ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਰਾਮ ਸਰੂਪ ਅਣਖੀ

ਰਾਮ ਸਰੂਪ ਅਣਖੀ (28 ਅਗਸਤ,1932 ਤੋਂ 14 ਫਰਵਰੀ,2010 ਤੱਕ)
ਰਾਮ ਸਰੂਪ ਅਣਖੀ ਦਾ ਜਨਮ ਪਿੰਡ ਧੌਲਾ(ਜ਼ਿਲਾ ਬਰਨਾਲਾ) ਵਿਖੇ ਪਿਤਾ ਇੰਦਰ ਰਾਮ ਦੇ ਘਰ ਮਾਤਾ ਸੋਧਾਂ ਦੀ ਕੁੱਖੋ ਹੋਇਆ। ਆਪ ਨੂੰ ਪੰਜਾਬੀ ਸਾਹਿਤ ਸਿਰਜਨਾ ਅੰਦਰ ਗਲਪ ਦੇ ਖੇਤਰ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਹਾਸਿਲ ਹੋਇਆ ਹੈ। ਪੰਜਾਬੀ ਸਾਹਿਤ ਸਿਰਜਣਾ ਅੰਦਰ ਨਾਵਲ ਦੀ ਸਿਰਜਣਾ ਨੂੰ ਪੰਜਾਬੀ ਸਭਿਆਚਾਰ ਦਾ ਵਿਸਥਾਰ ਦਿੰਦਾ ਹੈ।ਪੰਜਾਬੀ ਸਾਹਿਤ ਸਿਰਜਣਾ ਅੰਦਰ ਸਮਾਜ ਮੋਨੋਵਿਗਿਆਨਕ ਬਿਰਤਾਤਕ ਪਰੰਪਰਾ ਦੀ ਹਾਜਰੀ ਲਗਾਉਦਾ ਹੈ।ਨਾਵਲਾ ਵਿਚ ਉਸਦੀ ਸਿਰਜਣ ਸ਼ਕਤੀ ਆਤਮ ਖੇੜੇ ਦੇ ਵਿਗਾਸ ਵਿਚ ਵਿਚਰਦੀ ਹੈ।ਇਸ ਕਹਾਣੀ ਵਿਚ ਸੰਗਤ ਦੀ ਪ੍ਰੇਮਮਈ ਅਭਿਲਾਸ਼ਾ ਦੀ ਅਭਿਵਿਅਕਤੀ ਹੋਈ ਹੈ।ਪੰਜਾਬੀ ਸਾਹਿਤ ਅਤੇ ਚਿੰਤਨ ਵਿੱਚ ਖੇਤਰੀ ਸਾਹਿਤ ਸਿਰਜਣਾ ਅਤੇ ਚਿੰਤਨ ਰਾਹੀਂ ਵਿਅਕਤੀਗਤ ਯੋਗਦਾਨ ਦੀ ਅਹਿਮੀਅਤ ਅਤੇ ਸੰਭਾਵਨਾਵਾਂ ਨੂੰ ਪਛਾਣਦੇ ਹੋਏ ਜਸਵੰਤ ਸਿੰਘ ਕੰਵਲ ਨੇ ਸਮੁੱਚੇ ਸਾਹਿਤਕਾਰਾਂ ਅਤੇ ਸਾਹਿਤ-ਸ਼ਾਸਤਰੀਆਂ ਦਾ ਕਾਰਜ ਨੂੰ ਆਤਮਸਾਤ ਕੀਤਾ ਹੈ।ਰਾਮ ਸਰੂਪ ਅਣਖੀ ਨੇ ਇਸ ਯਤਨ ਰਾਹੀ ਆਪਣੇ ਸਾਹਿਤ ਅਨੁਭਵ ਨੂੰ ਸਾਹਮਣੇ ਲਿਆਂਦਾ । ਕਿਸੇ ਵੀ ਖੇਤਰ ਦੀ ਧਰਤੀ ਦੀ ਮੌਲਿਕਤਾ ਓੱਥੋਂ ਦੇ ਸਭਿਆਚਾਰ, ਸਾਹਿਤ, ਇਤਿਹਾਸ, ਭਾਸ਼ਾ, ਪ੍ਰਕ੍ਰਿਤਕ ਆਲ਼ਾ-ਦੁਆਲਾ, ਧਾਰਮਿਕ ਆਭਾਮੰਡਲ ਅਤੇ ਸੰਸਕ੍ਰਿਤੀ ਰਾਹੀਂ ਪ੍ਰਗਟ ਹੁੰਦੀ ਹੈ। ਵਿਅਕਤੀਗਤ ਤੌਰ ਤੇ ਕਿਸੇ ਵੀ ਪ੍ਰਤਿਭਾ ਅੰਦਰ ਉਸਦੀ ਮੌਲਿਕਤਾ ਦਾ ਸੁਹਜ ਆਪ ਮੁਹਾਰੇ ਝਲਕਦਾ ਹੈ ਜਿਹੜੇ ਕਿ ਉਥੋਂ ਦੇ ਖੇਤਰੀ ਧਰਾਤਲ ਅੰਦਰ ਬਿਰਾਜਮਾਨ ਹੁੰਦਾ ਹੈ।ਜਸਵੰਤ ਸਿੰਘ ਕੰਵਲ ਨੇ ਇਸ ਕਾਰਜ ਰਾਹੀਂ ਉਸ ਕਲਾਤਮਕ ਸੁਹਜ ਦੇ ਨਿਵੇਕਲੇ ਮੁਹਾਵਰੇ ਦੀ ਪਛਾਣ ਸਾਹਮਣੇ ਲਿਆਦੀ ਜਿਸ ਵਿਚ ਪੰਜਾਬੀ ਸਾਹਿਤਕ ਦ੍ਰਿਸ਼ , ਸਾਹਿਤ-ਸ਼ਾਸਤਰੀਆਂ ਦਾ ਯੋਗਦਾਨ,ਵਿਸ਼ਵ ਕਹਾਣੀ ਦਾ ਅਨੁਭਵ ਸਾਹਮਣੇ ਆਵੇ।ਰਾਮ ਸਰੂਪ ਅਣਖੀ ਨੇ ਪੰਜਾਬ ਦੀ ਧਰਤੀ ਦੇ ਅਧਿਆਤਮਕ ਦ੍ਰਿਸ਼,ਬੋਲ ਦੀ ਬਰਕਤ ਨੂੰ ਬਿਰਤਾਤਕ ਰੂਪ ਅੰਦਰ ਸਿਰਜਤ ਕੀਤਾ ਹੈ।
ਰਚਨਾਵਾਂ
ਕੋਠੇ ਖੜਕ ਸਿੰਘ-ਨਾਵਲ
ਮਟਕ ਚਾਨਣਾ-ਕਵਿਤਾ ਸੰਗ੍ਰਹਿ
ਮੇਰੇ ਕਮਰੇ ਦਾ ਸੂਰਜ-ਕਵਿਤਾ ਸੰਗ੍ਰਹਿ
ਪਰਦਾ ਤੇ ਰੌਸ਼ਨੀ-ਨਾਵਲ
ਸੁਲਘਦੀ ਰਾਤ-ਨਾਵਲ
ਪਰਤਾਪੀ-ਨਾਵਲ
ਦੁੱਲੇ ਦੀ ਢਾਬ-ਨਾਵਲ
ਕੋਠੇ ਖੜਕ ਸਿੰਘ-ਨਾਵਲ
ਜ਼ਮੀਨਾਂ ਵਾਲੇ-ਨਾਵਲ
ਢਿੱਡ ਦੀ ਆਂਦਰ-ਨਾਵਲ
ਸਰਦਾਰੋ-ਨਾਵਲ
ਹਮੀਰਗੜ੍ਹ-ਨਾਵਲ
ਜੱਸੀ ਸਰਪੰਚ-ਨਾਵਲ
ਅੱਛਰਾ ਦਾਂਦੂ-ਨਾਵਲ
ਸਲਫਾਸ-ਨਾਵਲ
ਜ਼ਖਮੀ ਅਤੀਤ-ਨਾਵਲ
ਕੱਖਾਂ ਕਾਨਿਆਂ ਦੇ ਪੁਲ-ਨਾਵਲ
ਜਿਨੀ ਸਿਰਿ ਸੋਹਨਿ ਪਟੀਆਂ-ਨਾਵਲ
ਕਣਕਾਂ ਦਾ ਕਤਲਾਮ-ਨਾਵਲ
ਬਸ ਹੋਰ ਨਹੀਂ-ਨਾਵਲ
ਗੇਲੋ-ਨਾਵਲ
ਸੁੱਤਾ ਨਾਗ -ਕਹਾਣੀ ਸੰਗ੍ਰਹਿ
ਕੱਚਾ ਧਾਗਾ -ਕਹਾਣੀ ਸੰਗ੍ਰਹਿ
ਮਨੁੱਖ ਦੀ ਮੌਤ
ਟੀਸੀ ਦਾ ਬੇਰ -ਕਹਾਣੀ ਸੰਗ੍ਰਹਿ
ਖਾਰਾ ਦੁੱਧ-ਕਹਾਣੀ ਸੰਗ੍ਰਹਿ
ਕੈਦਣ-ਕਹਾਣੀ ਸੰਗ੍ਰਹਿ
ਅੱਧਾ ਆਦਮੀ-ਕਹਾਣੀ ਸੰਗ੍ਰਹਿ
ਕਦੋਂ ਫਿਰਨਗੇ ਦਿਨ -ਕਹਾਣੀ ਸੰਗ੍ਰਹਿ
ਕਿਧਰ ਜਾਵਾਂ -ਕਹਾਣੀ ਸੰਗ੍ਰਹਿ
ਛੱਡ ਕੇ ਨਾ ਜਾ-ਕਹਾਣੀ ਸੰਗ੍ਰਹਿ
ਮਿੱਟੀ ਦੀ ਜਾਤ -ਕਹਾਣੀ ਸੰਗ੍ਰਹਿ
ਹੱਡੀਆਂ -ਕਹਾਣੀ ਸੰਗ੍ਰਹਿ
ਸਵਾਲ ਦਰ ਸਵਾਲ -ਕਹਾਣੀ ਸੰਗ੍ਰਹਿ
ਕਿਵੇਂ ਲੱਗਿਆ ਇੰਗਲੈਂਡ (ਸਫ਼ਰਨਾਮਾ)
ਮੱਲ੍ਹੇ ਝਾੜੀਆਂ ( ਸਵੈ ਜੀਵਨੀ)
ਆਪਣੀ ਮਿੱਟੀ ਦੇ ਰੁੱਖ (ਸਵੈ ਜੀਵਨੀ )

ਸਨਮਾਨ
ਸਾਹਿਤ ਅਕਾਦਮੀ ਪੁਰਸਕਾਰ (1987 ਵਿੱਚ ਤਹਾਨੂੰ ‘ਕੋਠੇ ਖੜਕ ਸਿੰਘ’ ਨਾਵਲ ਲਈ)
ਭਾਸ਼ਾ ਵਿਭਾਗ ਸਨਮਾਨ ਵੱਲੋਂ 79-89-93 ਦੇ ਇਨਾਮ
ਬਲਰਾਜ ਸਾਹਨੀ ਐਵਾਰਡ (1983)
ਭਾਰਤੀ ਭਾਸ਼ਾ ਪਰੀਸ਼ਦ (1990)
ਕਰਤਾਰ ਸਿੰਘ ਧਾਲੀਵਾਲ ਐਵਾਰਡ(1992)
ਬਾਬਾ ਫ਼ਰੀਦ ਐਵਾਰਡ (1993)
ਸਰਬ ਸ੍ਰੇਸ਼ਟ ਸਾਹਿਤਕਾਰ ਅਵਾਰਡ (2009)

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2953
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ