜਾਬੀ ਭਾਸ਼ਾ ਦਾ ਤਕਨੀਕੀ ਪੱਖ ਤੋ ਵਿਕਾਸ ਬਹੁਤ ਜ਼ਰੂਰੀ ਹੈ। ਇਸ ਲਈ ਦੋ-ਚਾਰ ਨਹੀ ਸਗੋ ਹਜਾਰਾ ਨੌਜਵਾਨ ਚਾਹੀਦੇ ਹਨ ਜੋ ਪੰਜਾਬੀ ਦਾ ਤਕਨੀਕੀ ਪੱਖ ਦੁਨੀਆ ਭਰ ਵਿੱਚ ਰੱਖਣ। ਸਾਡੀ ਸੰਸਥਾ ਵਿਚ ਉਹਨਾਂ ਸਾਰੇ ਕੰਪਿਊਟਰ ਪ੍ਰੋਗਰਾਮਰਾਂ ਦਾ ਸਵਾਗਤ ਹੈ ਜੋ ਸਾਫਟਵੇਅਰ/ਐਪ/ਵੈੱਬਸਾਈਟ ਰਾਂਹੀ ਪੰਜਾਬੀ ਦੀ ਸੇਵਾ ਭਾਵਨਾ ਨਾਲ ਸੇਵਾ ਕਰ ਸਕਣ। ਜੇਕਰ ਕਿਸੇ ਸਾਫ਼ਟਵੇਅਰ ਜਾਂ ਐਪ ਦੀ ਬਾਹਰੀ ਸਾਧਨਾਂ ਲਈ ਧੰਨ ਚਾਹੀਦਾ ਹੋਵੇ ਤਾਂ ਸਕੇਪ ਸੰਸਥਾ ਉਸ ਦਾ ਲੋੜ ਅਨੁਸਾਰ ਸਾਥ ਦਵੇਗੀ।

ਪਾਠਕਾਂ ਦਾ ਯੋਗਦਾਨ

ਪਾਠਕਾਂ ਦਾ ਕਿਸੇ ਵੀ ਭਾਸ਼ਾ ਦਾ ਵਿਸਤਾਰ ਕਰਨ ਵਿੱਚ ਉਨ੍ਹਾਂ ਹੀ ਯੋਗਦਾਨ ਹੁੰਦਾ ਹੈ ਜਿਨ੍ਹਾਂ ਲੇਖਕਾਂ ਦਾ ਹੁੰਦਾ ਹੈ। ਜੇਕਰ ਚੰਗਾ ਸਾਹਿਤ ਹੀ ਨਾ ਲਿਖਿਆ ਗਿਆ ਤਾਂ ਉਸ ਦੇ ਪਾਠਕ ਵੀ ਘੱਟ ਹੋਣਗੇ ਉਸੇ ਤਰ੍ਹਾਂ ਜੇਕਰ ਪਾਠਕ ਹੀ ਨਹੀ ਹੋਣਗੇ ਤਾਂ ਵਧੀਆ ਤੋਂ ਵਧੀਆ ਸਾਹਿਤ ਦਾ ਵੀ ਸਹੀ ਮੁੱਲ ਨਹੀ ਪੈਂਦਾ। ਪਾਠਕਾਂ ਨੂੰ ਵੀ ਪੰਜਾਬੀ ਦੇ ਲਈ ਆਪਣਾ ਬਣਦਾ ਯੋਗਦਾਨ ਦੇਣਾ ਚਾਹੀਦਾ ਹੈ। ਜੋ ਵੀ ਉਹ ਪੜਦੇ ਨੇ ਉਸ ਦਾ ਵਿਚਾਰ-ਵਟਾਂਦਰਾ ਹੋਰ ਲੋਕਾਂ ਨਾਲ ਵੀ ਕਰਨ, ਹੋ ਸਕਦਾ ਹੈ ਤੁਹਾਡੀ ਪ੍ਰੇਰਣਾ ਸਦਕਾ ਹੀ ਹੋਰ ਪਾਠਕ ਵੀ ਰਚਨਾਵਾ ਪ੍ਰਤੀ ਪ੍ਰੇਰਿਤ ਹੋਣ ਅਤੇ ਪੰਜਾਬੀ ਮਾਂ-ਬੋਲੀ ਨੂੰ ਉਸਦੀ ਬਣਦੀ ਜਗ੍ਹਾਂ ਮਿਲ ਸਕੇ।
ਹਰ ਪੰਜਾਬੀ ਨਾਲ ਜੁੜਿਆ ਵਿਅਕਤੀ ਇਸ ਸੰਦੇਸ਼ ਨੂੰ ਪਾਠਕਾਂ, ਸਹਿਤਕਾਰਾ ਅਤੇ ਤਕਨਾਲੌਜ਼ੀ ਪ੍ਰੇਮੀਆ ਤਕ ਆਪਣੀ ਜਿੰਮੇਵਾਰੀ ਸਮਝ ਕਿ ਪਹੁੰਚਾਵੇ ਤਾਂ ਜੋ ਸਾਡੀ ਮਾਂ-ਬੋਲੀ ਹੋਰ ਵੀ ਵਧ ਵਿਸਤਾਰ ਕਰ ਸਕੇ। ਇਸ ਦੀ ਅੱਜ ਬਹੁਤ ਜਰੂਰਤ ਹੈ। ਆਓ ਸਕੇਪ ਸੰਸਥਾ ਨਾਲ ਜੁੜ ਕਿ ਪੰਜਾਬੀ ਮਾਂ-ਬੋਲੀ ਦਾ ਵਿਸਤਾਰ ਕਰੀਏ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ