ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਜਸਵੰਤ ਸਿੰਘ ਕੰਵਲ

ਜਸਵੰਤ ਸਿੰਘ ਕੰਵਲ( 27 ਜੂਨ,1919 ਤੋਂ ਹੁਣ ਤੱਕ)
ਜਸਵੰਤ ਸਿੰਘ ਦਾ ਜਨਮ ਢੁੱਡੀਕੇ (ਜ਼ਿਲਾ ਮੋਗਾ) ਵਿਖੇ ਪਿਤਾ ਮੁਹੱਲਾ ਸਿੰਘ ਦੇ ਘਰ ਵਿੱਚ ਹੋਇਆ। ਆਪ ਜੀ ਪੰਜਾਬੀ ਸਾਹਿਤ ਸਿਰਜਣਾ ਅੰਦਰ ਨਾਵਲ ਦੀ ਸਿਰਜਣਾ ਨੂੰ ਪੰਜਾਬੀ ਸਭਿਆਚਾਰ ਦਾ ਵਿਸਥਾਰ ਦਿੰਦਾ ਹੈ।ਪੰਜਾਬੀ ਸਾਹਿਤ ਸਿਰਜਣਾ ਅੰਦਰ ਸਮਾਜ ਮੋਨੋਵਿਗਿਆਨਕ ਬਿਰਤਾਤਕ ਪਰੰਪਰਾ ਦੀ ਹਾਜਰੀ ਲਗਾਉਦਾ ਹੈ।ਨਾਵਲਾ ਵਿਚ ਉਸਦੀ ਸਿਰਜਣ ਸ਼ਕਤੀ ਆਤਮ ਖੇੜੇ ਦੇ ਵਿਗਾਸ ਵਿਚ ਵਿਚਰਦੀ ਹੈ।ਇਸ ਕਹਾਣੀ ਵਿਚ ਸੰਗਤ ਦੀ ਪ੍ਰੇਮਮਈ ਅਭਿਲਾਸ਼ਾ ਦੀ ਅਭਿਵਿਅਕਤੀ ਹੋਈ ਹੈ।ਪੰਜਾਬੀ ਸਾਹਿਤ ਅਤੇ ਚਿੰਤਨ ਵਿੱਚ ਖੇਤਰੀ ਸਾਹਿਤ ਸਿਰਜਣਾ ਅਤੇ ਚਿੰਤਨ ਰਾਹੀਂ ਵਿਅਕਤੀਗਤ ਯੋਗਦਾਨ ਦੀ ਅਹਿਮੀਅਤ ਅਤੇ ਸੰਭਾਵਨਾਵਾਂ ਨੂੰ ਪਛਾਣਦੇ ਹੋਏ ਜਸਵੰਤ ਸਿੰਘ ਕੰਵਲ ਨੇ ਸਮੁੱਚੇ ਸਾਹਿਤਕਾਰਾਂ ਅਤੇ ਸਾਹਿਤ-ਸ਼ਾਸਤਰੀਆਂ ਦਾ ਕਾਰਜ ਨੂੰ ਆਤਮਸਾਤ ਕੀਤਾ ਹੈ।ਜਸਵੰਤ ਸਿੰਘ ਕੰਵਲ ਨੇ ਇਸ ਯਤਨ ਰਾਹੀ ਆਪਣੇ ਸਾਹਿਤ ਅਨੁਭਵ ਨੂੰ ਸਾਹਮਣੇ ਲਿਆਂਦਾ । ਕਿਸੇ ਵੀ ਖੇਤਰ ਦੀ ਧਰਤੀ ਦੀ ਮੌਲਿਕਤਾ ਓੱਥੋਂ ਦੇ ਸਭਿਆਚਾਰ, ਸਾਹਿਤ, ਇਤਿਹਾਸ, ਭਾਸ਼ਾ, ਪ੍ਰਕ੍ਰਿਤਕ ਆਲ਼ਾ-ਦੁਆਲਾ, ਧਾਰਮਿਕ ਆਭਾਮੰਡਲ ਅਤੇ ਸੰਸਕ੍ਰਿਤੀ ਰਾਹੀਂ ਪ੍ਰਗਟ ਹੁੰਦੀ ਹੈ। ਵਿਅਕਤੀਗਤ ਤੌਰ ਤੇ ਕਿਸੇ ਵੀ ਪ੍ਰਤਿਭਾ ਅੰਦਰ ਉਸਦੀ ਮੌਲਿਕਤਾ ਦਾ ਸੁਹਜ ਆਪ ਮੁਹਾਰੇ ਝਲਕਦਾ ਹੈ ਜਿਹੜੇ ਕਿ ਉਥੋਂ ਦੇ ਖੇਤਰੀ ਧਰਾਤਲ ਅੰਦਰ ਬਿਰਾਜਮਾਨ ਹੁੰਦਾ ਹੈ।ਜਸਵੰਤ ਸਿੰਘ ਕੰਵਲ ਨੇ ਇਸ ਕਾਰਜ ਰਾਹੀਂ ਉਸ ਕਲਾਤਮਕ ਸੁਹਜ ਦੇ ਨਿਵੇਕਲੇ ਮੁਹਾਵਰੇ ਦੀ ਪਛਾਣ ਸਾਹਮਣੇ ਲਿਆਦੀ ਜਿਸ ਵਿਚ ਪੰਜਾਬੀ ਸਾਹਿਤਕ ਦ੍ਰਿਸ਼ , ਸਾਹਿਤ-ਸ਼ਾਸਤਰੀਆਂ ਦਾ ਯੋਗਦਾਨ,ਵਿਸ਼ਵ ਕਹਾਣੀ ਦਾ ਅਨੁਭਵ ਸਾਹਮਣੇ ਆਵੇ।ਜਸਵੰਤ ਸਿੰਘ ਕੰਵਲ ਨੇ ਪੰਜਾਬ ਦੀ ਧਰਤੀ ਦੇ ਅਧਿਆਤਮਕ ਦ੍ਰਿਸ਼,ਬੋਲ ਦੀ ਬਰਕਤ ਨੂੰ ਬਿਰਤਾਤਕ ਰੂਪ ਅੰਦਰ ਸਿਰਜਤ ਕੀਤਾ ਹੈ।
ਤਨਵੀਰ ਸਿੰਘ ਕੰਗ ਅਨੁਸਾਰ "ਕੰਵਲ ਹੀ ਸੀ ਜੋ ਪੰਜਾਬੀ ਨਾਵਲ ਜਗਤ ਵਿੱਚ ਲੰਮੇ ਅਰਸੇ ਤੱਕ ਛਾਇਆ ਰਿਹਾ।ਕੰਵਲ ਦਾ ਇੱਕ ਪੱਖ ਤਾਂ ਇਹ ਰਿਹਾ ਕਿ ਉਹ ਸਮਾਜਿਕ ਯਥਾਰਥਵਾਦ ਨੁੰ ਬਾਕੀ ਲੇਖਕਾਂ ਨਾਲੋਂ ਜ਼ਿਆਦਾ ਵਧੀਆ ਤਰੀਕੇ ਨਾਲ ਪੇਸ਼ ਕਰਨ ਵਿੱਚ ਸਫਲ ਰਿਹਾ, ਇਸ ਲਈ ਉਸ ਕੋਲ ਕਿਸੇ ਨਾ ਕਿਸੇ ਲਹਿਰ ਦੀ ਹੋਂਦ ਵੀ ਹਰ ਸਮੇਂ ਮੌਜੂਦ ਰਹੀ। ਦੂਸਰੀ ਗੱਲ ਕੰਵਲ ਦੇ ਕਰੀਬ ਕਰੀਬ ਸਾਰੇ ਹੀ ਸਮਕਾਲੀ ਨਾਵਲ ਲਿਖਣ ਵਾਲੇ ਨਾਵਲਸਿਟ ਸਿਰਫ ਨਾਵਲ ਲਿਖਣ ਤੱਕ ਹੀ ਸੀਮਤ ਨਹੀਂ ਸਨ ਬਹੁਤੇ ਲੇਖਕ ਸਾਹਿਤ ਦੀਆ ਦੂਸਰੀਆਂ ਵਿਧਾ ਕਹਾਣੀ ਜਾਂ ਨਿਬੰਧ ਵਿੱਚ ਵੀ ਰੁੱਝੇ ਹੋਏ ਸਨ।ਇਸ ਲਈ ਉਸੇ ਸਮੇਂ ਕੰਵਲ ਹੀ ਮੂਲ ਰੁਪ ਵਿੱਚ ਸਿਰਫ ਨਾਵਲ ਨੂੰ ਸਮਰਪਿਤ ਸੀ ਉਸ ਦੀ ਬਾਈ ਵਾਲੀ ਵਾਰਤਿਕ ਸ਼ੈਲੀ ਵੀ ਨਾਵਲ ਨੂੰ ਸ਼ਿੰਗਾਰ ਦਿੰਦੀ ਸੀ। ਕੰਵਲ ਦੀ ਸਭ ਤੋਂ ਵੱਡੀ ਕਮਜ਼ੋਰੀ ਹੀ ਪੰਜਾਬੀ ਨਾਵਲਕਾਰੀ ਵਿੱਚ ਉਸਦੀ ਤਾਕਤ ਬਣੀ"
ਰਚਨਾ
ਸੱਚ ਨੂੰ ਫਾਂਸੀ
ਪਾਲੀ
ਰਾਤ ਬਾਕੀ ਹੈ
ਪੂਰਨਮਾਸ਼ੀ
ਤਾਰੀਖ ਵੇਖਦੀ ਹੈ
ਸਿਵਲ ਲਾਈਨਜ਼
ਮਿੱਤਰ ਪਿਆਰੇ ਨੂੰ
ਜੇਰਾ
ਹਾਣੀ
ਬਰਫ ਦੀ ਅੱਗ
ਲਹੂ ਦੀ ਲੋਅ
ਰੂਪਮਤੀ
ਮਾਈ ਦਾ ਲਾਲ
ਮੂਮਲ
ਮੋੜਾ
ਜੰਗਲ ਦੇ ਸ਼ੇਰ
ਕੌਮੀ ਵਸੀਅਤ
ਐਂਨਿਆਂ 'ਚੋ ਉਠੋ ਸੁਰਮਾ
ਮਨੁੱਖਤਾ
ਤੌਸ਼ਾਲੀ ਦੀ ਹੰਸੋ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2706
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ