ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸੁਖਵਿੰਦਰ ਅੰਮ੍ਰਿਤ

ਸੁਖਵਿੰਦਰ ਅੰਮ੍ਰਿਤ ਪੰਜਾਬੀ ਸਾਹਿਤ ਸਿਰਜਨਾ ਵਿੱਚ ਜਿਸ ਕਾਵਿਕ ਮੁਹਾਵਰੇ ਨੂੰ ਰੂਪ ਮਾਨ ਕਰਦੀ ਹੈ ਉਸ ਅੰਦਰ ਰਿਸ਼ਤਿਆ ਦੀ ਸਵਸ਼ਤਾ, ਪ੍ਰਤੀਕਾ ਦੀ ਬਨਸਵਰਤਾ ਅਤੇ ਗਜ਼ਲ ਦੇ ਨਿਵੇਕਲੇ ਨਿਯਮਾ ਦੀ ਤਰਜਮਾਨੀ ਹੋਈ ਹੈ। ਉਸ ਨੇ ਨਾਰੀ ਸੰਵੇਦਨਾ ਦੇ ਵਿਅਕਤੀਗਤ ਸਰੋਕਾਰਾ ਨੂੰ ਗ੍ਰਹਿਸਥ ਦਾ ਚਾਅ ਪ੍ਰਦਾਨ ਕੀਤਾ ਹੈ ਜਿਸ ਵਿੱਚ ਮਾਂ-ਧੀ ਦਾ ਰਿਸ਼ਤਾ ਇੱਕ ਪਹਿਚਾਨ ਚਿੰਨ੍ਹ ਵਜੋਂ ਸਥਾਪਿਤ ਹੁੰਦਾ ਹੈ। ਸੁਖਵਿੰਦਰ ਅੰਮ੍ਰਿਤ ਦੀ ਪੁਸਤਕ “ਚਿੜੀਆ” ਆਧੁਨਿਕ ਸੁਹਜ ਸੰਵੇਦਨਾ ਦੇ ਨਵੇਂ ਰੂਪਾ ਨੂੰ ਮਨੁੱਖੀ ਹੋਂਦ ਦੇ ਅੰਤਰ ਸਬੰਧਤ ਰੂਪ ਵਿਚ ਪੇਸ਼ ਕਰਦੀ ਹੈ। ਜਿਸ ਵਿੱਚ ਮਨੁੱਖਤਾ ਦੀ ਖੁਰ ਰਹੀ ਹੋਂਦ ਅਤੇ ਜਜ਼ਬਾਤ ਨੂੰ ਨਵੇਕਲੀ ਸਿਧਾਤ ਵਿਧੀ ਦੀ ਪਹਿਚਾਣ ਦਿਤੀ ਗਈ ਹੈ। ਦਲੀਪ ਕੌਰ ਟਿਵਾਣਾ ਅਨੁਸਾਰ ਇਸ਼ਕ ਮਜਾਜ਼ੀ ਤੇ ਇਸ਼ਕ ਹਕੀਕੀ ਦੇ ਦੋਮੇਲ ਨੂੰ ਸਿਰਜਦੀ ਤੇਰੀ ਕਵਿਤਾ ਵਿਚ ਉਰਦੂ ਸ਼ਾਇਰੀ ਵਾਲ਼ੀ ਨਫ਼ਾਸਤ ਅਤੇ ਨਜ਼ਾਕਤ ਦੇਖ ਕੇ ਮੈਨੂੰ ਲੱਗਿਆ, ਇਹ ਕਿਸੇ ਇਕ ਜਨਮ ਦੀ ਕਮਾਈ ਨਹੀਂ ਤੂੰ ਠੀਕ ਹੀ ਆਖਦੀ ਹੈਂ-ਮੈਂ ਤੋਂ ਤੂੰ ਬਣਨ ਲਈ ਮੈਂ ਬਾਰ-ਬਾਰ ਦੁਨੀਆਂ ‘ਚ ਆਈ। ਔਰਤ ਦੇ ਤਨ-ਮਨ ਅਤੇ ਰੂਹ ਵਿਚੋਂ ਜਾਗੇ, ਖਿੜੇ ਤੇ ਝੜੇ ਕੰਵਲ ਦੇ ਫੁੱਲਾਂ ਵਰਗੇ ਤੇਰੇ ਸ਼ੇਅਰਾਂ ਲਈ ਮੈਂ ਦਾਦ ਦਿੰਦੀ ਹਾਂ ਤੇ ਇਹਨਾਂ ਲਈ ਦੁਆ ਕਰਦੀ ਹਾਂ।ਜਸਵੰਤ ਸਿੰਘ ਕੰਵਲ ਅਨੁਸਾਰ ਤੂੰ ਜ਼ਿੰਦਗੀ ਦੇ ਸੱਜਰੇ ਦਰਦ ਦਾ ਸਾਜ ਛੇੜਿਆ ਤੇ ਪਿਆਰ ਦੇ ਸੱਚ ਨੂੰ ਥੰਮ ਵਾਂਗ ਉਸਾਰਿਆ। ਤੇਰੇ ਦਿਲ ਦਾ ਜ਼ਹਿਰ ਵੀ ਅੰਮ੍ਰਿਤ ਬਣਕੇ ਵਰ੍ਹਿਆ। ਕੁਦਰਤ ਦੀ ਬਖਸ਼ਿਸ਼ ਤੇ ਤੇਰੀ ਲੰਮੀ ਸ਼ਾਧਨਾ ਨੇ ਇਕ ਅਜਿਹੀ ਸੁੰਦਰਤਾ ਪੈਦਾ ਕੀਤੀ ਹੈ, ਜਿਹੜੀ ਸੁਗੰਧ ਬਣਕੇ ਸ਼ਰਸ਼ਾਰ-ਸ਼ਰਸ਼ਾਰ ਕਰ ਗਈ।ਮੋਹਨ ਭੰਡਾਰੀ ਅਨੁਸਾਰ ਤੇਰੀ ਕਵਿਤਾ ਦਾ ਪਾਠ ਕਰਦਿਆਂ ਮੈਂ ਅਜ਼ਬ ਪੜਾਵਾਂ ‘ਚੋਂ ਲੰਘਿਆ। ਕਦੇ ਤਰੇਲ ਧੋਤੇ ਮਖਮਲੀ ਘਾਹ ਦਾ ਸੁਖਾਵਾਂ ਅਹਿਸਾਸ ਅਤੇ ਕਦੇ ਅੰਗਿਆਰਿਆਂ ਤੇ ਤੁਰਨ ਦਾ ਜ਼ੋਖਿਮ। ਤੁਰਦੇ ਰਾਹੀ ਦੀਆਂ ਪਾਤਲੀਆਂ ਦੀ ਜਲਣ ਮੱਥੇ ‘ਚ ਟਸ-ਟਸ ਕਰਦੀ ਤੇ ਫੇਰ ਕਿਸੇ ਭਾਗਾਂ ਭਰੀ ਘੜੀ ‘ਚ ਮੱਥੇ ਦਾ ਦੀਵਾ ਬਲ਼ ਉੱਠਦਾ ਹੈ। ਉਸ ਦੀ ਲੋਅ ‘ਚ ਹੀ ਏਦਾਂ ਦੇ ਸ਼ੇਅਰ ਜਨਮ ਲੈਨਦੇ ਹਨ।ਹਰਿੰਦਰ ਮਹਿਬੂਬ ਅਨੁਸਾਰ ਬਹੁਤੀਆਂ ਗ਼ਜ਼ਲਾਂ ਵਿਚ ਆਪ ਨੇ ਨਾਰੀ ਦੀ ਸੁਤੰਤਰ, ਆਤਮਿਕ, ਚੇਤਨਮਈ ਤੇ ਜਜ਼ਬਾਤੀ ਸੁਤੰਤਰਤਾ ਬਿਆਨ ਕਰਨ ਲਈ ਕੁਦਰਤ ਦੀ ਤਰੰਗਤ ਤਾਜ਼ਗੀ ਦਾ ਦਾਮਨ ਫੜਿਆ ਹੈ। ਆਪ ਦੇ ਕੇਂਦਰੀ ਬਿੰਬਾਂ ਵਿਚ ਕੁਦਰਤ ਦਾ ਜਿਉਂਦਾ-ਜਾਗਦਾ ਨਿਖਾਰ ਦੂਰ ਤਕ ਫੈਲਿਆ ਹੈ। ਮੈ ਉਸ ਵਰਗੇ ਅਹਿਸਾਸ ਨਾਲ਼ ਹੀ ਮੈਂ ਇਹਨਾਂ ਬੇਰਹਿਮ ਤੇ ਕਲੰਕਿਤ ਸਮਿਆਂ ਵਿਚ ‘ਚਿਰਾਗਾਂ ਦੀ ਡਾਰ’ ਦੀ ਲੇਖਿਕਾ ਨੂੰ ਅਸ਼ੀਰਵਾਦ ਦਿੰਦਾ ਹਾਂ।ਨਰਿੰਦਰ ਸਿੰਘ ਕਪੂਰ ਅਨੁਸਾਰ ਵਿਚਾਰਧਾਰਾ ਦੇ ਬੋਝ ਨਾਲ਼ ਕਵਿਤਾ ਸਖਤ ਹੋ ਗਈ ਸੀ, ਤੁਸੀਂ ਇਸਦਾ ਕੂਲਾਪਨ ਅਤੇ ਸਾਊ-ਸਲੀਕਾ ਮੁੜ ਸਥਾਪਿਤ ਕਰ ਰਹੇ ਹੋ। ਤੁਹਾਡੀ ਕਵਿਤਾ ਵਿੱਚ ਇਕ ਨਿਵੇਕਲਾ ਅਤੇ ਸੱਜਰਾ ਅਨੋਖਾਪਨ ਹੈ। ਤੁਹਾਡੀਆਂ ਕਵਿਤਾਵਾਂ ਵਿਚ ਜਿਜ਼ੰਦਗੀ ਦੀ ਝਾਂਜਰ ਛਣਕਦੀ ਹੈ। ਅਜਾਇਬ ਕਮਲ ਅਨੁਸਾਰ ਅੱਗ ਵਰਗੇ ਤੀਬਰ ਅਨੁਭਵੀ ਦਰਿਆ ‘ਚੋਂ ਲੰਘ ਕੇ , ਅੱਗ ਤੇ ਲਹੂ ਦੇ ਅੱਖਰਾਂ ਨਾਲ਼ ਲਿਖੀਆਂ, ਦੀਵਿਆਂ ਦੀਆਂ ਡਾਰਾਂ ਵਰਗੀਆਂ।ਜਗ-ਬੁਝ ਕਰਦੀਆਂ।ਤੇਰੀਆਂ ਗ਼ਜ਼ਲਾਂ ਲਈ ਤੈਨੂੰ ਮੁਬਾਰਕ! ਨ੍ਰਿਪਇੰਦਰ ਰਤਨ ਅਨੁਸਾਰ ਸੁਖਵਿੰਦਰ ਅੰਮ੍ਰਿਤ ਨੇ ਆਪਣੀ ਹਸਤੀ, ਹੋਂਦ ਤੇ ਹੋਣੀ ਬਾਰੇ ਬੜੇ ਮਾਣ ਨਾਲ਼, ਗਜ ਵੱਜ ਕੇ ਸ਼ੇਅਰ ਕਹੇ ਹਨ। ਉਸਦੇ ਵਿਚਾਰ, ਆਤਮ ਵਿਸ਼ਵਾਸ਼ ਅਤੇ ਗੱਲ ਕਹਿਣ ਦੀ ਦਲੇਰੀ, ਉਸਦੀ ਸ਼ਾਇਰੀ ਦੀਆਂ ਵਧੀਆਂ ਅਲਾਮਤਾਂ ਹਨ।
ਰਚਨਾਵਾਂ

ਖ਼ਕਣੀਆਂ
ਧੁੱਪ ਦੀ ਚੁੰਨੀ
ਚਿੜੀਆਂ
ਸੂਰਜ ਦੀ ਦਹਿਲੀਜ਼
ਚਿਰਾਗ਼ਾਂ ਦੀ ਡਾਰ
ਪੱਤਝੜ ਵਿਚ ਪੁੰਗਰਦੇ ਪੱਤੇ
ਹਜ਼ਾਰ ਰੰਗਾਂ ਦੀ ਲਾਟ
ਪੁੰਨਿਆ
ਕੇਸਰ ਦੇ ਛਿੱਟੇ (ਸੰਪਾਦਿਤ)
ਰਿਸ਼ਤਿਆ ਦੀ ਰੰਗੋਲੀ(ਸੰਪਾਦਿਤ)

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1674
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017