ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਗੁਰਦਿਆਲ ਸਿੰਘ

ਗੁਰਦਿਆਲ ਸਿੰਘ(10 ਜਨਵਰੀ 1933 ਤੋਂ 16 ਅਗਸਤ 2016 ਤੱਕ)
ਆਪ ਜੀ ਦਾ ਜਨਮ ਪਿੰਡ ਭੈਣੀ ਫੱਤਾ ਵਿੱਖੇ ਪਿਤਾ ਜਗਤ ਸਿੰਘ ਅਤੇ ਮਾਤਾ ਨਿਹਾਲ ਕੌਰ ਦੇ ਘਰ ਹੋਇਆ ਹੈ। ਆਪ ਜੀ ਦੀ ਪ੍ਰਾਥਮਿਕ ਸਿਖਿਆ ਆਰਥਿਕ ਹਲਾਤਾ ਕਰਕੇ ਅਧੂਰੀ ਰਹਿ ਗਈ ਸੀ। ਜੋ ਕਿ ਲੰਮੇ ਅਰਸੇ ਤੋਂ ਬਾਅਦ ਦੁਬਾਰਾ ਮੁਕਮਲ ਕੀਤੀ ਗਈ। ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੇ ਆਪ ਜੀ ਦੇ ਨਾਵਲਾ ਦੀ ਤੁਲਨਾ ਸ਼ੈਕਸਪੀਅਰ ਦੇ ਮਹਾਨ ਨਾਟਕ ‘ਹੈਮਲਿਟ’ ਦੇ ਬਰਾਬਰ ਕੀਤੀ ਹੈ। ਡਾ. ਅਤਰ ਸਿੰਘ ਨੇ ਗੁਰਦਿਆਲ ਸਿੰਘ ਦੇ ਨਾਵਲਾਂ ਨੂੰ ਪੰਜਾਬੀ ਚੇਤਨਾ ਦੇ ਵਿਕਾਸ ਦੇ ਨਾਵਲ ਆਖਿਆ। ਆਪ ਜੀ ਦੇ ਨਾਵਲਾਂ ਤੇ ਫ਼ਿਲਮਾ ਵੀ ਬਣੀਆ ਹਨ ਜਿਨ੍ਹਾ 'ਚ ਨਾਵਲ 'ਮੜ੍ਹੀ ਦਾ ਦੀਵਾ' ਪ੍ਰਮੁੱਖ ਹੈ।
ਗੁਰਦਿਆਲ ਸਿੰਘ ਸਾਹਿਤ ਸਿਰਜਣਾ ਅੰਦਰ ਖੇਤਰੀ ਧਰਾਤਲ ਦੀ ਬਿਰਤਾਤਕ ਪਰੰਪਰਾ ਦੀ ਹਾਜਰੀ ਲਗਾਉਦਾ ਹੈ।ਉਹ ਪੰਜਾਬੀ ਸਾਹਿਤ ਸਿਰਜਣਾ ਅੰਦਰ ਕਹਾਣੀ ਦੀ ਸਿਰਜਣਾ ਨੂੰ ਕਥਾ ਰਸ ਦਾ ਵਿਸਥਾਰ ਦਿੰਦੀ ਹੈ। ਉਸ ਦੇ ਨਾਵਲਾ ਵਿਚ ਪੰਜਾਬੀ ਸ਼ਕਤੀ ਆਤਮ ਖੇੜੇ ਦੇ ਵਿਗਾਸ ਵਿਚ ਵਿਚਰਦੀ ਹੈ।ਉਸ ਦੀਆ ਕਹਾਣੀਆ ਵਿਚ ਸਵੈ ਅਭਿਲਾਸ਼ਾ ਦੀ ਅਭਿਵਿਅਕਤੀ ਹੋਈ ਹੈ।ਪੰਜਾਬੀ ਸਾਹਿਤ ਅਤੇ ਚਿੰਤਨ ਵਿੱਚ ਖੇਤਰੀ ਸਾਹਿਤ ਸਿਰਜਣਾ ਅਤੇ ਚਿੰਤਨ ਰਾਹੀਂ ਵਿਅਕਤੀਗਤ ਯੋਗਦਾਨ ਦੀ ਅਹਿਮੀਅਤ ਅਤੇ ਸੰਭਾਵਨਾਵਾਂ ਨੂੰ ਪਛਾਣਦੇ ਹੋਏ ਗੁਰਦਿਆਲ ਸਿੰਘ ਨੇ ਸਮੁੱਚੇ ਸਾਹਿਤਕਾਰਾਂ ਅਤੇ ਸਾਹਿਤ-ਸ਼ਾਸਤਰੀਆਂ ਦਾ ਕਾਰਜ ਨੂੰ ਆਤਮਸਾਤ ਕੀਤਾ ਹੈ।ਗੁਰਦਿਆਲ ਸਿੰਘ ਨੇ ਇਸ ਯਤਨ ਰਾਹੀ ਆਪਣੇ ਸਾਹਿਤ ਅਨੁਭਵ ਨੂੰ ਸਾਹਮਣੇ ਲਿਆਂਦਾ । ਕਿਸੇ ਵੀ ਖੇਤਰ ਦੀ ਧਰਤੀ ਦੀ ਮੌਲਿਕਤਾ ਓੱਥੋਂ ਦੇ ਸਭਿਆਚਾਰ, ਸਾਹਿਤ, ਇਤਿਹਾਸ, ਭਾਸ਼ਾ, ਪ੍ਰਕ੍ਰਿਤਕ ਆਲ਼ਾ-ਦੁਆਲਾ, ਧਾਰਮਿਕ ਆਭਾਮੰਡਲ ਅਤੇ ਸੰਸਕ੍ਰਿਤੀ ਰਾਹੀਂ ਪ੍ਰਗਟ ਹੁੰਦੀ ਹੈ। ਵਿਅਕਤੀਗਤ ਤੌਰ ਤੇ ਕਿਸੇ ਵੀ ਪ੍ਰਤਿਭਾ ਅੰਦਰ ਉਸਦੀ ਮੌਲਿਕਤਾ ਦਾ ਸੁਹਜ ਆਪ ਮੁਹਾਰੇ ਝਲਕਦਾ ਹੈ ਜਿਹੜੇ ਕਿ ਉਥੋਂ ਦੇ ਖੇਤਰੀ ਧਰਾਤਲ ਅੰਦਰ ਬਿਰਾਜਮਾਨ ਹੁੰਦਾ ਹੈ।ਗੁਰਦਿਆਲ ਸਿੰਘ ਨੇ ਇਸ ਕਾਰਜ ਰਾਹੀਂ ਉਸ ਕਲਾਤਮਕ ਸੁਹਜ ਦੇ ਨਿਵੇਕਲੇ ਮੁਹਾਵਰੇ ਦੀ ਪਛਾਣ ਸਾਹਮਣੇ ਲਿਆਦੀ ਜਿਸ ਵਿਚ ਪੰਜਾਬੀ ਸਾਹਿਤਕ ਦ੍ਰਿਸ਼ , ਸਾਹਿਤ-ਸ਼ਾਸਤਰੀਆਂ ਦਾ ਯੋਗਦਾਨ,ਵਿਸ਼ਵ ਕਹਾਣੀ ਦਾ ਅਨੁਭਵ ਸਾਹਮਣੇ ਆਵੇ।ਗੁਰਦਿਆਲ ਸਿੰਘ ਨੇ ਪੰਜਾਬ ਦੀ ਧਰਤੀ ਦੇ ਨੂੰ ਬਿਰਤਾਤਕ ਰੂਪ ਅੰਦਰ ਸਿਰਜਤ ਕੀਤਾ ਹੈ।

ਰਚਨਾਵਾ
ਨਾਵਲ

ਮੜ੍ਹੀ ਦਾ ਦੀਵਾ (1964)
ਅਣਹੋਏ
ਰੇਤੇ ਦੀ ਇੱਕ ਮੁੱਠੀ
ਕੁਵੇਲਾ
ਅੱਧ ਚਾਨਣੀ ਰਾਤ
ਆਥਣ ਉੱਗਣ
ਅੰਨ੍ਹੇ ਘੋੜੇ ਦਾ ਦਾਨ
ਪਹੁ ਫੁਟਾਲੇ ਤੋਂ ਪਹਿਲਾਂ
ਪਰਸਾ (1992)
ਆਹਣ (2009)

ਨਾਟਕ
ਫ਼ਰੀਦਾ ਰਾਤੀਂ ਵੱਡੀਆਂ
ਵਿਦਾਇਗੀ ਤੋਂ ਪਿੱਛੋਂ
ਨਿੱਕੀ ਮੋਟੀ ਗੱਲ

ਕਹਾਣੀ ਸੰਗ੍ਰਹਿ
ਸੱਗੀ ਫੁੱਲ
ਚੰਨ ਦਾ ਬੂਟਾ
ਓਪਰਾ ਘਰ
ਕੁੱਤਾ ’ਤੇ ਆਦਮੀ
ਮਸਤੀ ਬੋਤਾ
ਰੁੱਖੇ ਮਿੱਸੇ ਬੰਦੇ
ਬੇਗਾਨਾ ਪਿੰਡ
ਚੋਣਵੀਆਂ ਕਹਾਣੀਆਂ
ਪੱਕਾ ਟਿਕਾਣਾ
ਕਰੀਰ ਦੀ ਢਿੰਗਰੀ
ਮੇਰੀ ਪ੍ਰਤਿਨਿਧ ਰਚਨਾ (ਪੰਜਾਬੀ ਯੂਨੀਵਰਸਿਟੀ)ਗਦ
ਪੰਜਾਬ ਦੇ ਮੇਲੇ ’ਤੇ ਤਿਉਹਾਰ
ਦੁਖੀਆ ਦਾਸ ਕਬੀਰ ਹੈ
ਨਿਆਣ ਮੱਤੀਆਂ (ਆਤਮ ਕਥਾ-1)
ਦੂਜੀ ਦੇਹੀ (ਆਤਮ ਕਥਾ-2)
ਸਤਜੁਗ ਦੇ ਆਉਣ ਤੱਕ
ਡਗਮਗ ਛਾਡ ਰੇ ਮਨ ਬਉਰਾ

ਬੱਚਿਆਂ ਲਈ
ਬਕਲਮ ਖੁਦ
ਟੁੱਕ ਖੋਹ ਲਏ ਕਾਵਾਂ
ਲਿਖਤਮ ਬਾਬਾ ਖੇਮਾ
ਗੱਪੀਆਂ ਦਾ ਪਿਉ
ਮਹਾਂਭਾਰਤ
ਧਰਤ ਸੁਹਾਵੀ
ਤਿੰਨ ਕਦਮ ਧਰਤੀ
ਖੱਟੇ ਮਿੱਠੇ ਲੋਕ
ਜੀਵਨ ਦਾਸੀ ਗੰਗਾ
ਕਾਲ਼ੂ ਕੌਤਕੀ

ਸਨਮਾਨ
ਪਦਮ ਸ੍ਰੀ
ਗਿਆਨਪੀਠ ਅਵਾਰਡ
ਭਾਰਤੀ ਸਾਹਿਤ ਅਕਾਦਮੀ ਅਵਾਰਡ
ਨਾਨਕ ਸਿੰਘ ਨਾਵਲਿਸਟ ਅਵਾਰਡ
ਸੋਵੀਅਤ ਨਹਿਰੂ ਅਵਾਰਡ

ਰਿਕਾਰਡ
'ਲਿਮਕਾ ਬੁੱਕ ਆਫ ਰਿਕਾਰਡ' ਚ ਦਰਜ਼

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :3909
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ