ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮੇਰੇ ਸਹੁਰਾ ਸਾਹਿਬ

ਕਈ ਲੋਕ ਇਸ ਸੰਸਾਰ ਤੇ ਗਰੀਬੀ ਦੀ ਹਾਲਤ ਵਿੱਚ ਜਨਮ ਲੈੱਦੇ ਹਨ ਪਰ ਉਹ ਜਿੰਦਗੀ ਵਿੱਚ ਇੰਨੀ ਦੌਲਤ ਕਮਾ ਲੈੱਦੇ ਹਨ ਤੇ ਅਮੀਰ ਹੋ ਜਾਂਦੇ ਹਨ ਕਿ ਉਹਨਾ ਦਾ ਨਾਮ ਸਦੀਆਂ ਤੱਕ ਯਾਦ ਰੱਖਿਆ ਜਾਂਦਾ ਹੈ। ਇਸੇ ਤਰਾਂ ਕਈ ਲੋਕ ਰੁਤਬੇ ਚ ਇੰਨੀ ਤਰੱਕੀ ਕਰਦੇ ਹਨ ਕਿ ਉਹ ਯਾਦਗਾਰੀ ਹਸਤੀ ਬਣ ਜਾਂਦੇ ਹਨ।ਗਰੀਬੀ ਵਿੱਚ ਪੈਦਾ ਹੋ ਕੇ ਅਮੀਰੀ ਚ ਮਰਨਾ ਜਾਂ ਆਮ ਜਿਹੇ ਘਰ ਵਿੱਚ ਜਨਮ ਲੈਕੇ ਉੱਚ ਅਹੁਦਾ ਪਾ੍ਰਪਤ ਕਰਨਾ ਕਾਮਜਾਬੀ ਮਨਿਆ ਜਾਂਦਾ ਹੈ ਪਰ ਜੇ ਕੌਈ ਆਦਮੀ ਗਰੀਬੀ ਵਿੱਚ ਪੈਦਾ ਹੋ ਕੇ ਗਰੀਬੀ ਤੇ ਆਮ ਲੋਕਾਂ ਜਿਹੀ ਜਿੰਦਗੀ ਜਿਉਂਦਾ ਹੋਇਆ ਇਸ ਸੰਸਾਰ ਤੋਂ ਰੁਖਸਤ ਹੋ ਜਾਵੇ ਤੇ ਫਿਰ ਵੀ ਜੱਗ ਤੇ ਆਪਣਾ ਨਾਮ ਕਮਾ ਜਾਵੇ ਤਾਂ ਉਸ ਨੂੰ ਸਿਜਦਾ ਕਰਨ ਨੂੰ ਤਾਂ ਦਿਲ ਕਰਦਾ ਹੀ ਹੈ। ਅਜਿਹੀ ਸਖਸ਼ੀਅਤ ਦੇ ਮਾਲਕ ਸਨ ਮੇਰੇ ਸਹੁਰਾ ਸਾਹਿਬ ਮਾਸਟਰ ਬਸੰਤ ਰਾਮ ਗਰੋਵਰ।
ਮਾਲਵੇ ਦੇ ਛੋਟੇ ਜਿਹੇੇ ਪਿੰਡ ਮਹਿਮਾ ਸਰਕਾਰੀ (ਗੋਨਿਆਣਾ) ਦੇ ਗਰੀਬ ਮਹਾਜਨ ਪਰਿਵਾਰ ਘਰੇ ਜਨਮ ਲੈ ਕੇ ਮਿਹਨਤ ਮਜਦੂਰੀ ਕਰਕੇ ਦੱਸਵੀ ਪਾਸ ਕਰਨਾ ਵੀ ਉਸ ਜਮਾਨੇ ਵਿੱਚ ਕਿਸੇ ਕਰਿਸ਼ਮੇ ਤੋ ਘੱਟ ਨਹੀ ਸੀ। ਤੇ ਭਲਾ ਵੇਲਾ ਸੀ ਉਹ ਜਦੋ ਦਸ ਪੜ੍ਹੇ ਨੂੰ ਸਰਕਾਰ ਮਾਸਟਰ ਤਾਂ ਲਾ ਹੀ ਦਿੰਦੀ ਸੀ । ਆਪਣੀ ਇਸੇ ਯੋਗਤਾ ਕਰਕੇ ਹੀ ਉਹ ਨਜਦੀਕੀ ਪਿੰਡ ਵਿੱਚ ਜੇ ਬੀ ਟੀ ਮਾਸਟਰ ਲੱਗ ਗਏ। ਉਸ ਜਮਾਨੇ ਵਿੱਚ ਸੱਠ ਸੱਤਰ ਰੁਪਿਆ ਦੀ ਬੰਨ੍ਹਵੀ ਤਨਖਾਹ ਇੱਕ ਘਰ ਨੂੰ ਚਲਾਉਣ ਲਈ ਕਾਫੀ ਹੁੰਦੀ ਸੀ। ਘਰ ਦਾ ਤੋਰਾ ਚੰਗਾ ਤੁਰ ਪਿਆ ਤੇ ਦਸ ਦਸ ਪੜ੍ਹ ਕੇ ਦੂਜੇ ਦੋਨੋ ਛੋਟੇ ਭਰਾ ਵੀ ਮਾਸਟਰ ਲੱਗ ਗਏ। ਤੇ ਤਿੰਨੇ ਭਰਾ ਹੀ ਵਿਆਹੇ ਗਏ। ਉਹਨਾ ਵੇਲਿਆਂ ਵਿੱਚ ਆਮ ਘਰਾਂ ਦੇ ਸਾਰੇ ਭਰਾਵਾਂ ਨੂੰ ਸਾਕ ਨਹੀ ਸਨ ਹੁੰਦੇ। ਬਹੁਤੇ ਘਰਾਂ ਦੇ ਇੱਕ ਦੋ ਮੁੰਡੇ ਅਕਸਰ ਕੰਵਾਰੇ ਰਹਿ ਹੀ ਜਾਂਦੇ ਸਨ।ਮੇਰੇ ਸਹੁਰਾ ਸਾਹਿਬ ਦੇ ਸਿਰ ਪੰਜ ਭੈਣਾਂ ਦਾ ਬੋਝ ਵੀ ਸੀ। ਇੰਨੀ ਲੰਬੀ ਚੋੜੀ ਕਬੀਲਦਾਰੀ ਨੂੰ ਸੰਭਾਲਣਾ ਖਾਲਾ ਜੀ ਦਾ ਵਾੜਾ ਨਹੀ ਸੀ। ਪਰ ਉਹਨਾ ਦੀ ਨੇਕ ਨੀਤੀ ਅਤੇ ਮਿਹਨਤੀ ਸੁਭਾਅ ਕਦੇ ਵੀ ਉਹਨਾ ਨੂੰ ਤਲਖ ਨਹੀ ਸੀ ਹੋਣ ਦਿੰਦਾ।
ਮਾਸਟਰ ਜੀ ਇੱਕਲੇ ਆਪ ਹੀ ਨਹੀ ਪੜੇ ਸਗੋ ਮਿਹਨਤ ਤੇ ਪ੍ਰੇਰਨਾ ਨਾਲ ਆਪਣੇ ਸਰੀਕੇ ਨੂੰ ਵੀ ਪੜਾਇਆ ਤੇ ਰੋਜਗਾਰ ਵਲ ਤੋਰਿਆ। ਇਹ ਉਹਨਾ ਦੀ ਲਗਨਸੀਲਤਾ ਤੇ ਪ੍ਰੇਰਨਾ ਦਾ ਹੀ ਫਲ ਸੀ ਕਿ ਉਹਨਾ ਦੇ ਖਾਨਦਾਨ ਨੇ ਸਮਾਜ ਨੂੰ ਸਤਾਈ ਅਧਿਆਪਕ ਦਿੱਤੇ, ਭੈਣਾਂ ਧੀਆਂ ਤੇ ਨੂੰਹਾਂ ਨੂੰ ਵੀ ਵਿੱਦਿਅਕ ਖੇਤਰ ਨਾਲ ਜ਼ੋੜਿਆ।ਜੋ ਅੱਜ ਵੀ ਰਾਜੀ ਖੁਸ਼ੀ ਵੱਸਦੀਆਂ ਹਨ।
ਮੇਰੇ ਸਹੁਰਾ ਸਾਹਿਬ ਦਾ ਵਿਆਹ ਮੁਕਤਸਰ ਜਿਲ੍ਹੇ ਦੇ ਗੱਗੜ ਪਿੰਡ ਵਿੱਚ ਹੋਇਆ। ਪਿੰਡ ਗੱਗੜ ਵਿੱਚ ਬੱਬਰ ਗੋਤ ਦੇ ਬਹੁਤ ਘਰ ਸਨ ਜਿਹਨਾਂ ਵਿੱਚੋ ਬਹੁਤੇ ਘਰ ਅੱਜ ਕਲ੍ਹ ਮੰਡੀ ਡੱਬਵਾਲੀ ਰਹਿੰਦੇ ਹਨ। ਬੱਬਰ ਪਰਿਵਾਰ ਵਿੱਚ ਮਾਸਟਰ ਬਸੰਤ ਰਾਮ ਦੀ ਲਿਆਕਤ ਤੇ ਹਲੀਮੀ ਦੇ ਕਾਫੀ ਚਰਚੇ ਸਨ। ਹਰ ਕੋਈ ਉਹਨਾ ਦੇ ਸਾਧੂ ਸੁਭਾਅ ਅਤੇ ਹੱਸ ਮੁੱਖ ਚਿਹਰੇ ਤੋ ਪ੍ਰਭਾਵਿਤ ਸੀ। ਹੁਣ ਵੀ ਇਹ ਲੋਕ ਮੇਰੀ ਮਾਸਟਰ ਬਸੰਤ ਰਾਮ ਦਾ ਜਵਾਈ ਹੋਣ ਕਰਕੇ ਬਹੁਤ ਇੱਜਤ ਕਰਦੇ ਹਨ। ਉਹਨਾ ਦੇ ਜਾਣ ਤੋ ਕਾਫੀ ਸਾਲ ਬਾਅਦ ਵੀ ਬੱਬਰਾਂ ਦੀ ਹਰ ਮਹਿਫਿਲ ਜਾ ਸਮਾਜਿਕ ਇੱਕਠ ਵਿੱਚ ਮਾਸਟਰ ਜੀ ਦੀ ਚਰਚਾ ਜਰੂਰ ਹੁੰਦੀ ਹੈ।
ਮਾਸਟਰ ਜੀ ਦੇ ਘਰ ਵਿੱਚ ਜਨਮ ਲੈਣ ਵਾਲੇ ਅੱਜ ਚਾਹੇ ਐਕਸੀਅਨ, ਪਟਵਾਰੀ ਕਾਨੂਨਗੋ ਜਾ ਲੈਕਚਰਰ ਪਿੰ੍ਰਸੀਪਲ ਕਿਉ ਨਾ ਬਣ ਗਏ ਹੋਣ ਪਰ ਉਹ ਇਹਨੇ ਵੱਡੇ ਅਹੁਦਿਆਂ ਤੇ ਪਹੁੰਚਣ ਦੇ ਬਾਵਜੂਦ ਵੀ ਸਮਾਜ ਵਿੱਚ ਉਸ ਮੁਕਾਮ ਨੂੰ ਹਾਸਿਲ ਨਹੀ ਕਰ ਸਕੇ ਜ਼ੋ ਮੇਰੇ ਸਹੁਰਾ ਸਾਹਿਬ ਨੇ ਇੱਕ ਪ੍ਰਾਇਮਰੀ ਸਕੂਲ ਆਧਿਆਪਕ ਹੋ ਕੇ ਹਾਸਿਲ ਕੀਤਾ ਹੈ। ਮੇਰੇ ਸਹੁਰਾ ਸਾਹਿਬ ਨੇ ਆਪਣੀ ਪਹਿਚਾਣ ਮਾਸਟਰ ਬਸੰਤ ਰਾਮ ਵਜੋ ਹੀ ਬਰਕਰਾਰ ਰੱਖੀ ਕਦੇ ਐਕਸੀਅਨ, ਪ੍ਰਿੰਸੀਪਲ ਜਾਂ ਪਟਵਾਰੀ ਸਾਹਿਬ ਦੇ ਬਾਪ ਦੇ ਰੂਪ ਵਿੱਚ ਨਹੀ। ਸਗੋ ਅੱਜ ਵੀ ਇਹਨਾ ਪਟਵਾਰੀ ਸਾਹਿਬ, ਪ੍ਰਿੰਸੀਪਲ ਤੇ ਐਕਸੀਅਨ ਸਾਹਿਬ ਨੂੰ ਆਪਣੀ ਪਹਿਚਾਣ ਮਾਸਟਰ ਬਸੰਤ ਰਾਮ ਦੇ ਮੁੰਡੇ ਆਖ ਕੇ ਕਰਵਾਉਣੀ ਪੈਦੀ ਹੈ।
ਜਿੰਦਗੀ ਦੇ ਆਖਰੀ ਪੜਾਅ ਤੇ ਪਹੁੰਚ ਕੇ ਚਾਹੇ ਮਾਸਟਰ ਜੀ ਨੂੰ ਸਾਰੀਆਂ ਸੁਖ ਸੁਵਿਧਾਵਾਂ ਮਿਲ ਗਈਆਂ ਸਨ ਪਰ ਉਹਨਾ ਨੇ ਆਪਣੀ ਸਾਦਗੀ ਤੇ ਹਲੀਮੀ ਦਾ ਪੱਲਾ ਨਹੀ ਛੱਡਿਆ।ਸਿਹਤ ਪ੍ਰਤੀ ਉਹ ਸਦਾ ਜਾਗਰੂਕ ਰਹਿੰਦੇ ਸਨ।ਸੱਤਰ ਅੱਸੀ ਸਾਲ ਦੀ ਉਮਰ ਵਿੱਚ ਸੈਰ ਕਰਨਾ ਯੋਗਾ ਕਰਨਾ ਤੇ ਖੁੱਲ੍ਹ ਕੇ ਹੱਸਣਾ ਹੀ ਉਹਨਾ ਦੀ ਚੰਗੀ ਸਿਹਤ ਦਾ ਰਾਜ ਸੀ। ਉਹ ਇਸ ਗੱਲ ਨੂੰ ਵੀ ਚੰਗੀ ਤਰਾਂ ਜਾਣਦੇ ਸਨ ਕਿ ਅੱਜ ਦੇ ਜਮਾਨੇ ਵਿੱਚ ਬੀਮਾਰ ਬਜੁਰਗਾਂ ਦੀ ਸੇਵਾ ਸੰਭਾਲ ਕਰਨ ਦਾ ਅੋਲਾਦ ਕੋਲੇ ਸਮਾਂ ਹੀ ਨਹੀ ਹੁੰਦਾ ਤੇ ਨਾ ਹੀ ਕੋਈ ਕਰਦਾ ਹੈ । ਸੋ ਸਿਹਤ ਪ੍ਰਤੀ ਉਹਨਾ ਦੀ ਜਾਗਰੂਕਤਾ ਉਹਨਾ ਦੀ ਅਗੇਤੀ ਸੋਚ ਦੀ ਨਿਸ਼ਾਨੀ ਸੀ ਤੇ ਹੋਇਆ ਵੀ ਇੰਜ ਹੀ ਉਹ ਚਲਦੇ ਫਿਰਦੇ ਹੀ ਬਿਨਾ ਮੰਜੇ ਤੇ ਪਏ ਹੀ ਇਸ ਸੰਸਾਰ ਵਿੱਚੋ ਰੁਖਸਤ ਹੋ ਗਏ।
ਕਿਸੇ ਵੀ ਸ਼ਖਸ ਦੀ ਲੋਕਪ੍ਰੀਅਤਾ ਦਾ ਪਤਾ ਉਸ ਦੀ ਸੇਵਾ ਮੁਕਤੀ ਜਾ ਦੁਨੀਆ ਤੋ ਵਿਦਾ ਹੋਣ ਮੋਕੇ ਹੋਏ ਇੱਕਠ ਤੋ ਵੀ ਚਲਦਾ ਹੈ। ਜਦੋ ਸੈਤੀ ਅਠੱਤੀ ਸਾਲ ਦੀ ਸਰਕਾਰੀ ਸੇਵਾ ਤੋ ਬਾਅਦ ਉਹਨਾ ਦਾ ਸੇਵਾ ਮੁਕਤੀ ਸਮਾਗਮ ਕਈ ਪਿੰਡਾਂ ਦੀ ਪੰਚਾਇਤ ਨੇ ਮਿਲਕੇ ਕੀਤਾ ਤਾਂ ਲੋਕਾਂ ਦਾ ਉਹਨਾ ਪ੍ਰਤੀ ਪਿਆਰ ਦਾ ਸਮੁੰਦਰ ਠਾਠਾਂ ਮਾਰ ਰਿਹਾ ਸੀ । ਲੋਕਾਂ ਵਲੋਂ ਮਿਲੇ ਤੋਹਫੇ ਤੇ ਪ੍ਰੇਮ ਨਿਸ਼ਾਨੀਆਂ ਨੂੰ ਇੱਕ ਟਰੱਕ ਰਾਹੀ ਘਰੇ ਲਿਆਂਦਾ ਗਿਆ।ਤੇ ਆਹੀ ਹਾਲ ਉਹਨਾ ਦੀ ਅਤਿਮ ਅਰਦਾਸ ਵੇਲੇ ਸੀ ਅਥਾਹ ਲੋਕਾਂ ਦੀ ਭੀੜ ਵਿੱਚ ਬਹੁਤੇ ਉਹ ਹੀ ਲੋਕ ਸਾਮਿਲ ਸਨ ਜ਼ੋ ਉਹਨਾ ਕੋਲੋ ਪੜੇ ਸਨ ਜਾ ਉਹਨਾ ਦੇ ਸਹਿ ਕਰਮੀ ਰਹੇ ਸਨ।ਕੁੜਮ ਕਬੀਲੇ ਨਾਲੋ ਮਾਸਟਰ ਜੀ ਦੇ ਹੋਰ ਰਿਸ਼ਤੇਦਾਰ ਜਿਆਦਾ ਸਨ ਤੇ ਦੂਰ ਦੀਆਂ ਰਿਸ਼ਤੇਦਾਰੀਆਂ ਚੋ ਆਏ ਉਹਨਾ ਦੇ ਜਾਣੂ ਵੀ ਬਹੁਤ ਸਨ। ਲੋਕਾਂ ਦੇ ਇਕੱਠ ਨੂੰ ਦੇਖਕੇ ਇਉ ਭਾਸਦਾ ਸੀ ਜਿਵੇ ਕਿਸੇ ਵੱਡੇ ਨੇਤਾ ਦਾ ਭੋਗ ਹੋਵੇ।
ਇਸ ਸਾਦਗੀ ਦੀ ਮੂਰਤ ਤੇ ਉਚ ਵਿਚਾਰਾਂ ਦੇ ਮਾਲਕ ਅਤੇ ਗੁਣਾਂ ਦੇ ਖਜਾਨੇ ਦਾ ਕਰੀਬੀ ਹੋਣ ਤੇ ਮੈਨੂੰ ਵੀ ਮਾਣ ਹੁੰਦਾ ਹੈ ਤੇ ਮੇਰਾ ਉਸ ਬਹੁਮੁਲੀ ਸਖਸੀਅਤ ਨੂੰ ਬਾਰ ਬਾਰ ਸਿਜਦਾ ਕਰਨ ਨੁੰ ਦਿਲ ਕਰਦਾ ਹੈ।


ਲੇਖਕ : ਰਮੇਸ਼ ਸੇਠੀ ਬਾਦਲ ਹੋਰ ਲਿਖਤ (ਇਸ ਸਾਇਟ 'ਤੇ): 54
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :821
ਲੇਖਕ ਬਾਰੇ
ਆਪ ਜੀ ਇੱਕ ਕਹਾਣੀਕਾਰ ਵਜੋਂ ਪੰਜਾਬੀ ਸਾਹਿਤ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹੋ। ਆਪ ਜੀ ਦਾ ਪਹਿਲਾ ਕਹਾਣੀ ਸੰਗ੍ਰਿਹ "ਇੱਕ ਗਧਾਰੀ ਹੋਰ" ਬਹੁ ਪ੍ਰਚਲਤ ਹੋਇਆ ਹੈ। ਆਪ ਜੀ ਦੀਆਂ ਰਚਨਾਵਾ ਅਕਸਰ ਅਖਬਾਰਾ ਵਿੱਚ ਛਾਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017