ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪ੍ਰੋ. ਮੋਹਨ ਸਿੰਘ

ਪ੍ਰੋ. ਮੋਹਨ ਸਿੰਘ (20 ਸਤੰਬਰ 1905 ਤੋਂ 3 ਮਈ 1978)
ਪ੍ਰੋ. ਮੋਹਨ ਸਿੰਘ ਦਾ ਜਨਮ ਹੋਤੀ ਮਰਦਾਨ(ਹੁਣ ਪਾਕਿਸਤਾਨ) ਵਿੱਚ ਹੋਇਆ। ਪ੍ਰੋ. ਮੋਹਨ ਸਿੰਘ ਕੋਲ ਪੋਠੋਹਾਰ ਦੀ ਧਰਤੀ ਦਾ ਸੁਹਜਮਈ ਸਿੰਗਾਰ ਹੈ। ਮੋਹਨ ਸਿੰਘ ਨੇ ਆਪਣੇ ਸਾਹਿਤਕ ਰਸਾਲੇ "ਪੰਜ ਦਰਿਆ" ਰਾਹੀਂ ਪੰਜਾਬੀ ਸਾਹਿਤ ਦੀਆਂ ਨਿਵੇਕਲੀਆ ਰਮਜ਼ਾ ਨੂੰ ਪਾਠਕਾਂ ਦੇ ਸਨਮੁੱਖ ਕੀਤਾ। ਜੱਸੋਵਾਲ ਜਿਹੜਾ ਕਿ ਮੋਹਨ ਸਿੰਘ ਦੀ ਸਮੁਚੀ ਸ਼ਖਸ਼ੀਅਤ ਨੂੰ ਸਮਰਪਿਤ ਸੀ ਪ੍ਰੋ. ਮੋਹਨ ਸਿੰਘ ਦੀ ਕਾਵਿ ਰਚਨਾ ਬਾਰੇ ਕਹਿੰਦਾ ਹੈ ਕਿ ਉਸ ਨੇ ਆਪਣੀ ਕਲਮ ਰਾਹੀਂ ਮਨੁੱਖੀ ਸੰਵੇਦਨਾ ਰਾਹੀਂ ਪਕੜਿਆ ਅਤੇ ਕੋਮਲ ਭਾਵਨਾਵਾਂ ਨੂੰ ਪ੍ਰਗਟ ਕੀਤਾ ਹੈ ਇਸੇ ਕਰਕੇ ਉਨ੍ਹਾਂ ਦੀ ਕਵਿਤਾ ਹਰਮਨ-ਪਿਆਰੀ ਹੋਈ ਹੈ ।
ਪੰਜਾਬੀ ਸਾਹਿਤ ਸਿਰਜਣਾ ਅੰਦਰ ਕਵਿਤਾ ਦੀ ਸਿਰਜਣਾ ਨੂੰ ਰਿਸ਼ਤਿਆਂ ਦੇ ਪ੍ਰਤੀਕ ਵਿਧਾਨ ਦਿੰਦਾ ਹੈ।ਉਹ ਪੰਜਾਬੀ ਕਵਿਤਾ ਵਿਚ ਅਰਥ ਦੀ ਸੰਦੀਵਤਾ ਜਗਾਉਦਾ ਹੈ। ਪੰਜਾਬੀ ਚੇਤਨਾ ਦਾ ਸਭਿਆਚਾਰਕ ਧਰਾਤਲ ਉਸਦੇ ਅੰਗ ਸੰਗ ਵਿਚਰਦਾ ਹੈ। ਉਸਦੇ ਗੀਤ ਰਿਸ਼ਤਿਆਂ ਦੇ ਪ੍ਰਤੀਕ ਵਿਧਾਨ,ਰੁਮਾਸ ਦੇ ਜਜਬੇ ਤੇ ਦ੍ਰਿਸ਼, ਸੁਹਜ ਦੇ ਉਦਾਤ ਪ੍ਰਤੀਬਿੰਬ ,ਪ੍ਰਕਿਰਤੀ ਦਾ ਤੇਜ , ਬੋਲ ਦੀ ਰਵਾਨਗੀ ਦਾ ਵਿਸਥਾਰ ਦਿੰਦੇ ਹਨ ।ਪੰਜਾਬੀ ਕਵਿਤਾ ਵਿਚ ਰਿਸ਼ਤਿਆਂ ਦੇ ਪ੍ਰਤੀਕ ਵਿਧਾਨ ਰਾਹੀ ਰੂਹਾ ਦੀ ਅਪਣੱਤਾ ਦਾ ਗਾਇਨ ਪ੍ਰਸਤੁਤ ਕਰਦਾ ਹੈ। ਬੋਧਿਕਤਾ ਵਿਚ ਭਾਵੇ ਕਿ ਉਸ ਦੀ ਕਵਿਤਾ ਨੂੰ ਵਿਚਾਰਿਆ ਜਾਦਾ ਰਿਹਾ ਹੈ ਪਰ ਉਸ ਅੰਦਰ ਪ੍ਰਕਿਰਤੀ ਸੁਹਜ ਅਨੁਭਵ ਨੂੰ ਜਗਾਉਣ ਦੀ ਤਾਕਤ ਵਧੇਰੇ ਹੈ।ਪੰਜਾਬੀ ਸਾਹਿਤ ਸਿਰਜਣਾ ਅੰਦਰ ਅਰਥ ਦੀ ਸੰਦੀਵਤਾ ਜਗਾਉਣਾ ਦਾ ਯਤਨ ਕਰਦਾ ਹੈ।
ਸੁਰਜੀਤ ਪਾਤਰ ਮੋਹਨ ਸਿੰਘ ਦੀ ਸੁਹਜਮਈ ਸੰਵੇਦਨਾ ਨੂੰ ਇਸ ਪ੍ਰਕਾਰ ਬਿਆਨ ਕਰਦਾ ਹੈ "ਪ੍ਰੋ: ਮੋਹਨ ਸਿੰਘ ਹੋਰਾਂ ਦੀ ਕਵਿਤਾ ਵਿੱਚ ਵੇਲਿਆਂ ਦਾ ਬਹੁਤ ਖ਼ੂਬਸੂਰਤ ਜ਼ਿਕਰ ਹੈ, ਸਵੇਰ ਦਾ, ਸ਼ਾਮ ਦਾ, ਰਾਤ ਦਾ। ਸਵੇਰ ਨੂੰ ਉਹ ਪੂਰਬ ਦੀ ਗੁਜਰੀ ਆਖਦੇ ਹਨ, ਜੋ ਚਾਨਣ ਦਾ ਦੁੱਧ ਰਿੜਕਦੀ ਹੈ ਜਿਸ ਦੀਆਂ ਛਿੱਟਾਂ ਦਰ ਦਰ ਉੱਡਦੀਆਂ ਹਨ। ਰਾਤ ਉਹਨਾਂ ਲਈ ਮੋਤੀਆਂ ਜੜੀ ਅਟਾਰੀ ਹੈ ਅਤੇ ਸ਼ਾਮ……। ਸ਼ਾਮ ਦਾ ਜ਼ਿਕਰ ਖ਼ਾਸ ਕਰਕੇ ਉਹਨਾਂ ਦੀ ਕਵਿਤਾ ਵਿੱਚ ਬਹੁਤ ਦਿਲ-ਟੁੰਬਵਾਂ ਹੈ। ਸ਼ਾਮ ਜਿਸ ਨੂੰ ਤਰਕਾਲਾਂ ਕਿਹਾ ਜਾਂਦਾ ਹੈ, ਜਦੋਂ ਤਿੰਨ ਕਾਲ ਮਿਲਦੇ ਹਨ, ਮਾਵਾਂ ਕਹਿੰਦੀਆਂ ਸਨ ਤਿੰਨ ਵੇਲਿਆਂ ਦਾ ਇੱਕ ਵੇਲਾ। ਪ੍ਰੋ: ਮੋਹਨ ਸਿੰਘ ਮਨ ਦੀਆਂ ਇਹਨਾਂ ਸਥਿਤੀਆਂ ਦਾ ਕਵੀ ਹੈ ਜਿੱਥੇ ਦਿਨ ਦਾ ਤਰਕ ਹੈ, ਰਾਤ ਦਾ ਰਹੱਸ ਹੈ, ਸ਼ਾਮ ਦੀ ਉਦਾਸੀ ਹੈ।"
ਪ੍ਰੋ. ਮੋਹਨ ਸਿੰਘ ਨੇ ਆਪਣੀ ਕਵਿਤਾ ਨੈਣਾ ਦੇ ਵਣਜਾਰੇ ਵਿੱਚ ਸੁਹਜ ਦੀਆਂ ਵੱਖੋ ਵਖਰੀਆਂ ਵਨਗੀਆ ਪ੍ਰਸਤੁਤ ਕੀਤੀਆ ਹਨ।
ਜੇ ਤੂੰ ਨੈਣ ਨਸ਼ੀਲੇ ਲੈਣੇ,
ਦਿਲ ਯਾ ਮਜ਼ਹਬ ਧਰ ਜਾ ਗਹਿਣੇ,
ਲਾ ਨਾ ਐਵੇਂ ਲਾਰੇ ਲੱਪੇ,
ਨੈਣ ਨਾ ਮਿਲਣ ਹੁਧਾਰੇ ।
ਪ੍ਰੋ ਕੰਵਲਜੀਤ ਕੌਰ ਪ੍ਰੋ ਮੋਹਨ ਸਿੰਘ ਦੇ ਸਮੁਚੇ ਸਾਹਿਤਕ ਸਫ਼ਰ ਬਾਰੇ ਇੰਝ ਸਪਸ਼ਟ ਕਰਦੀ ਹੈ। ਉਸ ਦਾ ਚਿੰਤਨ ਨਿਰੰਤਰ ਵਿਕਸਤ ਹੁੰਦਾ ਰਿਹਾ ਹੈ। ਉਸ ਦੀ ਕਵਿਤਾ ਨੇ ਨਿੱਜ ਤੋਂ ਪਰ ਤੱਕ ਦਾ ਲੰਬਾ ਸਫ਼ਰ ਤੈਅ ਕੀਤਾ ਹੈ। ਪਹਿਲਾਂ ਉਸ ਨੇ ਆਦਰਸ਼ਵਾਦੀ ਪ੍ਰੀਤ ਦੀ ਰਵਾਇਤੀ ਕਵਿਤਾ ਲਿਖੀ, ਫਿਰ ਪੱਛਮੀ ਰੁਮਾਂਸਵਾਦੀ ਪ੍ਰਭਾਵ ਅਧੀਨ ਆਪਣੇ ਮੱਧ ਸ਼੍ਰੇਣਿਕ ਸੁਭਾਅ ਅਨੁਸਾਰ ਨਿੱਜੀ ਪ੍ਰੀਤ ਲਈ ਤੜਪ ਦਿਖਾਈ। ਉਸ ਦੀ ਇਹੀ ਤੜਪ ਹੀ ਸਮਾਜਵਾਦੀ ਅਤੇ ਸਮੂਹਕ ਵਿਚਾਰਾਂ ਵਾਲੀ ਸੋਚ ਦੀ ਧਾਰਨੀ ਬਣ ਗਈ। ਪ੍ਰੋ: ਮੋਹਨ ਸਿੰਘ ਇਕ ਅਜਿਹਾ ਮਹਾਨ ਕਵੀ ਹੈ ਜਿਸ ਕੋਲ ਨਿੱਜੀ ਇਸ਼ਕ ਦਾ ਗ਼ਮ ਅਤੇ ਸਮਾਜਿਕ ਸਮੱਸਿਆ ਦੀ ਸੂਝ ਹੈ, ਬਿੰਬ ਸਿਰਜਣ ਦੀ ਸ਼ਕਤੀ, ਕਲਪਨਾ ਅਤੇ ਲੋੜੀਂਦਾ ਸ਼ਬਦ-ਭੰਡਾਰ ਹੈ ਜੋ ਉਸ ਨੂੰ ਮਹਾਨ ਕਵੀ ਬਣਾਉਂਦੇ ਹਨ। ਉਸ ਦੀ ਲਿਖਤ ਵਿਚ ਮਨਾਂ ਨੂੰ ਟੁੰਬ ਜਾਣ ਵਾਲੀ ਉਹ ਗੱਲ ਹੈ ਜਿਹੜੀ ਉਸ ਨੂੰ ਬੇ-ਮਿਸਾਲ, ਅਮਰ ਅਤੇ ਅਲਬੇਲਾ ਕਵੀ ਬਣਾਉਂਦੀ ਹੈ।

ਕਾਵਿ ਸੰਗ੍ਰਹਿ
ਚਾਰ ਹੰਝੂ
ਸਾਵੇ ਪੱਤਰ
ਕੁਸੰਭੜਾ
ਅਧਵਾਟੇ
ਕੱਚ-ਸੱਚ
ਆਵਾਜ਼ਾਂ
ਵੱਡਾ ਵੇਲਾ
ਜੰਦਰੇ
ਜੈਮੀਰ
ਬੂਹੇ
ਅਨੁਵਾਦ
'ਲਾਈਟ ਆਫ਼ ਏਸ਼ੀਆ' ਨੂੰ 'ਏਸ਼ੀਆ ਦਾ ਚਾਨਣ'
ਸੋਲੋਖੋਵ ਦੇ 'ਵਿਰਜਨ ਸੋਆਇਲ ਅਪਟਰਨਡ' ਨੂੰ ਧਰਤੀ ਪਾਸਾ ਪਰਤਿਆ
ਸਤਰੰਗੀ ਪੀਂਘ
ਨਿਰਮਲਾ (ਪ੍ਰੇਮਚੰਦ ਦੇ ਹਿੰਦੀ ਨਾਵਲ ਦਾ ਅਨੁਵਾਦ)
ਗੋਦਾਨ (ਪ੍ਰੇਮਚੰਦ ਦੇ ਹਿੰਦੀ ਨਾਵਲ ਦਾ ਅਨੁਵਾਦ)
ਪੀਂਘ (ਨਾਵਲ)
ਜਵਾਹਰ ਲਾਲ ਨਹਿਰੂ ਦੀਆਂ 'ਪਿਤਾ ਵਲੋਂ ਧੀ ਨੂੰ ਚਿੱਠੀਆਂ' (ਵਾਰਤਕ)
ਸੋਫੋਕਲੀਜ ਦੇ ਯੂਨਾਨੀ ਨਾਟਕ ਦਾ ਰਾਜਾ ਈਡੀਪਸ ਵਜੋਂ ਅਨੁਵਾਦ ਕੀਤਾ ।
ਮਹਾਂਕਾਵਿ
ਨਨਕਾਇਣ
ਕਹਾਣੀਆਂ
ਨਿੱਕੀ-ਨਿੱਕੀ ਵਾਸ਼ਨਾ (ਪੰਜਾਬੀ)

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2729
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ