ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸ਼ਵਿ ਚਰਨ ਜੱਗੀ ਕੁੱਸਾ ਨਾਲ ਬਿਤਾਏ ਕੁੱਝ ਪਲਾਂ

ਹਰ ਆਦਮੀ ਦੀ ਜਿੰਦਗੀ ,ਦਾ ਆਪੋ ਆਪਣਾ ਇਤਹਾਸ ਹੁੰਦਾ ਹੈ। ਜਿੰਦਗੀ ਛੋਟੀਆਂ ਵੱਡੀਆਂ ਘਟਨਾਂਵਾਂ ,ਖੁਸ਼ੀਆਂ ਗਮੀਆਂ ,ਮੇਲ ਮਿਲਾਪ ,ਵਿਛੋੜੇ ,ਹਾਦਸੇ ,ਕੌੜੇ ਫਿੱਕੇ ਅਨੇਕਾਂ ਤਲਖ ਤਜਰਬਿਆਂ ਅਤੇ ਹੋਰ ਬਹੁਤ ਕੁੱਝ ਦਾ ਰਲਵਾਂ ਮਿਲਵਾਂ ਰੰਗ ਹੀ ਤਾਂ ਹੈ ਜਿੰਦਗੀ , ਜੋ ਕਦੇ 2 ਕਿਸੇ ਬੁਝਾਰਤ ਵਾਂਗ ਵੀ ਜਾਪਦੀ ਹੈ , ਜਿੱਸ ਦਾ ਸਹੀ ਉੱਤਰ ਬੁੱਝਦਾ ਮੁਨੱਖ ਇੱਸ ਵਿੱਚ ਪਰੈ ਪੈਰ ਉਲਝਦਾ ਹੀ ਚਲਾ ਜਾਂਦਾ ਹੈ ,ਅਤੇ ਕਈ ਵਾਰ ਜੀਵਣ ਦੇ ਕਈ ਪਲ ਭੁਲਾਉਣ ਦਾ ਉਹ ਜਿੱਥੇ ਯਤਨ ਕਰਦਾ ਹੈ , ਉਥੇ ਕੁੱਝ ਭੁਲੇ ਵਿੱਸਰੇ ਸੁਹਾਵਣੇ ਪਲਾਂ ਨੂੰ ਦੁਬਾਰਾ ਯਾਦ ਕਰਨ ਦਾ ਯਤਨ ਵੀ ਹੁੰਦਾ ਹੈ । ਕੁੱਝ ਐਸੀ ਹੀ ਹੈ , ਮਾਲਵੇ ਦੀ ਧਰਤੀ ਦੇ ਜਮ ਪਲ ਯੂ ,ਕੇ ਵਾਲੇ ਸ਼ਵਿਚਰਨ ਜੱਗੀ ਕੁੱਸਾ ਨਾਲ ਬਿਤਾਏ ਕੁੱਝ ਨਾ ਭੁਲਣ ਯੋਗ ਪਲਾਂ ਦੀ ਦਾਸਤਾਂ ਜੋ ਅੱਜ ਆਪਣੇ ਪਿਆਰੇ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ ।
ਪੰਜਾਬ ਜਾ ਕੇ ਕੁੱਝ ਹੋਰ ਜਰੂਰੀ ਕੰਮਾਂ ਦੇ ਨਾਲ ,ਮੇਰਾ ਆਪਣਾ ਲਿਖਿਆਂ ਕਾਵਿ ਸੰਗ੍ਰਹਿ ਛਪਵਾ ਕੇ ਨਾਲ ਲਿਆਉਣ ਦਾ ਵੀ ਪ੍ਰੋਗ੍ਰਾਮ ਸੀ ,ਵਾਪਸ ਆ ਕੇ ਇੱਸ ਬਾਰੇ ਜਦ ਸਾਹਿਤ ਸੁੰਗਮ ਸਭਾ ਇਟਲੀ ਦੇ ਅਹੁਦੇ ਦਾਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਬੜੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ,ਇੱਸ ਨੂੰ ਰੀਲੀਜ ਕਰਨ ਦੇ ਪ੍ਰੋਗ੍ਰਾਮ ਦੀ ਰੂਪ ਰੇਖਾ ਵੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ , ਅਤੇ ਇੱਸ ਮਨੋਰਥ ਲਈ ਬੜੀ ਸੋਚ ਵਿਚਾਰ ਕਰਕੇ 5 ਦਸੰਬਰ ਨੂੰ ਸਾਹਿਤ ਸਭਾ ਦਾ ਪੰਜਵਾਂ ਸਾਲਾਨਾ ਸਾਹਿਤ ਸਮੰੇਲਣ ਰਚਾਉਣਾ ਨੀਯਤ ਹੋ ਗਿਆ ਅਤੇ ਇੱਸ ਸਮਾਗਮ ਵਿੱਚ ਸੱਭ ਨੂੰ ਹਾਜਰ ਆਉਣ ਲਈ ਸੱਭ ਨੂੰ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ।
ਇੱਕ ਦਿਨ ਰਾਜੂ ਹਠੂਰੀਏ ਦਾ ਫੋਨ ਆਇਆ ਕਿ ਇੱਸ ਪ੍ਰੋਗ੍ਰਾਮ ਵਿੱਚ ਆਉਣ ਵਾਲੀਆਂ ਸ਼ਖਸੀਅਤਾਂ ਵਿੱਚ , ਯੂ,ਕੇ ਵਾਲਾ ਸਿਵਚਰਨ ਜੱਗੀ ਕੁੱਸਾ ਵੀ ਆ ਰਿਹਾ ਹੈ । ਇਹ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ,ਕਿਊਂ ਜੋ ਮੀਡੀਆ ਪੰਜਾਬ ਜਰਮਨੀ ਦੇ ਇੱਕ ਸਾਲਾਨਾ ਕਵੀ ਦਰਬਾਰ ਵਿੱਚ ਮੈਂ ਉੱਸ ਨੂੰ ਸੁਣਿਆ ਸੀ ,ਤੇ ਉੱਸ ਦੇ ਲਿਖੇ ਹੋਏ ਨਾਵਲਾਂ ਕਹਾਣੀਆਂ ਕਵਿਤਾਂਵਾਂ ਆਦਿ ਬਾਰੇ ਵੀ ਮੈਨੂੰ ਜਾਣ ਕਾਰੀ ਸੀ , ਪਰ ਉਦੋਂ ਦੇਸ਼ ਵਿਦੇਸਾਂ ਵਿੱਚੋਂ ਉ ਸ ਕਵੀ ਦਰਬਾਰ ਵਿੱਚ ਹਿੱਸਾ ਲੈਣ ਆਏ ਲੇਖਕਾਂ ਦੀ ਵੱਡੀ ਹਾਜਰੀ ਕਰਕੇ ਮੈਂ ਉੱਸ ਨਾਲ ਸਰਸਰੀ ਦੁਆ ਸਲਾਮ ਦੇ ਸਿਵਾ ਬਹੁਤੀ ਗੱਲ ਬਾਤ ਨਹੀਂ ਕਰ ਸਕਿਆ , ਪਰ ਉੱਸ ਕੋਲ ਕੁੱਝ ਪਲ ਬੈਠਣ ਦੀ ਅਤੇ ਉੱਸ ਨਾਲ ਦੋ ਪਲ ਗੁਜਾਰਣ ਦੀ ਤਮੰਨਾ ਜਰੂਰ ਜਾਗਦੀ ਰਹੀ । ਫਿਰ ਇੱਸ ਪ੍ਰੋਗ੍ਰਾਮ ਤੋਂ ਕੁੱਝ ਹੀ ਦਿਨ ਪਹਿਲਾਂ ਰਾਜੂ ਹਠਰੀਏ ਨੇ ਫੋਨ ਤੇ ਦੱਸਿਆ ਕਿ ਚਾਰ ਤਾਰੀਖ ਨੂੰ ਜੱਗੀ ਕੁੱਸਾ ਇਟਲੀ ਦੇ ਬੈਰਗਾਮੋ ਅੱਡੇ ਤੇ ਸਾਢੇ ਚਾਰ ਵਜੇ ਵਾਲੀ ਫਲਾਈਟ ਤੇ ਆ ਰਿਹਾ ਹੈ। ਉੱਸ ਨੂੰ ਉਥੋਂ ਲੈਣ ਲਈ ਜਾਣਾ ਹੈ, ਮਿਥੇ ਸਮੇਂ ਅਨੁਸਾਰ ਰਾਜੂ ਹਠੂਰੀਆਂ ,ਮਲਕੀਅਤ ਸਿੰਘ ਹਠੂਰੀਆਂ ,ਜੱਸੀ ਬਨਵੈਤ ਅਤੇ ਅਤੇ ਰਾਜੂ ਨਾਲ ਉੱਸਦਾ ਦਾ ਪਿਆਰਾ ਜਿਹਾ ਬੇਟਾ , ਅਤੇ ਇੱਸ ਲੇਖ ਦਾ ਲੇਖਕ ਹਵਾਈ ਅੱਡੇ ਤੇ ਪਹੁੰਚ ਗਏ ,ਫਲਾਈਟ ਥੋੜ੍ਹੀ ਲੇਟ ਹੋਣ ਕਰਕੇ ਕੁੱਝ ਸਮਾਂ ਇੰਤਜਾਰ ਕਰਨੀ ਪਈ , ਤੇ ਫਲਾਈਟ ਆਉਣ ਤੇ ਜੱਗੀ ਕੁੱਸਾ ਬੜੀ ਫੁਰਤੀਲੀ ਚਾਲ ਨਾਲ ਬਾਹਰ ਆਉਂਦਾ ਹੀ ਬੜੇ ਪਿਆਰ ਨਾਲ ਸੱਭ ਦੇ ਬਗਲਗੀਰ ਹੋਇਆ ਅਤੇ ਜਦੋਂ ਸੁਆਗਤ ਲਈ ਲਿਆਂਦਾ ਗੁਲਦਸਤਾ ਉ ੱਸ ਨੂੰ ਪੇਸ਼ ਕੀਤਾ ਤਾਂ ਉੱਸ ਨੇ ਬੜੇ ਹੀ ਪਿਆਰ ਲਾਡ ਨਾਲ ਉਹ ਗੁਲਦਸਤਾ ਫੜ ਕੇ ਰਾਜਹਠੂਰੀਏ ਦੇ ਕੁੱਛੜ ਚੁਕੇ ਪਿਆਰੇ ਜਿਹੇ ਲਾਡਲੇ ਬੇਟੇ ਦਾ ਸਿਰ ਪਲੋਸਦਿਆਂ ਉੱਸ ਦੇ ਹੱਥ ਵਿੱਚ ਦੇ ਦਿੱਤਾ , ਤੇ ਉੱਸ ਨੂੰ ਲੈ ਕੇ ਵਾਪਸ ਮੁੜੇ, ਜੱਸੀ ਡਰਾਈਵ ਕਰ ਰਿਹਾ ਸੀ ,ਕੁੱਸਾ ਅੱਗੇ ਨਾਲ ਬੈਠਾ ਹੋਇਆ ਸੀ ,ਤੇ ਅਸੀਂ ਪਿੱਛਲੀ ਸੀਟ ਤੇ ਮੈਂ । ਰਸਤੇ ਵਿੱਚ ਉੱਸ ਦੀ ਜੱਸੀ ਨਾਲ ਹੁੰਦੀ ਗੱਲ ਬਾਤ ਨੂੰ ਮੈਂ ਚੁੱਪ ਚਾਪ ਸੁਣ ਰਿਹਾਂ ਸਾਂ । ਮੇਰਾ ਘਰ ਰਸਤੇ ਵਿੱਚ ਸੀ, ਮੈਂ ਬਥੇਰਾ ਕਿਹਾ ਕਿ ਇੱਥੇ ਹੀ ਠਹਿਰੋ,ਪਰ ਸਾਰੇ ਹੀ ਮੈਨੂੰ ਕਹਿਣ ਲੱਗੇ ਅੰਕਲ ਤੁਸੀਂ ਸਾਡੇ ਨਾਲ ਚੱਲੋ ਤੇ ਰਾਤ ਉਥੇ ਹੀ ਸਾਡੇ ਕੋਲ ਠਹਿਰਿਓ ਕੱਲ ਉਥੋਂ ਹੀ ਪ੍ਰੋਗ੍ਰਾਮ ਵਿੱਚ ਚਲੇ ਜਾਂਵਾਾਂਗੇ ,ਪਰ ਕਿਉਂ ਜੋ ਇੱਥੋਂ ਵੀ ਕੁੱਝ ਸਾਥੀ ਇੱਸ ਪਰੌਗ੍ਰਾਮ ਮੇਰੇ ਨਾਲ ਜਾਣੇ ਸਨ, ਇੱਸ ਕਰਕੇ ਮੈਂ ਆਪਣੇ ਘਰ ਹੀ ਰਹਿ ਗਿਆ ।
ਸਾਹਿਤ ਸੁਰ ਸੰਗਮ ਸਭਾ ਦੇ ਇੱਸ ਪੰਜਵੇਂ ਸਾਲਾਨਾ ਸਾਹਿਤ ਸਮੇਲਣ ਵਿੱਚ ਹਾਜਰ ਆਈਆਂ ਸ਼ਖਸੀਅਤਾਂ ਵਿੱਚ ਐਤਕਾਂ ਕਈ ਨਵੇਂ 2 ਚਿਹਰੇ ਵੇਖਣ ਤੇ ਉਨ੍ਹਾਂ ਦੇ ਬਹੁ ਮੁੱਲੇ ਵਿਚਾਰ ਸੁਨਣ ਦਾ ਜੋ ਮਿਲਿਆ ਇੱਸ ਸਭਾ ਦੀ ਇੱਕ ਵੱਡੀ ਪ੍ਰਾਪਤੀ ਹੈ । ਮੇਰਾ ਸਾਦ ਮੁਰਾਦਾ ਜਿਹਾ ਕਾਵਿ ਸੰਗ੍ਰਹਿ ਤਾਂ ਸਿਰਫ ਇੱਸ ਪ੍ਰੋਗ੍ਰਾਮ ਨੂੰ ਸਿਰਜਣ ਦਾ ਇੱਕ ਬਹਾਨਾ ਹੀ ਸੀ । ਇੱਕ ਵੱਡੀ ਗੱਲ ਇਹ ਜੋ ਮੀਡੀਆ ਪੰਜਾਬ ਜਰਮਨੀ ਦੇ ਰੂਹੇ ਰਵਾਂ ਸ. ਬਲਦੇਵ ਸਿੰਘ ਬਾਜਵਾ ਜੀ ਜੋ ਹਰ ਵਾਰ ਇੱਸ ਸਭਾ ਵਿੱਚ ਆਪਣੀ ਹਾਜਰੀ ਭਰਦੇ ਹਨ , ਉਨ੍ਹਾਂ ਦੇ ਇੱਸ ਸਾਹਿਤ ਸਭਾ ਦੇ ਪਿਆਰ ਅਤੇ ਪੰਜਾਬੀ ਮਾਂ ਨੂੰ ਪ੍ਰਫੁੱਲਤ ਕਰਨ ਦੇ ਉੱਦਮ ਅਤੇ ਇੱਸ ਸਭਾ ਵਿੱਚ ਹਾਜਰ ਆਉਣਾ ਭੁਲਾਇਆ ਨਹੀਂ ਜਾ ਸਕਦਾ । ਖੈਰ ਮਿਤੀ 5 ਦਸੰਬਰ ਦਾ ਇਸ ਸਭਾ ਦਾ ਸਾਲਾਨਾ ਯਾਦਗਾਰੀ ਸੰਮੇਲਣ ਬੜੀ ਸ਼ਾਨ ਸ਼ੌਕਤ ਨਾਲ ਹੋ ਨਿੱਬੜਿਆ ਅਤੇ ਆਪਣੀਆਂ ਯਾਦਾਂ ਛੱਡ ਗਿਆ , ਖਾਸ ਕਰ ਜਗੀ ਕੁੱਸੇ ਦੇ ਮਾਂ ਬੋਲੀ ਬਾਰੇ ਵਿਚਾਰ ਸਟੇਜ ਤੇ ਸੁਣ ਕੇ ਸਾਰੇ ਹੀ ਬਹੁਤ ਪ੍ਰਭਾਵਿਤ ਹੋਏ । ਪ੍ਰੋਗ੍ਰਾਮ ਦੀ ਸਮਾਪਤੀ ਪਿੱਛੋਂ ਮੈਂ ਰਾਜੂ ਨੂੰ ਕਿਹਾ ਕਿ ਜੱਗੀ ਨੂੰ ਮੇਰੇ ਨਾਲ ਘਰ ਜਾਣ ਦਿਓ , ਮੇਰਾ ਉੱਸ ਨਾਲ ਇਸੇ ਪੱਜ ਕੁਝ ਪਲ ਬਿਤਾਉਣ ਨੂੰ ਜੀਅ ਕਰਦਾ ਹੈ, ਰਾਜੂ ਕਹਿਣ ਲੱਗਾ ਅੰਕਲ ਅੱਜ ਨਹੀਂ ਪਰ ਕੱਲ ਵਾਪਸੀ ਤੇ ਅਸੀਂ ਤੁਹਾਡੇ ਘਰ ਕੁੱਝ ਸਮਾਂ ਜਰੂਰ ਬੈਠ ਕੇ ਜਾਂਵਾਂਗੇ ,ਅਤੇ ਇਸੇ ਵਾਅਦੇ ਅਨੁਸਾਰ ਰਾਜ ਹਠੂਰੀਆ ਮਲਕੀਅਤ ਸਿੰਘ ਹਠੂਰੀਆ , ਬਲਵਿੰਦਰ ਚਾਹਲ , ਦਿਲਬਾਗ ਖਹਿਰਾ ਹੁਰਾਂ ਨਾਲ ਹਾਸੇ ਦੀ ਛਣਕਾਹਟ ਨਾਲ ਜੱਗੀ ਜਦ ਮੇਰੇ ਗਰੀਬ ਖਾਨੇ ਆਇਆ ਅਤੇ ਇੱਸ ਮਨ ਮਹੋਹਣੇ ਬੰਦੇ ਨਾਲ ਕੁੱਝ ਪਲ ਬੈਠ ਕੇ ਗੱਲਾਂ ਕਰਕੇ ਜੋ ਅਹਿਸਾਸ ਮੈਨੂੰ ਹੋਇਆ ਉੱਸ ਦਾ ਵਿਸਥਾਰ ਕਰਨਾ ਬਹੁਤ ਔਖਾ ਹੈ ।
ਜੱਚਦੇ ਮਿਚਦੇ ਕੱਦ ਦਾ ,ਸਾਂਵਲੇ ਰੰਗ ਵਾਲਾ ਹੰਸੂ 2 ਕਰਦਾ ਚਿਹਰਾ ਕਤ੍ਰਾਂਵੀਂ ਦਾੜੀ੍ਹ ,ਪੋਟਾ 2 ਮੁੱਛਾਂ , ਗੁਲਾਬ ਵਾਂਗੋਂ ਹਰ ਵਕਤ ਖਿੜਿਆ 2 ਜਿਹਾ ਅੱਖਾਂ ਵਿੱਚ ਇੱਕ ਖਾਸ ਚਮਕ , ਹਾਸੇ ਪਰ ਠਰ੍ਹਮੇ ਵਾਲਾ ਸੁਭਾਅ ਉੱਸ ਦੀ ਗੱਲ ਬਾਤ ਤੋਂ ਇਵੇਂ ਲਗਦਾ ਹੈ ੁਜਵੇਂ ਉਹ ਇੰਲੈਂਡ ਦਾ ਨਹੀਂ ਸਗੋਂ ਪੰਜਾਬ ਦੇ ਮਾਲਵੇ ਦੇ ਕਿਸੇ ਪਿੰਡ ਦਾ ਹੀ ਰਹਣ ਵਾਲਾ ਹੋਵੇ ,ਠੰਡੇ ਮਿਠੇ ਤੇ ਹਾਸੇ ਵਾਲਾ ਨਿਰਾ ਜੁਗੀ ਕੁੱਸਾ ਹੀ ਨਹੀਂ ਸਗੋਂ ਉਹ ਕੁੱਸਾ ਬਾਈ ਕਰਕੇ ਵੀ ਜਾਣਿਆ ਜਾਂਦਾ ਹੈ । ਮੇਰੇ ਪਾਸ ਉਹ ਥੋੜ੍ਹਾ ਚਿਰ ਹੀ ਠਹਿਰਿਆ ਪਰ ਪੰਜਾਬੀ ਬੋਲੀ , ਸਾਹਿਤ ,ਅਤੇ ਅਜੋਕੇ ਸਮੇਂ ਬਾਰੇ ਕੀਮਤੀ ਵਿਚਾਰ ਅਤੇ ਕਈ ਹੋਰ ਤੇ ਕਈ ਹੋਰ ਇੱਸ ਫਾਨੀ ਸੰਸਾਰ ਨੂੰ ਸਦਾ ਲਈ ਅਲ ਵਿਦਾ ਕਹਿ ਚੁਕੇ ਸਾਹਿਤਕਾਰਾਂ ਬਾਰੇ ਥੋੜ੍ਹੇ ਪਲਾਂ ਵਿੱਚ ਹੀ ਬਹੁਤ ਕੁੱਝ ਉੱਸ ਕੋਲੋ ਸੁਨਣ ਦਾ ਮੌਕਾ ਮਿਲਿਆ,ਕੁੱਝ ਹੋਰ ਸਾਹਿਤ ਖੇਤ੍ਰ ਵਿੱਚ ਸਰਗਰਮ ਸ਼ਖਸੀਅਤਾਂ ਬਾਰੇ ਵੀ ਹੋਈ ਜਿਨ੍ਹਾਂ ਵਿੱਚ 5 ਆਬੀ ਦੇ ਸੰਪਾਦਕ ਬਲਦੇਵ ਸਿੰਘ ਕੰਦੋਲਾ ਦੇ ਪੰਜਾਬੀ ਲਿਖਣ ਵੇਲੇ ਸ਼ਬਦ ਜੋੜਾਂ ਦੀ ਗੱਲ ਵੀ ਹੋਈ ,ਵੱਡੀ ਗੱਲ ਕਿ ਦੂਜੇ ਕੋਲੋਂ ਸੁਣ ਕੇ ਉਹ ਆਪਣੀ ਜਾਣ ਕਾਰੀ ਵਿੱਚ ਵਾਧਾ ਕਰਨ ਦੇ ਰੌਂ ਵਿੱਚ ਹੁੰਦਾ ਹੈ , ਜੀਵਣ ਦੇ ਮਸੀਂ ਸਾਢੇ ਕੁ ਤਿੰਨ ਸਾਲ ਦੇ ਸਮੇਂ ਵਿੱਚ 20 ਨਾਵਲਾਂ , ਤੇ ਕਈ ਕਹਾਣੀਆਂ , ਕਵਿਤਾਂਵਾਂ ਨਾਲ ਅਨੇਕਾਂ ਥਾਂਵਾਂ ਤੇ ਛਪਣ ਵਾਲਾ ਲੇਖਕ ਹੁਦਿਆਂ ਉੱਸ ਦਾ ਨਿਮਰ ਸੁਭਾ ਵੇਖ ਕੇ ਯਕੀਨ ਨਹੀਂ ਹੁੰਦਾ ਕਿ ਇਹ ਮੇਰੇ ਸਾਮ੍ਹਨੇ ਬੈਠਾ ਇਹ ਬੰਦਾ ਕੋਈ ਇੱਡਾ ਵੱਡਾ ਸਥਾਪਿਤ ਲੇਖਕ ਹੋਵੇ ਗਾ ।
ਗੱਲੇ ਕਰਦੇ 2 ਜਦ ਘੜੀ ਵੱਲ ਵੇਖਦਿਆਂ ਜਦ ਫਲਾਈਟ ਦੇ ਸਮੇਂ ਦਾ ਚੇਤਾ ਆਇਆ ਤਾਂ ਇਨ੍ਹਾਂ ਸੁਨਹਿਰੀ ਪਲਾਂ ਦੀ ਗੱਲ ਬਾਤ ਨੂੰ ਆਖਰੀ ਛੋਹਾਂ ਦੇ ਕੇ ਜੱਗੀ ਮੈਥੋਂ ਅਗਲੇ ਸਫਰ ਲਈ ਰਵਾਨਾ ਹੋ ਗਿਆ।,ਜਾਂਦੀ ਵਾਰੀ ਮੇਰੀ ਜੀਵਣ ਸਾਥਣ ਨੇ ਜਦ ਕਿਹਾ ਸ਼ੁਕਰ ਹੈ ਅੱਜ ਸਾਡੇ ਘਰ ਵੀ ਤੁਹਾਡੇ ਚਰਨ ਪਏ ਹਨ ,ਤਾਂ ਜੱਗੀ ਉੱਸ ਦੇ ਗੋਡਿਆਂ ਤੇ ਹਥ ਲਾ ਕੇ ਬੋਲਿਆ ਨਹੀਂ ਨਾ ਮਾਂ ਇੱਸ ਤਰ੍ਹਾਂ ਨਾ ਕਹੋ ਮੈਂ ਤਾਂ ਬਹੁਤ ਛੋਟਾ ਜਿਹਾ ਬੰਦਾ ਹਾਂ ,ਬੱਸ ਇਹ ਹੀ ਤਾਂ ਉ ੱਸ ਦਾ ਵੱਡਪਣ ਹੈ ਜੋ ਉੱਸ ਦੀ ਕੁੱਝ ਪਲਾਂ ਦੀ ਮਿਲਣੀ ਤੇ ਹੀ ਮੇਰੇ ਮਨ ਤੇ ਉਹ ਆਪਣੀ ਇੱਕ ਡੂੰਘੀ ਛਾਪ ਛੱਡ ਗਿਆ । ਹੁਣ ਕਦੇ 2 ਸੋਚਦਾ ਹਾਂ ਕਿ ਕਾਸ਼ ਕਿਤੇ ਇੱਸ ਮਿਕਨਾਤੀਸੀ ਖਿੱਚ ਵਾਲੇ ਬੰਦੇ ਦੇ ਰਾਹ ਵਿੱਚ ਮੇਰੀ ਵੀ ਕੋਈ ਭਾਵੇਂ ਕੱਖਾਂ ਦੀ ਕੋਈ ਝੁੱਗੀ ਹੀ ਹੁੰਦੀ ,ਜਿੱਥੋਂ ਕੋਲੋਂ ਲੰਘਦੇ ਇੱਸ ਹਸਮੁਖੇ , ਮਿੱਠ ਬੋਲੜੇ ਅਤੇ ਕਲਮ ਦੇ ਧਨੀ ਦੇ ਪਿਆਰ ਭਰੇ ਬੋਲਾਂ ਨਾਲ ਕਦੇ 2 ਕੁੱਝ ਸਾਂਝ ਤਾਂ ਪਾ ਲਿਆ ਕਰਦਾ ।

ਜਿੱਸ ਮੋੜ ਤੇ ਤੂੰ ਮਿਲਿਆ,ਉ ੱਸ ਮੋੜ ਨੂੰ ਸਲਾਮ ।
ਭੁੱਲਣੀ ਬੜੀ ਹੈ ਔਖੀ , ਉਹ ਸੁਨਹਿਰੀ ਸ਼ਾਮ ।
ਲਿਖੇ ਪਏ ਨੇ ਬੇਸ਼ੱਕ , ਕਈਆਂ ਦੇ ਨਾਂ ਪਤੇ ,
ਆਏ ਬੜੇ ਨੇ ਹੋਰ ਵੀ, ਇੱਸ ਜਿੰਦਗੀ ,ਚ ਨਾਮ ।
ਤੇਰੇ ਨੇ ਬੋਲ ਵੱਖਰੇ , ਬੋਲਾਂ ਚ ਮਹਿਕ ਵੱਖਰੀ ,
ਹਾਸੇ ਦੇ ਛਲਕਦੇ ਜਿਉਂ, ਮਸਤੀ ਭਰੇ ਕਈ ਜਾਮ ।
ਮੌਕਾ ਮਿਲੇ ਤਾਂ ਅੜਿਆ , ਫਿਰ ਵੀ ਮਿਲੀਂ ਕਿਤੇ ,
ਸੱਖਣਾ ਨਾ ਭੇਜ ਦੇਵੀਂ , ਲਿਖ ਕੇ ਕੋਈ ਪੈਗਾਮ ।
ਯਾਦਾਂ ਦੇ ਵਾਵਰੋਲੇ , ਜੀਵਣ ਦਾ ਇਹ ਸਫਰ ,
ਹਲਕਾ ਹੋੇਏ ਗਾ ਕੁੱਝ ਤਾਂ ,ਇੱਕ ਵਸਲ ਦੇ ਮੁਕਾਮ ।
ਜਿੱਸ ਮੋੜ ਤੇ ਤੂੰ ਮਿਲਿਆ ,ਉੱਸ ਮੋੜ ਨੂੰ ਸਲਾਮ ,
ਭੁੱਲਣੀ ਬੜੀ ਹੈ ਔਖੀ , ਉਹ ਸੁਨਹਿਰੀ ਸ਼ਾਮ ।

ਲੇਖਕ : ਰਵੇਲ ਸਿੰਘ ਇਟਲੀ ਹੋਰ ਲਿਖਤ (ਇਸ ਸਾਇਟ 'ਤੇ): 63
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1009

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ