ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਗਿੱਧਿਆ ਪਿੰਡ ਵੜ ਵੇ

ਸਾਉਣ ਮਹੀਨਾ ਕੁੜੀਆ ਚਿੜੀਆ ਦਾ ਮਹੀਨਾ ਹੁੰਦਾ ਹੈ ।ਉਡਦੀਆ ਬਦਲੇਟੀਆ ਚੌ ਵਰਦੀਆ ਨਿੱਕੀਆ ਕਣੀਆਂ ਧਰਤੀ ਦਾ ਮੂੰਹ ਮੱਥਾ ਸੁਆਰ ਜਾਦੀਆ । ਕੁਦਰਤ ਦਾ ਕਣ ਕਣ ਮਚਲ ਉਠਦਾ । ਅਜਿਹੇ ਖੁਸ਼ਗਵਾਰ ਮੌਕੇ ਮਨ ਬੇਕਾਬੂ ਹੋ ਉਉਠਦਾਅਤੇ ਮਲੋ ਮਲੀ ਰੂਹ ਝਾਂਜਰਾ ਪਾ ਕੇ ਨੱਚਣ ਨੂੰ ਕਰਦੀ ।
ਸਾਉਣ ਮਹੀਨਾ ਤੀਆ ਦਾ ਤਿਉਹਾਰ ਆਉਂਦਾ ਹੈ ।ਇਸ ਨੂੰ " ਸਾਵਿਆ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ।ਕੁੜੀਆ ਇਕਠੀਆ ਹੋ ਕੇ ਪਿੰਡ, ਸ਼ਹਿਰ ਦੇ ਬਾਹਰਵਾਰ ਖੁੱਲ੍ਹੀ ਥਾਂ ਤੇ ਪਿੱਪਲਾ ਬਰੋਟਿਆ ਦੀਆ ਸੰਘਣੀਆ ਥਾਵਾਂ ਥੱਲੇ ਬੜੇ ਹੀ ਹਰਸ਼ੇ ਹੁਲਾਸ ਨਾਲ ਮਨਾਉਦੀਆ ।
ਇਹ ਲੋਕ ਵਿਸ਼ਵਾਸ ਸੀ ਕਿ ਇਸ ਮਹੀਨੇ ਵਿਆਹੁਤਾ ਕੁੜੀ ਆਪਣੀ ਸੱਸ ਦੇ ਮੱਥੇ ਲਗਣੀ ਮਾੜੀ ਹੁੰਦੀ ਹੈ ।ਪਤੀ ਪਤਨੀ ਵੀ ਜੇ ਇਸ ਮਹੀਨੇ ਇਕ ਦੂਜੇ ਤੋ ਦੂਰ ਰਹਿਣ ਤਾ ਸਿਹਤ ਪਖੋ ਠੀਕ ਮੰਨਿਆ ਜਾਂਦਾ ਹੈ ਇਸ ਲਈ ਸਾਉਣ ਚੜਨ ਤੋ ਇਕ ਦੌ ਦਿਨ ਪਹਿਲਾ ਕੁੜੀਆ ਨੂੰ ਪੇਕੇ ਲੈ ਜਾਣ ਦੀ ਰੀਤ ਸੀ ।ਅਕਸਰ ਵੀਰ ਭੈਣਾ ਨੂੰ ਸਹੁਰੇ ਲੈਣ ਜਾਂਦੇ ਸਨ ।ਕੁੜੀਆ ਕੋਠੇ ਚੜ ਕੇ ਪੇਕੇ ਪਿੰਡ ਦੀ ਰਾਹ ਵੇਖਦੀਆ ।ਜਦ ਰਾਹ ਵਿਚ ਵੀਰ ਆਉਦਾ ਦਿਸ ਜਾਵੇ ਤਾ ਉਸ ਕੋਲੋ ਖੁਸ਼ੀ ਸਾਂਭੀ ਨਹੀ ਜਾਂਦੀ ਸੀ ਅਤੇ ਉਹ ਆਪ ਮੁਹਾਰੇ ਬੋਲ ਪੈਂਦੀ
" ਹੱਥ ਛੱਤਰੀ, ਰੁਮਾਲ ਪੱਲੇ ਸੇਵਿਆ
ਨੀ ਔਹ ਵੀਰ ਮੇਰਾ ਕੁੜੀੳ "
ਜਦ ਵੀਰ ਭੈਣ ਦੇ ਘਰ ਦੇ ਮੁਹਰੇ ਪਹੁੰਚ ਕੇ ਅੰਮਾ ਜਾਈ ਨੂੰ ਮੱਥਾ ਟੇਕਦਾ ਤੇ ਸਿਰ ਪਲੋਸਦਾ ਤਾ ਭੈਣ ਦੇ ਪੈਰ ਧਰਤੀ ਤੇ ਨਹੀ ਟਿਕਦੇ ਸਨ ।
"ਬੋਤਾ ਬੰਨ ਦੇ ਸਰਵਣਾ ਵੀਰਾ
ਮੁੰਨੀਆ ਰੰਗੀਲ ਗੱਡੀਆ "
-
ਮੱਥਾ ਟੇਕਦਾ ਅੰਮਾ ਦੀਏ ਜਾਈਏ
ਬੋਤਾ ਭੈਣੇ ਫੇਰ ਬੰਨ ਲਊ "।
ਭੈਣ ਵੀਰ ਦੇ ਬੋਤੇ ਲਈ ਗੁਆਰੇ ਦੀਆ ਫਲੀਆ ਮੰਗਵਾਉਦੀ । ਪਰ ਕਈ ਵਾਰ ਕਈ ਕੁੜੀਆ ਨੂੰ ਪੇਕੇ ਘਰ ਤੋ ਕੋਈ ਲੈਣ ਨਾ ਆਉਂਦਾ ਤਾ ਉਸਦੀ ਸੱਸ ੳਸਨੂੰ ਤਾਹਨੇ ਦੇਂਦੀ ।
"ਤੈਨੂ ਤੀਆ ਤੇ ਲੈਣ ਨਾ ਆਏ
ਨੀ ਬਹੁਤਿਆ ਭਰਾਵਾਂ ਵਾਲੀਏ "
-
" ਤੈਨੂ ਤੀਆ ਤੇ ਲੈਣ ਨਾ ਆਏ
ਬਹੁਤੇ ਭਰਾਵਾ ਵਾਲੀਏ "
ਕਈ ਭੈਣਾ ਦਾ ਕੋਈ ਵੀ ਭਰਾ ਨਾ ਹੁੰਦਾ ਉਹ ਰੁਦਨ ਕਰਦੀਆ ਮਨ ਹੀ ਮਨ ਵਿਚ ਕਹਿੰਦੀ
ਭੈਣਾ ਰੋਦੀਆ ਪਿਛੋਕੜ ਖੜ ਕੇ
ਜਿਨ੍ਹਾ ਦੇ ਘਰ ਵੀਰ ਨਹੀ "
-
ਇਕ ਵੀਰ ਦੇਈ ਵੇ ਰੱਬਾ
ਸਹੁੰ ਖਾਣ ਨੂੰ ਬੜਾ ਚਿੱਤ ਕਰਦਾ "
ਭੈਣ ਛੇਤੀ ਛੇਤੀ ਘਰ ਦੇ ਕੰਮ ਸਾਂਭ ਕੇ ਤਿਆਰ ਹੋ ਕੇ ਆਪਣੇ ਵੀਰ ਨਾਲ ਪੇਕੇ ਘਰ ਚਲੀ ਜਾਂਦੀ ਸੀ ।ਆਪਣੀਆ ਸਹੇਲਿਆ, ਚਾਚੀਆ, ਤਾਈਆ ਦੇ ਗਲੇ ਮਿਲਦੀ ।ਉਸ ਕੋਲੋ ਖੁਸ਼ੀ ਸਾਂਭੀ ਨਹੀ ਜਾਂਦੀ ਸੀ ।ਤੀਆ ਤੋ ਇਕ ਦਿਨ ਪਹਿਲਾ ਕੁੜੀਆ ਮਹਿੰਦੀ ਲਗਾਉਦੀਆ ।ਜਿਸ ਦੀ ਮਹਿੰਦੀ ਦਾ ਰੰਗ ਗੂੜ੍ਹਾ ਹੁੰਦਾ ਉਸ ਦਾ ਸੱਸ ਨਾਲ ਜਿਆਦਾ ਪਿਆਰ ਮੰਨਿਆ ਜਾਂਦਾ ।ਤੀਆ ਦੇ ਦਿਨ ਦੁਪਹਿਰ ਢਲਦੇ ਹੀ ਵੰਨ ਸੁਵੰਨੇ ਕਪੜੇ ਪਾ ਕੇ ਹਾਰ ਸ਼ਿੰਗਾਰ ਕਰਕੇ ਇੱਕਠੀਆ ਹੋ ਕੇ ਖੁੱਲ੍ਹੇ ਮੈਦਾਨ ਵਿੱਚ ਜਾਦੀਆ ।ਪਿਪਲੀ ਪੀਘਾਂ ਪਾਉਦੀਆ ਅਤੇ ਝੂਟਦੀਆ,
ਜਵਾਨ ਕੁੜੀਆ ਤੇ ਆਈ ਮਸਤੀ ਨੂੰ ਤਕ ਕੇ ਰੁੱਖਾ ਦੇ ਪੱਤੇ ਵੀ ਤਾੜੀਆ ਵਜਾਉਂਦੇ ।ਇਕ ਦੂਜੇ ਤੇ ਉੱਚੀ ਪੀਂਘ ਚੜਾਉਦੀਆ ਸਿਖਰ ਦੇ ਪੱਤੇ ਨੂੰ ਤੋੜਨ ਦੀ ਕੋਸ਼ਿਸ਼ ਕਰਦੀਆ।ਖਿਆਲਾ ਵਿਚ ਆਪਣੇ ਮਾਹੀ ਨੂੰ ਯਾਦ ਕਰਦੀਆ
" ਝੂਟਾ ਦੇ ਜਾ ਵੇ ਉਨਾਬੀ ਪੱਗ ਵਾਲਿਆ
ਮੈਂ ਪੀਂਘ ਪਾਈ ਤੇਰੇ ਵਾਸਤੇ "
-
" ਤੇਤਾ ਪੀ ਜਾਏ ਨਾ ਉਨਾਬੀ ਰੰਗ ਤੇਰਾ
ਨੀ ਪਿਪਲੀ ਨਾਲ ਝੂਟਦੀਏ "
ਮੁਟਿਆਰਾ ਦਾ ਗਿੱਧਾ ਸੱਭ ਤੋ ਵੱਧ ਖਿੱਚ ਦਾ ਕੇਂਦਰ ਹੁੰਦਾ ।ਮਨ ਦੇ ਵਲਵਲੇ ਬਾਹਰ ਆਉਂਦੇ ।ਕਿਸੇ ਦਾ ਵੀ ਡਰ ਨਾ ਹੁੰਦਾ ।ਬੰਦਨਾ ਤੋ ਮੁਕਤ, ਉਹ ਪੰਖੇਰੂਆ ਵਾਂਗ ਅੰਬਰੀ ਉਡਾਰੀ ਭਰਦੀਆ ।ਜਵਾਨੀ ਦੀ ਰੱਜ ਕੇ ਪਰਦਰਸ਼ਨੀ ਕਰਦੀਆ।ਤੀਆ ਰੂਹ ਦਾ ਦਰਦ ਕਹਿਣ ਦਾ ਇੱਕ ਜ਼ਰਿਆ ਹੁੰਦਿਆ ।
" ਆਇਆ ਸਾਉਣ ਦਾ ਮਹੀਨਾ
ਮੈਨੂੰ ਆਵੇ ਬੜਾ ਪਸੀਨਾ
ਬੜਾ ਗਰਮੀ ਦਾ ਜ਼ੋਰ ਏ
ਝੱਲ ਪੱਖੀਆ ਵੇ ਸਾਨੂੰ
ਪੱਖੀਆ ਦੀ ਲੋੜ ਹੈ "
--
ਸਾਉਣ ਮਹੀਨਾ ਦਿਨ ਗਿੱਧਿਆ ਦੇ
ਸਭੇ ਸਹੇਲਿਆ ਆਈਆ
ਭਿੱਜ ਗਈ ਰੂਹ ਮਿੱਤਰਾ
ਸ਼ਾਮ ਘਟਾ ਚੜ ਆਈਆ "
ਆਮ ਤੌਰ ਤੇ ਸੱਸ, ਨਨਾਣ, ਜੇਠ, ਦਿਉਰ ਦੀਆ ਬੇਲੀਆ ਦਾ ਜੋਰ ਹੁੰਦਾ ।
" ਸੁਣ ਨੀ ਸੱਸੇ ਐਤਵਰੀਏ
ਮੈਂ ਤੈਨੂ ਸਮਝਾਵਾ
ਜਿਹੜੀ ਤੇਰੀ ਸੇਰ ਪੰਜੀਰੀ
ਵਿਹੜੇ ਵਿਚ ਖਿੰਡਾਵਾ
ਜਿਹੜਾ ਤੇਰਾ ਲੀੜਾ ਲੱਤਾ
ਸਣੇ ਸੰਦੂਕ ਅੱਗ ਲਾਵਾ
ਗਾਲ ਭਰਾਵਾਂ ਦੀ
ਮੈਂ ਕਦੇ ਨਾ ਖਾਵਾ"
" ਲਿਆ ਦਿਉਰਾ ਤੇਰਾ ਤੇਰਾ ਕੁੜਤਾ ਧੋ ਦਿਆ
ਪਾ ਕੇ ਕਲਮੀ ਸ਼ੋਰ
ਵਿਚ ਭਰਜਾਈਆ ਦੇ
ਬੈਠ ਕਲੈਰੀਆ ਮੋਰਾ"
--
ਜੇਠ ਜਠਾਣੀ ਕੋਠਾ ਪਾਉਂਦੇ
ਮੈਂ ਢੋਂਦੀ ਸੀ ਗਾਰਾ
ਮੇਰੀ ਆਹ ਲੱਗ ਜਾਏ
ਸ਼ਿਖਰੋ ਡਿੱਗੇ ਚੁਬਾਰਾ"
ਪਰ ਅੱਜ ਕਲ ਨਾ ਪਿੱਪਲ ਰਹੀ, ਨਾ ਪੀਘਾਂ , ਨਸ ਭੱਜ ਦੀ ਜਿੰਦਗੀ ਕਿਸੇ ਕੋਲ ਸਮਾਂ ਹੀ ਨਹੀ ਰਿਹਾ ।ਬੋਲਿਆ ਦੇ ਖੂਹ ਭਰ ਦੇਣ ਵਾਲੀਆ ਮੁਟਿਆਰਾ ਪਤਾ ਨਹੀ ਕਿਥੇ ਚਲੀਆ ਗਈਆ ।
ਸੁਹਿਰਦ ਪੰਜਾਬੀਓ, ਆਉ ਆਪਣਾ ਵਿਰਸਾ ਬਚਾਈਏ ।ਸਾਉਣ ਮਹੀਨਾ ਪਿੰਡ ਪਿੰਡ ਤੀਆ ਲਾਈਏ।

ਲੇਖਕ : ਸਤਿੰਦਰ ਕੌਰ ਕਾਹਲੋਂ ਹੋਰ ਲਿਖਤ (ਇਸ ਸਾਇਟ 'ਤੇ): 1
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :3842
ਲੇਖਕ ਬਾਰੇ
ਆਪ ਜੀ ਬਟਾਲਾ ਵਿਖੇ ਅੰਗਰੇਜ਼ੀ ਦੇ ਪ੍ਰੋਫੈਸਰ ਵਜੋਂ ਕਾਰਜ਼ਸ਼ੀਲ ਹੋ। ਆਪ ਜੀ ਅੰਗਰੇਜ਼ੀ ਦੇ ਨਾਲ ਨਾਲ ਹੋਣ ਦੇ ਨਾਲ ਨਾਲ ਪੰਜਾਬੀ ਸਾਹਿਤ ਨਾਲ ਵੀ ਜੁੜੇ ਹੋਏ ਹੋ

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ