ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮਿੱਤਰ ਸੈਨ ਮੀਤ

ਮਿੱਤਰ ਸੈਨ ਮੀਤ (20 ਅਕਤੂਬਰ 1952 ਤੋਂ ਹੁਣ ਤੱਕ)
ਮਿੱਤਰ ਸੈਨ ਮੀਤ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਪੰਜਾਬੀ ਨਾਵਲ ਨੂੰ ਨਿਵੇਕਲੀ ਦਿਸ਼ਾ ਦੇਣ ਲਈ ਪ੍ਰਾਪਤ ਹੋਇਆ ਹੈ। ਉਸ ਦਾ ਜਨਮ ਪਿੰਡ ਭੋਠਨਾ(ਸੰਗਰੂਰ) ਵਿੱਚ ਹੋਇਆ।ਉਸਦੇ ਪਿਤਾ ਜੀ ਪਟਵਾਰੀ ਸਨ ,ਜਿਸ ਕਰਕੇ ਉਸ ਨੂੰ ਅਨੁਸ਼ਾਸਨੀ ਸੱਤਾ ਦਾ ਗਿਆਨ ਪ੍ਰਾਪਤ ਹੁੰਦਾ ਹੈ। ਉਹ ਪੰਜਾਬੀ ਸਾਹਿਤ ਸਿਰਜਣਾ ਅੰਦਰ ਨਾਵਲ ਦੀ ਸਿਰਜਣਾ ਨੂੰ ਕਥਾ ਰਸ ਦਾ ਵਿਸਥਾਰ ਦਿੰਦਾ ਹੈ। ਪੰਜਾਬੀ ਸਾਹਿਤ ਸਿਰਜਣਾ ਅੰਦਰ ਬਿਰਤਾਤਕ ਪਰੰਪਰਾ ਦੀ ਅਨੁਸ਼ਾਸਨੀ ਹਾਜਰੀ ਲਗਾਉਦਾ ਹੈ। ਕਟਿਹਰਾ ਵਿਚ ਉਸਦੀ ਸਿਰਜਣ ਸ਼ਕਤੀ ਅਨੁਸ਼ਾਸਨੀ ਸੱਤਾ ਦੇ ਵਿਕਾਸ ਵਿਚ ਵਿਚਰਦੀ ਹੈ। ਉਸਦੀ ਸਿਰਜਣ ਸ਼ਕਤੀ ਪੰਜਾਬੀ ਸਭਿਆਚਾਰ,ਵਿਹਾਰ ਦੀ ਜੀਵਨ ਕਮਾਈ ਵਿਚ ਵਿਚਰਦੀ ਹੋਈ ਨਾਵਲੀ ਸੁਹਜ ਨੂੰ ਮਾਨਸਿਕ ਤਣਾਅ ਤੋ ਅਜਾਦ ਕਰਵਾਉਦੀ ਹੈ । ਪੰਜਾਬੀ ਸਾਹਿਤ ਸਿਰਜਣਾ ਵਿਚ ਨਾਵਲਕਾਰ ਮਿੱਤਰ ਸੈਨ ਮੀਤ ਉਹ ਨਾਮ ਹੈ , ਜਿਸਨੇ ਅਨੁਸ਼ਾਸਨੀ ਸੱਤਾ ਦੇ ਵਿਕਾਸਕ੍ਰਮ ਨੂੰ ਬਿਰਤਾਤਕ ਰੂਪ ਵਿਚ ਚਿਤਰਿਆ ਹੈ। ਉਹਨਾਂ ਨੇ ਪੰਜਾਬੀ ਸਾਹਿਤ ਨੂੰ ਜਿਹੜੇ ਨਾਵਲ ਦਿੱਤੇ ਹਨ ਉਨ੍ਹਾਂ ਅੰਦਰ ਵਿੱਚ ਕੱਥਾ ਦਾ ਵਿਸਥਾਰ ਤਾਂ ਹੈ ਹੀ ਇਸ ਦੇ ਨਾਲ ਨਾਲ ਉਨ੍ਹਾਂ ਸਰੋਕਾਰਾ ਨੂੰ ਵੀ ਚਿੱਤਰਿਆ ਗਿਆ ਹੈ ਜਿਹੜੇ ਸਰੋਕਾਰ ਆਮ ਜ਼ਿੰਦਗੀ ਨਾਲ ਸਬੰਧ ਰਖਦੇ ਹੋਏ ਵੀ ਇਸ ਤੋਂ ਜਾਣਕਾਰੀ ਦੇ ਪੱਧਰ ਤੇ ਕਾਫ਼ੀ ਦੂਰੀ ਉੱਪਰ ਰਹਿੰਦੇ ਹਨ। ਮਿੱਤਰ ਸੈਨ ਮੀਤ ਨੇ ਪੰਜਾਬੀ ਨਾਵਲ ਵਿੱਚ ਇਸ ਸਾਂਝ ਨੂੰ ਵੀ ਵਿਸਥਾਰਿਆ ਹੈ ਕਿ ਕਿਸੇ ਅਨੁਸ਼ਾਸਨ ਦੀ ਤਰਤੀਬ ਅਤੇ ਅੰਦਰੂਨੀ ਪ੍ਰਕਿਆ ਕਿਸ ਪ੍ਰਕਾਰ ਕਾਰਜ਼ ਕਰਦੀ ਹੈ। ਮਿੱਤਰ ਸੈਨ ਪਾਸ ਜਿਸ ਨਾਵਲ ਅਨੁਭਵ ਨੂੰ ਵਿਸਥਾਰਨ ਦੀ ਪ੍ਰੇਰਨਾ ਹੈ ਉਸ ਅੰਦਰ ਖੜੋਤ ਦਾ ਆ ਜਾਣਾ ਸੁਭਾਵਿਕ ਨਜ਼ਰੀ ਆਉਂਦਾ ਹੈ ਕਿਉਂ ਕਿ ਇਸ ਦੇ ਪਿੱਛੇ ਕਿਸੇ ਦਾਰਸ਼ਨਿਕ ਗਿਆਨ ਨੂੰ ਅਨੁਸ਼ਾਸ਼ਨ ਦੀ ਪਹਿਚਾਨ ਲਈ ਨਹੀ ਵਰਤਿਆ ਜਾਂਦਾ ਹੈ।
ਡਾ: ਭੀਮ ਇੰਦਰ ਸਿੰਘ ਅਨੁਸਾਰ ‘‘ਪੰਜਾਬੀ ਵਿਚ ਪਹਿਲੀ ਵਾਰ ਮਹਾਂਕਾਵਿਕ ਨਾਵਲ ਦੀ ਦ੍ਰਿਸ਼ਟੀ ਤੋਂ ਰਚੀ ਗਈ, ਇਸ ਨਾਵਲ-ਲੜੀ ਦੀ ਵਿਲੱਖਣਤਾ ਇਹ ਹੈ ਕਿ ਇਹ ਆਪਣੇ ਵਿਸ਼ਾਲ ਗਲਪੀ ਬਿਰਤਾਂਤ, ਮਹਾਨ ਚਰਿੱਤਰਾਂ, ਨਾਟਕੀ ਗੁਣਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ, ਨਿੱਗਰ ਤੇ ਕਠੋਰ ਰੂਪ ਵਿਚ ਪੇਸ਼ ਕੀਤਾ ਹੈ”

ਰਚਨਾਵਾਂ
ਅੱਗ ਦੇ ਬੀਜ -ਨਾਵਲ
ਕਾਫਲਾ - ਨਾਵਲ
ਤਫਤੀਸ਼ - ਨਾਵਲ
ਕਟਿਹਰਾ - ਨਾਵਲ
ਕੌਰਵ ਸਭਾ - ਨਾਵਲ
ਸੁਧਾਰ ਘਰ - ਨਾਵਲ
ਪੁਨਰਵਾਸ –ਕਹਾਣੀ ਸੰਗ੍ਰਹਿ
ਲਾਮ –ਕਹਾਣੀ ਸੰਗ੍ਰਹਿ
ਠੋਸ ਸਬੂਤ –ਕਹਾਣੀ ਸੰਗ੍ਰਹਿ
ਪੁਰਸਕਾਰ
ਸਾਹਿਤ ਅਕਾਦਮੀ ਪੁਰਸਕਾਰ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2235
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ