ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਉਹ ਠੀਕਰੀ ਪਹਿਰੇ ਵਾਲੀ ਰਾਤ

ਗੱਲ ਉਸ ਸਮੇ ਦੀ ਹੈ ਜਦੋ ਦੇਸ਼ ਵਿੱਚ ਐਮਰਜੰਸੀ ਲੱਗੀ ਹੋਈ ਸੀ।ਸਰਕਾਰ ਵਲੋਂ ਹਰ ਤਰਾਂ ਦੀ ਸਖਤੀ ਕੀਤੀ ਜਾ ਰਹੀ ਸੀ ਤੇ ਨਿਗਰਾਨੀ ਰੱਖੀ ਜਾ ਰਹੀ ਸੀ। ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਜੇਲਾਂ ਵਿੱਚ ਠੋਸ ਦਿੱਤਾ ਗਿਆ ਸੀ। ਪ੍ਰੈਸ ਦੀ ਆਜਾਦੀ ਵੀ ਖਤਮ ਕਰ ਦਿੱਤੀ ਗਈ ਸੀ। ਰੇਡੀਓ ਟੇਲੀਵੀਯਨ ਤੇ ਵੀ ਸਿਰਫ ਸਰਕਾਰੀ ਰਾਗ ਅਲਾਪਿਆ ਜਾ ਰਿਹਾ ਸੀ।ਬਹੁਤ ਸਖਤ ਕਨੂੰਨ ਬਣਾ ਦਿੱਤੇ ਗਏ ਸਨ। ਸਰਕਾਰੀ ਅਫਸਰਾਂ ਤੇ ਵੀ ਬਹੁਤ ਸਖਤੀ ਕਰ ਦਿੱਤੀ ਗਈ ਸੀ।
ਇਸੇ ਕੜੀ ਅਧੀਨ ਪਿੰਡਾਂ ਵਿੱਚ ਠੀਕਰੀ ਪਹਿਰਾ ਲਾਗੂ ਕਰ ਦਿੱਤਾ ਗਿਆ। ਠੀਕਰੀ ਪਹਿਰੇ ਦਾ ਮਤਲਬ ਹੁੰਦਾ ਹੈ ਕਿ ਹਰ ਰੋਜ ਉਸੇ ਪਿੰਡ ਦੇ ਅੱਠ ਦੱਸ ਬਸਿੰਦੇ ਵਾਰੀ ਨਾਲ ਪਹਿਰਾ ਦਿੰਦੇ ਹਨ। ਤੇ ਪਹਿਰਾ ਦੇਣ ਵਾਲੇ ਆਦਮੀਆਂ ਦੀ ਸੂਚੀ ਪਿੰਡ ਦੇ ਚੌਕੀਦਾਰ ਕੋਲ ਹੁੰਦੀ ਸੀ। ਤੇ ਚੌਕੀਦਾਰ ਹੀ ਹਰ ਰੋਜ ਬਦਲਵੇੇ ਬਦਿਆ ਦੀ ਡਿਊਟੀ ਲਾਕੇ ਉਹਨਾ ਦੀ ਸਹਿਮਤੀ ਲੈ ਲੈਦਾ ਸੀ।ਸੁਣਿਆ ਸੀ ਪੁਲਸ ਵਿਭਾਗ ਦੀ ਗਸਤੀ ਟੀਮ ਪਹਿਰੇ ਦੀ ਚੈਕਿੰਗ ਵੀ ਕਰਦੀ ਹੁੰਦੀ ਸੀ।
ਸਰਦੀ ਦੇ ਦਿਨ ਸਨ। ਤੇ ਚੌਕੀਦਾਰ ਨੇ ਉਸ ਦਿਨ ਦੇ ਪਹਿਰੇ ਵਾਲਿਆਂ ਵਿੱਚ ਸਾਡੀ ਡਿਊਟੀ ਲਾ ਦਿੱਤੀ। ਕਿਉਕਿ ਮੇਰੇ ਪਿਤਾ ਜੀ ਬਾਹਰ ਨੌਕਰੀ ਕਰਦੇ ਸਨ ਤੇ ਘਰ ਵਿੱਚ ਵੱਡਾ ਹੋਣ ਕਰਕੇ ਪਹਿਰੇ ਤੇ ਮੈਨੂੰ ਹੀ ਜਾਣਾ ਪੈਣਾ ਸੀ। ਤੇ ਮੈ ਅਜੇ ਨੌਵੀ ਜਮਾਤ ਵਿੱਚ ਪੜ੍ਹਦਾ ਜੁਆਕ ਹੀ ਸੀ।
ਅੱਠ ਕੁ ਵਜੇ ਮੈ ਮੇਰੇ ਨਾਲ ਦੇ ਸੱਤ ਹੋਰ ਸਾਥੀਆਂ ਨਾਲ ਪਹਿਰੇ ਤੇ ਚਲਾ ਗਿਆ । ਅਸੀ ਚਾਰ ਚਾਰ ਜਣਿਆ ਦੇ ਦੋ ਗਰੁੱਪ ਬਣਾ ਲਏ। ਅਸੀ ਪਿੰਡ ਬੱਸ ਅੱਡੇ ਦੇ ਨੇੜੇ ਹੀ ਸਕੂਲ ਦੇ ਗਰਾਉਂਡ ਵਿੱਚ ਬੈਠ ਗਏ ਤਾਂ ਕਿ ਬਾਹਰੋ ਆਉਂਦੇ ਗਸਤੀ ਦਲ ਬਾਰੇ ਸਾਨੂੰ ਸਮੇ ਸਿਰ ਪਤਾ ਲੱਗ ਸਕੇ । ਤੇ ਦੂਜੇ ਗਰੁੱਪ ਨੇ ਪਿੰਡ ਦੇ ਦੂਜੇ ਪਾਸੇ ਗਰੂਦਵਾਰਾ ਸਾਹਿਬ ਕੋਲ ਬੈਠਣਾ ਸੀ ਤਾਂਕਿ ਦੂਜੇ ਪਾਸੇ ਦੀ ਵੀ ਖਬਰਸਾਰ ਰਹੇ। ਤਕਰੀਬਨ ਸਾਰੀ ਰਾਤ ਹਾਸੇ ਮਖੌਲ ਕਰਦਿਆਂ ਹੀ ਗੁਜਰ ਗਈ। ਅਸੀ ਸੁਣਿਆ ਸੀ ਉਸ ਸਮੇ ਲੰਬੀ ਥਾਣੇ ਵਿੱਚ ਜੋ ਥਾਣੇਦਾਰ ਤੈਨਾਤ ਸੀ ਉਹ ਬਹੁਤ ਸਖਤ ਸੁਭਾਅ ਦਾ ਸੀ। ਮੁਲਜਿਮ ਨੂੰ ਕੀੜਿਆਂ ਦੇ ਭੌਣ ਤੇ ਬਿਠਾ ਕੇ ਜਾ ਸੁੁੱਕੇ ਭੱਖੜੇ ਤੇ ਲਿਟਾਕੇ ਸਜਾ ਦਿੰਦਾ ਸੀ। ਉਸ ਦਾ ਖੌਫ ਸਾਡੇ ਮਨਾਂ ਵਿੱਚ ਸੀ। ਕੋਈ ਤਿੰਨ ਅਤੇ ਚਾਰ ਵਜੇ ਦੇ ਦਰਮਿਆਨ ਅਸੀ ਇੱਕ ਜੀਪ ਪਿੰਡ ਵਿੱਚ ਵੜਦੀ ਦੇਖੀ ਤੇ ਅਸੀ ਉਸ ਦਾ ਪਿੱਛਾ ਕਰਦੇ ਕਰਦੇ ਗੁਰੂਦਵਾਰੇ ਵਾਲੇ ਪਾਸੇ ਚਲੇ ਗਏ। ਹੁਣ ਅਸੀ ਸਾਰੇ ਇਕੱਠੇ ਹੋ ਗਏ। ਪੰਜ ਕੁ ਮਿੰਟਾ ਬਾਆਦ ਜੀਪ ਸਾਡੇ ਸਾਹਮਣੇ ਸੀ ਤੇ ਓਹੀ ਥਾਣੇਦਾਰ ਆਪਣੇ ਸਟਾਫ ਨਾਲ ਥੱਲੇ ਉੱਤਰਿਆ। ਉਸ ਨੇ ਸਾਡੇ ਅੱਠਵੇ ਬੰਦੇ ਨੂੰ ਨਾ ਵੇਖ ਕੇ ਚੌਕੀਦਾਰ ਤੋਂ ਉਸ ਬਾਰੇ ਪੁਛਿਆ।ਤੇ ਚੌਕੀਦਾਰ ਨੂੰ ਉਸਨੂੰ ਲੈਣ ਉਸਦੇ ਘਰ ਭੇਜ ਦਿੱਤਾ। । ਥਾਣੇਦਾਰ ਨੇ ਸਾਨੂੰ ਇੱਕ ਲਾਇਨ ਵਿੱਚ ਖੜੇ ਹੋਣ ਦਾ ਹੁਕਮ ਦਿੱਤਾ। ਫਿਰ ਮੇੇਰੇ ਹੱਥ ਬੈਟਰੀ ਫੜੀ ਦੇਖ ਕੇ ਕਿਹਾ ਹਾਂ ਬਈ ਬੈਟਰੀ ਵਾਲਿਆ ਤੂੰ ਦੱਸ ਤੁਸੀ ਕਿੱਥੇ ਸੁੱਤੇ ਪਏ ਸੀ। ਕਿਉਕਿ ਉਹਨਾ ਵਿੱਚ ਮੈ ਹੀ ਸਭ ਤੋ ਛੋਟੀ ਉਮਰ ਦਾ ਸੀ। ਮੇਰੇ ਨਾਲ ਵਾਲੇ ਡਰ ਗਏ ਕਿ ਕਿਤੇ ਇਹ ਗਲਤ ਬਿਆਨ ਨਾ ਦੇ ਦੇਵੇ ਤੇ ਪੁਲਿਸ ਕੁੱਟ ਕੁੱਟ ਕੇ ਉਹਨਾ ਦਾ ਪੀਚੜਾ ਕੱਢ ਦੇਵੇ। ਅਸੀ ਸੌਣਾਂ ਕਿਉ ਹੈ ਜੀ ਅਸੀ ਤਾਂ ਪਹਿਰੇ ਤੇ ਹਾਂ ਤੇ ਸਕੂਲ ਵਾਲੇ ਪਾਸਿਓ ਇਸ ਜੀਪ ਦਾ ਪਤਾ ਕਰਨ ਲਈ ਹੀ ਇੱਧਰ ਆਏ ਹਾਂ। ਮੇਰੇ ਜਵਾਬ ਤੇ ਉਸਨੂੰ ਤਸੱਲੀ ਜਿਹੀ ਹੋ ਗਈ ਤੇ ਸਭ ਨੇ ਸੁੱਖ ਦਾ ਸਾਹ ਲਿਆ। ਫਿਰ ਇੰਨੀ ਦੇਰ ਨੂੰ ਸਾਡਾ ਅੱਠਵਾਂ ਸਾਥੀ ਵੀ ਆ ਗਿਆ। ਉਹ ਸੱਤਰ ਸਾਲਾਂ ਦਾ ਬਜੁਰਗ ਸੀ ਜਿਸਨੂੰ ਬਾਬਾ ਈਸ਼ਰ ਕੰਹਦੇ ਸਨ। ਉਸ ਨੇ ਦੱਸਿਆ ਕਿ ਉਹ ਤਾਂ ਚੰਨ ਤੌ ਟਾਇਮ ਦਾ ਅੰਦਾਜਾ ਲਾਕੇ ਘਰ ਚਲਾ ਗਿਆ ਸੀ। ਜਦੋ ਅਸੀ ਥਾਣੇਦਾਰ ਸਾਹਿਬ ਨੂੰ ਦੱਸਿਆ ਕਿ ਇਸ ਦੇ ਕੋਈ ਲੜਕਾ ਨਹੀ ਹੈ ਇਕੱਲੀਆਂ ਲੜਕੀਆਂ ਹੀ ਹਨ ਜੋ ਵਿਆਹੀਆਂ ਹੋਈਆਂ ਹਨ। ਤਾਂ ਥਾਣੇਦਾਰ ਸਾਹਿਬ ਨੇ ਚੌਕੀਦਾਰ ਨੂੰ ਅਜੇਹੇ ਮਜਬੂਰ ਬਜੁਰਗ ਦੀ ਡਿਊਟੀ ਲਾਉਣ ਤੇ ਝਿੜਕਿਆ ਤੇ ਅੱਗੇ ਤੋ ਉਸ ਦੀ ਡਿਊਟੀ ਨਾ ਲਾਉਣ ਦੀ ਹਦਾਇਤ ਵੀ ਦਿੱਤੀ।ਪੁਲਿਸ ਦੀ ਗਸ਼ਤੀ ਪਾਰਟੀ ਤੋ ਚਾਹੇ ਅਸੀ ਸਾਢੇ ਕੁ ਚਾਰ ਵਜੇ ਫਾਰਿਗ ਹੋ ਗਏ ਪਰ ਫਿਰ ਵੀ ਅਸੀ ਛੇ ਵਜੇ ਤੱਕ ਪਹਿਰੇ ਤੇ ਹੀ ਰਹੇ । ਸਾਨੂੰ ਡਰ ਸੀ ਕਿ ਇਹ ਥਾਣੇਦਾਰ ਦੋਬਾਰਾ ਵੀ ਚੈਕਿੰਗ ਤੇ ਆ ਸਕਦਾ ਹੈ।ਉਸ ਦਿਨ ਪੁਲਿਸ ਤੋ ਬੱਚ ਕੇ ਅਸੀ ਬਹੁਤ ਖੁਸ ਹੋਏ। ਅੱਜ ਵੀ ਉਸ ਥਾਣੇਦਾਰ ਦੀ ਦਹਿਸਤ ਯਾਦ ਕਰਕੇ ਲੂੰ ਕੰਡੇ ਖੜੇ ਹੋ ਜਾਂਦੇ ਹਨ। ਪਰ ਇਸ ਗੱਲ ਦੀ ਖੁਸੀ ਵੀ ਹੁੰਦੀ ਹੈ ਕਿ ਸੁਭਾਅ ਦੇ ਸਖਤ ਅਫਸਰ ਦਿਲ ਦੇ ਨਰਮ ਤੇ ਇਨਸਾਫ ਪਸੰਦ ਹੁੰਦੇ ਹਨ ਉਹ ਅਨਿਆਂ ਨਹੀ ਕਰਦੇ ਸਗੋ ਸਚਾਈ ਦਾ ਸਾਥ ਦਿੰਦੇ ਹਨ।

ਲੇਖਕ : ਰਮੇਸ਼ ਸੇਠੀ ਬਾਦਲ ਹੋਰ ਲਿਖਤ (ਇਸ ਸਾਇਟ 'ਤੇ): 54
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1489
ਲੇਖਕ ਬਾਰੇ
ਆਪ ਜੀ ਇੱਕ ਕਹਾਣੀਕਾਰ ਵਜੋਂ ਪੰਜਾਬੀ ਸਾਹਿਤ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹੋ। ਆਪ ਜੀ ਦਾ ਪਹਿਲਾ ਕਹਾਣੀ ਸੰਗ੍ਰਿਹ "ਇੱਕ ਗਧਾਰੀ ਹੋਰ" ਬਹੁ ਪ੍ਰਚਲਤ ਹੋਇਆ ਹੈ। ਆਪ ਜੀ ਦੀਆਂ ਰਚਨਾਵਾ ਅਕਸਰ ਅਖਬਾਰਾ ਵਿੱਚ ਛਾਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਵਿਸ਼ਵ ਪੰਜਾਬੀ ਕਾਨਫ਼ਰੰਸ 2017