ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਵੇਖੀ ਸੁਣੀ

ਇੱਕ ਦਿਨ ਮੈਂ ਆਪਣੀ ਹਵੇਲੀ ਦੀ ਛੋਟੀ 2 ਚਾਰ ਦੀਵਾਰੀ ਵਿੱਚ ਬੀਜੇ ਕੁੱਝ ਫੁੱਲ ਬੂਟਿਆਂ ਵਿੱਚੋਂ ਕੁੱਝ ਘਾਹ ਬੂਟ ਕੱਢ ਰਿਹਾ ਸਾਂ ਕਿ ਪਿੰਡ ਦੇ ਖਾਲੀ ਪਏ ਖੇਤਾਂ ਵਿੱਚ ਬਨਾਏ ਹੋਏ ਗੁੱਜਰਾਂ ਦੇ ਡੇਰਿਆਂ ਵਿੱਚੋਂ ਮੇਰੇ ਕੋਲੋਂ ਲੰਘਦਾ ਇੱਕ ਵਡੇਰੀ ਉਮਰ ਦਾ ਇੱਕ ਗੁੱਜਰ ਮੈਨੂੰ “ਸਾਸਰੀ ਕਾਲ ਸਰਦਾਰ ਜੀ “ ਕਹਿੰਦਾ ਹੋਇਆ ਹੱਥ ਵਿੱਚ ਫੜਿਆ ਹਇਆ ਲੰਮਾ ਸੋਟਾ ਆਪਣੀ ਠੋਡੀ ਤੇ ਟਿਕਾਈ ਮੇਰੇ ਕੋਲ ਆ ਖਲੋਤਾ ਮੇਰੇ ਵੱਲ ਝਾਕ ਰਿਹਾ ਸੀ , ਮੈਂ ਉੱਸ ਆਪਣੇ ਕੋਲ ਖੜੇ ਨੂੰ ਵੇਖ ਕੇ ਆਪਣੇ ਕੋਲ ਬੁਲਾ ਲਿਆ । । ਮੇਰੇ ਕਹਿਣ ਤੇ ਉਹ ਆਪਣੇ ਹੱਥ ਵਾਲਾ ਮੱਝਾਂ ਚਾਰਨ ਵਾਲਾ ਸੋਟਾ ਚਾਰ ਦੀਵਾਰੀ ਦੀ ਕੰਧ ਦੇ ਨਾਲ ਟਿਕਾ ਕੇ ਕੰਧ ਤੇ ਚੜ੍ਹ ਕੇ ਲੱਤਾਂ ਲਮਕਾ ਕੇ ਬੈਠ ਗਿਆ , ਸਿਆਲ ਦੀ ਕੋਸੀ ਧੁੱਪ ਦਿਨ ਦੇ ਦੱਸ ਕੁ ਵਜੇ ,ਉਹ ਮੱਝਾਂ ਦੀਆਂ ਧਾਰਾਂ ਕੱਢ ਕੇ ਆਪਣੇ ਮੂੰਡੇ ਨੂੰ ਦੁਧ ਡੇਰ੍ਹੀ ਤੇ ਪਾਉਣ ਲਈ ਭੇਜ ਕੇ ਤੇ ਦੂਜੇ ਮੁੰਡੇ ਨੂੰ ਡੰਗਰਾਂ ਨੂੰ ਚਾਰਨ ਲਈ ਬਾਹਰ ਭੇਜ ਕੇ ਵਿਹਲਾ ਹੋ ਚੁਕਾ ਸੀ ।ਮੈਂ ਕਿਹਾ ਮੈਹਰ ਕੋਈ ਵੇਖੀ ਸੁਣੀ ਚੰਗੀ ਜਿਹੀ ਗੱਲ ਸੁਨਾ ,ਇਹ ਸੁਣਕੇ ਖੰਘੂਰਾ ਜਿਹਾ ਮਾਰ ਕੇ ਉਹ ਕੁੱਝ ਸੋਚਦਾ ਮੈਨੂੰ ਕਹਿਣ ਲੱਗਾ ਜੇ ਕੋਈ ਗੱਲ ਬਾਤ ਵੇਖੀ ਸੁਣੀ ਮੇਰੇ ਕੋਲੋਂ ਸੁਨਣਾ ਚਾਹੂੰਦੇ ਹੋ ਤਾਂ ਹੱਥਲਾ ਕੰਮ ਛੱਡ ਕੇ ਤੁਸੀਂ ਵੀ ਮੇਰੇ ਕੋਲ ਹੀ ਆ ਜਾਓ । ਇਹ ਕੰਮ ਤਾਂ ਸਾਰੀ ਉਮਰ ਨਹੀਂ ਮੁਕਣ ਵਾਲੇ ਜਿੰਦਗੀ ਵਿੱਚ ਕੁੱਝ ਚੰਗੀ ਸੁਅਬਤ ਵੀ ਕਰਨੀ ਚਾਹੀ ਦੀ ਹੈ ।
ਮੈਂ ਉੱਸ ਦੀ ਇਹ ਸਿਅਣਪ ਭਰੀ ਗੱਲ ਸੁਣ ਕੇ , ਹੱਥਲਾ ਕੰਮ ਛੱਡ ਕੇ ਚਾਰ ਦੀਵਾਰੀ ਦੀ ਕੰਧ ਤੇ ਲੱਤਾਂ ਲਮਕਾ ਕੇ ਉਸ ਦੇ ਨਾਲ ਹੀ ਬੈਠ ਗਿਆ । ਉੱਸ ਨੇ ਆਪਣੀ ਗੱਲ ਸ਼ੁਰੂ ਕੀਤੀ ਕਹਿਣ ਲੱਗਾ ਕਿ ਇੱਕ ਵੇਰਾਂ ਕਿਸੇ ਪਿੰਡ ਦੇ ਬਾਹਰ ਵਾਰ ਸਾਡੇ ਡੇਰੇ ਸਨ । ਇੱਕ ਦਿਨ ਜਿੱਥੇ ਮੈਂ ਮੱਝਾਂ ਚਾਰ ਰਿਹਾ ਸਾਂ ,ਮੇਰੇ ਲਾਗੇ ਇੱਕ ਬਜੁਰਗ ਸਰਦਾਰ ਆਪਣੇ ਖੇਤ ਦੇ ਬੰਨੇ ਉੱਗੀਆਂ ਝਾੜੀਆਂ ਨੂੰ ਦਾਤ੍ਰੀ ਨਾਲ ਵੱਢੀ ਜਾ ਰਿਹਾ ਸੀ ,ਮੈਂ ਇਹ ਵੇਖ ਕੇ ਆਖਰ ਉੱਸ ਨੂੰ ਪੁੱਛ ਹੀ ਬੈਠਾ , ਕਿ ਸਰਦਾਰ ਜੀ ਖੇਤ ਦੇ ਬੰਨੇ ਇਹ ਝਾੜੀਆਂ ਜੋ ਵਾੜ ਦਾ ਕੰਮ ਦਿੰਦੀਆਂ ਹਨ ,ਤੁਸੀਂ ਇਨ੍ਹਾਂ ਨੂੰ ਕਿਉਂ ਵੱਢੀ ਜਾ ਰਹੇ ਓ । ਉਹ ਹੱਥਲਾ ਕੰਮ ਛੱਡ ਕੇ ਮੇਰੇ ਵੱਲ ਮੂੰਹ ਕਰਕੇ ਕਹਿਣ ਲੱਗਾ ,ਜੁਆਨਾ ਤੇਰੀ ਗੱਲ ਤਾਂ ਠੀਕ ਹੈ ਪਰ ਜੇ ਵਾੜ ਹੀ ਖੇਤ ਨੂੰ ਖਾਣ ਲੱਗੇ ਤਾਂ ਉੱਸ ਵਾੜ ਦੀ ਕੀ ਲੋੜ ਹੈ , ਤੇ ਨਾਲ ਹੀ ਆਪਣੇ ਕਡਿਆਂ ਲੱਗੇ ਲਹੂ ਵਾਲੇ ਹੱਥ ਵਿੱਚ ਫੜੀ ਹੋਈ ਦਾਤ੍ਰੀ ਨੂੰ ਆਪਣੇ ਦੂਸਰੇ ਖੇਤ ਵੱਲ ਇੱਸ਼ਾਰਾ ਕਰਦੇ ਕਹਿਣ ਲੱਗਾ ਉਹ ਵੇਖ ਮੇਰੇ ਉੱਸ ਖੇਤ ਵੱਲ ਜਿੱਸ ਨੂੰ ਕੋਈ ਵਾੜ ਨਹੀਂ ਹੈ , ਇੱਸ ਵਾੜ ਵਾਲੇ ਖੇਤ ਨਾਲੋਂ ਉੱਸ ਖੇਤ ਵਿੱਚ ਫਸਲ ਕਿੰਨੀ ਸੰਘਣੀ ਹੈ ਤੇ ਇੱਸ ਵਾੜ ਵਾਲੇ ਖੇਤ ਵੱਲ ਖੇਤ ਵੱਲ ਵੀ ਝਾਤੀ ਮਾਰ ਕੇ ਵੇਖ ਲੈ ,ਕੀ ਹੈ ਇੱਸ ਵਿੱਚ , ਮੈਂ ਉੱਸ ਦੀ ਗੱਲ ਸੁਣ ਕੈ ਹੈਰਾਨ ਜਿਹਾ ਹੋ ਕੇ ਕਿਹਾ ਕਿ ਬਾਪੂ ਤੇਰੀ ਗੱਲ ਤਾਂ ਠੀਕ ਜਾਪਦੀ ਹੈ , ਪਰ ਮੇਰੀ ਇੱਕ ਗੱਲ ਮੰਨੇਂ ਤਾਂ ਤੇਰੀ ਮਿਹਰ ਬਾਨੀ ਹੈ । ਮੈਂ ਕਿਹਾ ਕਈ ਵਾਰ ਮੈਂ ਵੀ ਇੱਥੇ ਡੰਗਰ ਚਾਰਨ ਆਂਉਂਦਾ ਹਾਂ ,ਦੌੜ ਭੱਜ ਕੇ ਕਿਤੇ ਡੰਗਰ ਪੈ ਕੇ ਉਜਾੜਾ ਕਰ ਹੀ ਜਾਂਦਾ ਹੈ ,ਪਰ ਸਾਡਾ ਜੀਅ ਨਹੀਂ ਕਰਦਾ ਤੇਰੇ ਵਰਗੇ ਨੇਕ ਇਨਸਾਨ ਦੀ ਫਸਲ ਦਾ ਕੋਈ ਨੁਕਸਾਨ ਹੋਵੇ ।
ਮੇਰੀ ਗੱਲ ਸੁਣ ਕੇ ਉਹ ਸਰਦਾਰ ਕਹਿਣ ਲੱਗਾ ਚੰਗਾ ਫਿਰ ਮੈਹਰ ਮੈਂ ਤੇਰਾ ਕਿਹਾ ਨਹੀਂ ਮੋੜਦਾ ਪਰ ਕੱਲ ਤੋਂ ਬਾਅਦ ਮੁੜ ਕੇ ਮੈਂ ਇਧਰ ਨਹੀਂ ਆਉਣਾ ,ਮੈਂ ਸੋਚਿਆ ਸ਼ਾਇਦ ਇੱਸ ਬਜੁਰਗ ਨੇ ਇਹ ਗੱਲ ਗੁੱਸੇ ਵਿੱਚ ਕਹੀ ਹੈ,ਮੈਂ ਮੁਆਫੀ ਹੀ ਮੰਗੀ ਗਿਆ ਪਰ ਉਹ ਖੁਦਾ ਦਾ ਬੰਦਾ ਕਹਿਣ ਲੱਗਾ ਨਹੀਂ ਭਰਾਵਾ ਇੱਸ ਵਿੱਚ ਗੁੱਸੇ ਵਾਲੀ ਕੋਈ ਗੱਲ ਨਹੀਂ ,ਤੈਨੂੰ ਕੌਣ ਰੋਕਦਾ ਹੈ ਤੂੰ ਜੀ ਸਦਕੇ ਭਾਂਵੇਂ ਰੋਜ ਇੱਥੇ ਮੱਝਾਂ ਚਾਰਨ ਆਇਆ ਕਰ । ਪਰ ਕੀ ਕਰੀਏ ਸਮਾਂ ਹੀ ਇਹੋ ਜਿਹਾ ਆ ਗਿਆ ਹੈ , ਨਾ ਤੇਰੇ ਵੱਸ ਹੈ ਨਾ ਮੇਰੇ ਵੱਸ ਮਾਲਕ ਦਾ ਭਾਣਾ ਹੀ ਕੁੱਝ ਇੱਸ ਤਰ੍ਹਾਂ ਦਾ ਹੈ । ਪਰ ਉਹ ਵਾੜ ਜੋ ਖੇਤ ਨੂੰ ਹੀ ਖਾ ਜਾਵੇ ਵੱਢੀ ਜਾਏ ਜਾਂ ਸੜ ਹੀ ਜਾਏ ਤਾਂ ਚੰਗਾ ਹੈ । ਉਸ ਪਾਸ ਕੁੱਝ ਗੱਲਾਂ ਕਰਦਾ 2 ਮੈਂ ਛੇਤੀ ਹੀ ਆਪਣੀਆਂ ਮੱਝਾਂ ਚਾਰਨ ਲਈ ਕਿਸੇ ਹਰੋ ਪਾਸੇ ਚਲਾ ਗਿਆ ।
ਦੂਜੇ ਦਿਨ ਜਦੋਂ ਮੈਂ ਫਿਰ ਉੱਸ ਪਾਸੇ ਜਦ ਮੱਝਾਂ ਚਾਰਨ ਗਿਆ ਤਾਂ ਮੈਂ ਵੇਖ ਕੇ ਹੈਰਾਨ ਹੀ ਰਹਿ ਗਿਆ ਕਿ ਉੱਸ ਫਸਲ ਦੇ ਬੰਨੇ ਦੀਆਂ ਝਾੜੀਆਂ ਸੱਭ ਸੜ ਕੇ ਸੁਆਹ ਹੋ ਚੁਕੀਆਂ ਸਨ । ਮੈਂ ਚਾਰੇ ਪਾਸੇ ਨਜਰ ਘੁਮਾ ਕੇ ਵੇਖਿਆ , ਪਰ ਉਹ ਬਜੁਰਗ ਸਰਦਾਰ ਉਥੇ ਮੈਨੂੰ ਕਿਤੇ ਵੀ ਨੇੜੇ ਤੇੜੇ ਨਹੀਂ ਲੱਭਾ। ਮੈਂ ਬੜੇ ਧਿਆਨ ਨਾਲ ਮੱਝਾਂ ਚਾਰਦਾ ਉੱਸ ਖੇਤ ਵਿੱਚ ਮਝਾਂ ਪੈਣ ਤੋਂ ਫਸਲ ਨੂੰ ਬਚਾਉਣ ਦਾ ਪੂਰਾ ਜਤਨ ਕਰਦਾ ਰਿਹਾ ,ਪਰ ਪਤਾ ਨਹੀਂ ਕਿਉਂ ਡੰਗਰ ਵੀ ੳੁੱਸ ਖੇਤ ਵੱਲ ਨਹੀਂ ਜਾਂਦੇ ਸਨ , ਪਰ ਸਾਰਾ ਦਿਨ ਇੱਸ ਬਜੁਰਗ ਦੇ ਉੱਸ ਦਿਨ ਦੇ ਬੋਲ ਤੇ ਖਿਆਲ ਮੇਰੇ ਮਨ ਵਿੱਚ ਵਾਰ ਵਾਰ ਆਉਂਦੇ ਰਹੇ । ਮੈਂ ਘਰ ਆ ਕੇ ਚੁੱਪ ਚਾਪ ਇੱਸ ਗੱਲ ਨੂੰ ਕਿਸੇ ਨੂੰ ਦੱਸੇ ਬਿਨਾਂ ਹੀ ਉੱਸ ਅਜੀਬ ਬੰਦੇ ਬਾਰੇ ਸੋਚਦਾ 2 ਸੌਂ ਤਾਂ ਗਿਆ ਪਰ ਉੱਸ ਨੇਕ ਇਨਸਾਨ ਨੂੰ ਮੁੜ ਵੇਖਣ ਦੀ ਇੱਛਾ ਮੇਰੇ ਮਨ ਵਿੱਚ ਰਹੀ ।
ਤੀਸਰੇ ਦਿਨ ਉੱਸ ਪਿੰਡ ਵਿੱਚ ਮੈਂ ਘਰ ਦਾ ਸੌਦਾ ਸੂਤ ਅਤੇ ਮੱਝਾਂ ਦੀ ਖੁਰਾਕ ਵਗੈਰਾ ਲੈਣ ਲਈ ਇਕ ਦੁਕਾਨ ਜਿੱਥੇ ਮੈਂ ਪਹਿਲਾਂ ਵੀ ਆਮ ਆਉਂਦਾ ਜਾਂਦਾ ਰਹਿੰਦਾ ਸਾਂ ,ਗਿਆ ਤਾਂ ਮੈਂ ਉੱਸ ਦੁਕਾਨ ਦਾਰ ਨੂੰ ਉੱਸ ਬਜੁਰਗ ਬਾਰੇ ਕੁੱਝ ਜਾਨਕਾਰੀ ਲੈਣ ਲਈ ਕੁੱਝ ਪੁੱਛ ਗਿੱਛ ਕੀਤੀ ਤਾਂ ਦੁਕਾਨ ਦਾਰ ਸਹਿਜੇ ਹੀ ਮੇਰੀ ਗੱਲ ਸੁਣ ਕੇ ਬੋਲਿਆ , ਹਾਂ ਮੈਹਰ , ਕਿਰਪਾ ਸਿੰਘ ਨਾਂ ਦਾ ਉਹ ਨੇਕ ਤੇ ਭਜਨੀਕ ਬੰਦਾ ਤਾਂ ਕੱਲ ਦਾ ਹੀ ਇੱਸ ਸੰਸਾਰ ਨੂੰ ਸਦਾ ਲਈ ਛੱਡ ਗਿਆ ਹੈ ਅਤੇ ਉੱਸ ਦਾ ਤਾਂ ਸਸਕਾਰ ਵੀ ਕੱਲ ਦਾ ਹੀ ਹੋ ਵੀ ਚੁਕਾ ਹੈ । ਮੈਂ ਜਦੋਂ ਵੀ ਕਦੇ ਕੋਈ ਵੇਖੀ ਸੁਣੀ ਕਿਸੇ ਬਾਰੇ ਸੋਚਦਾ ਹਾਂ ਤਾਂ ਉਹ ਨੇਕ ਬਜੁਰਗ ਸਰਦਾਰ ਦੇ ਬੋਲ ਮੈਂਨੂੰ ਝੱਟ ਯਾਦ ਆ ਜਾਂਦੇ ਹਨ । ਬਿਲਾਲ ਨਾਂ ਦਾ ਇਹ ਸਾਦ ਮੁਰਾਦਾ ਅਨਪੜ੍ਹ ਬੰਦਾ ਜੋ ਉੱਸ ਨਾਲ ਵੇਖੀਆਂ ਸੁਣੀਆਂ ਗੱਲਾਂ ਦੀ ਗੰਢ ਆਪਣੇ ਪੱਲੇ ਸੰਭਾਲੀ ਬੈਠਾ ਹੈ ਮੈਂ ਹੈਰਾਨ ਰਹਿ ਗਿਆ । ਮੈਂ ਉੱਸ ਨੂੰ ਕਿਹਾ ਮੈਹਰ ਤੈਨੂੰ ਮਿਲਕੇ ਬੜਾ ਚੰਗਾ ਲੱਗਾ , ਤੇਰੇ ਨਾਲ ਹੋਰ ਗੱਲਾਂ ਵੀ ਗੱਲਾਂ ਕਰਨ ਨੂੰ ਮਨ ਕਰਦਾ ਹੈ , ਉਹ ਕਹਿਣ ਲੱਗਾ ਸਰਦਾਰ ਜੀ ਜ੍ਰਰੂਰ ਕਰਾਂਗਾ ਹੁਣ ਇਜਾਜਤ ਦਿਓ , ਮਝਾਂ ਚਰ ਕੇ ਵਾਪਸ ਡੇਰੇ ਆ ਗਈਆਂ ਹੋਣ ਗੀਆਂ ਉਨ੍ਹਾਂ ਦੇ ਰਾਤ ਦੇ ਪੱਠੇ ਦੱਥੇ ਦਾ ਪ੍ਰਬੰਧ ਵੀ ਕਰਨਾ ਹੈ । ਪਰ ਜੇ ਕਿਤੇ ਫਿਰ ਮੌਕਾ ਮਿਲਿਆ ਤਾਂ ਕੁੱਝ ਹੋਰ ਵੀ ਵੇਖੀਆਂ ਸੁਣੀਆਂ ਕਈ ਗੱਲਾਂ ਆਪ ਨਾਲ ਸਾਂਝੀਆਂ ਕਰਾਂਗਾ ।
ਸਿੱਧਾ ਸਾਦਾ ਬਿਲਾਲ ਗੁੱਜਰ , ਮੇਰੇ ਨਾਲ ਸਿਰਫ ਇੱਕੋ ਹੀ ਵੇਖੀ ਸੁਣੀ ਗੱਲ ਸੁਣਾ ਕੇ ਡੇਰੇ ਵੱਲ ਜਾ ਰਿਹਾ ਸੀ । ਪਰ ਮੈਂ ਆਪਣੇ ਪਲਾਟ ਦੀ ਚਾਰ ਦੀਵਾਰੀ ਤੇ ਬੈਠਾ ਚੁੱਪ ਚਾਪ ਉੱਸ ਵੱਲੋਂ ਸੁਨਾਈ ਗਈ ਇੱਸ ਵੇਖੀ ਸੁਣੀ ਗੱਲ ਦੀ ਸਚਾਈ ਨੂੰ ਅਜੋਕੇ ਸਮੇਂ ਨਾਲ ਜੋੜ ਕੇ ਬਾਰ 2 ਸੋਚ ਰਿਹਾ ਸਾਂ । ਬਿਲਾਲ ਦੀ ਵੇਖੀ ਸੁਣੀ ਗੱਲ ਨੂੂੰ ਸੁਿਣਆਂ ਜਦੋਂ ਮੈਂ ਅਜੇ ਪੰਜਾਬ ਰਹਿੰਦਾ ਸਾਂ ,ਅੱਜ ਕਾਫੀ ਸਮਾਂ ਹੋ ਚੁਕਾ ਹੈ । ਪਿੱਛੇ ਜਿਹੇ ਜਦ ਮੈਂ ਪੰਜਾਬ ਗਿਆ ਤਾਂ ਆਪਣੀ ਹਵੇਲੀ ਵਿੱਚ ਸੱਭ ਕੁੱਝ ਉੱਸ ਤਰ੍ਹਾਂ ਉਵੇਂ ਦਾ ਉਵੇਂ ਹੀ ਹੈ ਪਰ ਲਾਗਲੇ ਡੇਰੇ ਦੇ ਖਾਲੀ ਥਾਂ ਵਿੱਚ ਪਏ ਗੁੱਜਰਾਂ ਦੇ ਡੇਰੇ ਵੀ ਉਸੇ ਤਰ੍ਹਾਂ ਹਨ ,ਪਰ ਲਾਗੇ ਸ਼ਾਗੇ ਕਾਫੀ ਪੁੱਛ ਗਿੱਛ ਕਰਨ ਦੇ ਬਾਵਜੂਦ ਬਲਾਲ ਦੀ ਕੋਈ ਉੱਘ ਸੁੱਘ ਨਹੀਂ ਮਿਲੀ ਪਰ ਮੇਰਾ ਧਿਆਨ ਬਿਲਾਲ ਗੁੱਜਰ ਨਾਂ ਦੇ ਉੱਸ ਸਿੱਧੇ ਸਾਦੇ ਬੰਦੇ ਦੀ ਵੇਖੀ ਸੁਣੀ ਗੱਲ ਵੱਲ ਬਦੋ ਬਦੀ ਚਲਾ ਗਿਆ ਤੇ ਅੁਤੇ ਉੱਸ ਦੀ ਇੱਸ ਵੇਖੀ ਸੁਣੀ ਨੂੰ ਅੱਜ ਦੇ ਸੰਧਰਭ ਨਾਲ ਜੋੜ ਕੇ ਮੈਨੂੰ ਸੋਚਣ ਲਈ ਵੀ ਮਜਬੂਰ ਕਰ ਗਿਆ । ਕਦੇ ਸੋਚਦਾ ਹਾਂ ,ਪਰਜਾ ਖੇਤ ਹੈ ,ਰਾਜ ਨੀਤੀ ਵਾੜ ਹੈ ,ਧਰਮ ਹੱਥਿਆਰ ਹੈ । ਇੱਸ ਦੇ ਪਿੱਛੇ ਕੋਈ ਨਕਾਬ ਪੋਸ਼ ਇੱਸ ਸੱਭ ਕੁਝ ਦੀ ਅਗਵਾਈ ਲਈ ਪਰਜਾ ਦੇ ਸੇਵਾਦਰ ਹੋਣ ਵਾਲਾ ਮਖੌਟਾ ਪਾਈ ਆਪਣੀ ਕੋਈ ਰਾਜਨੀਤਕ ਜੋ ਆਪਣੀ ਸੱਤਾ ਬਚਾਈ ਰੱਖਣ ਲਈ ਕਈ ਸਿਆਸੀ ਦਾਅ ਪੇਚਾਂ ਨਾਲ ਸਿੱਧੇ ਜਾਂ ਅਸਿੱਧੇ ਵਾਰ ਨਾਲ ਪਰਜਾ ਦੇ ਇੱਸ ਖੇਤ ਨੂੂੰ ਬਰਬਾਦ ਕਰ ਰਿਹਾ ਹੈ,ਇਹ ਸੱਭ ਕੁੱਝ ਭਿੰਬਰ ਤਾਰੇ ਜਿਹੇ ਬਣ ਕੇ ਮੇਰੀਆਂ ਅੱਖਾਂ ਸਾਮ੍ਹਣੇ ਬਾਰ ਬਾਰ ਜਗਦਾ ਬੁਝਦਾ ਹੈ ਤੇ ਬਾਪੂ ਕ੍ਰਿਪਾ ਸਿੰਘ ਵਰਗਾ ਕੋਈ ਨੇਕ ਪੁਰਸ਼ ਪਰਜਾ ਦੇ ਇੱਸ ਖੇਤ ਦੀ ਫਸਲ ਦੀ ਮੰਦਹਾਲੀ ਨੂੰ ਨਾ ਸਹਾਰਦਾ ਹੋਇਆ ਆਪਣੇ ਹੀ ਖੇਤ ਖਾਣੀ ਵਾੜ ਨੂੰ ਸਾੜ ਕੇ ਪਰਜਾ ਰੂਪੀ ਖੇਤ ਦੀ ਬਰਬਾਦੀ ਦੇ ਦੁੱਖ ਨੂੰ ਨਾ ਸਹਾਰਦਾ ਹੋਇਆ ਆਪ ਵੀ ਇਹੋ ਜਿਹੇ ਸੰਸਾਰ ਨੂੰ ਸਦਾ ਲਈ ਤਿਆਗ ਗਿਆ ਹੋਵੇ ਤੇ ਬਿਲਾਲ ਵੀ ਸ਼ਾਇਦ ਬਾਪੂ ਕਿਰਪਾ ਸਿੰਘ ਵਰਗੇ ਨੇਕ ਤੇ ਪਰਜਾ ਦੇ ਦੁੱਖ ਦਰਦ ਨਾ ਸਹਾਰਣ ਵਾਲਿਆਂ ਵਿੱਚੋਂ ਹੀ ਕੋਈ ਹੋਵੇ ਜੋ ਆਪਣੇ ਨਾਲ ਹੀ ਕਈ ਇਹੋ ਜਿਹੀਆਂ ਵੇਖੀਆਂ ਸੁਣੀਆਂ ਗੱਲਾਂ ਦੀ ਗੰਢ ਮਨ ਵਿੱਚ ਬੰਨ੍ਹੀ ,ਕੀ ਪਤਾ ਕਿਸੇ ਕਬਰ ਦੀ ਮਿੱਟੀ ਹੇਠ ਦੱਬਿਆ ਪਿਆ ਹੋਵੇ ।
ਸ਼ਾਮ ਹੋ ਚੁਕੀ ਸੀ ,ਮੈਂ ਬਾਪੂ ਕਿਰਪਾ ਸਿੰਘ ਤੇ ਬਿਲਾਲ ਵਰਗੇ ਨੇਕ ਬਦਿਆਂ ਦੀ ਵੇਖੀ ਸੁਣੀ ਨੂੰ ਕਿਸੇ ਭੁੱਲ ਚੁਕੇ ਪਾਠ ਕਰਮ ਵਾਂਗ ਮੁੜ 2 ਯਾਦ ਕਰਦਾ ਹੋਇਆ ਆਪਣੇ ਘਰ ਨੂੰ ਪਰਤ ਰਿਹਾ ਸਾਂ ।


ਲੇਖਕ : ਰਵੇਲ ਸਿੰਘ ਇਟਲੀ ਹੋਰ ਲਿਖਤ (ਇਸ ਸਾਇਟ 'ਤੇ): 63
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :964

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ