ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸਵਰਾਜਬੀਰ

ਸਵਰਾਜਬੀਰ (24 ਅਪ੍ਰੈਲ, 1958)
ਸਵਰਾਜਬੀਰ ਦਾ ਜਨਮ ਪਿੰਡ ਵੇਰਕਾ ਜਿਲਾ ਅਮ੍ਰਿਤਸਰ ਵਿਖੇ ਪੈਦਾ ਹੌਇਆ।ਉਸ ਦੀ ਜਿੰਦਗੀ ਸਿਰਜਣਾ ਦੀ ਲਗਾਤਾਰਤਾ ਵਿਚ ਰਹਿੰਦੀ ਹੈ।ਉਸ ਦੇ ਪਿਤਾ ਗਿਆਨ ਸਿੰਘ ਅਤੇ ਮਾਤਾ ਵਿਦਿਆ ਆਦਰਸ਼ਕ ਕੀਮਤਾ ਵਾਲੇ ਮਨੁੱਖ ਹਨ।ਉਸ ਨੂੰ ਪ੍ਰਗਤੀਵਾਦੀ ਵਿਚਾਰਧਾਂਰਾ ਵਿਚ ਜਿੰਦਗੀ ਦੇ ਮਾਪਦੰਡਾ ਦੀ ਤਲਾਸ਼ ਕਰਦਾ ਹੈ।
ਡਾ ਸਵਾਰਾਜਬੀਰ ਪ੍ਰਮੁਖ ਰੂਪ ਵਿਚ ਨਾਟਕਕਾਰ ਹੈ। ਪੰਜਾਬੀ ਸਾਹਿਤ ਸਿਰਜਣਾ ਅੰਦਰ ਕਵਿਤਾ ਦੀ ਸਿਰਜਣਾ ਨੂੰ ਰਿਸ਼ਤਿਆਂ ਦੇ ਪ੍ਰਤੀਕ ਵਿਧਾਨ ਦਿੰਦਾ ਹੈ।ਉਹ ਪੰਜਾਬੀ ਕਵਿਤਾ ਵਿਚ ਅਰਥ ਦੀ ਸੰਦੀਵਤਾ ਜਗਾਉਦਾ ਹੈ। ਪੰਜਾਬੀ ਚੇਤਨਾ ਦਾ ਸਭਿਆਚਾਰਕ ਧਰਾਤਲ ਉਸਦੇ ਅੰਗ ਸੰਗ ਵਿਚਰਦਾ ਹੈ। ਉਸਦੇ ਗੀਤ ਰਿਸ਼ਤਿਆਂ ਦੇ ਪ੍ਰਤੀਕ ਵਿਧਾਨ,ਰੁਮਾਸ ਦੇ ਜਜਬੇ ਤੇ ਦ੍ਰਿਸ਼,ਸੁਹਜ ਦੇ ਉਦਾਤ ਪ੍ਰਤੀਬਿੰਬ ,ਪ੍ਰਕਿਰਤੀ ਦਾ ਤੇਜ , ਬੋਲ ਦੀ ਰਵਾਨਗੀ ਦਾ ਵਿਸਥਾਰ ਦਿੰਦੇ ਹਨ ।ਪੰਜਾਬੀ ਕਵਿਤਾ ਵਿਚ ਰਿਸ਼ਤਿਆਂ ਦੇ ਪ੍ਰਤੀਕ ਵਿਧਾਨ ਰਾਹੀ ਰੂਹਾ ਦੀ ਅਪਣੱਤਾ ਦਾ ਗਾਇਨ ਪ੍ਰਸਤੁਤ ਕਰਦਾ ਹੈ।ਬੋਧਿਕਤਾ ਵਿਚ ਭਾਵੇ ਕਿ ਉਸ ਦੀ ਕਵਿਤਾ ਨੂੰ ਵਿਚਾਰਿਆ ਜਾਦਾ ਰਿਹਾ ਹੈ ਪਰ ਉਸ ਅੰਦਰ ਪ੍ਰਕਿਰਤੀ ਸੁਹਜ ਅਨੁਭਵ ਨੂੰ ਜਗਾਉਣ ਦੀ ਤਾਕਤ ਵਧੇਰੇ ਹੈ।ਪੰਜਾਬੀ ਸਾਹਿਤ ਸਿਰਜਣਾ ਅੰਦਰ ਅਰਥ ਦੀ ਸੰਦੀਵਤਾ ਜਗਾਉਣਾ ਦਾ ਯਤਨ ਕਰਦਾ ਹੈ।
ਡਾ ਸਵਾਰਾਜਬੀਰ ਆਪਣੇ ਬਾਰੇ ਦਸਦਾ ਹੈ ਕਿ "ਉਹਨਾਂ ਨੇ ਸਾਹਿਤ ਸਿਰਜਣਾ ਦੇ ਪਿੜ ਵਿੱਚ ਸ਼ੁਰੂਆਤ ਕਵਿਤਾ ਲਿਖਣ ਤੋਂ ਕੀਤੀ ਸੀ ਅਤੇ ਉਹਨਾਂ ਦੀਆਂ ‘ਆਪਣੀ ਆਪਣੀ ਰਾਤ’,‘ਸਾਹਾਂਥਾਣੀ’, ‘ਤੇਈ ਮਾਰਚ’, ਅਤੇ ‘ਤਖ਼ਤੀ’, ਨਾਂ ਦੀਆਂ ਚਾਰ ਕਵਿਤਾਵਾਂ ਦੀਆਂ ਕਿਤਾਬਾਂ ਛੱਪ ਚੁੱਕੀਆਂ ਹਨ। ਨਾਟਕਾਂ ਦੀ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਉਹਨਾਂ ‘ਕ੍ਰਿਸ਼ਨ’, ‘ਮੇਦਨੀ’, ‘ਸ਼ਾਇਰੀ’, ‘ਧਰਮ ਗੁਰੂ’, ‘ਮੱਸਿਆ ਦੀ ਰਾਤ’, ‘ਕੱਲਰ’, ‘ਤਸਵੀਰਾਂ’, ‘ਅਗਨੀ ਕੁੰਡ’, ‘ਪੁਲਸ-ਰਾਤ’, ‘ਹੱਕ’, ‘ਜਨ ਦਾ ਮੀਤ’, ਸਮੇਤ ਇੱਕ ਦਰਜਨ ਪੰਜਾਬੀ ਨਾਟਕ ਲਿਖੇ ਹਨ ਜਿਹੜੇ ਸਫ਼ਲਤਾ ਪੂਰਵਕ ਪੰਜਾਬੀ ਦੇ ਨਾਟਕਕਾਰ ਕੇਵਲ ਧਾਲੀਵਾਲ ਵੱਲੋਂ ਕਈ ਵਾਰ ਖ਼ੇਡੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਪਹਿਲਾਂ ਉਹਨਾਂ ਇਤਿਹਾਸਕ ਘਟਨਾਵਾਂ ਨੂੰ ਅਧਾਰ ਬਣਾ ਕੇ ਨਾਟਕ ਸਿਰਜੇ ਸਨ ਪਰ ਅੱਜ ਕੱਲ੍ਹ ਉਹਨਾਂ ਨੇ ਆਪਣੇ ਨਾਟਕਾਂ ਦੇ ਵਿਸ਼ੇ ਮੌਜੂਦਾ ਹਾਲਾਤਾਂ ਨੂੰ ਬਣਾਇਆ ਹੈ। ਉਹਨਾਂ ਕਿਹਾ ਕਿ ਸਿਆਸਤ ਜਿ਼ੰਦਗ਼ੀ ਦੇ ਹਰ ਮੋੜ `ਤੇ ਤੁਹਾਡੇ ਨਾਲ ਨਾਲ ਚੱਲਦੀ ਹੈ ਜੀਵਨ ਵਿੱਚ ਵਾਪਰਦੀ ਕੋਈ ਘਟਨਾ ਸਿਆਸਤ ਤੋਂ ਅਭਿੱਜ ਨਹੀਂ ਰਹਿ ਸਕਦੀ। ਇਸੇ ਕਰਕੇ ਉਹਨਾਂ ਦੇ ਨਾਟਕਾਂ ਵਿੱਚ ਵੀ ਮੱਲੋ-ਮੱਲੀ ਸਿਆਸੀ ਘਟਨਾਕ੍ਰਮ ਆ ਵੜਦਾ ਹੈ। ਉਹਨਾਂ ਨੂੰ ਜਦ ਕਲਾ ਕਲਾ ਲਈ ਜਾਂ ਕਲਾ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਵਰਤੇ ਜਾਣ ਦਾ ਸਵਾਲ ਕੀਤਾ ਤਾਂ ਉਹਨਾਂ ਕਿਹਾ ਕਿ ਇਹ ਗੱਲ ਯਾਦ ਰੱਖਣੀ ਚਾਹੀਦੀ ਕਿ ਕਲਾ ਵੀ ਜਿ਼ੰਦਗ਼ੀ ਦਾ ਇੱਕ ਸੂਖ਼ਮ ਅਤੇ ਅਟੁੁੱਟ ਅੰਗ ਹੈ ਤੇ ਅੱਜ ਕੱਲ ਅਜਿਹੇ ਸਵਾਲ ਹੁਣ ਨਹੀਂ ਪੁੱਛੇ ਜਾਂਦੇ।"
ਰਚਨਾਵਾਂ
ਆਪਣੀ ਰਾਤ
ਸਾਹਾਂ ਥਾਣੀ
23 ਮਾਰਚ

ਨਾਟਕ
ਧਰਮ ਗੁਰੂ
ਮੇਦਨੀ
ਕ੍ਰਿਸ਼ਨ
ਮੱਸਿਆ ਦੀ ਰਾਤ
ਸ਼ਾਇਰੀ
ਕੱਲਰ
ਜਨ ਦਾ ਗੀਤ
ਤਸਵੀਰਾਂ
ਅਗਨੀ ਕੁੰਡ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2642
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ