ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਫਿਰ ਮੈਂ ਕਦੇ ਅੰਬ ਨਾ ਖਾਧਾ

ਕਿਸੇ ਵੀ ਚੀਜ,ਕੰਮ ਜਾ ਰਿਸ਼ਤੇ ਪ੍ਰਤੀ ਕਿਸੇ ਦੀ ਸ਼ਰਧਾ ਦਾ ਕੋਈ ਅੰਤ ਨਹੀ ਹੁੰਦਾ। ਖਾਸਕਰ ਧਰਮ ਪ੍ਰਤੀ ਸਰਧਾ ਦੇ ਮਾਮਲੇ ਵਿੱਚ ਤਾਂ ਲੋਕ ਇੱਕ ਤੋ ਇੱਕ ਪਏ ਹਨ। ਦਾਨ ਦੇਣ ਦੇ ਮਾਮਲੇ ਚ ਦਾਨ ਦੀ ਕੋਈ ਸੀਮਾਂ ਨਹੀ ਹੈ। ਇਸੇ ਤਰਾਂ ਸਰੀਰਕ ਕਸ਼ਟ ਸਹਿ ਕੇ ਪ੍ਰਮਾਤਮਾ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨ ਵਾਲੇ ਵੀ ਬਹੁਤ ਮਿਲ ਜਾਂਦੇ ਹਨ। ਆਹ ਨਿੱਤ ਦੇ ਵਰਤ, ਰੋਜੇ ਰੱਖਣੇ ਅਤੇ ਭੁੱਖੇ ਰਹਿਣਾ ਵੀ ਤਾਂ ਭਗਵਾਨ ਅੱਲਾ ਪ੍ਰਤੀ ਸ਼ਰਧਾ ਹੀ ਹੈ।ਤੀਰਥ ਯਾਤਰਾ ਤੇ ਜਾਣ ਸਮੇ ਹਜਾਰਾਂ ਕਿਲੋਮੀਟਰ ਦਾ ਸਫਰ ਲੋਕ ਨੰਗੇ ਪੈਰੀ ਪੈਦਲ ਚੱਲਦੇ ਹਨ। ਗਰਮ ਪਾਣੀ ਠੰਡੇ ਪਾਣੀ ਦੇ ਇਸ਼ਨਾਨ ਵੀ ਇਸੇ ਕੜੀ ਦਾ ਹਿੱਸਾ ਹੈ।ਕੁਝ ਲੋਕ ਧਾਰਮਿਕ ਸਥਾਨਾਂ ਦੀ ਯਾਤਰਾ ਤੇ ਜਾਕੇ ਕੋਈ ਫਲ ਜਾ ਸ਼ਬਜੀ ਉਮਰ ਭਰ ਲਈ ਛੱਡ ਦਿੰਦੇ ਹਨ। ਤੇ ਤਾਅ ਉਮਰ ਉਸ ਸਬਜੀ ਜਾ ਫਲ ਦਾ ਸੇਵਨ ਨਹੀ ਕਰਦੇ। ਇਹ ਵੀ ਉਹਨਾ ਦੀ ਸ਼ਰਧਾ ਹੁੰਦੀ ਹੈ ਤੇ ਇੱਕ ਤਿਆਗ ਹੁੰਦਾ ਹੈ।
ਮੇਰੀ ਮਾਂ ਸੂਗਰ ਦੀ ਮਰੀਜ ਸੀ ਤੇ ਮਿੱਠਾ ਖਾਣਾ ਉਸ ਲਈ ਵਰਜਿੱਤ ਸੀ। ਪਰ ਜਿੰਦੇ ਜੀ ਆਪਣੀ ਖਾਹਿਸ਼ ਨੂੰ ਮਾਰਨਾ ਸੁਖਾਲਾ ਨਹੀ ਹੁੰਦਾ। ਸੋ ਮੇਰੀ ਮਾਂ ਵੀ ਵੇਲੇ ਕੁਵੇਲੇ ਮਨ ਭਾਉ਼ਂਦੀ ਮਿੱਠੀ ਚੀਜ ਥੋੜੀ ਮਾਤਰਾ ਵਿੱਚ ਖਾ ਹੀ ਲੈਂਦੀ ਸੀ ।ਬਹੁਤਾ ਤਾਂ ਉਹ ਪ੍ਰਹੇਜ ਹੀ ਕਰਦੀ ਸੀ। ਦੂਜੀ ਗੱਲ ਇਹ ਸੀ ਕਿ ਮੇਰੀ ਮਾਂ ਦਿਲ ਦੀ ਹਰ ਇਕ ਗੱਲ ਮੇਰੇ ਕੋਲ ਕਰ ਲੈੱਦੀ ਸੀ। ਕਿਉਂਕਿ ਮੈ ਉਸ ਦੀ ਹਰ ਗੱਲ ਸੁਣ ਲੈੱਦਾ ਸੀ ਚਾਹੇ ਉਸ ਤੇ ਅੱਗੇ ਪ੍ਰਤੀਕਿਰਿਆ ਜਾ ਕਾਰਵਾਈ ਨਹੀ ਸੀ ਕਰਦਾ।ਮੈਨੂੰ ਲੱਗਦਾ ਮੇਰੀ ਮਾਂ ਮੇਰੇ ਕੋਲੇ ਆਪਣੇ ਗਿਲੇ ਸਿ਼ਕਵੇ ਕਰਕੇ ਆਪਣੇ ਮਨ ਦਾ ਬੋਝ ਹੋਲਾ ਕਰ ਲੈਂਦੀ ਤੇ ਹਲਕਾ ਮਹਿਸੂਸ ਕਰਦੀ।ਦਿਲ ਦੀਆਂ ਗੱਲਾਂ ਕਰਕੇ ਉਸ ਨੂੰ ਸਕੂਨ ਮਿਲਦਾ।
ਇਹ ਗੱਲ ਕੋਈ 203 ਦੇ ਨੇੜੇ ਤੇੜੇ ਦੀ ਹੈ । ਬੇਟਾ ਤੈਨੂੰ ਪਤਾ ਹੀ ਹੈ ਕਿ ਮੈ ਸੂਗਰ ਦੀ ਮਰੀਜ ਹਾਂ। ਬਹੁਤੇ ਫਲ ਮੇਰੇ ਲਈ ਵਰਜਿੱਤ ਹਨ।ਬੱਚੇ ਜਦੋ ਅੰਬ ਖਾਂਦੇ ਹਨ ਤਾਂ ਖਾ ਖਾ ਕੇ ਛਿੱਲਕਿਆਂ ਦਾ ਢੇਰ ਲਾ ਦਿੰਦੇ ਹਨ। ਇਹ ਨਹੀ ਸੋਚਦੇ ਕਿ ਮਾਤਾ ਨੇ ਅੰਬ ਨਹੀ ਖਾਣੇ। ਇਸ ਦਾ ਦਿਲ ਤਰਸਦਾ ਹੋਵੇਗਾ।ਇਸ ਦਾ ਵੀ ਖਾਣ ਨੂੰ ਦਿਲ ਕਰਦਾ ਹੋਵੇਗਾ। ਸੱਚੀ ਬਹੁਤ ਹੀ ਅੋਖਾ ਲੱਗਦਾ ਹੈ।ਮੈ ਨਹੀ ਕਹਿੰਦੀ ਇਹ ਅੰਬ ਨਾ ਖਾਣ। ਇਹਨਾ ਦੀ ਉਮਰ ਹੈ ਖਾਣ ਪੀਣ ਦੀ। ਪਰ ਬੇਟਾ ਜਦੋ ਸਾਹਮਣੇ ਬੈਠਕੇ ਖਾਂਦੇ ਹਨ ਤਾਂ ਬਹੁਤ ਮਹਿਸੂਸ ਹੁੰਦਾ ਹੈ ਤੇ ਰੱਬ ਤੇ ਗੁੱਸਾ ਵੀ ਆਉਂਦਾ ਹੈ ਕਿ ਸੂਗਰ ਵਰਗੀ ਨਾਮੁਰਾਦ ਬੀਮਾਰੀ ਕਿਉ ਦਿੱਤੀ।ਪਰ ਕੀਤਾ ਕੀ ਜਾਵੇ।ਮੇਰੀ ਮਾਂ ਨੇ ਪਰਿਵਾਰ ਦੇ ਮੈਬਰਾਂ ਪ੍ਰਤੀ ਗਿਲਾ ਮੇਰੇ ਕੋਲ ਜਾਹਿਰ ਕੀਤਾ।
ਮਾਤਾ ਇਹਨਾ ਨੂੰ ਤਾਂ ਮੈ ਕੁਝ ਨਹੀ ਕਹਿ ਸਕਦਾ। ਪਰ ਮੈ ਤੇਰੇ ਨਾਲ ਵਾਇਦਾ ਕਰਦਾ ਹਾਂ ਕਿ ਮੈ ਕਦੇ ਵੀ ਅੰਬ ਨਹੀ ਖਾਵਾਗਾ।ਤਾਅ ਜਿੰਦਗੀ । ਤੇ ਉਸ ਦਿਨ ਤੌ ਬਾਅਦ ਮੈ ਅੰਬ ਖਾਣੇ ਛੱਡ ਦਿੱਤੇ । ਹਲਾਕਿ ਬੱਚਿਆਂ ਦੇ ਜੋਰ ਪਾਉਣ ਤੇ ਕਦੇ ਕਦੇ ਮੇਰੀ ਮਾਂ ਅੰਬ ਦੀ ਫਾੜੀ ਖਾ ਲੈਂਦੀ। ਪਰ ਮੈ ਕਦੇ ਵੀ ਅੰਬ ਨੂੰ ਹੱਥ ਨਹੀ ਲਾਇਆ। ਖਾਣਾ ਤਾਂ ਦੂਰ ਦੀ ਗੱਲ ਹੈ। 16 ਫਰਵਰੀ 2012 ਨੂੰ ਮੇਰੀ ਮਾਂ ਸਾਨੂੰ ਸਦਾ ਲਈ ਛੱਡ ਗਈ। ਪਰ ਮਾਂ ਦੇ ਸਾਹਮਣੇ ਲਿਆ ਪ੍ਰਣ ਹੀ ਨਿਭਾਇਆ। ਹੁਣ ਵੀ ਜਦੋ ਮੈ ਅੰਬਾਂ ਨਾਲ ਭਰੀਆਂ ਰੇਹੜੀਆਂ ਬਾਜਾਰ ਵਿੱਚ ਦੇਖਦਾ ਹਾਂ ਜਾ ਕਿਸੇ ਨੂੰ ਅੰਬ ਖਾਂਦਾ ਵੇਖਦਾ ਹਾਂ ਤਾਂ ਮੇਰੀ ਮਾਂ ਦਾ ਚੇਹਰਾ ਮੇਰੀਆਂ ਅੱਖਾਂ ਮੂਹਰੇ ਆ ਜਾਂਦਾ ਹੈ। ਮੈਨੂੰ ਆਪਣੇ ਆਪ ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਲੋਕ ਧਾਰਮਿਕ ਸਥਾਨ ਤੇ ਜਾਕੇ ਕਿਸੇ ਮਨਪਸੰਦ ਵਸਤ ਦਾ ਤਿਆਗ ਕਰਦੇ ਹਨ ਤੇ ਮੈ ਆਪਣੇ ਭਗਵਾਨ ਰੂਪੀ ਮਾਂ ਕੋਲ ਲਿਆ ਪ੍ਰਣ ਪੂਰਾ ਕਰ ਰਿਹਾ ਹਾਂ।ਇਹ ਕੋਈ ਆਪਣੀ ਵਡਿਆਈ ਨਹੀ ਇੱਕ ਜਜਬਾ ਜਾ ਮਾਂ ਪ੍ਰਤੀ ਪਿਆਰ ਹੈ। ਤੇ ਜਿੰਦਗੀ ਭਰ ਲਈ ਮਾਂ ਨੂੰ ਆਪਣੇ ਦਿਲ ਦੇ ਕੋਨੇ ਵਿੱਚ ਰੱਖਣ ਅਤੇ ਸਤਿਕਾਰ ਦੇਣ ਦਾ ਇੱਕ ਢੰਗ।ਮੇਰੇ ਮਾਂ ਹੀ ਮੇਰੇ ਲਈ ਰੱਬ ਭਗਵਾਨ ਸੀ ਤੇ ਹੈ। ਇਹ ਤਾਂ ਉਸ ਭਗਵਾਨ ਨੂੰ ਖੁਸ਼ ਰੱਖਣ ਦੀ ਇੱਕ ਛੋਟੀ ਜਿਹੀ ਕੋਸਿਸ ਹੈ। ਮੈਨੂੰ ਬਹੁਤ ਮਾਣ ਹੈ ਕਿ ਫਿਰ ਮੈ ਮਾਂ ਨਾਲ ਕੀਤੇ ਵਾਇਦੇ ਅਨੁਸਾਰ ਕਦੇ ਅੰਬ ਨਹੀ ਖਾਧਾ ਤੇ ਨਾ ਹੀ ਖਾਵਾਂਗਾ।

ਲੇਖਕ : ਰਮੇਸ਼ ਸੇਠੀ ਬਾਦਲ ਹੋਰ ਲਿਖਤ (ਇਸ ਸਾਇਟ 'ਤੇ): 54
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1017
ਲੇਖਕ ਬਾਰੇ
ਆਪ ਜੀ ਇੱਕ ਕਹਾਣੀਕਾਰ ਵਜੋਂ ਪੰਜਾਬੀ ਸਾਹਿਤ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹੋ। ਆਪ ਜੀ ਦਾ ਪਹਿਲਾ ਕਹਾਣੀ ਸੰਗ੍ਰਿਹ "ਇੱਕ ਗਧਾਰੀ ਹੋਰ" ਬਹੁ ਪ੍ਰਚਲਤ ਹੋਇਆ ਹੈ। ਆਪ ਜੀ ਦੀਆਂ ਰਚਨਾਵਾ ਅਕਸਰ ਅਖਬਾਰਾ ਵਿੱਚ ਛਾਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ