ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮੋਹਨ ਕਾਹਲੋਂ

ਮੋਹਨ ਕਾਹਲੋਂ (10 ਜਨਵਰੀ 1936 ਤੋਂ 9 ਅਪ੍ਰੈਲ, 2014)
ਮੋਹਨ ਕਾਹਲੋਂ ਦਾ ਜਨਮ ਪਿੰਡ ਛੰਨੀ ਕੇਤਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਐੱਮ ਏ ਪੰਜਾਬੀ ਕਰਨ ਤੋਂ ਬਾਅਦ ਉਸ ਨੇ ਲਗਾਤਾਰ ਸਕੂਲ ਅਧਿਆਪਕ ਵਜੋਂ ਕਾਰਜ ਕੀਤਾ ਹੈ। ਮੋਹਨ ਕਾਹਲੋਂ ਆਪਣੀ ਪੁਸਤਕ ਗੋਰੀ ਨਦੀ ਦੇ ਗੀਤ ਰਾਹੀਂ ਪੰਜਾਬੀ ਸਾਹਿਤ ਸਿਰਜਨਾ ਵਿੱਚ ਵਧੇਰੇ ਚਰਚਿਤ ਰਿਹਾ ਹੈ। ਇਸ ਪੁਸਤਕ ਦੀਆਂ ਬਹੁਤ ਸਾਰਿਆ ਸੰਭਾਵਨਾਵਾਂ ਸਾਹਿਤ ਸਿਰਜਨਾ ਵਿੱਚ ਪ੍ਰਗਟ ਹੋਇਆ ਹਨ। ਜਿਸ ਨੇ ਪੰਜਾਬੀ ਸਾਹਿਤ ਨੂੰ ਮੁਹਾਵਰੇ ਅਤੇ ਚੋਣ ਦੇ ਪੱਖੋ ਵਧੇਰੇ ਸੁਚੇਤ ਕੀਤਾ ਹੈ। ਮੋਹਨ ਨੇ ਪੰਜਾਬ ਦੇ ਮਸ਼ਹੂਰ ਸ਼ਾਇਰ ਸ਼ਿਵ ਕੁਮਾਰ ਦੀ ਸੰਗਤ ਨੂੰ ਲੰਮਾ ਸਮਾਂ ਆਪਣੇ ਹਿਰਦੇ ਵਿੱਚ ਵਸਾ ਕਿ ਗੋਰੀ ਨਦੀ ਦਾ ਗੀਤ ਲਿਖਿਆ ਹੈ। ਉਸ ਨੇ ਹਰ ਇੱਕ ਸਖ਼ਸ਼ ਤੋਂ ਆਪਣੀ ਪ੍ਰਰੇਨਾ ਦਾ ਰਾਹ ਕਢਿਆ ਹੈ ਭਾਵੇ ਉਹ ਸ਼ਿਵ ਕੁਮਾਰ ਹੋਵੇ ਭਾਵੇਂ ਉਸ ਦੇ ਪਿੰਡ ਦੇ ਖੇਤ ਜਾਂ ਪਰਵਾਰ ਦਾ ਕੋਈ ਜੀਅ। ਮੋਹਨ ਅੰਦਰ ਹਰ ਇੱਕ ਦੁੱਖ ਨੂੰ ਬਹੁਤ ਸਹਿਣਸ਼ੀਲਤਾ ਨਾਲ ਆਪਣੇ ਅੰਦਰ ਸਮਾਉਣ ਦੀ ਤਾਕਤ ਹੈ। ਉਹ ਲਗਾਤਾਰ ਸਾਹਿਤ ਸਿਰਜਨਾ ਕਰ ਰਿਹਾ ਹੈ। ਉਸ ਨੂੰ ਭਾਵੇਂ ਕਿ ਮਾਰਕਸਵਾਦੀ ਵਿਚਾਰਧਾਰਾ ਨੇ ਪ੍ਰਭਾਵਿਤ ਕੀਤਾ ਪਰ ਪੰਜਾਬ ਦੀ ਧਰਤੀ ਨਾਲ ਵੀ ਉਸ ਦਾ ਮੋਹ ਅਤੇ ਉਸ ਨੂੰ ਆਪਣੀ ਸਿਰਜਨਾ ਵਿੱਚ ਪੇਸ਼ ਕਰਨ ਦੀ ਤਾਕਤ ਅਥਾਹ ਹੈ।
ਰਚਨਾਵਾਂ
ਮਛਲੀ ਇਕ ਦਰਿਆ ਦੀ
ਗੋਰੀ ਨਦੀ ਦਾ ਗੀਤ
ਕਾਲੀ ਮਿੱਟੀ
ਬਹਿ ਗਏ ਪਾਣੀ
ਪ੍ਰਦੇਸੀ ਰੁਖ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1056
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ