ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਵੀਨਾ ਵਰਮਾ

ਵੀਨਾ ਵਰਮਾ (2 ਅਕਤੂਬਰ, 1960 ਤੋਂ ਹੁਣ ਤੱਕ)
ਵੀਨਾ ਦਾ ਜਨਮ ਬੁਢਲਾਡਾ ਵਿੱਚ ਹੋਇਆ। ਪਰਵਾਸੀ ਜੀਵਨ ਸਫ਼ਰ ਤੋਂ ਪਹਿਲਾਂ ਉਸ ਨੇ ਪੰਜਾਬ ਤੋਂ ਆਪਣੀ ਵਿਦਿਅਕ ਯੋਗਤਾ ਪ੍ਰਾਪਤ ਕੀਤੀ। ਆਪਣੇ ਪਰਵਾਰਕ ਪਿਛੋਕੜ ਦੀਆਂ ਰੀਤੀਆਂ ਮੁਤਾਬਕ ਅਤੇ ਪੰਜਾਬੀ ਸੁਭਾਅ ਅਨੁਸਾਰ ਉਸ ਨੇ ਬਰਤਾਨਵੀ ਵਰ ਨਾਲ ਵਿਆਹ ਕਰਵਾ ਕੇ ਪਰਵਾਸ ਧਾਰਨ ਕੀਤਾ। ਉਸ ਦੀ ਜਿੰਦਗੀ ਆਪਣੇ ਵਿਆਹ ਦੇ ਪਹਿਲੇ ਹੀ ਪੜਾਅ ਉਪਰ ਖੁਸ਼ਗਵਾਰ ਸਾਬਤ ਨਾ ਹੋ ਸਕੀ। ਜ਼ਿੰਦਗੀ ਦੇ ਯਥਾਰਥ ਨੂੰ ਆਪਣੇ ਜੀਵਨ ਵਿੱਚ ਹੰਡਾਉਂਦਿਆ ਉਹ ਸਿਰਜਨਾ ਵਲ ਪਰਤ ਗਈ। ਉਸਦੀਆਂ ਬਹੁਤੀਆਂ ਕਹਾਣੀਆਂ ਵਿੱਚ ਇਸੇ ਜੀਵਨ ਯਥਾਰਥ ਦੀ ਪੇਸ਼ਕਾਰੀ ਹੋਈ ਮਿਲਦੀ ਹੈ।
ਪਰਵਾਸੀ ਜੀਵਨ ਅੰਦਰ ਅਜਿਹੇ ਬਹੁਤ ਸਾਰੇ ਸਰੋਕਾਰਾ ਹਨ ਜੋ ਪੰਜਾਬੀ ਮਾਨਸਿਕਤਾ ਨੂੰ ਪੰਜਾਬੀ ਸੁਭਾਅ ਕਰਕੇ ਬਹੁਤੇ ਆਪਣੇ ਨਹੀ ਲਗਦੇ ਇਸ ਕਰਕੇ ਉਹ ਇਨ੍ਹਾਂ ਤੋਂ ਦੂਰੀ ਵਿੱਚ ਵਿਚਰਦੇ ਹਨ। ਇਹ ਦੂਰੀ ਬਹੁਤੀ ਵਾਰ ਉਨ੍ਹਾਂ ਦੇ ਮਾਨਸਿਕ ਉਲਾਰਾ ਨੂੰ ਵੀ ਪੇਸ਼ ਕਰਦੀ ਹੈ। ਵੀਨਾ ਵਰਮਾ ਦੀਆਂ ਕਹਾਣੀਆਂ ਵਿੱਚ ਅਜਿਹੇ ਹੀ ਸਰੋਕਾਰਾ ਨੂੰ ਬਿਆਨ ਕੀਤਾ ਗਿਆ ਹੈ, ਜਿਨ੍ਹਾਂ ਅੰਦਰ ਨਾਰੀ ਸੰਵੇਦਨਾ ਦੇ ਅੱਤ ਵਿਕਸਤ ਅਤੇ ਤਨਾਅਪੂਰਨ ਯਥਾਰਥ ਨੂੰ ਬਿਆਨਿਆ ਗਿਆ ਹੈ।
ਵੀਨਾ ਵਰਮਾ ਦੀਆ ਕਹਾਣੀਆ ਦਾ ਪਹਿਲਾ ਸੁਹਜ –ਸ਼ਾਸਤਰੀ ਨੁਕਤਾ ਇਹ ਹੈ ਕਿ ਵੀਨਾ ਵਰਮਾ ਦੀਆ ਕਹਾਣੀਆ ਅੰਦਰ ਦੇਹੀ ਸੁਹਜ ਦੀ ਤਲਾਸ਼ ਕੇਵਲ ਵਕਤੀ ਹੁਨਰ ਨੂੰ ਨਹੀ ਭਾਲਦੀ ਸਗੋ ਕਰਮ ਅਤੇ ਆਰਟ ਵਿਚ ਸਮਪਿਤ ਜਿੰਦਗੀ ਦੀ ਕੁੱਲ ਵਿਰਾਟਤਾ ਚੇਤਨਾ ਨੂੰ ਵਕਤ ਤੋ ਪਾਰ ਕਰਾ ਦਿੰਦੀ ਹੈ। ਇਸ ਪਾਰਦਰਸ਼ੀ ਸੁਹਜ ਅੰਦਰ ਘੜਿਆਂ ਗਿਆਨ ਤੇ ਜੀਵਨ ਵਰਤਾਰਾ ਦਿੱਖਦੇ ਮਾਪਦੰਡਾ ਦਾ ਮੁਹਥਾਜ ਨਹੀ ਰਹਿੰਦਾ ਸਗੌ ਮਾਨਵੀ ਹੋਦ ਦੀ ਪ੍ਰਕਿਰਿਆ ਵਿਚ ਕਰਮ ਅਭਿਆਸ ਨੂੰ ਵਧੇਰੇ ਪ੍ਰਚੰਡ ਕਰ ਦਿੰਦਾ ਹੈ।ਕਰਮ ਅਭਿਆਸ ਨੂੰ ਵਧੇਰੇ ਪ੍ਰਚੰਡ ਕਰਦੀ ਵੀਨਾ ਪਰਵਾਸੀ ਸਭਿਆਚਾਰ ਵਿਚ ਭਾਈਚਾਰੇ ਦਾ ਅੰਗ ਹੋਣਾ ਦਰਸਾਉਦੀ ਹੈ।ਇਸ ਸਭਿਆਚਾਰ ਦਾ ਆਪਣਾ ਵਿਵਹਾਰ ਹੈ ਉਸ ਵਿਚ ਉਹਦੀ ਮਾਨਸਿਕਤਾ ਵਿਚਰਦੀ ਹੈ। ਉਹ ਆਪਣੀ ਮਾਨਸਿਕਤਾ ਨੂੰ ਸਮਝਦੀ ਹੈ ।
ਸੰਗੀਤਾ ਗੁਪਤਾ ਅਨੁਸਾਰ ਜਿਨ੍ਹਾਂ ਵਿਸ਼ਿਆਂ ਤੇ ਬੋਲਾਂ ਬਾਰੇ ਬੋਲਦਿਆਂ ਅਸੀਂ ਸੋਚੀਂ ਪੈ ਜਾਂਦੇ ਹਾਂ, ਵੀਨਾ ਨੇ ਉਨ੍ਹਾਂ ਵਿਸ਼ਿਆਂ ਅਤੇ ਸ਼ਬਦਾਂ ਨੂੰ ਐਨੀ ਸਹਿਜਤਾ ਨਾਲ ਪ੍ਰਸੰਗਕਤਾ ਵਿੱਚ ਵਰਤਿਆ ਹੈ ਕਿ ਜਿਸ ਨੂੰ ਮੰਚ ਉੱਤੇ ਪੇਸ਼ ਕਰਦਿਆਂ ਵੀ ਸਹਿਜਤਾ ਬਣੀ ਰਹੀ।
ਵੀਨਾ ਵਰਮਾ ਨੇ ਆਪਣੇ ਸਾਹਿਤਕ ਸਫ਼ਰ ਦੀ ਗੱਲ ਕਰਦਿਆਂ ਦੱਸਦੀ ਹੈ ਕਿ ‘ਮੁੱਲ ਦੀ ਤੀਵੀਂ’ ਉਨ੍ਹਾਂ ਦਾ ਪਹਿਲਾ ਕਹਾਣੀ ਸੰਗ੍ਰਹਿ ਸੀ। ਵਿਦੇਸ਼ਾਂ ਵਿੱਚ ਹਜ਼ਾਰਾਂ ਔਰਤਾਂ ਵਾਂਗੂ ਤਸ਼ੱਦਦ ਦੀ ਜ਼ਿੰਦਗੀ ਵਿੱਚ ਤਬਾਹ ਹੋਣ ਨਾਲੋਂ ਉਨ੍ਹਾਂ ਨੇ ਆਪਣੇ-ਆਪ ਨੂੰ ਸਿਰਜਿਆ ਤੇ ਪੂਰੀ ਈਮਾਨਦਾਰੀ ਅਤੇ ਬੇਬਾਕੀ ਨਾਲ ਹੈਵਾਨੀਅਤ ਨੂੰ ਚਿਤਰਿਆ ਵੀ।
ਹਰਜਿੰਦਰ ਵਾਲੀਆ ਅਨੁਸਾਰ ਵੀਨਾ ਵਰਮਾ ਦੀਆਂ ਕਹਾਣੀਆਂ ਜ਼ਿੰਦਗੀ ਦੇ ਯਥਾਰਥ ਨੂੰ ਬਿਆਨ ਕਰਦੀਆਂ ਹਨ ਅਤੇ ਉਨ੍ਹਾਂ ਉਪਰ ਅਸ਼ਲੀਲ ਸਾਹਿਤ ਰਚਣ ਦਾ ਇਲਜ਼ਾਮ ਲਾਉਣਾ ਠੀਕ ਨਹੀਂ। ਅਸ਼ਲੀਲ ਸਾਹਿਤ ਨਹੀਂ ਹੁੰਦਾ ਅਤੇ ਨਾ ਹੀ ਸ਼ਬਦਾਂ ਵਿੱਚ ਅਸ਼ਲੀਲਤਾ ਹੁੰਦੀ ਹੈ। ਅਸ਼ਲੀਲਪੁਣਾ ਤਾਂ ਮਨ ਵਿੱਚ ਪਿਆ ਹੁੰਦਾ ਹੈ ਤੇ ਬਿਮਾਰ ਮਨ ਸ਼ਬਦਾਂ ਵਿੱਚੋਂ ਅਸ਼ਲੀਲਤਾ ਲੱਭਦੇ ਰਹਿੰਦੇ ਹਨ।
ਹਰਮੀਤ ਸਿੰਘ ਅਟਵਾਲ ਅਨੁਸਾਰ “ਵੀਨਾ ਵਰਮਾ ਦੀ ਕਵਿਤਾ ਵਿੱਚ ਉਸ ਦਾ ਨਜ਼ਰੀਆ ਗਲੋਬਲੀ ਧਰਾਤਲ ‘ਤੇ ਖੜ੍ਹਾ ਹੈ। ਇਤਿਹਾਸ, ਮਿਥਿਹਾਸ, ਭੂਤ, ਵਰਤਮਾਨ ਤੇ ਕੁਝ ਕੁਝ ਭਵਿੱਖ, ਦੇਸ਼ ਤੇ ਵਿਦੇਸ਼, ਸਮਾਜ-ਸਭਿਆਚਾਰ ਆਦਿ ਇਹ ਸਭ ਇਨ੍ਹਾਂ ਕਵਿਤਾਵਾਂ ਵਿਚ ਇਸ ਕਦਰ ਗੁੰਦੇ ਹੋਏ ਹਨ ਕਿ ਇਨ੍ਹਾਂ ਵਿਚ ਕੀ ਕੀਤਾ ਗਿਆ ਮਨੁੱਖੀ ਮਾਨਸਿਕਤਾ ਦਾ ਚਿਤਰਣ ਬਾਕਮਾਲ ਸਾਬਤ ਹੋਇਆ ਹੈ। “

ਰਚਨਾਵਾਂ
ਮੁੱਲ ਦੀ ਤੀਵੀਂ - ਕਹਾਣੀ ਸੰਗ੍ਰਹਿ 1992
ਫਰੰਗੀਆਂ ਦੀ ਨੂੰਹ - ਕਹਾਣੀ ਸੰਗ੍ਰਹਿ 2002
ਜੋਗੀਆਂ ਦੀ ਧੀ - ਕਹਾਣੀ ਸੰਗ੍ਰਹਿ 2009
ਜੀਅ ਕਰਦੈ- ਕਾਵਿ-ਸੰਗ੍ਰਹਿ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2526
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ