ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪ੍ਰੋ. ਪੂਰਨ ਸਿੰਘ

ਪ੍ਰੋ. ਪੂਰਨ ਸਿੰਘ (17 ਫਰਵਰੀ 1881 ਤੋਂ 31 ਮਾਰਚ 1931)
ਆਪ ਜੀ ਦਾ ਜਨਮ ਸਲਹੱਟ(ਹੁਣ ਪਾਕਿਸਤਾਨ) ਵਿੱਚ ਆਹਲੂਵਾਲੀਆ ਪਰਿਵਾਰ ਵਿੱਚ ਪਿਤਾ ਕਰਤਾਰ ਸਿੰਘ ਅਤੇ ਮਾਤਾ ਪਰਮਾ ਦੇਵੀ ਦੀ ਕੁਖੋ ਹੋਇਆ । ਪ੍ਰੋ. ਪੂਰਨ ਸਿੰਘ ਆਪਣੇ ਅਨੁਭਵ ਵਿੱਚ ਇਸ ਸ਼ਿਦਤ ਨਾਲ ਜੀਉਂਦਾ ਹੈ ਕਿ "ਪੰਜਾਬ ਨਾ ਹਿੰਦੂ, ਨਾ ਮੁਸਲਮਾਨ-ਪੰਜਾਬ ਸਾਰਾ ਜੀਂਦਾ , ਗੁਰੂ ਦੇ ਨਾ ਤੇ"। ਪ੍ਰੋ. ਹਿੰਮਤ ਸਿੰਘ ਸੋਢੀ ਅਨੁਸਾਰ ਜਿਸ ਸਮੇਂ ਪੂਰਨ ਸਿੰਘ ਦਾ ਜਨਮ ਹੋਇਆ, ਉਹ ਨਵ-ਚੇਤਨਾ ਦਾ ਯੁੱਗ ਸੀ। ਇਕ ਪਾਸੇ ਬ੍ਰਹਮਸਮਾਜ, ਆਰੀਆ ਸਮਾਜ, ਰਾਮ ਕ੍ਰਿਸ਼ਨ ਮਿਸ਼ਨ, ਹਿੰਦੂ ਥਿਓਸੋਫਿਕ ਸੁਸਾਇਟੀ ਆਦਿ ਸੰਸਥਾਵਾਂ ਸਮਾਜ ਸੁਧਾਰ ਦੇ ਨਾਲ-ਨਾਲ ਦੇਸ-ਭਗਤੀ ਦਾ ਪਾਠ ਪੜ੍ਹਾ ਰਹੀਆਂ ਸਨ, ਦੂਜੇ ਪਾਸੇ ਸਿੰਘ ਸਭਾ ਲਹਿਰ ਪੰਜਾਬ ਵਿੱਚ ਆਪਣੇ ਜੌਬਨ ਉੱਤੇ ਸੀ। ਜਦੋਂ 1905 ਈ. ਵਿੱਚ ਪੂਰਨ ਸਿੰਘ ਵਿਗਿਆਨ ਦੀ ਪੜ੍ਹਾਈ ਸਮਾਪਤ ਕਰ ਕੇ ਜਾਪਾਨ ਤੋਂ ਪਰਤਿਆ, ਉਸ ਸਮੇਂ ਉਹ 25 ਸਾਲਾਂ ਦਾ ਸੀ। ਪੂਰਨ ਸਿੰਘ ਉੱਤੇ ਮੁੱਢਲੇ ਪ੍ਰਭਾਵ ਪੋਠੋਹਾਰ ਦੇ ਵਾਤਾਵਰਨ, ਉਸ ਦੀ ਮਾਂ, ਮਾਂ-ਬੋਲੀ ਅਤੇ ਸਿੱਖ ਮਰਿਯਾਦਾ ਦੇ ਹਨ। ਬਾਅਦ ਵਿੱਚ ਭਾਵੇਂ ਬੁੱਧ ਧਰਮ ਅਤੇ ਵੇਦਾਂਤ ਦਾ ਪ੍ਰਭਾਵ ਵੀ ਉਸ ਉੱਤੇ ਪਿਆ, ਵਿਸ਼ਵ-ਸਾਹਿੱਤ ਅਤੇ ਵਿਸ਼ਵ-ਦਰਸ਼ਨ ਵਿੱਚੋਂ ਵੀ ਉਸ ਨੇ ਬਹੁਤ ਕੁਝ ਗ੍ਰਹਿਣ ਕੀਤਾ (ਖ਼ਾਸ ਕਰਕੇ ਐਮਰਸਨ, ਵਿਟਮੈਨ, ਕਾਰਲਾਈਲ, ਰਸਕਿਨ, ਵਰਡਜ਼ਵਰਥ ਅਤੇ ਟਾਲਸਟਾਏ ਤੋਂ) ਅਤੇ ਸ਼ੁਰੂ-ਸ਼ੁਰੂ ਵਿੱਚ ਅੰਗਰੇਜ਼ੀ ਵਿੱਚ ਰਚਨਾ ਕੀਤੀ, ਪਰ ਜਦ ਉਸ ਨੇ ਭਾਈ ਵੀਰ ਸਿੰਘ ਦੀ ਸੰਗਤ ਵਿੱਚ ”ਪੀਊ ਦਾਦੇ ਕਾ ਖੋਲਿ ਡਿਠਾ ਖਜ਼ਾਨਾ” ਤਾਂ ਜਿਵੇਂ ਕਪਾਟ ਹੀ ਖੁੱਲ੍ਹ ਗਏ ਤੇ ਮਹਾਨ ਆਤਮਿਕ ਆਨੰਦ ਦੀ ਪ੍ਰਾਪਤੀ ਹੋਈ। ਉਹ ਸਾਹਿਤ ਸਿਰਜਣਾ ਅੰਦਰ ਕਵਿਤਾ ਦੀ ਸਿਰਜਣਾ ਨੂੰ ਰਿਸ਼ਤਿਆਂ ਦੇ ਪ੍ਰਤੀਕ ਵਿਧਾਨ ਦਿੰਦਾ ਹੈ।ਉਹ ਪੰਜਾਬੀ ਕਵਿਤਾ ਵਿਚ ਅਰਥ ਦੀ ਸੰਦੀਵਤਾ ਜਗਾਉਦਾ ਹੈ। ਪੰਜਾਬੀ ਚੇਤਨਾ ਦਾ ਸਭਿਆਚਾਰਕ ਧਰਾਤਲ ਉਸਦੇ ਅੰਗ ਸੰਗ ਵਿਚਰਦਾ ਹੈ। ਉਸਦੇ ਗੀਤ ਰਿਸ਼ਤਿਆਂ ਦੇ ਪ੍ਰਤੀਕ ਵਿਧਾਨ,ਰੁਮਾਸ ਦੇ ਜਜਬੇ ਤੇ ਦ੍ਰਿਸ਼,ਸੁਹਜ ਦੇ ਉਦਾਤ ਪ੍ਰਤੀਬਿੰਬ ,ਪ੍ਰਕਿਰਤੀ ਦਾ ਤੇਜ , ਬੋਲ ਦੀ ਰਵਾਨਗੀ ਦਾ ਵਿਸਥਾਰ ਦਿੰਦੇ ਹਨ ।ਪੰਜਾਬੀ ਕਵਿਤਾ ਵਿਚ ਰਿਸ਼ਤਿਆਂ ਦੇ ਪ੍ਰਤੀਕ ਵਿਧਾਨ ਰਾਹੀ ਰੂਹਾ ਦੀ ਅਪਣੱਤਾ ਦਾ ਗਾਇਨ ਪ੍ਰਸਤੁਤ ਕਰਦਾ ਹੈ।ਬੋਧਿਕਤਾ ਵਿਚ ਭਾਵੇ ਕਿ ਉਸ ਦੀ ਕਵਿਤਾ ਨੂੰ ਵਿਚਾਰਿਆ ਜਾਦਾ ਰਿਹਾ ਹੈ ਪਰ ਉਸ ਅੰਦਰ ਪ੍ਰਕਿਰਤੀ ਸੁਹਜ ਅਨੁਭਵ ਨੂੰ ਜਗਾਉਣ ਦੀ ਤਾਕਤ ਵਧੇਰੇ ਹੈ।ਪੰਜਾਬੀ ਸਾਹਿਤ ਸਿਰਜਣਾ ਅੰਦਰ ਅਰਥ ਦੀ ਸੰਦੀਵਤਾ ਜਗਾਉਣਾ ਦਾ ਯਤਨ ਕਰਦਾ ਹੈ
। ਪ੍ਰੋ. ਪੂਰਨ ਸਿੰਘ ਅਪਾਣੀ ਸਾਹਿਤਕਤਾ ਬਾਰੇ ਭਾਈ ਵੀਰ ਸਿੰਘ ਦੀ ਸ਼ਮੁਲਿਅਤ ਨੂੰ ਇਸ ਪ੍ਰਕਾਰ ਬਿਆਨ ਕਰਦਾ ਹੈ। ਉਸ ਸੁਭਾਗੀ ਘੜੀ ਗੁਰੂ ਜੀ ਦੇ ਦਰ ‘ਤੇ ਇੱਕ ਮਹਾਂਪੁਰਖ ਦੇ ਦੀਦਾਰ ਹੋਏ ਤੇ ਆਪ ਦੇ ਕਿਰਪਾ ਕਟਾਖਯ ਨਾਲ ਪੰਜਾਬੀ ਸਾਹਿੱਤ ਦਾ ਸਾਰੇ ਬੋਧ ਤੇ ਖ਼ਿਆਲ ਦੀ ਉਡਾਰੀ ਆਈ। ਕਵਿਤਾ ਵੀ ਮਿਲੀ ਤੇ ਉਸੀ ਮਿਹਰ ਦੀ ਨਜ਼ਰ ਵਿੱਚ, ਉਸੀ ਮਿੱਠੇ ਸਾਧ ਵਚਨ ਵਿੱਚ ਮੈਨੂੰ ਪੰਜਾਬੀ ਬੋਲੀ ਆਪਮੁਹਾਰੀ ਆਈ। ਆਪਮੁਹਾਰੀ ਆਈ ਚੀਜ਼ ਦੇ ਔਗੁਣ ਸਭ ਸ਼ਖਸੀ ਹੁੰਦੇ ਹਨ ਤੇ ਗੁਣ ਕੁਲ ਉਸ ਬਖਸ਼ਣ ਵਾਲੇ ਦੇ। ਸੋ ਮੈਂ ਹਾਂ ਤੇ ਉਹ ਨਿਮਾਣਾ ਦਰ ਦਰ ਭਿਖ ਮੰਗਦਾ, ਪਰ ਮੇਰੀ ਅੱਖ ਦੀ ਲਾਲੀ ਉਨ੍ਹਾਂ ਦੀ ਹੈ। ਮੇਰੇ ਦਿਲ ਵਿੱਚ ਇੱਕ ਮਘਦੀ ਹੀਰੇ ਦੀ ਕਣੀ ਚਮਕਦੀ ਹੈ, ਉਹ ਉਨ੍ਹਾਂ ਦੀ ਹੈ।”
ਪੰਜਾਬੀ ਸਾਹਿਤ ਦੇ ਚਿੰਤਕ ਕਿਰਪਾਲ ਸਿੰਘ ਕਸੇਲ ਨੇ ਆਪ ਬਾਰੇ ਇਸ ਤਰ੍ਹਾਂ ਬਿਆਨ ਕੀਤਾ ਹੈ ਕਿ "ਪ੍ਰੋ: ਪੂਰਨ ਸਿੰਘ ਦੀ ਕਾਵਿ ਪ੍ਰਤਿਭਾ ਬੜੀ ਵਿਰਾਟ ਤੇ ਵਿਸ਼ਵ ਵਿਆਪੀ ਹੈ,ਜਿਸ ਦਾ ਖ਼ਮੀਰ ਭਾਰਤੀ ਤੇ ਵਿਸ਼ੇਸ਼ ਕਰਕੇ ਪੰਜਾਬੀ ਹੈ। ਆਪ ਦੇ ਵਿਅਕਤਿਤਵ ਵਿਚ ਭਾਰਤੀ ਦਰਸ਼ਨ ਤੇ ਸੰਸਕ੍ਰਿਤੀ ਪੰਜਾਬ ਦੀ ਪ੍ਰਕ੍ਰਿਤੀ ਤੇ ਲੋਕ ਸੱਭਿਆਚਾਰ ਨਾਲ ਇਸ ਤਰ੍ਹਾਂ ਓਤ ਪ੍ਰੋਤ ਹਨ ਕਿ ਉਹ ਇਕ ਵਿਲੱਖਣ ਅਸਤਿਤਵ ਦਾ ਰੂਪ ਧਾਰਨ ਕਰ ਗਏ ਸਨ, ਜਿਸ ਵਿਚ ਉਨ੍ਹਾਂ ਕਲਾਤਮਕ ਦ੍ਰਿਸ਼ਟੀ ਤੋਂ ਪੂਰਬੀ ਕਾਵਿ ਉਕਤੀ ਨੂੰ ਪੱਛਮੀ ਕਲਾ ਜੁਗਤੀ ਨਾਲ ਪਰਨਾ ਦਿੱਤਾ ਹੈ। ਆਪ ਵੀਹਵੀਂ ਸਦੀਂ ਦੇ ਪੰਜਾਬ ਦੇ ਪ੍ਰਥਮ ਆਧੁਨਿਕ ਕਵੀਆਂ ਵਿਚੋਂ ਹਨ, ਜਿਨ੍ਹਾਂ ਨੇ ਅੰਗਰੇਜ਼ੀ ਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿਚ ਹੀ ਕਾਵਿ ਰਚਨਾ ਕੀਤੀ ਹੈ।"
ਰਚਨਾਵਾਂ
ਅੰਗਰੇਜੀ
ਦ ਸਿਸਟਰਜ਼ ਆਫ਼ ਸਪਿਨਿੰਗ ਵੀਲ(1921)(The sisters of spinning wheel)
ਅਨਸਟਰੰਗ ਬੀਡਜ਼ (1923) (Unstrung beeds)
ਦ ਸਪਿਰਿਟ ਆਫ਼ ਓਰੀਐਂਟਲ ਪੋਇਟਰੀ (1926) (the spirit of oriental poetry)
ਦ ਬੁਕ ਆਫ਼ ਟੈੱਨ ਮਾਸਟਰਜ਼ (The Book Of Ten Masters)
ਦ ਲਾਈਫ਼ ਆਫ਼ ਸਵਾਮੀ ਰਾਮਤੀਰਥ (The Life Of Swami Ramtirath)
ਦ ਵਾਇਸ ਆਫ਼ ਵਿੰਡਜ਼ ਐਂਡ ਵਾਟਰਜ਼ (The Voice Of Winds and Waters)
ਗੁਰੂ ਨਾਨਕ’ਜ਼ ਰਵਾਬ (Guru Nanak's Rawab)
ਮਾਈ ਬਾਬਾ (My Baba)
ਗੁਰੂ ਗੋਬਿੰਦ ਸਿੰਘ (Guru Gobind SIngh)
ਆਨ ਪਾਥ ਆਫ਼ ਲਾਈਫ ਐਂਡ ਜਪੁਜੀ (On Path Of Life and Japji)

ਪੰਜਾਬੀ ਕਾਵਿ-ਸੰਗ੍ਰਹਿ
ਖੁਲ੍ਹੇ ਮੈਦਾਨ
ਖੁਲ੍ਹੇ ਘੁੰਡ (1923)
ਖੁਲ੍ਹੇ ਅਸਮਾਨੀ ਰੰਗ (1927)

ਨਾਵਲ
ਪ੍ਰੀਤ
ਚੁਪ ਪ੍ਰੀਤ

ਹੋਰ
ਅਬਚੱਲੀ ਜੋਤ
ਕਲਾ ਤੇ ਕਲਾਧਾਰੀ ਦੀ ਪੂਜਾ
ਬੌਣੇ ਬੂਟੇ
ਸੋਹਣੀ
ਮੌਲਾ ਸ਼ਾਹ
ਮੋਇਆਂ ਦੀ ਜਾਗ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :3687
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ