ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਚਰਨ ਦਾਸ ਸਿੱਧੂ

ਚਰਨ ਦਾਸ ਸਿੱਧੂ (22 ਮਾਰਚ 1938 - 19 ਨਵੰਬਰ 2013)
ਚਰਨ ਦਾਸ ਸਿੱਧੂ ਦਾ ਜਨਮ ਪਿੰਡ ਭਾਮ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਇਆ। ਆਪ ਜੀ ਦੇ ਨਾਟਕ ਬਾਬਾ ਬੰਤੂ ਨੂੰ ਸਾਹਿਤ ਅਕਾਦਮੀ ਪੁਰਸਕਾਰ ਹਾਸਿਲ ਹੋਇਆ ਹੈ। ਉਸਨੇ 38 ਨਾਟਕ ਲਿਖੇ ਹਨ ਅਤੇ ਇਹ ਖੇਡੇ ਵੀ ਜਾ ਚੁੱਕੇ ਹਨ। ਇਨ੍ਹਾਂ ਤੋਂ ਬਿਨਾਂ ਉਸਨੇ ਗਿਆਰਾਂ ਹੋਰ ਕਿਤਾਬਾਂ ਲਿਖੀਆਂ ਹਨ। ਆਪ ਜੀ ਨੇ ਵਰਨਾਡ ਸ਼ਾਹ ਦੇ ਨਾਟਕਾਂ ਉੱਪਰ ਪੀ. ਐੱਚ. ਡੀ. ਦਾ ਖੋਜਕਾਰਜ਼ ਅਮਰੀਕਾ ਤੋਂ ਕੀਤਾ ਸੀ। ਆਪ ਜੀ ਲੰਮੇ ਸਮੇਂ ਤੱਕ ਇੱਕ ਨਾਟਕਾਰ ਅਤੇ ਅੰਗਰੇਜ਼ੀ ਦੇ ਅਧਿਆਪਕ ਵਜੋਂ ਕਾਰਜ਼ਸ਼ੀਲ ਰਹੇ ਹਨ। ਆਪਣੀ ਸਾਹਿਤ ਸਿਰਜਨਾ ਬਾਰੇ ਉਨ੍ਹਾਂ ਦਾ ਖਿਆਲ ਹੈ ਕਿ ‘‘ਮੈਂ ਮੰਟੋ, ਰਜਿੰਦਰ ਸਿੰਘ ਬੇਦੀ ਅਤੇ ਮੁਨਸ਼ੀ ਪ੍ਰੇਮ ਚੰਦ ਦੀ ਰਵਾਇਤ ਨਾਲ ਸਬੰਧ ਰੱਖਦਾ ਹਾਂ। ਮੈਂ ਆਮ ਲੋਕਾਂ ਵੱਲੋਂ ਬੋਲੀ ਜਾਂਦੀ ਭਾਸ਼ਾ ਦਾ ਇਸਤੇਮਾਲ ਕਰਦਾ ਹਾਂ ਅਤੇ ਇਸ ਦਾ ਵੇਗਮਈ ਸਪਸ਼ਟ ਅਤੇ ਪ੍ਰਭਾਵਸ਼ਾਲੀ ਪ੍ਰਗਟਾਅ ਕਰਨ ਦੀ ਕੋਸ਼ਿਸ਼ ਕਰਦਾ ਹਾਂ।’’
ਡਾ. ਚਰਨ ਦਾਸ ਸਿੱਧੂ ਨੇ ਵਿਸ਼ਵ ਵਿਆਪੀ ਸਿਰਜਨਾ ਨੂੰ ਆਪਣੇ ਨਾਟਕਾਂ ਵਿੱਚ ਰੂਪਮਾਨ ਕਰਦੇ ਹੋਏ ਪੇਂਡੂ ਪਾਤਰਾ ਰਾਹੀਂ ਇਸ ਦੀ ਵਿਹਾਰਿਕਤਾ ਨੂੰ ਪਹਿਚਾਣੀਆਂ ਹੈ ਉਸ ਦੇ ਬਹੁਤੇ ਨਾਟਕ ਪਿਡਾਂ ਦੀ ਜ਼ਿੰਦਗੀ ਨੂੰ ਬਿਆਨ ਕਰਦੇ ਹਨ। ਉਸ ਦੀ ਭਾਸ਼ਾ ਪਿੰਡਾ ਦੀ ਜੀਵਨ ਸ਼ੈਲ਼ੀ ਨੂੰ ਵਧੇਰੇ ਸੰਜੀਦਗੀ ਨਾਲ ਚਿੱਤਰਦੀ ਹੈ। ਉਸ ਦੇ ਨਾਟਕਾ ਉੱਪਰ ਵਿਸ਼ਵ ਪੱਧਰ ਦੇ ਸਾਹਿਤ ਦਾ ਪ੍ਰਭਾਵ ਵੀ ਰਿਹਾ ਹੈ। ਸਿੱਧੂ ਨੇ ਆਪਣੇ ਨਾਟਕਾਂ ਵਿੱਚ ਪੰਜਾਬੀ ਜ਼ਿੰਦਗੀ ਦੇ ਨਾਮਕਰਨ ਨੂੰ ਆਪਣੇ ਵਿਸ਼ਸ਼ੇ ਮੁਹਾਵਰੇ ਰਾਹੀਂ ਅਭਿਵਿਅਕਤ ਕੀਤਾ ਹੈ।
ਪ੍ਰੋ. ਅਜੀਤ ਸਿੰਘ ਅਨੁਸਾਰ ਡਾ. ਸਿਧੂ ਪੰਜਾਬੀ ਦਾ ਇਕੋ-ਇਕ ਲੇਖਕ ਹੈ ਜਿਹੜਾ ਅੰਗਰੇਜ਼ੀ ਵਿਚ ਅੰਗਰੇਜ਼ੀ ਸਾਹਿਤ ਉੱਤੇ ਕਿਸੇ ਬਾਹਰਲੀ ਯੂਨੀਵਰਸਿਟੀ ਦੀ ਪੀ. ਐੱਚ. ਡੀ. ਦੀ ਡਿਗਰੀ ਪ੍ਰਾਪਤ ਕਰਦਾ ਹੈ। ਜਦੋਂ ਡਾ. ਸਿੱਧੂ ਨਾਲ ਲਿਖਣ ਦੇ ਸਿਲਸਿਲੇ ਦੀ ਗੱਲ ਕਰੋ ਤਾਂ ਉਹ ਆਪਣੇ ਪਿੰਡ ਭਾਮ ਤੇ ਆਪਣੇ ਪਿਤਾ ਮਨੀ ਰਾਮ ਨੂੰ ਦੋ ਮੁੱਢਲੇ ਸ੍ਰੋਤ ਤੇ ਪ੍ਰੇਰਨਾਵਾਂ ਮੰਨਦਾ ਹੈ। ਪਿੰਡ ਭਾਮ ਨੇ ਹਿੰਦੀ, ਗੁਰਮੁਖੀ, ਸੰਸਕ੍ਰਿਤ ਅਤੇ ਅੰਗਰੇਜ਼ੀ ਉਹਨੂੰ ਦਿੱਤੀ। ਉਸਨੇ ਹਿੰਦੀ ਵਿਚ ਭੂਸ਼ਣ ਪ੍ਰਭਾਕਰ ਅਤੇ ਪੰਜਾਬੀ ਵਿਚ ਵਿਦਵਾਨੀ ਦੇ ਇਮਤਿਹਾਨ ਪਾਸ ਕੀਤੇ। ਬਹੁਤੇ ਪੰਜਾਬੀ ਲੇਖਕਾਂ ਵਾਂਗ ਡਾ. ਸਿੱਧੂ ਨੇ ਸ਼ੁਰੂ ਵਿਚ ਕਵਿਤਾ ਲਿਖੀ, ਦਸਵੀਂ ਤਕ ਮੈਂ ਸਕੂਲ ਦਾ ਮਕਬੂਲ ਸ਼ਾਇਰ ਸਾਂ। ਮਾਸਟਰ ਦਿਲਬਾਗ ਸਿੰਘ ਨੇ ਹੱਲਾਸ਼ੇਰੀ ਦੇ ਕੇ ਪਿੰਡ ਦੇ ਬੋਹੜ ਥੱਲੇ ਇਕਾਂਗੀ ਖਿਡਵਾਇਆ। ਮੈਂ ਪਿਓ ਦੇ ਕੱਪੜਿਆਂ ਵਿਚ ਘੁੱਲੇ ਸ਼ਾਹ ਬਲੈਕੀਏ ਦਾ ਰੋਲ ਕੀਤਾ ਸੀ। ਇਕ ਇਕਾਂਗੀ ਲਿਖਿਆ : ਇਸ਼ਕ ਵਿਚ ਫਸੇ ਛਿੰਦੇ। ਜਦੋਂ ਮੈਂ ਪੁੱਛਿਆ ਤੁਸੀਂ ਨਾਟਕਾਂ ਵੱਲ ਹੀ ਕਿਉਂ ਆਏ? ਤਾਂ ਉੱਤਰ ਸੀ, ਮੈਂ ਭੀੜ ਦਾ ਬੰਦਾ ਹਾਂ। ਇਕੋ ਸਮੇਂ ਬਹੁਤ ਸਾਰੇ ਲੋਕਾਂ ਨਾਲ ਗੱਲ ਕਰਨੀ ਚਾਹੁੰਦਾ ਹਾਂ ਜਿਹੜੀ ਸਿਰਫ ਨਾਟਕ ਰਾਹੀਂ ਹੀ ਹੋ ਸਕਦੀ ਹੈ। ਸਿੱਧੂ ਬਾਰੇ ਡਾ. ਗੁਰਦਿਆਲ ਸਿੰਘ ਫੁੱਲ ਨੇ ਲਿਖਿਆ ਹੈ-ਨਾਟਕੀ ਪ੍ਰਤਿਭਾ ਉਹਦੇ ਖਮੀਰ ਵਿਚ ਹੈ। (ਨਾਟਕਕਾਰ ਚਰਨ ਦਾਸ ਸਿੱਧੂ, ਪੰਨਾ 21) ਡਾ. ਸਿੱਧੂ ਨੇ ਆਪਣਾ ਪਹਿਲਾ ਨਾਟਕ ''ਇੰਦੂਮਤੀ ਸਤਿਦੇਵ' 1973 ਵਿਚ ਅੰਗਰੇਜ਼ੀ ਵਿਚ ਲਿਖਿਆ, ਫਿਰ ਉਸਨੇ ਮਹਿਸੂਸ ਕੀਤਾ ਕਿ ਸਫਲ ਮੰਚੀ ਨਾਟਕ ਆਪਣੀ ਮਾਤ-ਭਾਸ਼ਾ ਵਿਚ ਹੀ ਲਿਖਿਆ ਜਾ ਸਕਦਾ ਹੈ। ਡਾ. ਸਿੱਧੂ ਦੀ ਆਪਣੀ ਬਣਾਈ 'ਕਾਲਜੀਏਟ ਡਰਾਮਾ ਸੋਸਾਇਟੀ' ਅੰਗਰੇਜ਼ੀ, ਹਿੰਦੀ, ਪੰਜਾਬੀ ਅਤੇ ਉਰਦੂ ਵਿਚ ਕੋਈ ਚਾਲੀ ਤੋਂ ਵੱਧ ਨਾਟਕ ਸਟੇਜ ਕਰ ਚੁੱਕੀ ਹੈ। ਉਸ ਦੇ ਨਾਟਕ 'ਲੇਖੂ' 'ਤੇ ਬਣਾਇਆ ਸੀਰੀਅਲ 1990 ਵਿਚ ਤੇਰਾਂ ਕਿਸ਼ਤਾਂ ਵਿਚ ਟੀ. ਵੀ. ਤੇ ਦਿਖਾਇਆ ਗਿਆ ਸੀ। ਉਸਦਾ ਨਾਟਕ 'ਕੱਲ ਕਾਲਜ ਬੰਦ ਰਹੇਗਾ' 55 ਵਾਰ ਖੇਡਿਆ ਜਾ ਚੁੱਕਿਆ ਹੈ। ਉਸਦਾ ਨਾਟਕ 'ਪੰਜ ਖੂਹ ਵਾਲੇ' 55 ਤੋਂ ਵੱਧ ਵਾਰੀ ਖੇਡਿਆ ਜਾਂਦਾ ਜੇ ਉਹਨੂੰ 'ਬੱਬਰਾਂ' ਦੀਆਂ ਚਿੱਠੀਆਂ ਨਾ ਪਹੁੰਚਦੀਆਂ। ਜਦੋਂ ਮੈਂ ਪੁੱਛਿਆ ਸੀ ਤੁਹਾਨੂੰ 40 ਸਾਲ ਤੋਂ ਰਾਜਧਾਨੀ ਵਿਚ ਰਹਿੰਦਿਆਂ ਹੋ ਗਏ ਪਰ ਤੁਹਾਡੇ ਨਾਟਕਾਂ ਦੇ ਪਾਤਰ ਪੇਂਡੂ ਹੁੰਦੇ ਹਨ ਤਾਂ ਉੱਤਰ ਸੀ-ਦਿੱਲੀ ਵਿਚ ਰਹਿੰਦਿਆਂ ਵੀ ਮੈਂ ਉਪਰਲੇ ਲੋਕਾਂ ਬਾਰੇ ਘੱਟ ਜਾਣਦਾ ਹਾਂ, ਮੱਧਵਰਗ ਨਾਲ ਮੈਨੂੰ ਉੱਕਾ ਹੀ ਲਗਾਓ ਨਹੀਂ।
ਰਚਨਾਵਾਂ
ਬਾਬਾ ਬੰਤੂ
ਇੰਦੂਮਤੀ ਸੱਤਿਦੇਵ
ਸੁਆਮੀ ਜੀ
ਭਜਨੋ
ਪੰਜ ਖੂਹ ਵਾਲੇ
ਮੰਗੂ ਤੇ ਬਿੱਕਰ
ਲੇਖੂ ਕਰੇ ਕੁਵੱਲੀਆਂ
ਪਰੇਮ ਪਿਕਾਸੋ
ਬਾਤ ਫੱਤੂ ਝੀਰ ਦੀ
ਮਸਤ ਮੇਘੋਵਾਲੀਆ
ਬਾਬਲ ਮੇਰਾ ਡੋਲਾ
ਪੂਨਮ ਦੇ ਬਿਛੂਏ
ਨੀਨਾ ਮਹਾਂਵੀਰ
ਕਿਰਪਾ ਬੋਣਾ
ਭਾਗਾਂ ਵਾਲਾ ਪੋਤਰਾ
ਇਨਕਲਾਬੀ ਪੁੱਤਰ
ਨਾਸਤਕ ਸ਼ਹੀਦ
ਸਨਮਾਨ
ਪੰਜਾਬੀ ਅਕਾਦਮੀ ਦਿੱਲੀ
ਸਾਹਿਤ ਕਲਾ ਪਰਿਸ਼ਦ ਦਿੱਲੀ
ਪੰਜਾਬ ਸੰਗੀਤ ਨਾਟਕ ਅਕੈਡਮੀ
ਨੰਦਾ ਪੁਰਸਕਾਰ
ਧਾਲੀਵਾਲ ਪੁਰਸਕਾਰ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2409
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ