ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕਰਤਾਰ ਸਿੰਘ ਦੁੱਗਲ

ਕਰਤਾਰ ਸਿੰਘ ਦੁੱਗਲ (1 ਮਾਰਚ 1917 - 26 ਜਨਵਰੀ 2012)
ਕਰਤਾਰ ਸਿੰਘ ਦੁੱਗਲ ਪੰਜਾਬੀ ਦੇ ਮਹਾਨ ਗਲਪਕਾਰ ਸਨ। ਦੁੱਗਲ ਪੰਜਾਬੀ ਤੋਂ ਇਲਤਵਤ ਉਰਦੂ, ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਸਾਹਿਤ ਸਿਰਜਨਾ ਕਰਦੇ ਰਹੇ ਹਨ। ਉਸ ਦੇ ਸਾਹਿਤਕ ਖੇਤਰ ਵਿੱਚ ਕਹਾਣੀ, ਨਾਵਲ, ਨਾਟਕ ਆਉਂਦੇ ਹਨ। ਉਨ੍ਹਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਅੰਗਰੇਜ਼ੀ ਵਿੱਚ ਕੀਤਾ ਹੈ।
ਆਪ ਦੇ ਪਿਤਾ ਜੀਵਨ ਸਿੰਘ ਦੁੱਗਲ ਅਤੇ ਮਾਤਾ ਸਤਵੰਤ ਕੌਰ ਸਨ। ਉਹਨਾ ਦੇ ਸਾਹਿਤਕ ਯੋਗਦਾਨਾ ਵਿੱਚ ਪੰਜਾਬੀ ਸਾਹਿਤ ਸਭਾ ਦਿੱਲੀ, ਰਾਜਾ ਰਾਮਮੋਹਨ ਰਾਏ ਲਾਇਬਰੇਰੀ ਫਾਊਂਡੇਸ਼ਨ, ਇਨਸਟੀਚਿਊਟ ਆਫ਼ ਸੋਸ਼ਲ ਐਂਡ ਇਕਨੌਮਿਕ ਚੇਂਜ ਬੰਗਲੌਰ, ਜ਼ਾਕਿਰ ਹੁਸੈਨ ਐਜੂਕੇਸ਼ਨਲ ਫਾਊਂਡੇਸ਼ਨ ਆਉਂਦੀਆ ਹਨ। ਇਸ ਤੋਂ ਇਲਾਵਾ ਆਪ ਭਾਰਤੀ ਰਾਜ ਸਭਾ ਦੇ ਮੈਂਬਰ ਵੀ ਰਹੇ।
ਕਰਤਾਰ ਸਿੰਘ ਦੁੱਗਲ ਪੰਜਾਬੀ ਸਾਹਿਤ ਸਿਰਜਣਾ ਅੰਦਰ ਕਹਾਣੀ ਦੀ ਸਿਰਜਣਾ ਨੂੰ ਕਥਾ ਰਸ ਦਾ ਵਿਸਥਾਰ ਦਿੰਦਾ ਹੈ। ਪੰਜਾਬੀ ਸਾਹਿਤ ਸਿਰਜਣਾ ਅੰਦਰ ਸਾਖੀ ਬਿਰਤਾਤਕ ਪਰੰਪਰਾ ਦੀ ਹਾਜਰੀ ਲਗਾਉਦਾ ਹੈ।ਕਰਾਮਾਤ ਕਹਾਣੀ ਵਿਚ ਉਸਦੀ ਸਿਰਜਣ ਸ਼ਕਤੀ ਆਤਮ ਖੇੜੇ ਦੇ ਵਿਗਾਸ ਵਿਚ ਵਿਚਰਦੀ ਹੈ। ਇਸ ਕਹਾਣੀ ਵਿਚ ਸੰਗਤ ਦੀ ਪ੍ਰੇਮਮਈ ਅਭਿਲਾਸ਼ਾ ਦੀ ਅਭਿਵਿਅਕਤੀ ਹੋਈ ਹੈ।ਪੰਜਾਬੀ ਸਾਹਿਤ ਅਤੇ ਚਿੰਤਨ ਵਿੱਚ ਖੇਤਰੀ ਸਾਹਿਤ ਸਿਰਜਣਾ ਅਤੇ ਚਿੰਤਨ ਰਾਹੀਂ ਵਿਅਕਤੀਗਤ ਯੋਗਦਾਨ ਦੀ ਅਹਿਮੀਅਤ ਅਤੇ ਸੰਭਾਵਨਾਵਾਂ ਨੂੰ ਪਛਾਣਦੇ ਹੋਏ ਕਰਤਾਰ ਸਿੰਘ ਦੁੱਗਲ ਨੇ ਸਮੁੱਚੇ ਸਾਹਿਤਕਾਰਾਂ ਅਤੇ ਸਾਹਿਤ-ਸ਼ਾਸਤਰੀਆਂ ਦਾ ਕਾਰਜ ਨੂੰ ਆਤਮਸਾਤ ਕੀਤਾ ਹੈ। ਕਰਤਾਰ ਸਿੰਘ ਦੁੱਗਲ ਨੇ ਇਸ ਯਤਨ ਰਾਹੀ ਆਪਣੇ ਸਾਹਿਤ ਅਨੁਭਵ ਨੂੰ ਸਾਹਮਣੇ ਲਿਆਂਦਾ । ਕਿਸੇ ਵੀ ਖੇਤਰ ਦੀ ਧਰਤੀ ਦੀ ਮੌਲਿਕਤਾ ਓੱਥੋਂ ਦੇ ਸਭਿਆਚਾਰ, ਸਾਹਿਤ, ਇਤਿਹਾਸ, ਭਾਸ਼ਾ, ਪ੍ਰਕ੍ਰਿਤਕ ਆਲ਼ਾ-ਦੁਆਲਾ, ਧਾਰਮਿਕ ਆਭਾਮੰਡਲ ਅਤੇ ਸੰਸਕ੍ਰਿਤੀ ਰਾਹੀਂ ਪ੍ਰਗਟ ਹੁੰਦੀ ਹੈ। ਵਿਅਕਤੀਗਤ ਤੌਰ ਤੇ ਕਿਸੇ ਵੀ ਪ੍ਰਤਿਭਾ ਅੰਦਰ ਉਸਦੀ ਮੌਲਿਕਤਾ ਦਾ ਸੁਹਜ ਆਪ ਮੁਹਾਰੇ ਝਲਕਦਾ ਹੈ ਜਿਹੜੇ ਕਿ ਉਥੋਂ ਦੇ ਖੇਤਰੀ ਧਰਾਤਲ ਅੰਦਰ ਬਿਰਾਜਮਾਨ ਹੁੰਦਾ ਹੈ। ਕਰਤਾਰ ਸਿੰਘ ਦੁੱਗਲ ਨੇ ਇਸ ਕਾਰਜ ਰਾਹੀਂ ਉਸ ਕਲਾਤਮਕ ਸੁਹਜ ਦੇ ਨਿਵੇਕਲੇ ਮੁਹਾਵਰੇ ਦੀ ਪਛਾਣ ਸਾਹਮਣੇ ਲਿਆਦੀ ਜਿਸ ਵਿਚ ਪੰਜਾਬੀ ਸਾਹਿਤਕ ਦ੍ਰਿਸ਼ , ਸਾਹਿਤ-ਸ਼ਾਸਤਰੀਆਂ ਦਾ ਯੋਗਦਾਨ,ਵਿਸ਼ਵ ਕਹਾਣੀ ਦਾ ਅਨੁਭਵ ਸਾਹਮਣੇ ਆਵੇ।ਕਰਤਾਰ ਸਿੰਘ ਦੁੱਗਲ ਨੇ ਪੰਜਾਬ ਦੀ ਧਰਤੀ ਦੇ ਅਧਿਆਤਮਕ ਦ੍ਰਿਸ਼,ਬੋਲ ਦੀ ਬਰਕਤ ਨੂੰ ਬਿਰਤਾਤਕ ਰੂਪ ਅੰਦਰ ਸਿਰਜਤ ਕੀਤਾ ਹੈ।
ਕਹਾਣੀ ਸੰਗ੍ਰਹਿ
ਸਵੇਰ ਸਾਰ
ਪਿੱਪਲ ਪੱਤੀਆਂ
ਕੁੜੀ ਖਾਣੀ ਕਰਦੀ ਗਈ
ਡੰਗਰ
ਅੱਗ ਖਾਣ ਵਾਲੇ
ਕਰਾਮਾਤ
ਪਾਰੇ ਮੈਰੇ
ਇੱਕ ਛਿੱਟ ਚਾਨਣ ਦੀ
ਮਾਜ਼ਾ ਨਹੀਂ ਮੋਇਆ
ਨਵਾਂ ਘਰ
ਸੋਨਾਰ ਬੰਗਲਾ
ਫੁੱਲ ਤੋੜਨਾ ਮਨਾਂ ਹੈ
ਢੋਇਆ ਹੋਇਆ ਬੂਹਾ
ਹੰਸਾ ਆਦਮੀ
ਪੈਣਗੇ ਵੈਣ ਡੂੰਘੇ
ਭਾਬੀ ਜਾਨ
ਮੌਤ ਇੱਕ ਗੁੰਚੇ ਦੀ

ਨਾਵਲ
ਆਂਦਰਾਂ
ਪੁੰਨਿਆ ਦੀ ਰਾਤ
ਤੇਰੇ ਭਾਣੇ
ਬੰਦ ਦਰਵਾਜ਼ੇ
ਮਿੱਟੀ ਮੁਸਲਮਾਨ ਕੀ

ਨਾਟਕ
ਮਿੱਠਾ ਪਾਣੀ
ਪੁਰਾਣੀਆਂ ਬੋਤਲਾਂ
ਤਿਨ ਨਾਟਕ
ਸੱਤ ਨਾਟਕ

ਕਵਿਤਾ
ਕੰਢੇ ਕੰਢੇ
ਬੰਦ ਦਰਵਾਜ਼ੇ
ਵੀਹਵੀਂ ਸਦੀ ਤੇ ਹੋਰ ਕਵਿਤਾਵਾਂ

ਵਾਰਤਕ
ਮੇਰੀ ਸਾਹਿਤਕ ਜੀਵਨੀ
ਕਿਸ ਪਹਿ ਖੋਲਉ ਗੰਠੜੀ

ਇਕਾਂਗੀ
ਸੁੱਤੇ ਪਏ ਨਗਮੇ

ਆਲੋਚਨਾ
ਨਵੀਂ ਪੰਜਾਬੀ ਕਵਿਤਾ
ਕਹਾਣੀ ਕਲਾ ਤੇ ਮੇਰਾ ਅਨੁਭਵ

ਸਨਮਾਨ
ਪਦਮਾ ਭੂਸ਼ਨ ਪੁਰਸਕਾਰ
ਸਾਹਿਤ ਅਕਾਡਮੀ ਐਵਾਰਡ
ਗਾਲਿਬ ਅਵਾਰਡ
ਸੋਵੀਅਤ ਲੈਂਡ ਅਵਾਰਡ
ਭਾਰਤੀ ਭਾਸ਼ਾ ਪ੍ਰੀਸ਼ਦ ਪੁਰਸਕਾਰ
ਭਾਈ ਮੋਹਣ ਸਿੰਘ ਵੈਦ ਅਵਾਰਡ
ਪੰਜਾਬੀ ਲੇਖਕ ਆਫ਼ ਦਾ ਮਿਲੇਨੀਅਮ ਅਵਾਰਡ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :3503
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ