ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਜਸਵੰਤ ਸਿੰਘ ਨੇਕੀ

ਜਸਵੰਤ ਸਿੰਘ ਨੇਕੀ (27 ਅਗਸਤ,1925 ਤੋਂ ਹੁਣ ਤੱਕ)
ਡਾ. ਜਸਵੰਤ ਸਿੰਘ ਨੇਕੀ ਪੰਜਾਬੀ ਦੇ ਰਹਸਵਾਦੀ ਕਵੀਆ ਵਿੱਚ ਗਿਣੇ ਜਾਂਦੇ ਹਨ। ਪੰਜਾਬੀ ਚਿੰਤਕ ਉਨ੍ਹਾਂ ਨੂੰ ਨਵ ਰਹਸਵਾਦੀ ਕਵੀ ਵੀ ਕਹਿੰਦੇ ਹਨ। ਆਪ ਜੀ ਪੀ ਜੀ ਆਈ ਸਾਬਕਾ ਡਾਇਰੈਕਟਰ ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ, ਦਿੱਲੀ ਵਿਖੇ ਕਾਰਜ਼ਸ਼ੀਲ ਰਹੇ ਹਨ। ਆਪ ਜੀ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਹਾਸਲ ਹੋਇਆ ਹੈ।
ਜਸਵੰਤ ਸਿੰਘ ਨੇਕੀ ਪੰਜਾਬੀ ਸਾਹਿਤ ਸਿਰਜਣਾ ਅੰਦਰ ਕਵਿਤਾ ਦੀ ਸਿਰਜਣਾ ਨੂੰ ਰਿਸ਼ਤਿਆਂ ਦੇ ਪ੍ਰਤੀਕ ਵਿਧਾਨ ਦਿੰਦਾ ਹੈ।ਉਹ ਪੰਜਾਬੀ ਕਵਿਤਾ ਵਿਚ ਅਰਥ ਦੀ ਸੰਦੀਵਤਾ ਜਗਾਉਦਾ ਹੈ। ਪੰਜਾਬੀ ਚੇਤਨਾ ਦਾ ਸਭਿਆਚਾਰਕ ਧਰਾਤਲ ਉਸਦੇ ਅੰਗ ਸੰਗ ਵਿਚਰਦਾ ਹੈ। ਉਸਦੇ ਗੀਤ ਰਿਸ਼ਤਿਆਂ ਦੇ ਪ੍ਰਤੀਕ ਵਿਧਾਨ,ਰੁਮਾਸ ਦੇ ਜਜਬੇ ਤੇ ਦ੍ਰਿਸ਼,ਸੁਹਜ ਦੇ ਉਦਾਤ ਪ੍ਰਤੀਬਿੰਬ ,ਪ੍ਰਕਿਰਤੀ ਦਾ ਤੇਜ , ਬੋਲ ਦੀ ਰਵਾਨਗੀ ਦਾ ਵਿਸਥਾਰ ਦਿੰਦੇ ਹਨ ।ਪੰਜਾਬੀ ਕਵਿਤਾ ਵਿਚ ਰਿਸ਼ਤਿਆਂ ਦੇ ਪ੍ਰਤੀਕ ਵਿਧਾਨ ਰਾਹੀ ਰੂਹਾ ਦੀ ਅਪਣੱਤਾ ਦਾ ਗਾਇਨ ਪ੍ਰਸਤੁਤ ਕਰਦਾ ਹੈ।ਬੋਧਿਕਤਾ ਵਿਚ ਭਾਵੇ ਕਿ ਉਸ ਦੀ ਕਵਿਤਾ ਨੂੰ ਵਿਚਾਰਿਆ ਜਾਦਾ ਰਿਹਾ ਹੈ ਪਰ ਉਸ ਅੰਦਰ ਪ੍ਰਕਿਰਤੀ ਸੁਹਜ ਅਨੁਭਵ ਨੂੰ ਜਗਾਉਣ ਦੀ ਤਾਕਤ ਵਧੇਰੇ ਹੈ।ਪੰਜਾਬੀ ਸਾਹਿਤ ਸਿਰਜਣਾ ਅੰਦਰ ਅਰਥ ਦੀ ਸੰਦੀਵਤਾ ਜਗਾਉਣਾ ਦਾ ਯਤਨ ਕਰਦਾ ਹੈ।

ਰਚਨਾਵਾਂ
ਅਰਦਾਸ (1989)
ਅਸਲੇ ਤੇ ਉਹਲੇ (1955)
ਇਹ ਮੇਰੇ ਸੰਸੇ ਇਹ ਮੇਰੇ ਗੀਤ (1965)
ਗੀਤ ਮੇਰਾ ਸੋਹਿਲਾ ਤੇਰਾ (1992)
ਮੇਰੀ ਸਾਹਿਤਿਕ ਸ੍ਵੈ-.ਜੀਵਨੀ (1992)
ਪਿਲਗਰਿਮੇਜ ਟੂ ਹੇਮਕੁੰਟ (2002)
ਸੁਗੰਧ ਆਬਨੂਸ ਦੀ (2004)
ਸਿਮਰਿਤੀ ਦੇ ਕਿਰਨ ਚੋਂ ਪਹਿਲਾਂ (1975)
ਪੰਜਾਬੀ ਹਾਸ-ਵਿਲਾਸ
ਸਦਾ ਵਿਗਾਸ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2302
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਵਿਸ਼ਵ ਪੰਜਾਬੀ ਕਾਨਫ਼ਰੰਸ 2017