ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਆਤਮਜੀਤ

ਆਤਮਜੀਤ
ਆਤਮਜੀਤ ਦੇ ਨਾਟਕ ਵਿਭਿੰਨ ਅਰਥ ਪਾਸਾਰਾਂ ਦੇ ਦਾਰਸ਼ਨਿਕ ਪ੍ਰਤੀਕ ਵਿਧਾਨ ਦਾ ਸਮੁੱਚ ਚੇਤਨਾ ਅੰਦਰ ਜਾਗਰੂਕ ਕਰਦੇ ਹਨ।ਨਾਟਕਾ ਅੰਦਰ ਵਸਤੂ ਸੱਚ ਦੀ ਅਕਾਰਯੁਕਤ ਸਰੰਚਨਾ ਸਿਰਜਣਾ ਦਾ ਅਕਿਹਰਾ ਅਕਸ ਸ਼ਾਮਿਲ ਰਹਿੰਦਾ ਹੈ ਜਦ ਕਿ ਆਤਮਜੀਤ ਇਸਨੂੰ ਵਸਤੂਸੱਚ ਦੀ ਅਕਾਲ ਹੀਣਤਾ ਦਰਸਾਉਂਦੇ ਹਨ ਅੱਖਰਾਂ ਨੂੰ ਸ਼ਬਦਾ ਦਾ ਰੂਪ ਦਿੰਦੇ ਸਮੇਂ ਇਸ ਦਿਆਂ ਅਰਥ ਪਾਸਾਰਾਂ ਦਾ ਵਿਸਥਾਰ ਕਿਸੇ ਹੱਦ ਤੱਕ ਹੀ ਕੀਤਾ ਜਾ ਸਕਦਾ ਹੈ। ਸ਼ਬਦਾਂ ਅੰਦਰ ਅਰਥਾਂ ਦੀ ਕੈਦ ਇੱਕ ਸੀਮਤ ਦਾਅਰੇ ਤੱਕ ਹੀ ਸੀਮਿਤ ਰਹਿ ਜਾਂਦੀ ਹੈ ਅਤੇ ਉਸ ਵਸਤੂਸੱਚ ਨੂੰ ਫੜਨ ਜਾਂ ਸੰਚਾਰ ਹਿਤ ਪ੍ਰਗਟਾਉਂਣ ਦੀ ਅਸਫਲਤਾ ਵਿੱਚ ਸ਼ਬਦ ਪ੍ਰਤੀਕ ਦੀ ਸਰੰਚਨਾ ਹੀ ਰਹਿ ਜਾਂਦੇ ਹਨ ਅਤੇ ਅਕਾਰਹੀਣਤਾ ਕਿਸੇ ਵੀ ਸਦੰਰਭ ਵਿੱਚ ਆਪਣੀ ਸਿਰਜਣਾ ਨੂੰ ਆਪਣੇ ਅਕਸ ਤਕ ਨਹੀਂ ਪੁੱਜਣ ਦਿੰਦੀ। ਪ੍ਰਤੀਕਾਂ ਦੀ ਇਹ ਟਿੱਪਣੀ ਸ਼ਬਦਾਂ ਦੀ ਅਕਿਹਰੀ ਅਰਥ ਹੀਣਤਾ ਦਾ ਗਿਆਨ ਸ਼ਾਸਤਰ ਪ੍ਰਗਟਾਉਂਦੀ ਹੈ। ਜਿਸ ਵਿੱਚ ਸ਼ਬਦ ਦੇ ਆਪਮੁਹਾਰੇ ਦਾਰਸ਼ਨਿਕ ਪਾਰਦਰਸ਼ੀ ਸੰਕਲਪ ਦੀ ਅਵਿਧਾਰਨਾ ਸ਼ਾਮਲ ਨਹੀਂ ਕਰਵਾਈ ਗਈ। ਭਾਰਤੀ ਸਭਿਅਤਾ ਦੇ ਮੂਲ ਆਧਾਰ ਸਰੋਤ ਇਸ ਦਿਸ਼ਾ ਵਿੱਚ ਸ਼ਾਮਲ ਨਹੀਂ ਇਸ ਲਈ ਆਤਮਜੀਤ ਦੇ ਨਾਟਕ ਵਿਭਿੰਨ ਅਰਥ ਪਾਸਾਰਾਂ ਅੰਦਰ ਵਿਆਖਿਆਂ ਅਧੀਨ ਆਉਦੇ ਹਨ ਅਤੇ ਉਨ੍ਹਾਂ ਦੀ ਅਨੰਤਤਾ ਦਾ ਅਕਸ ਸਿਰਜਾਣਾਤਮਕ ਅਨੁਭਵ ਵਿੱਚ ਰਹਿੰਦਾ ਹੈ। ਇਸੇ ਲਈ ਸਿਰਜਾਣਤਮਕ ਅਨੁਭਵ ਵਸਤੂ ਯਥਾਰਥ ਦੀ ਅਕਾਰਯੁਕਤ ਸਰੰਚਨਾ ਨਹੀ ਬਣਾਉਂਦਾ।
ਗੁਰਭਜਨ ਗਿੱਲ ਅਨੁਸਾਰ ਆਤਮਜੀਤ ਸਮਝਦਾ ਹੈ ਕਿ ਗਦਰ ਪਾਰਟੀ ਵਰਗੀਆਂ ਇਨਕਲਾਬੀ ਲਹਿਰਾਂ ਨੇ ਹੀ ਸਰਵ ਸਮਿਆਂ ਵਿੱਚ ਪੰਜਾਬੀਆਂ ਦੇ ਪੰਜਾਬੀਪੁਣੇ ਦੇ ਜਜ਼ਬੇ ਨੰ ਜ਼ਿੰਦਾ ਰੱਖਿਆ ਹੈ; ਇਹ ਕੋਈ ਛੋਟੀ ਗੱਲ ਨਹੀਂ। ਪਰ ਨਾਲ ਹੀ ਉਨ੍ਹਾਂ ਇਹ ਸ਼ਿਕਵਾ ਵੀ ਕੀਤਾ ਕਿ ਇਹਨਾਂ ਲਹਿਰਾਂ ਨਾਲ ਜੁੜੇ ਹੋਏ ਗਲੈਮਰ ਨੂੰ ਕੁਝ ਧਿਰਾਂ ਨੇ ਇੰਨਾ ਉਭਾਰ ਦਿੱਤਾ ਤੇ ਬਾਕੀ ਧਿਰਾਂ ਨੇ ਉਹਨਾਂ ਨੂੰ ਇੰਨਾਂ ਵਿਸਾਰ ਦਿੱਤਾ ਕਿ ਇਸ ਬਦਕਿਸਮਤੀ ਕਰਕੇ ਇਹ ਲਹਿਰਾਂ ਸਮੁੱਚੇ ਪੰਜਾਬ ਦੀ ਮਾਨਸਿਕਤਾ ਦਾ ਅਟੁੱਟ ਹਿੱਸਾ ਨਹੀਂ ਬਣ ਸਕੀਆਂ। ਪੰਜਾਬੀ ਚਿੰਤਨ ਨੇ ਵੀ ਇਹਨਾਂ ਲਹਿਰਾਂ ਦਾ ਵਿਵੇਕਸ਼ੀਲ ਵਿਸਲੇਸ਼ਣ ਬਹੁਤ ਥੋੜ੍ਹਾ ਕੀਤਾ ਹੈ । ਇਵੇਂ ਸਾਡੇ ਕੋਲ ਇਹਨਾਂ ਮਹਾਨ ਲਹਿਰਾਂ ਬਾਰੇ ਗੰਭੀਰ ਕੰਮ ਕਰਨ ਵਾਲੇ ਵਿਦਵਾਨਾਂ ਵਿੱਚ ਸੋਹਣ ਸਿੰਘ ਜੋਸ਼, ਜਗਜੀਤ ਸਿੰਘ, ਗਿਆਨੀ ਨਾਹਰ ਸਿੰਘ, ਡਾ: ਹਰੀਸ਼ ਪੁਰੀ, ਪ੍ਰੋ: ਮਲਵਿੰਦਰਜੀਤ ਸਿੰਘ ਵੜੈਚ, ਡਾ: ਗੁਰਦੇਵ ਸਿੰਘ ਸਿੱਧੂ ਆਦਿ ਪ੍ਰਮੁੱਖ ਹਨ। ਮੇਰਾ ਵਿਸਵਾਸ਼ ਹੈ ਕਿ ਜੇਕਰ ਇਹਨਾਂ ਲਹਿਰਾਂ ਉੱਤੇ ਭਾਵੁਕਤਾ ਤੋਂ ਉਤਾਂਹ ਉਠ ਕੇ ਕੁਝ ਕੁ ਠੋਸ ਗੱਲਾਂ ਵੀ ਕੀਤੀਆਂ ਜਾਣ ਅਤੇ ਸੁਹਿਰਦ ਪੰਜਾਬੀਆਂ ਦੇ ਨਾਲ ਨਾਲ ਗੈਰ ਪੰਜਾਬੀਆਂ ਤੱਕ ਪੁਚਾਈਆਂ ਜਾਣ ਤਾਂ ਗਦਰ ਪਾਰਟੀ ਲਹਿਰ ਬਾਰੇ ਸਮੁੱਚੇ ਬਿੰਬ ਵਿੱਚ ਵੀ ਸਾਰਥਕ ਵਾਧਾ ਹੋਵੇਗਾ।
ਰਚਨਾਵਾਂ
ਕਬਰਸਤਾਨ-ਨਾਟਕ
ਚਾਬੀਆਂ-ਨਾਟਕ
ਹਵਾ ਮਹਿਲ-ਨਾਟਕ
ਨਾਟਕ ਨਾਟਕ ਨਾਟਕ-ਨਾਟਕ
ਰਿਸ਼ਤਿਆਂ ਦਾ ਕੀ ਰਖੀਏ ਨਾਂ-ਨਾਟਕ
ਸ਼ਹਿਰ ਬੀਮਾਰ ਹੈ-ਨਾਟਕ
ਮੈਂ ਤਾਂ ਇੱਕ ਸਾਰੰਗੀ ਹਾਂ-ਨਾਟਕ
ਫ਼ਰਸ਼ ਵਿੱਚ ਉਗਿਆ ਰੁੱਖ -ਨਾਟਕ
ਚਿੜੀਆਂ-ਨਾਟਕ
ਪੂਰਨ-ਨਾਟਕ
ਪੰਚ ਨਦ ਦਾ ਪਾਣੀ-ਨਾਟਕ
ਕੈਮਲੂਪਸ ਦੀਆਂ ਮੱਛੀਆਂ-ਨਾਟਕ
ਮੰਗੂ ਕਾਮਰੇਡ-ਨਾਟਕ
ਗ਼ਦਰ ਐਕਸਪ੍ਰੈੱਸ-ਨਾਟਕ
ਤੱਤੀ ਤਵੀ ਦਾ ਸੱਚ-ਨਾਟਕ
ਤਸਵੀਰ ਦਾ ਤੀਜਾ ਪਾਸਾ-ਨਾਟਕ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2522
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ