ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸੁਜਾਨ ਸਿੰਘ

ਸੁਜਾਨ ਸਿੰਘ (28 ਜੁਲਾਈ 1908 ਤੋਂ 21 ਅਪ੍ਰੈਲ 1993)
ਸੁਜਾਨ ਸਿੰਘ ਦਾ ਜਨਮ ਡੇਰਾ ਬਾਬਾ ਨਾਨਕ ਵਿਖੇ ਹੋਇਆ। ਉਹਨਾ ਦੇ ਪਿਤਾ ਹਕੀਮ ਸਿੰਘ ਆਦਸ਼ਕ ਵਿਚਾਰਾ ਦੇ ਧਾਰਨੀ ਪੁਰਸ਼ ਸਨ।
ਡਾ. ਭੀਮ ਇੰਦਰ ਸਿੰਘ ਅਨੁਸਾਰ "ਸੁਜਾਨ ਸਿੰਘ ਦੀਆਂ ਲਿਖਤਾਂ ਉੱਪਰ ਕੇਵਲ ਤਤਕਾਲੀਨ ਸਮਾਜਕ, ਸਿਆਸੀ, ਆਰਥਿਕ, ਸਭਿਆਚਾਰਕ ਸਥਿਤੀਆਂ ਦਾ ਪ੍ਰਭਾਵ ਹੀ ਨਹੀਂ ਪਿਆ, ਸਗੋਂ ਭੂਗੋਲਿਕ ਖਿੱਤੇ ਅਤੇ ਸਿੱਖ ਵਿਰਸੇ ਦਾ ਅਸਰ ਵੀ ਪਿਆ। ਉਸ ਦਾ ਜਨਮ ਇਕ ਇਤਿਹਾਸਕ ਸਥਾਨ ਡੇਰਾ ਬਾਬਾ ਨਾਨਕ ਵਿਖੇ ਹੋਇਆ, ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਜਦੋਂ ਸੁਜਾਨ ਸਿੰਘ ਨੇ ਲਿਖਣਾ ਸ਼ੁਰੂ ਕੀਤਾ ਤਾਂ ਉਸ ਨੇ ਮਹਿਸੂਸ ਕੀਤਾ ਕਿ ਉਸ ਤੋਂ ਬਹੁਤ ਸਮਾਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਸਮਾਜ ਦੀਆਂ ਅਨੇਕ ਸਮੱਸਿਆਵਾਂ ਨੂੰ ਆਪਣੀ ਆਵਾਜ਼ ਦਿੱਤੀ ਸੀ ਅਤੇ ਉਨ੍ਹਾਂ ਦੇ ਹੱਲ ਸੁਝਾਏ ਸਨ। ਸਮਾਜਕ ਬੁਰਾਈਆਂ ਨੂੰ ਲੋਕਾਂ ਦੇ ਸਾਹਮਣੇ ਲਿਆ ਕੇ ਉਨ੍ਹਾਂ ਨੂੰ ਦੂਰ ਕਰਨ ਲਈ ਪੂਰਾ ਤਾਣ ਲਗਾਇਆ ਸੀ। ਉਨ੍ਹਾਂ ਨੇ ਉਚੀ ਜਾਤ ਦੇ ਹੁੰਦਿਆਂ ਵੀ ਜਾਤ ਪਾਤ ਨੂੰ ਨਿਖੇਧਿਆ ਸੀ। ਸੁਜਾਨ ਸਿੰਘ ਨੇ ਸਮਝਿਆ ਕਿ ਗੁਰੂ ਨਾਨਕ ਅਖੌਤੀ ਨੀਵੀਆਂ ਜਾਤਾਂ, ਕਾਮਿਆਂ ਅਤੇ ਕਿਸਾਨਾਂ ਦਾ ਪੱਖ ਪੂਰਦੇ ਸਨ। ਉਨ੍ਹਾਂ ਜਾਤ-ਪਾਤੀ ਵਲਗਣਾਂ ਨੂੰ ਤੋੜਨ ਲਈ ਲੰਗਰ ਦੀ ਪ੍ਰਥਾ ਆਰੰਭੀ ਸੀ। ਇਸ ਸਭ ਕਾਸੇ ਲਈ ਉਨ੍ਹਾਂ ਦੀ ਧਾਰਨਾ ਮਨੁੱਖੀ ਸਮਾਨਤਾ ਦੇ ਫਲਸਫੇ ਦੀ ਦ੍ਰਿੜ੍ਹ ਸਥਾਪਨਾ ਕਰਨਾ ਸੀ। ਸੁਜਾਨ ਸਿੰਘ ਮਹਿਸੂਸ ਕਰਦੇ ਕਿ ਜਿਥੇ ਉਨ੍ਹਾਂ ਔਰਤ ਦੀ ਤਤਕਾਲੀਨ ਸਥਿਤੀ ਵਿਰੁੱਧ ਆਵਾਜ਼ ਉਠਾਈ, ਉਥੇ ਮੁਗਲ ਹਾਕਮਾਂ ਦੁਆਰਾ ਆਪਣੀ ਲੋਟੂ ਬਿਰਤੀ ਕਾਰਨ ਆਮ ਲੋਕਾਂ ਉੱਪਰ ਥੋਪੀ ਗਈ ਜੰਗ ਵਿਰੁੱਧ ਨਫਰਤ ਪੈਦਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਹਾਕਮਾਂ ਨੂੰ ਲੋਟੂ ਨੀਤੀਆਂ ਕਾਰਨ ਸੀਂਹ ਅਤੇ ਕੁੱਤੇ ਕਿਹਾ। ਇਸ ਸਿੱਖ ਵਿਰਸੇ ਦਾ ਪ੍ਰਭਾਵ ਸੁਜਾਨ ਸਿੰਘ ਨੇ ਸੁਚੇਤ ਅਤੇ ਅਚੇਤ ਰੂਪ ਵਿਚ ਗ੍ਰਹਿਣ ਕੀਤਾ।"
ਪੰਜਾਬੀ ਸਾਹਿਤ ਸਿਰਜਣਾ ਅੰਦਰ ਕਹਾਣੀ ਦੀ ਸਿਰਜਣਾ ਨੂੰ ਪੰਜਾਬੀ ਸਭਿਆਚਾਰ ਦਾ ਵਿਸਥਾਰ ਦਿੰਦਾ ਹੈ।ਪੰਜਾਬੀ ਸਾਹਿਤ ਸਿਰਜਣਾ ਅੰਦਰ ਸਮਾਜ ਮੋਨੋਵਿਗਿਆਨਕ ਬਿਰਤਾਤਕ ਪਰੰਪਰਾ ਦੀ ਹਾਜਰੀ ਲਗਾਉਦਾ ਹੈ।ਕਹਾਣੀ ਵਿਚ ਉਸਦੀ ਸਿਰਜਣ ਸ਼ਕਤੀ ਆਤਮ ਖੇੜੇ ਦੇ ਵਿਗਾਸ ਵਿਚ ਵਿਚਰਦੀ ਹੈ।ਇਸ ਕਹਾਣੀ ਵਿਚ ਸੰਗਤ ਦੀ ਪ੍ਰੇਮਮਈ ਅਭਿਲਾਸ਼ਾ ਦੀ ਅਭਿਵਿਅਕਤੀ ਹੋਈ ਹੈ।ਪੰਜਾਬੀ ਸਾਹਿਤ ਅਤੇ ਚਿੰਤਨ ਵਿੱਚ ਖੇਤਰੀ ਸਾਹਿਤ ਸਿਰਜਣਾ ਅਤੇ ਚਿੰਤਨ ਰਾਹੀਂ ਵਿਅਕਤੀਗਤ ਯੋਗਦਾਨ ਦੀ ਅਹਿਮੀਅਤ ਅਤੇ ਸੰਭਾਵਨਾਵਾਂ ਨੂੰ ਪਛਾਣਦੇ ਹੋਏ ਜਸਵੰਤ ਸਿੰਘ ਕੰਵਲ ਨੇ ਸਮੁੱਚੇ ਸਾਹਿਤਕਾਰਾਂ ਅਤੇ ਸਾਹਿਤ-ਸ਼ਾਸਤਰੀਆਂ ਦਾ ਕਾਰਜ ਨੂੰ ਆਤਮਸਾਤ ਕੀਤਾ ਹੈ।ਰਾਮ ਸਰੂਪ ਅਣਖੀ ਨੇ ਇਸ ਯਤਨ ਰਾਹੀ ਆਪਣੇ ਸਾਹਿਤ ਅਨੁਭਵ ਨੂੰ ਸਾਹਮਣੇ ਲਿਆਂਦਾ । ਕਿਸੇ ਵੀ ਖੇਤਰ ਦੀ ਧਰਤੀ ਦੀ ਮੌਲਿਕਤਾ ਓੱਥੋਂ ਦੇ ਸਭਿਆਚਾਰ, ਸਾਹਿਤ, ਇਤਿਹਾਸ, ਭਾਸ਼ਾ, ਪ੍ਰਕ੍ਰਿਤਕ ਆਲ਼ਾ-ਦੁਆਲਾ, ਧਾਰਮਿਕ ਆਭਾਮੰਡਲ ਅਤੇ ਸੰਸਕ੍ਰਿਤੀ ਰਾਹੀਂ ਪ੍ਰਗਟ ਹੁੰਦੀ ਹੈ। ਵਿਅਕਤੀਗਤ ਤੌਰ ਤੇ ਕਿਸੇ ਵੀ ਪ੍ਰਤਿਭਾ ਅੰਦਰ ਉਸਦੀ ਮੌਲਿਕਤਾ ਦਾ ਸੁਹਜ ਆਪ ਮੁਹਾਰੇ ਝਲਕਦਾ ਹੈ ਜਿਹੜੇ ਕਿ ਉਥੋਂ ਦੇ ਖੇਤਰੀ ਧਰਾਤਲ ਅੰਦਰ ਬਿਰਾਜਮਾਨ ਹੁੰਦਾ ਹੈ।ਜਸਵੰਤ ਸਿੰਘ ਕੰਵਲ ਨੇ ਇਸ ਕਾਰਜ ਰਾਹੀਂ ਉਸ ਕਲਾਤਮਕ ਸੁਹਜ ਦੇ ਨਿਵੇਕਲੇ ਮੁਹਾਵਰੇ ਦੀ ਪਛਾਣ ਸਾਹਮਣੇ ਲਿਆਦੀ ਜਿਸ ਵਿਚ ਪੰਜਾਬੀ ਸਾਹਿਤਕ ਦ੍ਰਿਸ਼ , ਸਾਹਿਤ-ਸ਼ਾਸਤਰੀਆਂ ਦਾ ਯੋਗਦਾਨ,ਵਿਸ਼ਵ ਕਹਾਣੀ ਦਾ ਅਨੁਭਵ ਸਾਹਮਣੇ ਆਵੇ।ਸੁਜਾਨ ਸਿੰਘ ਨੇ ਪੰਜਾਬ ਦੀ ਧਰਤੀ ਦੇ ਅਧਿਆਤਮਕ ਦ੍ਰਿਸ਼,ਬੋਲ ਦੀ ਬਰਕਤ ਨੂੰ ਬਿਰਤਾਤਕ ਰੂਪ ਅੰਦਰ ਸਿਰਜਤ ਕੀਤਾ ਹੈ।
ਰਚਨਾਵਾਂ
ਦੁੱਖ ਸੁੱਖ
ਦੁੱਖ ਸੁੱਖ ਤੋ ਪਿਛੋਂ
ਸਭ ਰੰਗ
ਨਵਾਂ ਰੰਗ
ਮਨੁੱਖ ਤੇ ਪਸ਼ੂ
ਸਵਾਲ ਜਵਾਬ
ਕਲਗੀ ਦੀਆਂ ਅਣੀਆਂ
ਪੱਤਣ ਤੇ ਸਰਾਂ
ਸਤ ਸੁਰਾ
ਅਮਰ ਗੁਰ ਰਿਸ਼ਮਾ
ਸ਼ਹਿਰ ਤੇ ਗਰਾਂ
ਵੱਡੇ ਕੀਆਂ ਵਡਿਆਈਆਂ
ਸਾਰੇ ਪੱਤੇ
ਡੇਢ ਆਦਮੀ
ਨਰਕਾਂ ਦੇ ਦੇਵਤੇ
ਅਮਰ ਗੁਰ ਰਿਸ਼ਮਾਂ (ਗੁਰੂ ਸਾਹਿਬ ਦੇ ਜੀਵਨ ਉਤੇ ਅਧਾਰਿਤ ਕਹਾਣੀਆਂ, 1982)
ਸਨਮਾਨ
ਸਾਹਿਤ ਅਕਾਦਮੀ ਪੁਰਸਕਾਰ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2204
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ