ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਲੋਕਾਂ ਲਈ ਉਹ ਡਾਕਟਰ ਲੂਚਾ ਸੀ।

ਕੋਈ ਵੀ ਆਦਮੀ ਆਪਣੀ ਜਿੰਦਗੀ ਦੇ ਇਸ ਦੌਰ ਵਿੱਚ ਕਿਥੋਂ ਕਿੱਥੇ ਪਾਹੁੰਚ ਜਾਂਦਾ ਹੈ ਤਰੱਕੀ ਦੀਆਂ ਸਿਖਰਾਂ ਨੂੰ ਛੂੰਦਾ ਜਾ ਕਈ ਵਾਰੀ ਅੰਨਜਲ ਹੀ ਬੰਦੇ ਨੂੰ ਕਿਤੋਂ ਦਾ ਕਿਤੇ ਖਿੱਚ ਲਿਆਉਂਦਾ ਹੈ। ਕਿਸੇ ਥਾਂ ਜਨਮ ਲੈ ਕੇ ਉਸਦੀ ਕਰਮਭੂਮੀ ਕਿਤੇ ਹੋਰ ਥਾਂ ਦੀ ਬਣ ਜਾਂਦੀ ਹੈ।ਜਿਸ ਬਾਰੇ ਉਸਨੇ ਕਦੇ ਸੋਚਿਆ ਵੀ ਨਹੀ ਹੁੰਦਾ। ਕਈ ਵਾਰੀ ਤਾਂ ਬੰਦਾ ਇਕੱਲਾ ਹੀ ਕਿਸੇ ਨਵੀ ਥਾਂ ਤੇ ਆਕੇ ਆਪਣਾ ਨਾਮ ਕਮਾ ਲੈਂਦਾ ਹੈ। ਫਿਰ ਅਸੀ ਆਖਦੇ ਹਾਂ ਇਸਦਾ ਅੰਨਜਲ ਹੀ ਇੱਥੌ ਦਾ ਲਿਖਿਆ ਸੀ। ਬਹੁਤੇ ਲੋਕਾਂ ਤੇ ਇਹ ਗੱਲ ਲਾਗੂ ਹੁੰਦੀ ਹੈ। ਪਰ ਦੂਰ ਜਾ ਕੇ ਵੀ ਕੋਈ ਆਪਣਾ ਇਲਾਕਾ ਨਹੀ ਭੁੱਲਦਾ। ਉਸ ਦੀਆਂ ਜੜ੍ਹਾਂ ਉਸੇ ਜਮੀਨ ਨਾਲ ਜੁੜੀਆਂ ਰਹਿੰਦੀਆਂ ਹਨ ਜੋ ਉਸਦੀ ਜਨਮ ਭੂਮੀ ਹੁੰਦੀ ਹੈ। ਇਹੀ ਤਾਂ ਕਹਾਣੀ ਹੈ ਦਿੱਲੀ ਆਲੇ ਡਾਕਟਰ ਦੀ। ਪਿੰਡ ਬਾਦਲ ਦੇ ਬੱਸ ਅੱਡੇ ਦੇ ਨੇੜੇ ਬਣੀਆਂ ਦੁਕਾਨਾਂ ਵਿੱਚ ਹੀ ਉਸਦਾ ਕਲੀਨਿਕ ਸੀ ਤੇ ਉਸੇ ਕਮਰੇ ਵਿੱਚ ਹੀ ਉਸਦੀ ਰਿਹਾਇਸ ਸੀ। ਸੁਰੂ ਸੁਰੂ ਚ ਲੋਕ ਉਸ ਨੂੰ ਦਿੱਲੀ ਵਾਲਾ ਡਾਕਟਰ ਆਖਦੇ ਸਨ। ਉਸ ਦੀਆਂ ਲੱਤਾਂ ਵਿੰਗੀਆਂ ਸਨ ਤੇ ਪਤਲੇ ਸਰੀਰ ਦਾ ਡਾਕਟਰ ਥੋੜਾ ਝੂਲ ਕੇ ਤੁਰਦਾ ਸੀ ।ਫਿਰ ਇੱਕ ਦਿਨ ਪਤਾ ਨਹੀ ਕਿਸੇ ਨੇ ਆਪਸੀ ਗੱਲ ਬਾਤ ਦੋਰਾਨ ਉਸ ਨੂੰ ਲੂਚਾ ਆਖ ਦਿੱਤਾ। ਹੋਲੀ ਹੋਲੀ ਸਾਰੇ ਆਪਸੀ ਬੋਲ ਚਾਲ ਵਿੱਚ ਉਸਨੂੰ ਡਾਕਟਰ ਲੂਚਾ ਆਖਣ ਲੱਗ ਪਏ । ਫਿਰ ਉਹ ਸਾਰਿਆਂ ਲਈ ਡਾਕਟਰ ਲੂਚਾ ਬਣ ਗਿਆ। ਉਸਨੂੰ ਵੀ ਪਤਾ ਲੱਗ ਗਿਆ ਕਿ ਸਾਰੇ ਉਸ ਨੂੰ ਇਸੇ ਨਾਮ ਨਾਲ ਬਲਾਉਂਦੇ ਹਨ। ਉਹ ਕਿਸੇ ਦਾ ਗੁੱਸਾ ਨਾ ਕਰਦਾ ਸਗੌ ਹੱਸ ਪੈੱਦਾ। ਉਸ ਦਾ ਨਾਮ ਹੀ ਡਾਕਟਰ ਲੂਚਾ ਪੱਕ ਗਿਆ।
ਉਸਦਾ ਅਸਲ ਨਾਮ ਡਾਕਟਰ ਜਤਿੰਦਰ ਕੁਮਾਰ ਸਚਦੇਵਾ ਸੀ। ਸੁਣਿਆ ਹੈ ਉਸਨੇ ਕਿਸੇ ਚੰਗੇ ਡੈਟਲ ਕਾਲਜ ਬੀ ਡੀ ਐਸ ਦੀ ਡਿਗਰੀ ਕੀਤੀ ਹੋਈ ਸੀ। ਤੇ ਉਹ ਦਿੱਲੀ ਦੇ ਕਿਸੇ ਨਾਮੀ ਹਸਪਤਾਲ ਵਿੱਚ ਉਸਦੀ ਪੋਸਟਿੰਗ ਸੀ। ਉਥੇ ਉਹ ਦੰਦਾ ਦੇ ਮਸਹੂਰ ਡਾਕਟਰ ਸੀ।ਪਤਾ ਨਹੀ ਕਿਵੇਂ ਕਿਸਮਤ ਨੇ ਗੇੜ ਖਾਧਾ ਕਿ ਉਹ ਦਿੱਲੀ ਦੀ ਤਿਹਾੜ ਜੇਲ ਪਾਹੁੰਚ ਗਿਆ । ਡਾਕਟਰ ਸਾਹਿਬ ਦੀ ਜੇਲ ਵਿੱਚ ਕਾਰਗੁਜਾਰੀ ਬਹੁਤ ਵਧੀਆ ਸੀ। ਉਥੇ ਉਸ ਨੇ ਕੈਦੀਆਂ ਅਤੇ ਜੇਲ ਅਧਿਕਾਰੀਆਂ ਨਾਲ ਚੰਗਾ ਅਸਰ ਰਸੂਖ ਬਣਾ ਲਿਆ ਤੇ ਆਪਣੇ ਇਸ ਰਸੂਖ ਦੀ ਬਦੋਲਤ ਹੀ ਉਹ ਜੇਲ ਤੋ ਸਿੱਧਾ ਪਿੰਡ ਬਾਦਲ ਪਾਹੁੰਚ ਗਿਆ।ਲਗਭੱਗ ਸੱਤਰ ਦੇ ਦਹਾਕੇ ਦੇ ਅਖੀਰਲੇ ਸਾਲਾਂ ਵਿੱਚ ਉਸ ਨੇ ਪਿੰਡ ਬਾਦਲ ਨੂੰ ਆਪਣੀ ਕਰਮਭੂਮੀ ਬਣਾਇਆ ਤੇ ੱਿੲਕੀਵੀ ਸਦੀ ਦੇ ਪਹਿਲੇ ਚਾਰ ਪੰਜ ਸਾਲਾਂ ਤੱਕ ਉਹ ਪਿੰਡ ਬਾਦਲ ਹੀ ਰਿਹਾ। ਤੇ ਫਿਰ ਸਰੀਰ ਦੀ ਕੰਮਜੋਰੀ ਤੇ ਵੱਡੀ ਉਮਰ ਕਰਕੇ ਉਹ ਦਿੱਲੀ ਆਪਣੇ ਨੂੰਹ ਪੁੱਤਰ ਕੋਲ ਚਲਾ ਗਿਆ। ।ਇਸ ਸਮੇ ਦੋਰਾਨ ਇਸ ਦਿੱਲੀ ਵਾਲੇ ਡਾਕਟਰ ਨੇ ਡਾਕਟਰ ਲੂਚੇ ਦੇ ਰੂਪ ਚ ਇਲਾਕੇ ਚ ਖੂਬ ਨਾਮ ਕਮਾਇਆ।
ਚਾਹੇ ਡਾਕਟਰ ਸਾਹਿਬ ਮੂਲ ਰੂਪ ਵਿੱਚ ਦੰਦਾ ਵਾਲੇ ਡਾਕਟਰ ਹੀ ਸਨ ਪਰ ਹੈਮੀਓਪੈਥੀ ਤੇ ਉਹਨਾ ਦੀ ਪਕੜ ਬਹੁਤ ਮਜਬੂਤ ਸੀ। ਅੰਗਰੇਜੀ ਦਵਾਈਆਂ ਦਾ ਬਹੁਤ ਗਿਆਨ ਵੀ ਸੀ ।ਹਰ ਆਮ ਬਿਮਾਰੀ ਦੇ ਲੱਛਣਾ ਦੀ ਪੂਰੀ ਪਹਿਚਾਣ ਸੀ। ਡਾਕਟਰ ਲੂਚਾ ਐਲੋਪੈਥੀ ਤੇ ਹੈਮੀਓਪੈਥੀ ਦਾ ਇੱਕ ਚੰਗਾ ਸੁਮੇਲ ਸਨ। ਇਸ ਕਰਕੇ ਪਿੰਡ ਵਿੱਚ ਉਹਨਾ ਦੀ ਪ੍ਰੈਕਟਿਸ ਬਹੁਤ ਚੰਗੀ ਚੱਲੀ। ਪਿੰਡ ਵਿੱਚ ਸਰਕਾਰੀ ਹਸਪਤਾਲ ਹੋਣ ਦੇ ਬਾਵਜੂਦ ਵੀ ਲੋਕ ਉਸ ਕੋਲੋ ਦਵਾਈ ਲੈਣ ਨੂੰ ਪਹਿਲ ਦਿੰਦੇ ਸਨ। ਡਾਕਟਰ ਸਾਹਿਬ ਪਿੰਡ ਵਿਚਲੇ ਲੜਕੀਆਂ ਦੇ ਸਕੂਲ ਦੇ ਹੋਸਟਲ ਦਾ ਮੈਡੀਕਲ ਅਫਸਰ ਵੀ ਸੀ।ਸਵੇਰੇ ਤੇ ਸ਼ਾਮੀ ਦੋਨੇ ਵੇਲੇ ਵੀ ਹੋਸਟਲ ਚ ਗੇੜਾ ਮਾਰਦੇ ਤੇ ਬੀਮਾਰ ਬੱਚਿਆਂ ਦਾ ਇਲਾਜ ਮਿੱਠੀਆਂ ਗੋਲੀਆਂ ਨਾਲ ਕਰਦੇ।
ਡਾਕਟਰ ਸਾਹਿਬ ਬਾਰੇ ਇੱਕ ਗੱਲ ਮਸਹੂਰ ਸੀ ਕਿ ਉਹ ਰਾਤ ਨੂੰ ਦਾਰੂ ਬਿਨਾ ਨਹੀ ਸੀ ਰਹਿ ਸਕਦੇ । ਦਿਨ ਦੇ ਛਿਪਾ ਤੋ ਬਾਅਦ ਉਹ ਰੱਜਵੀ ਦਾਰੂ ਪੀਂਦੇ। ਪਰ ਸਵੇਰੇ ਨਿਰਨੇ ਕਾਲਜੇ ਉਹ ਲੱਸੀ ਜਰੂਰ ਪੀਂਦੇ। ਜਾਣਕਾਰ ਦੱਸਦੇ ਹਨ ਕਿ ਉਹ ਸਵੇਰੇ ਲੱਸੀ ਵਿੱਚ ਨਿੰਬੂ ਨਿਚੋੜ ਕੇ ਪੀਂਦੇ। ਜਿਵੇ ਰਾਤ ਨੂੰ ਦਾਰੂ ਨਾ ਮਿਲਣ ਤੇ ਉਹ ਤੜਫਦੇ ਸਨ ਉਵੇ ਹੀ ਸਵੇਰੇ ਲੱਸੀ ਨਾ ਮਿਲਣ ਤੇ ਵੀ ਤੜਫਦੇ।ਲੱਸੀ ਲਈ ਉਹ ਪਿੰਡ ਦੇ ਸਰਦਾਰਾਂ ਘਰੇ ਜਾਂਦੇ ਤੇ ਰੱਜਵੀ ਲੱਸੀ ਪੀਂਦੇ ਅਤੇ ਦਿਨੇ ਪੀਣ ਲਈ ਵੀ ਨਾਲ ਲਿਆਉਂਦੇ।
ਜਿੱਥੇ ਡਾਕਟਰ ਲੂਚਾ ਖੁੱਦ ਇੱਕ ਸਫਲ ਡਾਕਟਰ ਸਿੱਧ ਹੋਏ ਉਥੇ ਉਸ ਨੇ ਪਿੰਡ ਦੇ ਕਈ ਨੋਜਵਾਨਾ ਨੂੰ ਵੀ ਝੋਲਾਛਾਪ ਡਾਕਟਰ ਬਣਾਇਆ।ਡਾਕਟਰੀ ਦੀਆਂ ਬਰੀਕੀਆਂ ਬਾਰੇ ਖੂਬ ਗਿਆਨ ਵਡਿਆ। ਇਲਾਕੇ ਵਿੱਚ ਡਾਕਟਰ ਲੂਚੇ ਦੇ ਚੇਲਿਆਂ ਦੀ ਗਿਣਤੀ ਇੱਕ ਦਰਜਨ ਦੇ ਕਰੀਬ ਹੋਵੇਗੀ ਜੋ ਅੱਜ ਵੀ ਡਾਕਟਰੀ ਪੇਸ਼ੇ ਤੋ ਆਪਣੀ ਰੋਜੀ ਰੋਟੀ ਕਮਾ ਰਹੇ ਹਨ।
ਬੱਸ ਅੱਡੇ ਦੇ ਨੇੜੇ ਕਲੀਨਿੱਕ ਹੋਣ ਕਰਕੇ ਡਾਕਟਰ ਲੂਚੇ ਕੋਲ ਸਾਰੇ ਪਿੰਡ ਦੀ ਜਾਣਕਾਰੀ ਦੀ ਜਾਣਕਾਰੀ ਹੁੰਦੀ ਸੀ।ਪਿੰਡ ਦੀ ਹਰ ਗਤੀ ਵਿਧੀ ਦੀ ਉਸ ਨੂੰ ਜਾਣਕਾਰੀ ਹੁੰਦੀ ਸੀ। ਹਰ ਪਾਰਟੀ , ਹਰ ਧਰਮ ਤੇ ਹਰ ਉਮਰ ਦਾ ਬੰਦਾ ਡਾਕਟਰ ਸਾਹਿਬ ਦਾ ਹਮਰਾਜ ਸੀ। ਕੰਨਸੋਆ ਲੈਣ ਆਲਿਆਂ ਲਈ ਡਾਕਟਰ ਲੂਚਾ ਇੱਕ ਚੰਗਾ ਜਰੀਆ ਵੀ ਸੀ। ਕਿਉਕਿ ਡਾਕਟਰ ਲੂਚੇ ਬਾਰੇ ਇੱਕ ਗੱਲ ਮਸ਼ਹੂਰ ਸੀ ਕਿ ਉਹ ਕੋਈ ਗੱਲ ਦਿਲ ਚ ਨਹੀ ਸੀ ਰੱਖ ਸਕਦਾ। ਕਦੇ ਕਦੇ ਕਈ ਲੋਕ ਆਪਣੀ ਗੱਲ ਦੂਸਰੇ ਪੱਖ ਤੱਕ ਪਹੁੰਚਾਉਣ ਲਈ ਵੀ ਡਾਕਟਰ ਸਾਹਿਬ ਨੂੰ ਵਰਤਦੇ।
ਚਾਹੇ ਡਾਕਟਰ ਲੂਚੇ ਨੂੰ ਇਸ ਸੰਸਾਰ ਚੋ ਗਏ ਨੂੰ ਕਈ ਸਾਲ ਹੋ ਗਏ ਹਨ। ਅੱਜ ਵੀ ਪਿੰਡ ਦੀ ਸੱਥ ਵਿੱਚ ਜਾ ਪਿੰਡ ਦੇ ਕਿਸੇ ਸਾਝੇ ਸਮਾਗਮ ਤੇ ਜਿੱਥੇ ਚਾਰ ਬੰਦੇ ਇਕੱਠੇ ਹੋਏ ਹੋਣ ਡਾਕਟਰ ਲੂਚੇ ਦਾ ਜਿਕਰ ਜਰੂਰ ਹੁੰਦਾ ਹੈ।

ਲੇਖਕ : ਰਮੇਸ਼ ਸੇਠੀ ਬਾਦਲ ਹੋਰ ਲਿਖਤ (ਇਸ ਸਾਇਟ 'ਤੇ): 54
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :979
ਲੇਖਕ ਬਾਰੇ
ਆਪ ਜੀ ਇੱਕ ਕਹਾਣੀਕਾਰ ਵਜੋਂ ਪੰਜਾਬੀ ਸਾਹਿਤ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹੋ। ਆਪ ਜੀ ਦਾ ਪਹਿਲਾ ਕਹਾਣੀ ਸੰਗ੍ਰਿਹ "ਇੱਕ ਗਧਾਰੀ ਹੋਰ" ਬਹੁ ਪ੍ਰਚਲਤ ਹੋਇਆ ਹੈ। ਆਪ ਜੀ ਦੀਆਂ ਰਚਨਾਵਾ ਅਕਸਰ ਅਖਬਾਰਾ ਵਿੱਚ ਛਾਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ