ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸ਼ਿਵ ਕੁਮਾਰ ਬਟਾਲਵੀ

ਸ਼ਿਵ ਕੁਮਾਰ ਬਟਾਲਵੀ 23 ਜੁਲਾਈ 1936
ਸ਼ਿਵ ਕੁਮਾਰ ਦਾ ਜਨਮ ਪੰਡਿਤ ਕ੍ਰਿਸ਼ਨ ਗੋਪਾਲ ਅਤੇ ਸ੍ਰੀਮਤੀ ਸ਼ਾਂਤੀ ਦੇਵੀ ਦੇ ਘਰ ਹੋਇਆ।ਸ਼ਿਵ ਕੁਮਾਰ ਬਟਾਲਵੀ ਨੇ ੳਾਪਣੀ ਮੁਢਲੀ ਵਿਦਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਉਸ ਦੀ ਮਾਤਾ ਸ੍ਰੀਮਤੀ ਸ਼ਾਂਤੀ ਦੇਵੀ ਜੀ ਦੀ ਆਵਾਜ ਦੀ ਰਵਾਨਗੀ ਹੀ ਸ਼ਿਵ ਕੁਮਾਰ ਦੇ ਗੀਤਾਂ ਅੰਦਰ ਸਮੋਹੀ ਹੋਈ ਹੈ। ਸ਼ਿਵ ਕੁਮਾਰ ਦੇ ਪਿਤਾ ਚਾਹੁੰਦੇ ਸਨ ਕਿ ਉਹ ਆਪਣੀ ਗ੍ਰਹਿਸਥੀ ਜੀਵਨ ਨੂੰ ਆਰਥਿਕ ਪਖੋ ਮਜਬੂਤ ਕਰੇ ਪਰ ਅਜਿਹਾ ਨਾ ਹੋ ਸਕਿਆ ਅਤੇ ਉਹ ਆਪਣੇ ਸਿਰਜਨਾਤਮਕ ਕਾਰਜ਼ਾ ਵਿੱਚ ਹੀ ਰੁਝਿਆ ਰਿਹਾ।
ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸਾਹਿਤ ਸਿਰਜਣਾ ਅੰਦਰ ਕਵਿਤਾ ਦੀ ਸਿਰਜਣਾ ਨੂੰ ਲੋਕਧਾਰਾ ਦੇ ਪ੍ਰਤੀਕ ਵਿਧਾਨ,ਰੁਮਾਸ ਦੇ ਸ਼ੁਧ ਦ੍ਰਿਸ਼,ਸੁਹਜ ਦੇ ਉਦਾਤ ਪ੍ਰਤੀਬਿੰਬ ,ਗੀਤ ਦਾ ਤੇਜ , ਬੋਲ ਦੀ ਰਵਾਨਗੀ ਦਾ ਵਿਸਥਾਰ ਦਿੰਦਾ ਹੈ।ਪੰਜਾਬੀ ਕਵਿਤਾ ਵਿਚ ਗੀਤਾ ਰਾਹੀ ਰੂਹਾ ਦੀ ਅਪਣੱਤਾ ਦਾ ਗਾਇਨ ਪ੍ਰਸਤੁਤ ਕਰਦਾ ਹੈ। ਰੁਮਾਸਸਮਈ ਬੋਧਿਕਤਾ ਵਿਚ ਭਾਵੇ ਕਿ ਉਸ ਦੀ ਕਵਿਤਾ ਨੂੰ ਵਿਚਾਰਿਆ ਜਾਦਾ ਰਿਹਾ ਹੈ ਪਰ ਉਸ ਅੰਦਰ ਰਹੱਸਮਈ ਸੁਹਜ ਅਨੁਭਵ ਨੂੰ ਜਗਾਉਣ ਦੀ ਤਾਕਤ ਵਧੇਰੇ ਹੈ।
ਸੁਰਜੀਤ ਪਾਤਰ ਸ਼ਿਵ ਕੁਮਾਰ ਦੀ ਸ਼ਾਇਰੀ ਬਾਰੇ ਆਪਣਾ ਅਨੁਭਵ ਇਸ ਪ੍ਰਕਾਰ ਸਾਂਝਾ ਕਰਦੇ ਹਨ ਕਿ "ਉਹ ਜਦੋਂ ਹੇਠਲੀਆਂ ਸੁਰਾਂ ਵਿਚ ਆਪਣੇ ਗੀਤ ਦਾ ਮੁਖੜਾ ਗਾਉਂਦਾ ਤਾਂ ਉਹ ਫੁੱਲ ਬਣ ਜਾਂਦਾ ਸੀ | ਜਦੋਂ ਉੱਚੀਆਂ ਉੱਚੀਆਂ ਸੁਰਾਂ ਵਿਚ ਅੰਤਰਾ ਚੁੱਕਦਾ ਤਾਂ ਤਾਰਾ ਬਣ ਜਾਂਦਾ | ਉਸ ਦੀ ਸ਼ਾਇਰੀ ਵਿਚ ਬੇਮਿਸਾਲ ਰਵਾਨੀ ਸੀ ਤੇ ਉਸ ਦੇ ਪਰਵਾਹ ਵਿਚ ਉਹ ਪਤਾ ਨਹੀਂ ਕੀ ਕੁਝ ਵਹਾ ਦੇਂਦਾ ਸੀ |ਕਿੰਨੇ ਪੁਰਾਣੇ ਲਫ਼ਜ਼,ਚੀਜ਼ਾਂ,ਬੂਟੇ | ਭੂਸ਼ਨ ਨੇ ਇਕ ਲਤੀਫ਼ਾ ਸਿਰਜਿਆ ਸੀ:ਇਕ ਅਧਿਆਪਕ ਸਾਇਕਲ ਤੇ ਸਕੂਲ ਜਾ ਰਿਹਾ ਸੀ | ਸਾਇਕਲ ਦੇ ਹੈਂਡਲ ਦੇ ਦੋਹੀਂ ਪਾਸੀਂ ਜੜੀਆਂ ਬੂਟੀਆਂ ਦੇ ਭਰੇ ਦੋ ਥੈਲੇ ਲਟਕ ਰਹੇ ਸਨ |ਕਿਸੇ ਨੇ ਪੁੱਛਿਆ : ਮਾਸਟਰ ਜੀ,ਇਹ ਥੈਲਿਆਂ ਵਿਚ ਕੀ ਲਿਜਾ ਰਹੇ ਹੋ ? ਮਾਸਟਰ ਜੀ ਕਹਿਣ ਲੱਗੇ:ਅੱਜ ਮੈਂ ਬੱਚਿਆਂ ਨੂੰ ਸ਼ਿਵ ਦੀ ਕਵਿਤਾ ਪੜ੍ਹਾਉਣੀ ਐ | ਸ਼ਿਵ ਦੀਆਂ ਇਹ ਸਤਰਾਂ ਨੇ:
ਉਸ ਦਾ ਪੁਤਰ ਮਹਿਰਬਾਨ ਆਪਣੇ ਪਿਤਾ ਦੇ ਗੀਤਾ ਬਾਰੇ ਕਹਿੰਦਾ ਹੈ ਕਿ "ਉਸ ਦੇ ਗੀਤ ਫੁੱਲ ਬਣ ਕੇ ਆਪਣੀ ਮਹਿਕ ਨਾਲ ਹਰ ਪੰਜਾਬੀ ਦੇ ਮਨ ਮੰਦਰ ਨੂੰ ਹੁਣ ਤੱਕ ਸੁਗੰਧਿਤ ਕਰ ਰਹੇ ਹਨ। ਇਨ੍ਹਾਂ ਮਹਿਕਦੇ-ਟਹਿਕਦੇ ਫੁੱਲਾਂ ਦੀ ਤਲਾਸ਼ ਵਿਚ ਹੀ ਮੈਂ ਨਿਕਲਿਆ ਹਾਂ ਤਾਂ ਜੋ ਸ਼ਿਵ ਦੀ ‘ਚੁੱਪ ਦੀ ਆਵਾਜ਼’ ਨੂੰ ਫੜ ਸਕਾਂ ਤੇ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਸਕਾਂ।’"
ਜਿਹੜੇ ਖੇਤਾਂ ਵਿਚ ਬੀਜੇ ਸੀ ਮੈਂ ਤਾਰਿਆਂ ਦੇ ਬੀਜਉਨ੍ਹਾਂ ਖੇਤਾਂ ਵਿਚ ਭੱਖੜਾ ਬੁਘਾਟ ਉਗਿਆ |"

ਸ਼ਿਵ ਕੁਮਾਰ ਦੇ ਗੀਤਾਂ ਵਿਚ ਅੰਤ ਦਾ ਸੁਹਜ ਅਤੇ ਪ੍ਰਤੀਕਾ ਦੇ ਨਿਵੇਕਲੇ ਵਿਧਾਨ ਸ਼ਾਮਿਲ ਹਨ। ਜਿਵੇਂ

"ਮਾਏ ਨੀ ਮਾਏ!
ਮੇਰੇ ਗੀਤਾਂ ਦੇ ਨੈਣਾਂ ਵਿਚ
ਬਿਰਹੋਂ ਦੀ ਰੜਕ ਪਵੇ!"
ਸ਼ਿਵ ਕੁਮਾਰ ਆਪਣੇ ਗੀਤਾ ਲਈ ਹਰ ਵਰਤ ਉਸ ਸਿਰਜਨਹਾਰ ਅੱਗੇ ਬੇਨਤੀ ਕਰਦਾ ਹੈ ਕਿ
"ਸਾਂਨੂੰ ਪ੍ਰਭ ਜੀ,
ਇਕ ਅਦ ਗੀਤ ਅਧਾਰਾ ਹੋਰ ਦੇਯੋ.
ਸਾਡੀ ਬੁਝਦੀ ਜਾਂਦੀ ਆੱਗ,
ਅਂਗਾਰਾ ਹੋਰ ਦੇਯੋ.
ਮੈਂ ਨਿੱਕੀ ਉਮ੍ਰੇ
ਸਾਰਾ ਦਰ੍ਦ ਹਂਡਾ ਬੈਠਾ,
ਸਾਡੀ ਜੋਬਨ ਰੁਤ ਲਈ,
ਦਰ੍ਦ ਕੁਂਆਰਾ ਹੋਰ ਦੇਯੋ."

ਉਨ੍ਹਾ ਦੀਆ ਰਚਨਾਵਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਰਚਨਾਵਾਂ
ਪੀੜਾਂ ਦਾ ਪਰਾਗਾ
ਮੈਨੂੰ ਵਿਦਾ ਕਰੋ
ਗਜ਼ਲਾਂ ਤੇ ਗੀਤ
ਆਰਤੀ
ਲਾਜਵੰਤੀ
ਆਟੇ ਦੀਆਂ ਚਿੜੀਆਂ
ਲੂਣਾ
ਦਰਦਮੰਦਾਂ ਦੀਆਂ ਆਹੀਂ
ਮੈਂ ਅਤੇ ਮੈਂ
ਅਲਵਿਦਾ
ਸ਼ਿਵ ਕੁਮਾਰ: ਸੰਪੂਰਨ ਕਾਵਿ ਸੰਗ੍ਰਹਿ
ਬਿਰਹਾ ਤੂੰ ਸੁਲਤਾਨ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :3736
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ