ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮਾਂ

ਜਦੋਂ ਮੈ ਬਾਹਰੋ ਆਇਆ ਤਾਂ ਬਹੁਤ ਭੁੱਖ ਲੱਗੀ ਹੋਈ ਸੀ ਤੇ ਮੈਂ ਰੋਟੀ ਪਾਉਣ ਲਈ ਕਹਿ ਦਿੱਤਾ।
ਕੀ ਬਣਾਇਆ ਹੈ ਅੱਜ ?
ਕੱਦੂ ਬਣਾਏ ਹਨ।
ਚੰਗਾ ਰੋਟੀ ਪਾ ਦੇ।
ਮੈ ਚੁੱਪ ਕਰਕੇ ਰੋਟੀ ਖਾ ਲਈ।ਤੇ ਵਾਸ਼ ਬੇਸਨ ਤੇ ਕੁਰਲੀ ਕਰ ਕੇ ਬੈਡ ਤੇ ਆਕੇ ਬੈਠ ਗਿਆ। ਸਾਹਮਣੇ ਡਰਾਇੰਗ ਰੂਮ ਦੇ ਸ਼ੀਸੇ ਚ ਲੱਗੀ ਮੇਰੀ ਮਾਂ ਦੀ ਤਸਵੀਰ ਮੈਨੂੰ ਮੇਰੇ ਤੇ ਹੱਸਦੀ ਲੱਗੀ।ਇਉ ਲੱਗਿਆ ਮੇਰੀ ਮਾਂ ਮੇਰੇ ਤੇ ਹੱਸ ਰਹੀ ਹੋਵੇ।ਯਾਦ ਆਇਆ ਇੱਕ ਦਿਨ ਮੈ ਬਾਹਰੋ ਆਇਆ।
ਮਾਤਾ ਰੋਟੀ ਪਾ ਦੇ।ਮੈਂ ਮੇਰੀ ਮਾਂ ਨੂੰ ਕਿਹਾ।ਤੇ ਮਾਤਾ ਨੇ ਰੋਟੀ ਪਾ ਦਿੱਤੀ।
ਕੀ ਬਣਾਇਆ ਹੈ। ਥਾਲੀ ਫੜ੍ਹਦੇ ਨੇ ਮੈ ਅਚਾਨਕ ਪੁਛਿਆ।
ਕੱਦੂÍÍÍÍÍÍ----
ਮਾਂ ਦੇ ਆਖਣ ਦੀ ਦੇਰ ਸੀ ਕਿ ਮੈ ਥਾਲੀ ਵਗਾਹ ਕੇ ਮਾਰੀ।ਰੋਟੀਆਂ ਸਬਜੀਆਂ ਸਲਾਦ ਤੇ ਆਚਾਰ ਸਾਰਾ ਕੁਝ ਫਰਸ਼ ਤੇ ਖਿੰਡ ਗਿਆ। ਹੋਰ ਸਬਜੀਆਂ ਨੂੰ ਅੱਗ ਲੱਗ ਗਈ ਕੇ ? ਮੈਂ ਗੁਸੇ ਚ ਭੜਕ ਪਿਆ। ਤੈਨੂੰ ਸੋ ਵਾਰੀ ਆਖਿਆ ਹੈ ਕੱਦੂ ਨਾ ਬਣਾਇਆ ਕਰ। ਮੈਨੂੰ ਕੱਦੂ ਪਸੰਦ ਨਹੀ।
ਚੰਗਾ ਫਿਰ ਘਿਉ ਸੱਕਰ ਪਾ ਦਿੰਦੀ ਹਾਂ। ਚੂਰੀ ਕੁੱਟ ਦਿੰਦੀ ਹਾਂ। ਪਿਆਜ ਟਮਾਟਰ ਦੀ ਚੱਟਣੀ ਕੁੱਟ ਦਿੰਦੀ ਹਾਂ।ਮਾਂ ਨੇ ਕਈ ਬਦਲ ਸੁਝਾਏ। ਮੈ ਨਹੀ ਖਾਣੀ।ਮੈ ਰੁੱਸ ਗਿਆ।ਨਾ ਪੁੱਤ ਅੱਨ ਦਾ ਅਪਮਾਨ ਨਹੀ ਕਰਦੇ।ਮੇਰਾ ਬੀਬਾ ਪੁੱਤ। ਰੋਟੀ ਨਾਲ ਕਾਹਦਾ ਗੁੱਸਾ ਤੇ ਮਾਂ ਨੇ ਮੈਨੂੰ ਵਲ੍ਹਚਾ ਕੇ ਰੋਟੀ ਖੁਆ ਦਿੱਤੀ। ਤੇ ਫਿਰ ਕਦੇ ਘਰੇ ਕੱਦੂ ਨਾ ਬਣਿਆ।ਪਰ ਅੱਜ ਮੈਨੂੰ ਕੱਦੂ ਨਾਲ ਰੋਟੀ ਖਾਂਦੇ ਨੂੰ ਦੇਖਮੈਨੂੰ ਲੱਗਿਆ ਮੇਰੀ ਮਾਂ ਮੇਰੇ ਤੇ ਹੱਸਦੀ ਹੈ ਤੇ ਅੰਦਰੋ ਰੋਂਦੀ ਵੀ ਹੋਵੇ ਗੀ।
ਪੁੱਤ ਹੁਣ ਯਾਦ ਆਉਂਦੀ ਹੈ ਨਾ ਮਾਂ।

ਲੇਖਕ : ਰਮੇਸ਼ ਸੇਠੀ ਬਾਦਲ ਹੋਰ ਲਿਖਤ (ਇਸ ਸਾਇਟ 'ਤੇ): 54
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1503
ਲੇਖਕ ਬਾਰੇ
ਆਪ ਜੀ ਇੱਕ ਕਹਾਣੀਕਾਰ ਵਜੋਂ ਪੰਜਾਬੀ ਸਾਹਿਤ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹੋ। ਆਪ ਜੀ ਦਾ ਪਹਿਲਾ ਕਹਾਣੀ ਸੰਗ੍ਰਿਹ "ਇੱਕ ਗਧਾਰੀ ਹੋਰ" ਬਹੁ ਪ੍ਰਚਲਤ ਹੋਇਆ ਹੈ। ਆਪ ਜੀ ਦੀਆਂ ਰਚਨਾਵਾ ਅਕਸਰ ਅਖਬਾਰਾ ਵਿੱਚ ਛਾਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ