ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪ੍ਰੀਤਮ ਸਿੰਘ ਸਫੀਰ

ਪ੍ਰੀਤਮ ਸਿੰਘ ਸਫੀਰ
ਪ੍ਰੀਤਮ ਸਿੰਘ ਸਫੀਰ ਪੰਜਾਬੀ ਸਾਹਿਤ ਸਿਰਜਣਾ ਅੰਦਰ ਕਵਿਤਾ ਦੀ ਸਿਰਜਣਾ ਨੂੰ ਰਹੱਸਮਈ ਕਥਾ ਰਸ ਦਾ ਵਿਸਥਾਰ ਦਿੰਦਾ ਹੈ।ਪੰਜਾਬੀ ਕਵਿਤਾ ਵਿਚ ਆਦਿ ਜੁਗਾਦਿ ਰਾਹੀ ਰੂਹਾ ਦੀ ਅਪਣੱਤਾ ਦਾ ਗਾਇਨ ਪ੍ਰਸਤੁਤ ਕਰਦਾ ਹੈ।ਰਹੱਸਮਈ ਬੋਧਿਕਤਾ ਵਿਚ ਭਾਵੇ ਕਿ ਉਸ ਦੀ ਕਵਿਤਾ ਨੂੰ ਵਿਚਾਰਿਆ ਜਾਦਾ ਰਿਹਾ ਹੈ ਪਰ ਉਸ ਅੰਦਰ ਰਹੱਸਮਈ ਸੁਹਜ ਸਾਖੀ ਅਨੁਭਵ ਨੂੰ ਜਗਾਉਣ ਦੀ ਤਾਕਤ ਵਧੇਰੇ ਹੈ।

ਪ੍ਰੀਤਮ ਸਿੰਘ ਸਫ਼ੀਰ ਦਾ ਜਨਮ ਜਿਲਾ ਰਾਵਲਪਿੰਡੀ (ਹੁਣ ਪਾਕਿਸਤਾਨ) ਦੇ ਪਿੰਡ ਮਲਿਕਪੁਰ ਵਿੱਚ ਹੋਇਆ ਸੀ। ਉਹਦਾ ਪਿਤਾ ਮਾਸਟਰ ਮਹਿਤਾਬ ਸਿੰਘ ਉਘਾ ਸਿੱਖ ਆਗੂ ਸੀ। ਸਫ਼ੀਰ ਨੇ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਬੀ ਏ ਕੀਤੀ। ਫਿਰ ਕਾਨੂੰਨ ਦੀ ਪੜ੍ਹਾਈ ਕਰਨ ਲਈ ਲਾ ਕਾਲਜ, ਲਹੌਰ ਵਿੱਚ ਦਾਖਲ ਹੋ ਗਿਆ। 1938 ਵਿੱਚ ਪੜ੍ਹਾਈ ਮੁਕੰਮਲ ਕਰਨ ਉਪਰੰਤ ਉਥੇ ਹੀ ਪ੍ਰੈਕਟਸ ਸ਼ੁਰੂ ਕਰ ਦਿੱਤੀ। ਸੰਤਾਲੀ ਵਿੱਚ ਦੇਸ਼ ਵੰਡ ਤੋਂ ਬਾਅਦ ਦਿੱਲੀ ਵਿੱਚ ਜਾ ਡੇਰੇ ਲਾਏ। ਉਥੇ ਉਹ 1969 ਵਿੱਚ ਦਿੱਲੀ ਹਾਈ ਕੋਰਟ ਵਿੱਚ ਜੱਜ ਬਣੇ।

ਰਚਨਾਵਾਂ
ਪੰਜ ਨਾਟਕ (ਇਕਾਂਗੀ ਸੰਗ੍ਰਹਿ, 1939)
ਕਵਿਤਾ
ਕੱਤਕ ਕੂੰਜਾਂ (1941)
ਪਾਪ ਦੇ ਸੋਹਿਲੇ (1943)
ਰਕਤ ਬੂੰਦਾਂ (1946)
ਆਦਿ ਜੁਗਾਦਿ (1955)
ਸਰਬਕਲਾ (1966)
ਗੁਰੂ ਗੋਬਿੰਦ (1966)
ਅਨਿਕ ਬਿਸਤਾਰ 1981)
ਸੰਜੋਗ ਵਿਯੋਗ (1982)
ਸਰਬ ਨਿਰੰਤਰ (ਸਮੁਚੀਆਂ ਰਚਨਾਵਾਂ, 1987)
ਵਾਰਤਕ
ਧੁਰ ਕੀ ਬਾਣੀ (ਪੰਜਾਬੀ ਵਿੱਚ ਪ੍ਰੀਤਮ ਸਿੰਘ ਸਫ਼ੀਰ ਦੀ ਇੱਕੋ ਇੱਕ ਵਾਰਤਕ ਪੁਸਤਕ,1975)
Ten Holy Masters and Their Commandments (1980)
The Tenth Master (1983)
A Study of Bhai Veer Singh’s Poetry (1985)[੨]

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2006
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਵਿਸ਼ਵ ਪੰਜਾਬੀ ਕਾਨਫ਼ਰੰਸ 2017