ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅਜੀਤ ਕੌਰ

ਅਜੀਤ ਕੌਰ (16 ਨਵੰਬਰ,1934)
ਅਜੀਤ ਕੌਰ ਪੰਜਾਬੀ ਸਿਰਜਣਾ ਵਿਚ ਕਹਾਣੀ ਜਗਤ ਦੀ ਮਹਾਨ ਕਹਾਣੀਕਾਰ ਹੈ। ਉਸ ਦਾ ਜਨਮ ਲਾਹੌਰ ਵਿੱਚ ਪਿਤਾ ਮੱਖਣ ਸਿੰਘ ਬਜਾਜ ਅਤੇ ਮਾਤਾ ਜਸਵੰਤ ਕੌਰ ਦੇ ਘਰ ਹੋਇਆ। ਅਜੀਤ ਕੌਰ ਨੇ ਅਰਥ ਸ਼ਾਸਤਰ ਦੀ ਵਿਦਿਆ ਹਾਸਿਲ ਕੀਤੀ ਹੈ। ਉਸ ਨੇ ਪੰਜਾਬੀ ਸਾਹਿਤ ਦੀਆ ਵਿਭਿੰਨ ਪਰੰਪਰਾਵਾਂ ਦਾ ਅਧਿਐਨ ਕੀਤਾ ਅਤੇ ਕਹਾਣੀ ਸਿਰਜਣਾ ਲਈ ਇਸ ਨੂੰ ਅਭਿਆਸ ਵਿਚ ਲਿਆਉਦੀ ਹੈ।
ਅਜੀਤ ਕੌਰ ਪੰਜਾਬੀ ਸਾਹਿਤ ਸਿਰਜਣਾ ਅੰਦਰ ਕਹਾਣੀ ਦੀ ਸਿਰਜਣਾ ਨੂੰ ਪੰਜਾਬੀ ਸਭਿਆਚਾਰ ਦਾ ਵਿਸਥਾਰ ਦਿੰਦੀ ਹੈ।ਪੰਜਾਬੀ ਸਾਹਿਤ ਸਿਰਜਣਾ ਅੰਦਰ ਸੁਹਜ ਚੇਤਨਾ ਦੀ ਹਾਜਰੀ ਲਗਾਉਦੀ ਹੈ।ਸੂਲ਼ੀ ਉਪਰ ਲਟਕਦੇ ਪਲ ਕਹਾਣੀ ਵਿਚ ਉਸਦੀ ਸਿਰਜਣ ਸ਼ਕਤੀ ਸੁਹਜ ਚੇਤਨਾ ਵਿਚ ਵਿਚਰਦੀ ਹੈ।ਇਸ ਕਹਾਣੀ ਵਿਚ ਜੀਵਨ ਦੀ ਅਭਿਲਾਸ਼ਾ ਅਭਿਵਿਅਕਤ ਹੋਈ ਹੈ।ਪੰਜਾਬੀ ਸਾਹਿਤ ਅਤੇ ਚਿੰਤਨ ਵਿੱਚ ਖੇਤਰੀ ਸਾਹਿਤ ਸਿਰਜਣਾ ਅਤੇ ਚਿੰਤਨ ਰਾਹੀਂ ਵਿਅਕਤੀਗਤ ਯੋਗਦਾਨ ਦੀ ਅਹਿਮੀਅਤ ਅਤੇ ਸੰਭਾਵਨਾਵਾਂ ਨੂੰ ਪਛਾਣਦੇ ਹੋਏ ਅਜੀਤ ਕੌਰ ਨੇ ਸਮੁੱਚੇ ਸਾਹਿਤਕਾਰਾਂ ਅਤੇ ਸਾਹਿਤ-ਸ਼ਾਸਤਰੀਆਂ ਦੇ ਕਾਰਜ ਨੂੰ ਆਤਮਸਾਤ ਕੀਤਾ ਹੈ।ਅਜੀਤ ਕੌਰ ਨੇ ਇਸ ਯਤਨ ਰਾਹੀ ਆਪਣੇ ਸਾਹਿਤ ਅਨੁਭਵ ਨੂੰ ਸਾਹਮਣੇ ਲਿਆਂਦਾ । ਕਿਸੇ ਵੀ ਖੇਤਰ ਦੀ ਧਰਤੀ ਦੀ ਮੌਲਿਕਤਾ ਓੱਥੋਂ ਦੇ ਸਭਿਆਚਾਰ, ਸਾਹਿਤ, ਇਤਿਹਾਸ, ਭਾਸ਼ਾ, ਪ੍ਰਕ੍ਰਿਤਕ ਆਲ਼ਾ-ਦੁਆਲਾ, ਧਾਰਮਿਕ ਆਭਾਮੰਡਲ ਅਤੇ ਸੰਸਕ੍ਰਿਤੀ ਰਾਹੀਂ ਪ੍ਰਗਟ ਹੁੰਦੀ ਹੈ। ਵਿਅਕਤੀਗਤ ਤੌਰ ਤੇ ਕਿਸੇ ਵੀ ਪ੍ਰਤਿਭਾ ਅੰਦਰ ਉਸਦੀ ਮੌਲਿਕਤਾ ਦਾ ਸੁਹਜ ਆਪ ਮੁਹਾਰੇ ਝਲਕਦਾ ਹੈ ਜਿਹੜੇ ਕਿ ਉਥੋਂ ਦੇ ਖੇਤਰੀ ਧਰਾਤਲ ਅੰਦਰ ਬਿਰਾਜਮਾਨ ਹੁੰਦਾ ਹੈ।ਅਜੀਤ ਕੌਰ ਨੇ ਇਸ ਕਾਰਜ ਰਾਹੀਂ ਉਸ ਕਲਾਤਮਕ ਸੁਹਜ ਦੇ ਨਿਵੇਕਲੇ ਮੁਹਾਵਰੇ ਦੀ ਪਛਾਣ ਸਾਹਮਣੇ ਲਿਆਦੀ ਜਿਸ ਵਿਚ ਪੰਜਾਬੀ ਸਾਹਿਤਕ ਦ੍ਰਿਸ਼ , ਸਾਹਿਤ-ਸ਼ਾਸਤਰੀਆਂ ਦਾ ਯੋਗਦਾਨ,ਵਿਸ਼ਵ ਕਹਾਣੀ ਦਾ ਅਨੁਭਵ ਸਾਹਮਣੇ ਆਵੇ।ਅਜੀਤ ਕੌਰ ਨੇ ਸੁਹਜ ਚੇਤਨਾ ਨੂੰ ਬਿਰਤਾਤਕ ਰੂਪ ਅੰਦਰ ਸਿਰਜਤ ਕੀਤਾ ਹੈ।
ਕਹਾਣੀ ਸੰਗ੍ਰਹਿ
ਕਸਾਈਬਾੜਾ
ਗੁਲਬਾਨੋ
ਮਹਿਕ ਦੀ ਮੌਤ
ਬੁਤਸ਼ਿਕਨ
ਫਾਲਤੂ ਔਰਤ
ਸਾਵੀਆਂ ਚਿੜੀਆਂ
ਮੌਤ ਅਲੀ ਬਾਬੇ ਦੀ
ਨਾ ਮਾਰੋ
ਨਵੰਬਰ 84
ਕਾਲੇ ਖੂਹ
ਆਪਣੇ ਆਪਣੇ ਜੰਗਲ

ਨਾਵਲ
ਧੁੱਪ ਵਾਲਾ ਸ਼ਹਿਰ
ਪੋਸਟਮਾਰਟਮ
ਗੌਰੀ
ਕੱਟੀਆਂ ਲਕੀਰਾਂ
ਟੁੱਟੇ ਤ੍ਰਿਕੋਣ

ਆਤਮਕਥਾ
ਖਾਨਾਬਦੋਸ਼ ( ਪਹਿਲਾ ਖੰਡ )
ਕੂੜਾ-ਕਬਾੜਾ ( ਦੂਜਾ ਖੰਡ )

ਯਾਦਾਂ
ਤਕੀਏ ਦਾ ਪੀਰ

ਯਾਤਰਾ ਬ੍ਰਿਤਾਂਤ
ਕੱਚੇ ਰੰਗਾਂ ਦਾ ਸ਼ਹਿਰ ਲੰਦਨ

ਅਨੁਵਾਦ
ਸੀਤਾਕਾਂਤ ਮਹਾਪਾਤਰ ਦੀਆਂ ਕਵਿਤਾਵਾਂ
ਰਮਾਕਾਂਤ ਰੱਥ ਦੀਆਂ ਕਵਿਤਾਵਾਂ ਦਾ ਅਨੁਵਾਦ

ਸਨਮਾਨ
ਪੰਜਾਬ ਸਰਕਾਰ ਦਾ ਸ਼ਰੋਮਣੀ ਸਾਹਿਤ ਇਨਾਮ
ਪੰਜਾਬੀ ਅਕਾਦਮੀ ਦਿੱਲੀ ਦਾ ਸਾਹਿਤ ਇਨਾਮ
ਖਾਨਾਬਦੋਸ਼ (ਆਤਮਕਥਾ) ਲਈ ਸਾਹਿਤ ਅਕਾਦਮੀ ਇਨਾਮ
ਬਾਬਾ ਬਲੀ ਆਵਾਰਡ
ਭਾਰਤੀ ਭਾਸ਼ਾ ਪਰੀਸ਼ਦ ਇਨਾਮ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :3264
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ