ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਫੁੱਲ ਕੁਦਰਤ ਦੀ ਸੁੰਦਰ ਸੌਗਾਤ

ਫੁੱਲ ਫਲ ਤੇ ਬੱਚਾ ਸਇਦ ਕੁੱਦਰਤ ਦੀ ਸੱਭ ਤੋਂ ਪਿਆਰੀ ਸੁਗਾਤ ਹੈ । ਬੱਚੇ ਲਈ ਪਿਆਰ ਬੇਸੱਕ ਮਾਂ ਨੂੰ ਸੱਭ ਤੋਂ ਵੱਧ ਹੁੰਦਾ ਹੈ । ਪਰ ਬੱਚੇ ਫੁੱਲ ਤੇ ਫਲ ਹਰ ਕਿਸੇ ਨੂੰ ਚੰਗੇ ਲੱਗਦੇ ਹੱਨ । ਬੱਚੇ ਤੇ ਫੁੱਲ ਦੀ ਤਰ੍ਹਾਂ ਤਰ੍ਹਾਂ ਫਲ ਵੀ ਰੁੱਖ ਤੇ ਲੱਗਾ ਹੋਇਆ ਸੱਭ ਨੂੰ ਪਿਆਰਾ ਲੱਗਦਾ ਹੈ । ਹਰ ਰੁਖ ਦੀ ਸਾਨ ਫਲ ਨਾਲ ਸਵਾਈ ਹੁੰਦੀ ਹੈ । ਫਲ ਨਾਲ ਲੱਦੇ ਹੋਏ ਰੁੱਖ ਨੂੰ ਹਰ ਕੋਈ ਇੱਸ ਨੂੰ ਵੇਖ ਕੇ ਖੁਸ ਹੋਏ ਬਿਨਾਂ ਨਹੀਂ ਰਹਿ ਸਕਦਾ । ਆਪਨੇ ਇੱਸ ਲੇਖ ਰਾਹੀਂ ਹਾਲ ਦੀ ਘੜੀ ਮੈਂ ਫੁੱਲ ਬਾਰੇ ਹੀ ਗੱਲ ਕਰਾਂ ਗਾ ।
ਮਨੁੱਖੀ ਜਿੰਦਗੀ ਵਿੱਚ ਹਰ ਖੁਸੀ ਗਮੀ ਵਿੱਚ ਅਖੀਰ ਤੱਕ ਫੁੱਲ ਹੀ ਸਾਥ ਨਿਭਾਂਦੇ ਹਨ । ਫੁੱਲ ਬਹਾਰ ਦੀ ਆਮਦ ਦਾ ਪ੍ਰਤੀਕ ਹੈ । ਬਹੁਤ ਸਾਰੇ ਰੁੱਖ ਹਨ ਜੋ ਪਤੱਝੜ ਦੇ ਆਣ ਤੇ ਹੀ ਫੁੱਲਾਂ ਨਾਲ ਲੱਦੇ ਜਾਂਦੇ ਹਨ । ਅੰਬਾਂ ਦਾ ਬੂਰ ਵੀ ਤਾਂ ਇੱਕ ਫੁੱਲਾਂ ਦਾ ਹੀ ਰੂਪ ਹੈ । ਜਿੱਸ ਦੀ ਆਮਦ ਤੇ ਇੱਕ ਮਹਿਕ ਤੇ ਸੁਗੰਧੀ ਦੇ ਨਾਲ ਕੋਇਲ ਦੇ ਬ੍ਰਿਹੋਂ ਭਰੀ ਹੂਕ ਵਾਲੇ ਵੀ ਗੀਤ ਜਨਮਦੇ ਹਨ ।
ਫੁੱਲਾਂ ਨਾਲ ਸਾਡਾ ਸਭਿਆ ਚਾਰ ਵੀ ਜੁੜਿਆ ਹੋਇਆ ਹੈ ਕੁੱਝ ਪੁਰਾਣੇ ਗੀਤਾਂ ਦੀ ਤੁੱਕਾਂ ਅਜੇ ਵੀ ਯਾਦ ਆਉਂਦੀਆਂ ਹਨ :-
ਕੰਧ ਟੱਪ ਕੇ ਗੁਲਾਬੀ ਫੁੱਲ ਤੋੜਿਆ ,
ਆਸਕਾਂ ਦੇ ਬਾਗ ਦੇ ਵਿਚੋਂ ।
ਮੇਰਿਆ ਵੇ ਮਾਹੀਆ ਇੱਕ ਫੁੱਲ ਤੋਰੀ ਦਾ ,
ਤੋਰੀ ਕਲਾ ਮਰੋੜੀ ਨਖਰਾ ਗੋਰੀ ਦਾ ।
ਜਿਉਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨੀ ਸਈਓ,
ਤਿਉਂ ਦੇਸਾਂ ਵਿੱਚੋਂ ਦੇਸ ਪੰਜਾਬ ਨੀ ਸਈਓ।
ਮੇਰਿਆ ਵੇ ਮਾਹੀਆ ਫੁੱਲ ਕਿੱਕਰਾਂ ਦੇ ,
ਕਿੱਕਰਾਂ ਲਈ ਬਹਾਰ ਮੇਲੇ ਮਿੱਤ੍ਰਾਂ ਦੇ ।
ਅੰਬਰ ਸਰੀਆ ਬੀਬਾ ਵੇ ਕੱਚੀਆਂ ਕਲੀਆਂ ਨਾ ਤੋੜ ।
ਫੁੱਲਾਂ ਭਰੀ ਪਰਾਤ ,ਧਰਤੀ ਨੂੰ ਕਲੀ ਕਰਾ ਦੇ ਵੇ ,
ਨੱਚੂੰ ਗੀ ਸਾਰੀ ਰਾਤ,ਧਰਤੀ ਨੂੰ ਕਲੀ ਕਰਾ ਦੇ ਵੇ ।
ਫੁੱਲ ਬਾਰੇ ਪਦਮ ਭੂਸਣ ਭਾਈ ਸਹਿਬਿ ਭਾਈ ਵੀਰ ਸਿੰਘ ਜੀ ਇਹ ਕਵਿਤਾ ਵੀ ਪੜ੍ਹਨ ਯੋਗ ਹੈ :-
“ ਡਾਲੀ ਨਾਲੋਂ ਤੋੜ ਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ “
ਜਿਵੇਂ ਫਲਾਂ ਵਿੱਚੋਂ ਅੰਬ ਫਲਾਂ ਦਾ ਬਾਦਸਾਹ ਹੈ। ਤਿਵੇਂ ਗੁਲਾਬ ਦਾ ਫੁੱਲ ਵੀ ਫੁੱਲਾਂ ਦਾ ਬਾਦਸਾਹ ਹੈ । ਭਾਰਤ ਦੇ ਪਹਿਲੇ ਪ੍ਰਧਨ ਮੰਤ੍ਰੀ ਪੰਡਤ ਜਵਾਹਰ ਲਾਲ ਨਹਿਰੂ ਤੇ ਭਾਰਤ ਦੇ ਰਸਟਰ ਪਤੀ ਗਿਅਨੀ ਜੈਲ ਸਿੰਘ ਅਪਨੀ ਅਚਕਨ ਤੇ ਹਮੇਸਾਂ ਗੁਲਾਬ ਦਾ ਸੂਹਾ ਫੁੱਲ ਹੀ ਸਜਾਇਆ ਕਰਦੇ ਸਨ । ਗੁਲਾਬ ਪਿਆਰ ਸੁੰਦਰਤਾ ਖੁਸੀ ਖੇੜਿਆਂ ਤੇ ਰੰਗਾਂ ਦਾ ਪ੍ਰਤੀਕ ਹੈ । ਗੁਲਾਬ ਕਈ ਤਰਾਂ ਦੇ ਰੰਗਾਂ ਦਾ ਹੁੰਦਾ ਹੈ । ਲਾਲ ਸੂਹਾ ,ਗੁਲਾਬੀ ਚਿੱਟਾ ਕਾਲਾ ਨੀਲਾ ਪੀਲਾ ਵਗੈਰਾ । ਅੱਜ ਦੇ ਵਿਗਆਨ ਦੇ ਯੁੱਗ ਨੇ ਗੁਲਾਬ ਤੇ ਹੋਰ ਕਈ ਕਿਸਮ ਦੇ ਫੁੱਲਾਂ ਨੂੰ ਪਿਉਂਦ ਲਾ ਕੇ ਇਨ੍ਹਾਂ ਦੀਆਂ ਕਈ ਕਿਸਮਾਂ ਤੇ ਰੰਗਾਂ ਵਿੱਚ ਵਾਧਾ ਕੀਤਾ ਹੈ । ਗੁਲਾਬ ਦਾ ਅਰਥ ਹੀ ਗੁਲੇ ਆਬ ਅਰਥਾਤ ਪਾਣੀ ਦਾ ਫੁੱਲ ਹੈ ਫੁੱਲਾਂ ਦੀਆਂ ਅਨੇਕਾਂ ਕਿਸਮਾਂ ਹਨ ਜਿਨ੍ਹਾਂ ਦਾ ਵਰਨਣ ਕਰਨਾ ਬਹੁਤ ਕਠਨ ਹੈ ਵੈਸੇ ਗੁਲਾਬ ਚੰਬੇੇਲੀ ਡੇਲੀਆ ਗੁੱਲ ਦਾਊਦੀ ਤਿਤਲੀ ਫਲਾਵਰ ਗੱਟਾ ਗੇਂਦਾ ਕਲਗਾ ਡੌਗ ਫਲਾਵਰ ਯਾਸ ਮੀਨ ਗੁਲ ਮੋਹਰ ਗੁਲ ਅਸਰਫੀ ਸੂਰਜ ਮੁੱਖੀ ਨਰਗਸ ਵਗੈਰਾ ਕਈ ਅਨੇਕਾਂ ਨਾਵਾਂ ਦੇ ਫੁੱਲ ਹੱਨ ,ਤੇ ਕੁਦਰ ਰਾਣੀ ਦੇ ਇੱਸ ਫੁੱੱਲਾਂ ਦੇ ਭੰਡਾਰ ਦੇ ਫੁੱਲਾਂ ਨੂੰ ਅਜੇ ਤੱਕ ਮਨੁੱਖ ਨਾਮ ਨਹੀਂ ਦੇ ਸਕਿਆ ਤੇ ਨਾਂ ਹੀ ਇਨ੍ਹਾਂ ਦੇ ਗੁਣਾਂ ਨੂੰ ਜਾਣ ਸਕਿਆ ਹੈ ਫੁਲਾਂ ਬਾਰੇ ਨਵੀਂ ਕਿਸਮ ਦੀਆਂ ਕਿਸਮਾਂ ਦੀ ਖੋਜ ਬੇਸਕ ਜਾਰੀ ਹੈ । ਕਈ ਫੁੱਲਾਂ ਤੋਂ ਇੱਤਰ ਤੇ ਗੁਲ ਕੰਦ ਤੇ ਹੋਰ ਕਈ ਕਿਸਮ ਦੀਆਂ ਦੁਵਾਈਆਂ ਵੀ ਬਣਦੀਆਂ ਹਨ । ਸਹਿਦ ਦੀਆਂ ਮੁੱਖੀਆਂ ਰਾਂਹਂੀਂ ਫੁਲਾਂ ਦੇ ਪਰਾਗ ਦੀ ਮਿਠਾਸ ਤੋਂ ਬੜੀ ਮਿਹਣਤ ਨਾਲ ਇੱਕਠਾ ਕੀਤਾ ਸਹਿਦ ਕਈ ਰੋਗਾਂ ਦੀ ਦਵਾ ਤੇ ਮੁੱਖੀ ਸਿਹਤ ਨੂੰ ਠੀਕ ਰੱਖਣ ਲਈ ਫੁੱਲ ਕੁਦਰਤ ਦੀ ਵੱਡੀ ਦੇਣ ਹੈ । ਹੇਮ ਕੁੰਟ ਸਾਹਿਬ ਦੇ ਕੋਲ ਹੀ ਇੱਕ ਫਲਾਵਰ ਵੈਲੀ ਹੈ ਜਿੱਥੇ ਅਨੇਕਾਂ ਕਿਸਮ ਦੇ ਫੁੱਲ ਪਾਏ ਜਾਂਦੇ ਹਨ । ਜਿੱਥੇ ਫੁਲਾਂ ਨਾਲ ਪਿਆਰ ਰੱਖਣ ਵਾਲੀ ਇੱਕ ਪੱਛਮੀ ਦੇਸ ਦੀ ਇੱਥੇ ਔਰਤ ਆਈ ਜੋ ਇੱਥੇ ਹੀ ਵੱਸ ਗਈ ਜੋ ਇਨ੍ਹਾਂ ਫੁੱਲਾਂ ਦੀ ਸੁੰਦਰਤਾ ਵੇਖ ਕੇ ਸਾਰੀ ਉਮਰ ਇੱਥੇ ਹੀ ਗੁਜਾਰ ਗਈ । ਜਿੱਸ ਨੇ ਇੱਥੇ ਰਹਿਦਿਆਂ ਫੁਲਾਂ ਤੇ ਇਕ ਇਨਸਾਈਕਲੋ ਪੀਡੀਆ ਵੀ ਲਿਖਿਆ । ਫੁੱਲ ਕਡਿਆਂ ਵਿੱਚ ਰਹਿਕੇ ਮੁਸਕ੍ਰਾਂਦੇ ਹੱਨ ,ਜੋ ਮਨੁੱਖ ਨੂੰ ਹਰ ਹਾਲ ਵਿੱਚ ਖੁਸ ਰਹਿਣ ਦਾ ਸੰਦੇਸ ਦਿੰਦੇ ਪ੍ਰਤੀਤ ਹੁੰਦੇ ਹੱਨ । ਸਾਡੇ ਨਾਲੋਂ ਪੱਛਮੀ ਦੇਸਾਂ ਦੇ ਲੋਕ ਫੁੱਲਾਂ ਦੇ ਜਿਅਦਾ ਪ੍ਰੇਮੀ ਹੁੰਦੇ ਹਨ । ਮੈਂ ਇੱਥੇ ਇਟਲੀ ਵਿੱਚ ਅਪਨੇ ਛੇ ਸਾਲ ਦੇ ਅਰਸੇ ਵਿੱਚ ਵੇਖਿਆ ਹੈ ਕਿ ਪਾਰਕ ਤਾਂ ਕਿਤੇ ਰਹੇ ਇਨ੍ਹਾਂ ਦੇ ਘਰਾਂ ਵਿੱਚ ਵੈ ਰੰਗ ਬਰੰਗੇ ਫੁੱਲਾਂ ਦੀ ਸਜਾਵਟ ਵੇਖਣ ਯੋਗ ਹੁੰਦੀ ਹੈ।
ਫੁੱਲ ਪਾਰਕਾਂ ਦਾ ਸਿੰਗਾਰ ਤਾਂ ਹੁੰਦੇ ਹੀ ਹਨ ਘਰਾਂ ਵਿੱਚ ਵੀ ਗਮਲਿਆਂ ਵਿੱਚ ਘਰ ਦੀ ਖੁਬਸੂਰਤੀ ਤੇ ਸਜਾਵਟ ਲਈ ਤਰ੍ਹਾਂ 2 ਫੁੱਲ ਰੱਖੇ ਜਾਂਦੇ ਹਨ ।
ਬੁਹਤ ਸਾਰੇ ਫੁੱਲ ਮਹਿਕੋਂ ਵਿਰਵੇ ਵੀ ਹੁੰਦੇ ਹੱਨ , ਜਿਨ੍ਹਾਂ ਵਿਚੋਂ ਨਰਗਸ ਦੇ ਫੁੱਲ ਦਾ ਨਾਂ ਦਾ ਵਰਨਣ ਕਰਨਾ ਜਰੂਰੀ ਹੋਵੇ ਗਾ । ਨਰਗਸ ਦਾ ਫੁੱਲ ਸਰਬਤੀ ਰੰਗ ਦਾ ਹੁੰਦਾ ਹੈ ਮਹਿਕ ਪੱਖੋਂ ਵੀ ਕੋਰਾ ਹੀ ਹੁਂਦਾ ਹੈ ਇੱਸ ਤੇ ਭੋਰਾ ਵੀ ਨਹੀ੍ਹ ਬੈਠਦਾ । ਇੱਸ ਦੀ ਆਮ ਆਦਮੀ ਨੂੰ ਕੋਈ ਸਾਰ ਨਹੀਂ ਸਾਰੀ ਉਮਰ ਆਮ ਅਣ ਗੌਲਿਆਂ ਹੀ ਰਹਿੰਦਾ ਹੈ । ਹਾਂ ਇਹ ਕਿਸੇ ਹੁਸੀਨਾਂ ਦੀ ਸਰਬਤੀ ਅੱਖ ਜਿੱਸ ਨੂੰ ਨਰਗਸੀ ਅੱਖ ਕਹਿ ਕੇ ਉਸ ਦੀਆਂ ਸੁੰਦਰ ਅੱਖਾਂ ਦੀ ਤਾਰੀਫ ਜਰੂਰ ਕੀਤੀ ਜਾਂਦੀ ਹੈ ।
ਨਰਗਸ ਦੇ ਫੁੱਲ ਬਾਰੇ ਕਿਸੇ ਸਾਇਰ ਦਾ ਇਹ ਸੇਅਰ ਯਾਦ ਆ ਗਿਆ :-
ਹਜਾਰੋਂ ਸਾਲ ਨਰਗਸ ਅਪਨੀ ਬੇ ਨੂਰੀ ਪੈ ਰੋਤੀ ਹੈ,
ਬੜੀ ਮੁਸਕਲ ਸੇ ਹੋਤਾ ਹੈ ਚਮਨ ਮੇਂ ਦੀਦਾ ਵਰ ਪੈਦਾ ।
( ਅਲਾਮਾ ਇਕਬਾਲ )
ਇੱਕ ਵਾਰ ਇੱਕ ਵਾਰ ਜਦੋਂ ਮੈਂ ਸ੍ਰੀ ਅਮ੍ਰਿਤਸਰ ਕਿਸੇ ਦਫਤਰ ਵਿੱਚ ਨੌਕਰੀ ਕਰਦਾ ਸਾਂ ਮੇਰੇ ਇੱਕ ਖਾਨਦਾਨੀ ਉਚ ਅਧਕਿਾਰੀ ਨੇ ਕਿਸੇ ਉਪਰਲੇ ਅਧਿਕਾਰੀ ਦੀ ਬਦਲੀ ਵੇਲੇ ਕਿਹਾ ਕਿ ਜਾਓ ਕਿੱਧਰੋਂ ਨਰਗਸ ਦੇ ਫੁੱਲਾਂ ਦਾ ਗੁਲ ਦਸਤਾ ਮਿਲੇ ਤਾਂ ਲਿਆਓ ਮੈਂ ਅਪਨੇ ਸੇਵਾ ਮੁਕਤ ਹੋਏ ਅਫਸਰ ਨੂੰ ਵਿਦਾੲਗੀ ਵੇਲੇ ਭੇਟ ਕਰਨਾ ਹੈ । ਪਰ ਬਹੁਤੀ ਭਾਲ ਕਰਨ ਦੇ ਬਾਵਜੂਦ ਨਰਗਸ ਦੇ ਫੁੱਲਾਂ ਦਾ ਗੁਲਦਸਤਾ ਨਹੀਂ ਮਿਲਿਆ । ਵੇਖਣਾ ਤਾਂ ਕਿਤੇ ਰਿਹਾ ਬਹੁਤਿਆਂ ਨੇ ਤਾਂ ਨਰਗਸ ਦੇ ਫੁੱਲ ਦਾ ਨਾਂ ਵੀ ਨਹੀਂ ਸੁਣਿਆ ਹੋਣਾ । ਕੈਕਟਸ ਭਾਵ ਥੋਹਰ ਦੀਆਂ ਅਨੇਕਾਂ ਕਿਸਮਾਂ ਦੇ ਫੁੱਲ ਭਾਵੇਂ ਬਹੁਤ ਦੇਰ ਨਾਲ ਨਿਕਲਦੇ ਹੱਨ ਪਰ ਹੁੰਦੇ ਅਜੀਬ ਕਿਸਮ ਦੇ ਹੁੰਦੇ ਹਨ , ਤੇ ਖੂਬ ਸੂਰਤ ਵੀ ਹੁੰਦੇ ਹਨ ।
ਫੁੱਲ ਕੋਮਲਤਾ ਦਾ ਪ੍ਰਤੀਕ ਵੀ ਹੈ , ਸਾਂਝਾਂ ਦਾ ਵੀ ਮਹਿਕਾਂ ਦਾ ਵੀ ਖੂਬਸੂਰਤੀ ਦਾ ਵੀ ਕੁਰਬਾਨੀ ਦਾ ਵੀ ਤੇ ਪਿਆਰ ਦਾ ਵੀ ਹੋਰ ਵੀ ਬਹੁਤ ਕੁੱਝ ਹੈ ਫੁੱਲ । ਇੱਕ ਕਵਿਤਾ ਫੁੱਲ ਨੂੰ ਸੰਬੋਧਣ ਕਰਦੇ ਹੋਏ ਪਾਠਕਾਂ ਦੇ ਪੇਸ ਹੈ ।
ਫੁੱਲਾ ਸੁਹਣੇ ਫੁੱਲਾ , ਤੇਰਾ ਪਿਆਰ ਅਮੁੱਲਾ ,
ਕਡਿਆਂ ਦੇ ਵਿੱਚ ਘਿਰਿਆ ਤਾਂ ਵੀ ਰਹਿਨੈਂ ਖਿੜਿਆ
ਹੱਟ ਮਹਿਕ ਦੀ ਲਾ ਕੇ ਲੰਘਦੇ ਰਾਹੀ ਕੋਲ ਬੁਲਾ ਕੇ,
ਨਾ ਕੋਈ ਕੀਮਤ ਮੰਗੇਂ ਨਾ ਕਿਸ ਕੋਲੋਂ ਸੰਗੇਂ,
ਸੱਭ ਨੂੰ ਵੰਡੇਂ ਮਹਿਕਾਂ ਸੱਭ ਨੂੰ ਵੰਡੇਂ ਖੁਸੀਆਂ ,
ਜਾਤ ਪਾਤ ਤੋਂ ਉਪਰ ਤੇਰਾ ਪਿਆਰ ਪਵਿੱਤ੍ਰ ।
ਵਿੱਚ ਗੁਲਜਾਰਾਂ ਵੱਸੇਂ ਜੰਗਲ ਵਿੱਚ ਵੀ ਹੱਸੇਂ ,
ਵਾਹ ਤੇਰੀ ਜਿੰਦਗਾਨੀ ,ਵਾਹ ਤੇਰੀ ਕੁਰਬਾਨੀ ,
ਕੋਈ ਪੈਰਾਂ ਹੇਠ ਮਧੋਲੇ ਤਲੀਆਂ ਦੇ ਵਿੱਚ ਮਸਲੇ ,
ਹਿੱਕ ਤੇਰੀ ਵਿੱਚ ਸੂਈ ਜਾਂਵੇ ਕੋਈ ਖਭੋਈ ,
ਬੇਦਰਦਾ ਜਿਹਾ ਹੋਈ ਜਾਵੇ ਹਾਰ ਪ੍ਰੋਈ ,
ਇਹ ਖੁਦ ਗਰਜਾ ਬੰਦਾ ਬੇਦਰਦਾ ਜੇਹਾ ਬੰਦਾ ,
ਤੇਰਾ ਕੋਮਲ ਹਿਰਦਾ ਤੇਰਾ ਸੁਹਲ ਹਿਰਦਾ ,
ਛੇਕੀ ਜਾਂਦਾ ਬੰਦਾ ਤਰਸ ਨਾ ਖਾਂਦਾ ਬੰਦਾ ।
ਤੈਨੂੰ ਭੇਟ ਚੜ੍ਹਾਕੇ ਧਰਮ ਅਸਥਾਨੀਂ ਜਾਕੇ ,
ਇਸਟ ਮਨਾਂਦਾ ਬੰਦਾ , ਖੁਸੀ ਮਨਾਂਦਾ ਬੰਦਾ ।
ਤੇਰੀ ਸਾਨ ਗੁਆ ਕੇ ਮਨ ਪਰਚਾਂਦਾ ਬੰਦਾ ।
ਤਾਂ ਵੀ ਖਿੜਦਾ ਰਹਿਨੈਂ ਖੁਸੀਆਂ ਵੰਡਦਾ ਰਹਿਨੈਂ ,
ਹਿਰਦਾ ਤੇਰਾ ਕੋਮਲ ਕਿੰਨਾ ਸੁਹਲ ਫੁੱਲਾ
ਹਿਰਦਾ ਤੇਰਾ ਖੁਲ੍ਹਾ ਕਦੇ ਨਾ ਖੇੜੇ ਭੁੱਲਾ ।
ਫੁੱਲਾ ਸੁਹਣੇ ਫੁੱਲਾ ਤੇਰਾ ਪਿਆਰ ਅਮੁੱਲਾ ।

ਲੇਖਕ : ਰਵੇਲ ਸਿੰਘ ਇਟਲੀ ਹੋਰ ਲਿਖਤ (ਇਸ ਸਾਇਟ 'ਤੇ): 63
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :5148

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ