ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਰਤਨ ਸਿੰਘ ਜੱਗੀ

ਰਤਨ ਸਿੰਘ ਜੱਗੀ (27 ਜੁਲਾਈ 1927 ਤੋਂ ਹੁਣ ਤਕ)
ਰਤਨ ਸਿੰਘ ਜੱਗੀ ਦਾ ਜਨਮ ਲੋੜੀਂਦਾ ਮੱਲ ਜੱਗੀ ਅਤੇ ਮਾਤਾ ਨਾਨਕੀ ਦੇਵੀ ਦੀ ਕੁੱਖੋਂ ਪਿੰਡੀ ਘੇਰ, ਜ਼ਿਲ੍ਹਾ ਕੈਂਬਲਪੁਰ (ਹੁਣ ਪਾਕਿਸਤਾਨ) ਵਿੱਚ ਹੋਇਆ। ਆਪ ਗੁਰਬਾਣੀ, ਗੁਰਮਤਿ ਸਾਹਿਤ, ਸਿੱਖ ਇਤਿਹਾਸ ਅਤੇ ਚਿੰਤਨ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਨਿਰੰਤਰ ਸਰਗਰਮ ਹਨ।ਪੰਜਾਬੀ ਸਮੀਖਿਆ ਤੇ ਸਿਖ ਚਿੰਤਨ ਅੰਦਰ ਰਚਨਾ ਪ੍ਰਕਿਰਿਆ ਦਾ ਵਿਸਥਾਰ ਦਿੰਦਾ ਹੈ।ਪੰਜਾਬੀ ਸਾਹਿਤ ਸਿਰਜਣਾ ਅੰਦਰ ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਦੇ ਸੰਕਲਪ ਦੀ ਹਾਜਰੀ ਲਗਾਉਦਾ ਹੈ।ਉਸਦੀ ਸਿਰਜਣ ਸ਼ਕਤੀ ਆਤਮ ਖੇੜੇ ਦੇ ਵਿਗਾਸ ਵਿਚ ਵਿਚਰਦੀ ਹੈ।ਉਸ ਦੇ ਸਿਖ ਚਿੰਤਨ ਵਿਚ ਸਵੈ ਅਭਿਲਾਸ਼ਾ ਦੀ ਅਭਿਵਿਅਕਤੀ ਹੋਈ ਹੈ।ਪੰਜਾਬੀ ਸਾਹਿਤ ਅਤੇ ਚਿੰਤਨ ਵਿੱਚ ਖੇਤਰੀ ਸਾਹਿਤ ਸਿਰਜਣਾ ਅਤੇ ਚਿੰਤਨ ਰਾਹੀਂ ਵਿਅਕਤੀਗਤ ਯੋਗਦਾਨ ਦੀ ਅਹਿਮੀਅਤ ਅਤੇ ਸੰਭਾਵਨਾਵਾਂ ਨੂੰ ਪਛਾਣਦੇ ਹੋਏ ਜੱਗੀ ਨੇ ਸਮੁੱਚੇ ਸਾਹਿਤਕਾਰਾਂ ਅਤੇ ਸਾਹਿਤ-ਸ਼ਾਸਤਰੀਆਂ ਦੇ ਕਾਰਜ ਨੂੰ ਆਤਮਸਾਤ ਕੀਤਾ ਹੈ।ਪੰਜਾਬੀ ਸਮੀਖਿਆ ਸਿਖ ਚਿੰਤਨ ਤੇ ਸਾਹਿਤ ਸਿਰਜਣਾ ਅੰਦਰ ਵੇਰਵਿਆ ਦਾ ਵਿਸਥਾਰ ਦਿੰਦਾ ਹੈ।ਸਿਖ ਚਿੰਤਨ ਅੰਦਰ ਪੰਜਾਬੀ ਚੇਤਨਾ ਅਤੇ ਦੇ ਸੰਕਲਪ ਦੀ ਵਿਆਖਿਆ ਕਰਦਾ ਹੈ।ਉਸਦੀ ਮਿਹਨਤ ਸ਼ਕਤੀ ਵਿਗਾਸ ਵਿਚ ਵਿਚਰਦੀ ਹੈ।ਉਸ ਦੀ ਸਿਖ ਚਿੰਤਨ ਵਿਚ ਸਵੈ ਅਭਿਲਾਸ਼ਾ ਦੀ ਚੋਣ ਵਿਵਹਾਰਕ ਹੈ।ਗੁਰਨਾਮ ਸਿੰਘ ਅਕੀਦਾ ਅਨੁਸਾਰ 1958 ਵਿੱਚ ‘ਦਸਮ ਗ੍ਰੰਥ’ ਬਾਰੇ (ਦਸਮ ਗ੍ਰੰਥ ਦਾ ਪੌਰਾਣਿਕ ਅਧਿਐਨ ਵਿਸ਼ੇ ’ਤੇ) ਖੋਜ ਕਰਨ ਲਈ ਪੰਜਾਬ ਯੂਨੀਵਰਸਿਟੀ ਵਿੱਚ ਰਜਿਸਟ੍ਰੇਸ਼ਨ ਕਰਵਾ ਕੇ 1962 ਵਿੱਚ ਪੀਐਚ.ਡੀ. ਦੀ ਡਿਗਰੀ ਹਾਸਲ ਕਰ ਲਈ। ਉਸ ਤੋਂ ਬਾਅਦ ਡਾ. ਜੱਗੀ ਨੇ ਸਾਰਾ ਜੀਵਨ ਗੁਰਬਾਣੀ, ਗੁਰਮਤਿ ਸਾਹਿਤ, ਸਿੱਖ ਇਤਿਹਾਸ ਅਤੇ ਪੰਜਾਬੀ ਸਾਹਿਤ ਨੂੰ ਸਮਰਪਿਤ ਕਰ ਦਿੱਤਾ। ਦਸਮ ਗ੍ਰੰਥ ਕੀ ਪੌਰਾਣਿਕ ਪ੍ਰਿਸ਼ਠ ਭੂਮੀ, ਦਸਮ ਗ੍ਰੰਥ ਦਾ ਪੌਰਾਣਿਕ ਅਧਿਐਨ, ਦਸਮ ਗ੍ਰੰਥ ਦਾ ਕ੍ਰਿਤਿਤਵ 1965-66 ਤਕ ਹੀ ਛਪੀਆਂ ਮਾਨਤਾ ਪ੍ਰਾਪਤ ਪ੍ਰਮਾਣਿਕ ਰਚਨਾਵਾਂ ਨੂੰ ਭਾਸ਼ਾ ਵਿਭਾਗ ਵੱਲੋਂ ਪ੍ਰਥਮ ਪੁਰਸਕਾਰ ਦਿੱਤੇ ਗਏ। ਪਿੱਛੇ ਮੁੜ ਕੇ ਨਹੀਂ ਦੇਖਿਆ, 1963 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਆਏ। 1971 ਵਿੱਚ ਰੀਡਰ ਬਣੇ ਅਤੇ 1978 ਵਿੱਚ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਨਿਯੁਕਤ ਹੋਏ ਅਤੇ ਉੱਥੋਂ ਹੀ 1987 ਵਿੱਚ ਸੇਵਾਮੁਕਤ ਹੋਏ। ਉਸ ਤੋਂ ਬਾਅਦ ਹੁਣ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਯੂਨੀਵਰਸਿਟੀ ਦੀਆਂ ਅਕਾਦਮਿਕ ਗਤੀਵਿਧੀਆਂ ਨਾਲ ਜੁੜੇ ਚਲੇ ਆ ਰਹੇ ਹਨ। ਪੰਜਾਬੀ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਆਜੀਵਨ ਫੈਲੋਸ਼ਿਪ ਪ੍ਰਦਾਨ ਕੀਤੀ ਹੋਈ ਹੈ।
ਕੋਸ਼
ਭਾਈ ਵੀਰ ਸਿੰਘ ਸਾਹਿਤ ਕੋਸ਼
ਪੰਜਾਬੀ ਸਾਹਿਤ ਸੰਦਰਭ ਕੋਸ਼

ਪੁਸਤਕ ਸੂਚੀ
ਗੁਰੂ ਨਾਨਕ ਦੀ ਵਿਚਾਰਧਾਰਾ
ਡਾ. ਮੋਹਨ ਸਿੰਘ ਕਵਿਤਾਵਲੀ
ਦਸਮ ਗ੍ਰੰਥ ਦਾ ਕਰਤ੍ਰਿਤਵ
ਦਸਮ ਗ੍ਰੰਥ ਦਾ ਪੌਰਾਣਿਕ ਅਧਿਐਨ ਉੱਤਰਾਰਧ
ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ
ਵਿਚਾਰਧਾਰਾ
(ਆਪ ਜੀ ਨੇ 60 ਦੇ ਕਰੀਬ ਪੁਸਤਕਾ ਲਿਖੀਆ ਹਨ)

ਸਨਮਾਨ
ਸ਼੍ਰੋਮਣੀ ਸਾਹਿਤਕਾਰ ਪੁਰਸਕਾਰ
ਭਾਈ ਮੋਹਨ ਸਿੰਘ ਵੈਦ ਸਾਹਿਤ ਕੇਂਦਰ
ਸਾਹਿਤ ਅਕਾਦਮੀ, ਨਿਊ ਦਿੱਲੀ
ਪੰਜਾਬੀ ਸਾਹਿਤ ਸ਼੍ਰੋਮਣੀ (ਹੁਣ-ਪੰਜਾਬੀ ਸਾਹਿਤ ਰਤਨ) ਪੁਰਸਕਾਰ,
ਪੰਜਾਬ ਸਰਕਾਰ ਭਾਸ਼ਾ ਵਿਭਾਗ,
ਲਖਨਊ (ਉੱਤਰ ਪ੍ਰਦੇਸ਼ ਸਰਕਾਰ),
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ-2008,
ਪੰਜਾਬੀ ਅਕਾਦਮੀ, ਦਿੱਲੀ ਸਰਕਾਰ, ਦਿੱਲੀ, 2010,
ਭਾਈ ਕਾਨ੍ਹ ਸਿੰਘ ਨਾਭਾ ਪੁਰਸਕਾਰ,
ਸਨਮਾਨ,ਚੀਫ਼ ਖ਼ਾਲਸਾ ਦੀਵਾਨ, ਅੰਮ੍ਰਿਤਸਰ, 2013,
ਇਸ ਤੋਂ ਇਲਾਵਾ ਇਨ੍ਹਾਂ ਨੂੰ ਸਿੱਖ ਅਤੇ ਸਾਹਿਤਕ ਸੰਸਥਾਵਾ ਅਤੇ ਅਦਾਰਿਆ ਨੇ ਸਨਮਾਨਿਤ ਕੀਤਾ ਹੈ।

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2600
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ