ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਦਲੀਪ ਕੌਰ ਟਿਵਾਣਾ

ਦਲੀਪ ਕੌਰ ਟਿਵਾਣਾ(4 ਮਈ,1935 ਤੋਂ ਹੁਣ ਤਕ)
ਦਲੀਪ ਕੌਰ ਟਿਵਾਣਾ ਪੰਜਾਬੀ ਗਲਪ ਵਿੱਚ ਆਪਣੀ ਪਹਿਚਾਨ ਇਸਤਰੀ ਦੇ ਮੂਲ ਅਦਰਸ਼ ਵਜੋਂ ਸਥਾਪਿਤ ਕਰਦੇ ਹਨ।ਆਪ ਦਾ ਜਨਮ ਪਿੰਡ ਰੱਬੋਂ, ਲੁਧਿਆਣਾ ਵਿੱਚ ਸ. ਕਾਕਾ ਸਿੰਘ ਅਤੇ ਮਾਤਾ ਚੰਦ ਕੌਰ ਦੇ ਗ੍ਰਹਿ ਵਿਖੇ ਹੋਇਆ।
ਸਾਹਿਤ ਸਿਰਜਣਾ ਅੰਦਰ ਸਵੈ ਬਿਰਤਾਤਕ ਪਰੰਪਰਾ ਦੀ ਹਾਜਰੀ ਲਗਾਉਦੀ ਹੈ।ਕਹਾਣੀ ਵਿਚ ਉਸਦੀ ਸਿਰਜਣ ਦਲੀਪ ਕੌਰ ਟਿਵਾਣਾ ਪੰਜਾਬੀ ਸਾਹਿਤ ਸਿਰਜਣਾ ਅੰਦਰ ਕਹਾਣੀ ਦੀ ਸਿਰਜਣਾ ਨੂੰ ਕਥਾ ਰਸ ਦਾ ਵਿਸਥਾਰ ਦਿੰਦੀ ਹੈ।ਪੰਜਾਬੀ ਸ਼ਕਤੀ ਆਤਮ ਖੇੜੇ ਦੇ ਵਿਗਾਸ ਵਿਚ ਵਿਚਰਦੀ ਹੈ।ਇਸ ਕਹਾਣੀ ਵਿਚ ਸਵੈ ਅਭਿਲਾਸ਼ਾ ਦੀ ਅਭਿਵਿਅਕਤੀ ਹੋਈ ਹੈ।ਪੰਜਾਬੀ ਸਾਹਿਤ ਅਤੇ ਚਿੰਤਨ ਵਿੱਚ ਖੇਤਰੀ ਸਾਹਿਤ ਸਿਰਜਣਾ ਅਤੇ ਚਿੰਤਨ ਰਾਹੀਂ ਵਿਅਕਤੀਗਤ ਯੋਗਦਾਨ ਦੀ ਅਹਿਮੀਅਤ ਅਤੇ ਸੰਭਾਵਨਾਵਾਂ ਨੂੰ ਪਛਾਣਦੇ ਹੋਏ ਦਲੀਪ ਕੌਰ ਟਿਵਾਣਾ ਨੇ ਸਮੁੱਚੇ ਸਾਹਿਤਕਾਰਾਂ ਅਤੇ ਸਾਹਿਤ-ਸ਼ਾਸਤਰੀਆਂ ਦਾ ਕਾਰਜ ਨੂੰ ਆਤਮਸਾਤ ਕੀਤਾ ਹੈ।ਦਲੀਪ ਕੌਰ ਟਿਵਾਣਾ ਨੇ ਇਸ ਯਤਨ ਰਾਹੀ ਆਪਣੇ ਸਾਹਿਤ ਅਨੁਭਵ ਨੂੰ ਸਾਹਮਣੇ ਲਿਆਂਦਾ । ਕਿਸੇ ਵੀ ਖੇਤਰ ਦੀ ਧਰਤੀ ਦੀ ਮੌਲਿਕਤਾ ਓੱਥੋਂ ਦੇ ਸਭਿਆਚਾਰ, ਸਾਹਿਤ, ਇਤਿਹਾਸ, ਭਾਸ਼ਾ, ਪ੍ਰਕ੍ਰਿਤਕ ਆਲ਼ਾ-ਦੁਆਲਾ, ਧਾਰਮਿਕ ਆਭਾਮੰਡਲ ਅਤੇ ਸੰਸਕ੍ਰਿਤੀ ਰਾਹੀਂ ਪ੍ਰਗਟ ਹੁੰਦੀ ਹੈ। ਵਿਅਕਤੀਗਤ ਤੌਰ ਤੇ ਕਿਸੇ ਵੀ ਪ੍ਰਤਿਭਾ ਅੰਦਰ ਉਸਦੀ ਮੌਲਿਕਤਾ ਦਾ ਸੁਹਜ ਆਪ ਮੁਹਾਰੇ ਝਲਕਦਾ ਹੈ ਜਿਹੜੇ ਕਿ ਉਥੋਂ ਦੇ ਖੇਤਰੀ ਧਰਾਤਲ ਅੰਦਰ ਬਿਰਾਜਮਾਨ ਹੁੰਦਾ ਹੈ।ਦਲੀਪ ਕੌਰ ਟਿਵਾਣਾ ਨੇ ਇਸ ਕਾਰਜ ਰਾਹੀਂ ਉਸ ਕਲਾਤਮਕ ਸੁਹਜ ਦੇ ਨਿਵੇਕਲੇ ਮੁਹਾਵਰੇ ਦੀ ਪਛਾਣ ਸਾਹਮਣੇ ਲਿਆਦੀ ਜਿਸ ਵਿਚ ਪੰਜਾਬੀ ਸਾਹਿਤਕ ਦ੍ਰਿਸ਼ , ਸਾਹਿਤ-ਸ਼ਾਸਤਰੀਆਂ ਦਾ ਯੋਗਦਾਨ,ਵਿਸ਼ਵ ਕਹਾਣੀ ਦਾ ਅਨੁਭਵ ਸਾਹਮਣੇ ਆਵੇ।ਦਲੀਪ ਕੌਰ ਟਿਵਾਣਾ ਨੇ ਪੰਜਾਬ ਦੀ ਧਰਤੀ ਦੇ ਨੂੰ ਬਿਰਤਾਤਕ ਰੂਪ ਅੰਦਰ ਸਿਰਜਤ ਕੀਤਾ ਹੈ।
ਨਾਵਲ
ਅਗਨੀ-ਪ੍ਰੀਖਿਆ
ਏਹੁ ਹਮਾਰਾ ਜੀਵਣਾ
ਤੀਲੀ ਦਾ ਨਿਸ਼ਾਨ
ਸੂਰਜ ਤੇ ਸਮੁੰਦਰ
ਦੂਸਰੀ ਸੀਤਾ
ਵਿਦ-ਇਨ ਵਿਦ-ਆਊਟ
ਸਰਕੰਡਿਆਂ ਦੇ ਦੇਸ਼
ਧੁੱਪ ਛਾਂ ਤੇ ਰੁੱਖ
ਸਭੁ ਦੇਸੁ ਪਰਾਇਆ
ਹੇ ਰਾਮ
ਲੰਮੀ ਉਡਾਰੀ
ਪੀਲੇ ਪੱਤਿਆਂ ਦੀ ਦਾਸਤਾਨ
ਹਸਤਾਖਰ
ਪੈੜ-ਚਾਲ
ਰਿਣ ਪਿਤਰਾਂ ਦਾ
ਐਰ-ਵੈਰ ਮਿਲਦਿਆਂ
ਲੰਘ ਗਏ ਦਰਿਆ
ਜਿਮੀ ਪੁਛੈ ਅਸਮਾਨ
ਕਥਾ ਕੁਕਨੁਸ ਦੀ
ਦੁਨੀ ਸੁਹਾਵਾ ਬਾਗੁ
ਕਥਾ ਕਹੋ ਉਰਵਸ਼ੀ

ਕਹਾਣੀਆਂ
ਕਿਸੇ ਦੀ ਧੀ
ਸਾਧਨਾ
ਯਾਤਰਾ
ਇੱਕ ਕੁੜੀ
ਤੇਰਾ ਕਮਰਾ ਮੇਰਾ ਕਮਰਾ

ਸੰਪਾਦਿਤ ਕਹਾਣੀ ਸੰਗ੍ਰਹਿ
ਬਾਬਾਣੀਆਂ ਕਹਾਣੀਆਂ
ਪੁਤ ਸਪੁਤ ਕਰੇਨਿ
ਪੈੜਾਂ
ਕਾਲੇ ਲਿਖੁ ਨਾ ਲੇਖੁ
ਅੱਠੇ ਪਹਿਰ
ਡਾ. ਮੋਹਨ ਸਿੰਘ ਦੀਵਾਨਾ

ਸਵੈ-ਜੀਵਨੀ
ਨੰਗੇ ਪੈਰਾਂ ਦਾ ਸਫਰ
ਪੁਛਤੇ ਹੋ ਤੋ ਸੁਨੋ
ਸਿਖਰ ਦੁਪਹਿਰੇ
ਆਪਣੀ ਛਾਵੇਂ
ਤੁਰਦਿਆਂ ਤੁਰਦਿਆਂ

ਬੱਚਿਆਂ ਲਈ
ਪੰਜਾਂ ਵਿੱਚ ਪ੍ਰਮੇਸ਼ਰ
ਫੁੱਲਾਂ ਦੀ ਕਹਾਣੀਆਂ
ਪੰਛੀਆਂ ਦੀ ਕਹਾਣੀਆਂ

ਜੀਵਨੀ
ਡਾ. ਮੋਹਨ ਸਿੰਘ ਦੀਵਾਨਾ
ਜਿਊਣ ਜੋਗੇ {ਰੇਖਾ-ਚਿੱਤਰ}

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :4047
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ