ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਦਿਨੋ ਦਿਨ ਵੱਧ ਰਹੀਆਂ ਲਾ ਇਲਾਜ ਬਿਮਾਰੀਆਂ ਦਾ ਮੁੱਖ ਕਾਰਨ ਮਿਲਾਵਟਖੋਰੀ

ਅਜੋਕੇ ਮਿਲਾਵਟ ਭਰੇ ਦੌਰ ਵਿਚ ਕੋਈ ਵੀ ਖ਼ਾਨ ਪੀਣ ਦੀ ਚੀਜ਼ ਬਿਮਾਰੀਆਂ ਤੋਂ ਵਾਂਝੀ ਨਹੀਂ ਅਤੇ ਦਿਨ ਪਰ ਦਿਨ ਵੱਧ ਰਹੇ ਆਵਾਜਾਈ ਦੇ ਸਾਧਨ ਜ਼ਿੰਦਗੀ ਨੰੂ ਚਾਹੇ ਆਰਾਮਦਾਇਕ ਤਾਂ ਬਣਾ ਰਹੇ ਹਨ ਪਰ ਇਨ੍ਹਾਂ ਤੋਂ ਹੋ ਰਿਹਾ ਵਾਤਾਵਰਨ ਪ੍ਰਦੂਸ਼ਿਤ, ਆਲਾ ਦੁਆਲਾ ਸਾਫ਼ ਸਫ਼ਾਈ ਨਾ ਹੋਣ ਕਾਰਨ ਹੋ ਰਹੀ ਗੰਦਗੀ, ਮੈਡੀਕਲ ਸਟੋਰਾਂ ਜਾਂ ਮੁਨਿਆਰੀ ਜਨਰਲ ਸਟੋਰਾਂ ਤੇ ਐਕਸਪਾਈਰੀ ਡੇਟ ਦੇ ਵੇਚੇ ਜਾ ਰਹੀਆਂ ਵਸਤੂਆਂ ਤੋ ਇਲਾਵਾ ਜਿਨ੍ਹਾਂ ਤੋ ਕਈ ਅਣਗਿਣਤ ਤੇ ਲਾਇਲਾਜ ਬਿਮਾਰੀਆਂ ਨਿੱਤ ਨਵੀਆਂ ਜਨਮ ਲੈ ਰਹੀਆਂ ਹਨ ਤੇ ਇਹਨਾਂ ਦੀ ਮਾਰ ਥੱਲੇ ਆ ਕੇ ਮਹਿੰਗੇ ਇਲਾਜਾਂ ਤੋ ਵਹੀਣੋਂ ਘਰਾਂ ਦੇ ਘਰ ਉੱਜੜ ਗਏ।
ਖਾਣ ਪੀਣ ਵਾਲੀਆਂ ਇਹਨਾਂ ਵਸਤੂਆਂ ਨੰੂ ਆਪਣੇ ਫ਼ਾਇਦੇ ਲਈ ਤਿਆਰ ਕਰਨ ਵਾਲੇ ਸਰਕਾਰੀ ਸ਼ੈਅ ਤੇ ਬੇਰੋਕ ਬਣਾਈ ਜਾ ਰਹੇ ਹਨ ਚਾਹੇ ਸਰਕਾਰਾਂ ਵੱਲੋਂ ਲੱਖ ਝੂਠੇ ਉਪਰਾਲੇ ਕਰ ਕੇ ਇਹਨਾਂ ਦੀ ਚੈਕਿੰਗ ਲਈ ਅਦਾਰੇ ਬਣਾਏ ਹੋਏ ਹਨ ਪਰ ਉਨ੍ਹਾਂ ਵੱਲੋਂ ਵੀ ਕਦੇ ਕਦੇ ਥੋੜ੍ਹੀ ਬਹੁਤ ਚੈਕਿੰਗ ਕਰ ਕੇ ਅਖ਼ਬਾਰਾਂ ਵਿਚ ਫ਼ੋਟੋਆਂ ਲਗਵਾ ਕੇ ਖਾਨਾਪੂਰਤੀ ਕਰ ਦਿੱਤੀ ਜਾਂਦੀ ਹੈ ਤੇ ਸਭ ਕੱੁਝ ਜਾਣਦੇ ਹੋਏ ਵੀ ਉਨ੍ਹਾਂ ਨੰੂ ਇਹ ਘਿਣਾਉਣਾ ਅਪਰਾਧ ਕਰਨ ਦੀ ਖੁੱਲ ਹੁੰਦੀ ਜਾ ਰਹੀ ਹੈ ਚਾਹੇ ਸਮਾਜਸੇਵੀ ਸੰਸਥਾਵਾਂ, ਕਲੱਬਾਂ ਵੱਲੋਂ ਸਮੇਂ ਸਮੇਂ ਸਿਰ ਕਈ ਸਰੀਰਕ ਤੰਦਰੁਸਤੀ ਲਈ ਮੈਡੀਕਲ ਕੈਂਪ ਆਯੋਜਿਤ ਕਰਵਾ ਕੇ ਇਹਨਾਂ ਵਸਤੂਆਂ ਤੋ ਪਰਹੇਜ਼ ਕਰਨ ਲਈ ਵੀ ਜਾਗਰੂਕ ਕੀਤਾ ਜਾਂਦਾ ਹੈ ਪਰ ਆਪਣੇ ਆਪ ਉੱਤੇ ਲਾਈਆਂ ਲੱਖਾਂ ਰੋਕਾਂ ਦੇ ਬਾਵਜੂਦ ਵੀ ਆਪਾਂ ਉਨ੍ਹਾਂ ਨੰੂ ਖਾਣ ਪੀਣ ਲਈ ਵੀ ਮਜਬੂਰ ਹੋ ਰਹੇ ਹਾਂ।
ਇਸ ਮਹਿੰਗਾਈ ਭਰੀ ਜ਼ਿੰਦਗੀ ਨੰੂ ਥੋੜ੍ਹਾ ਜਿਹਾ ਸੁਖਾਲਾ ਕਰ ਕੇ ਬਸਰ ਕਰਨ ਲਈ ਕਈ ਕਈ ਘੰਟੇ ਲਗਾਤਾਰ ਕੰਮ ਕਰ ਆਪਣੇ ਘਰ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਘਰ ਤੋਂ ਦੂਰ ਮੁਲਾਜ਼ਮ ਜਾਂ ਹੋਰ ਦੇਸ਼ ਵਿਚ ਜਾਂ ਵਿਦੇਸ਼ ਵਿਚ ਰਹਿਣ ਵਾਲੇ ਮੇਰੇ ਵੀਰਾਂ-ਭੈਣਾਂ ਨੰੂ ਮਜਬੂਰਨ ਹੋਟਲਾਂ, ਰੇੜੀਆਂ ਆਦਿ ਤੇ ਭੋਜਨ ਖਾਣਾ ਤਾਂ ਪੈਂਦਾ ਹੀ ਹੈ ਪਰ ਇਹਨਾਂ ਤੋਂ ਹੋਲੀ ਹੋਲੀ ਹੋ ਰਹੀਆਂ ਘਾਤਕ ਲਾਇਲਾਜ ਬਿਮਾਰੀਆਂ ਕਾਰਨ ਆਪਣੀ ਔਸਤਨ ਉਮਰ ਤੋਂ ਪਹਿਲਾਂ ਹੀ ਮੌਤ ਦੇ ਮੰੂਹ ਵੱਲ ਜਾਣਾ ਪੈ ਰਿਹਾ ਹੈ ਜਾਂ ਅੱਧ ਮਰਿਆਂ ਵਾਂਗ ਜ਼ਿੰਦਗੀ ਨੰੂ ਹਸਪਤਾਲਾਂ ਵਿਚ ਡਾਕਟਰਾਂ ਦੀਆਂ ਮੋਟੀਆਂ ਫ਼ੀਸਾਂ ਅਤੇ ਮਹਿੰਗੀਆਂ ਦਵਾਈਆਂ ਨੰੂ ਖਾ ਕੇ ਮੰਜੇ ਆਸਰੇ ਬਸਰ ਕਰਨਾ ਪੈ ਰਿਹਾ ਹੈ ਜਿਸ ਨਾਲ ਕੱੁਝ ਪਹਿਲਾਂ ਕੀਤੀ ਸਖ਼ਤ ਮਿਹਨਤ ਨਾਲ ਕਮਾਏ ਰੁਪਏ ਤਾਂ ਹਵਾ ਦੇ ਵਰੋਲੇ ਵਾਂਗ ਉੱਡ ਹੀ ਰਹੇ ਹਨ ਆਸਾਂ ਤੇ ਰੀਝਾਂ ਨਾਲ ਉਸਾਰੇ ਰੈਣ ਬਸੇਰੇ ਵੀ ਬਿਮਾਰੀਆਂ ਦੇ ਲੇਖੇ ਲੱਗ ਰਹੇ ਹਨ।
ਨਿੱਕੇ ਨਿੱਕੇ ਉਮਰ ਦੇ ਬੱਚਿਆਂ ਜਿਨ੍ਹਾਂ ਅਜੇ ਤੁਰਨਾ ਵੀ ਨਹੀਂ ਸਿੱਖਿਆ ਉਨ੍ਹਾਂ ਮਾਸੂਮਾਂ ਨੂੰ ਵੀ ਭਿਆਨਕ ਰੋਗਾਂ ਨੇ ਘੇਰ ਲਿਆ ਹੈ ਇਹਨਾਂ ਬਿਮਾਰੀਆਂ ਦਾ ਕੋਈ ਸਾਰਥਿਕ ਹੱਲ ਕਰਨ ਬਾਰੇ ਕੋਈ ਸਰਕਾਰਾਂ ਚਿੰਤਤ ਨਹੀਂ ਬਸ ਉਨ੍ਹਾਂ ਨੂੰ ਸਿਰਫ਼ ਚਿੰਤਾ ਹੈ ਆਪਣੀ ਵੋਟਿੰਗ ਬੈਂਕ ਨੂੰ ਵਧਾਉਣ ਦੀ ਤੇ ਆਪਣੇ ਐਸੋ ਆਰਾਮ ਦੀ ਜੇਕਰ ਇਹਨਾਂ ਲੀਡਰਾਂ ਨੂੰ ਜਾਂ ਉੱਚੇ ਰਸੂਖ਼ ਵਾਲੇ ਲੋਕਾਂ ਦਾ ਜਾਨਵਰ ਵੀ ਬਿਮਾਰ ਹੋ ਜਾਵੇ ਤਾਂ ਉਨ੍ਹਾਂ ਨੂੰ ਵੀ ਇਲਾਜ ਦੀ ਵੀ. ਆਈ. ਪੀ. ਸਹੂਲਤਾਂ ਪ੍ਰਾਪਤ ਹੁੰਦੀਆਂ ਹਨ ਇਹਨਾਂ ਆਰਥਿਕ ਪੱਖੋਂ ਤਕੜੇ ਲੋਕਾਂ ਨੂੰ ਤਾਂ ਬਿਮਾਰ ਹੋਏ ਬੰਦੇ ਦਾ ਪਤਾ ਲੈਣ ਜਾਣ ਵੇਲੇ ਵੀ ਇੱਕ ਪਾਰਟੀ ਦੇ ਮਾਹੌਲ ਵਾਂਗਰਾਂ ਲੱਗਦਾ।
ਪਰ ਜੇਕਰ ਗ਼ਰੀਬ ਤੇ ਮੱਧ ਵਰਗੀਏ ਪਰਿਵਾਰਾਂ ਦੇ ਲੋਕਾਂ ਵਿਚ ਕੋਈ ਬਿਮਾਰ ਹੋ ਜਾਵੇ ਤਾਂ ਕਈ ਦਿਨ ਰੋਟੀ ਤਾਂ ਦੂਰ ਕੀ ਨਸੀਬ ਹੋਣੀ, ਵੱਡੇ ਮਹਿੰਗੇ ਹਸਪਤਾਲਾਂ ਦੇ ਇਲਾਜਾਂ ਦਾ ਖਰਚਾ ਨਾ ਚੱਲਦੇ ਹੋਏ ਜੇਕਰ ਮਰੀਜ਼ ਆਪਣੀ ਹੈਸੀਅਤ ਮੁਤਾਬਿਕ ਕਿਸੇ ਸਰਕਾਰੀ ਹਸਪਤਾਲ ਵਿਚ ਦਾਖਲ ਹੋ ਇਲਾਜ ਕਰਵਾਉਣਾ ਚਾਹੇ ਤਾਂ ਸਿਹਤ ਪੱਖੋਂ ਪ੍ਰਾਪਤ ਸਹੂਲਤਾਂ ਨੂੰ ਪ੍ਰਾਪਤ ਕਰਨ ਲਈ ਵੀ ਸਰਕਾਰੀ ਜਾਂ ਬੀਮਾ ਕਰਮਚਾਰੀਆਂ ਦੇ ਚੱਕਰ ਤੇ ਚੱਕਰ ਕੱਟਣੇ ਪੈਂਦੇ ਹਨ ਅਤੇ ਆਪਣਾ ਸਭ ਕੱੁਝ ਗਿਰਵੀ ਰੱਖ ਕੇ ਉਧਾਰ ਲੈਣ ਤੱਕ ਦੇ ਬਾਵਜੂਦ ਵੀ ਦਾਖਲ ਮਰੀਜ਼ ਅੰਤਿਮ ਸਾਹਾਂ ਵੀ ਲੈ ਚੁੱਕਾ ਹੁੰਦਾ ਹੈ।
ਜਦੋਂ ਦਾਸ ਦੀ ਨੇ ਇਸ ਵਿਸ਼ੇ ਤੇ ਕਈ ਸੱਜਣਾਂ ਨਾਲ ਵਿਚਾਰ ਚਰਚਾ ਕੀਤੀ ਤਾਂ ਮੇਰੇ ਸਾਹਮਣੇ ਇੱਕ ਤੱਥ ਸਾਹਮਣੇ ਆਇਆ ਕਿ ਭਾਰਤ ਦੇਸ਼ ਵਿਚ ਬਿਮਾਰੀਆਂ ਦੀ ਜੜ੍ਹ ਮਿਲਾਵਟਖੌਰੀ ਨੰੂ ਰੋਕਣ ਦੇ ਅਤੇ ਸਿਹਤ ਸੰਭਾਲ ਲਈ ਜੋ ਵੀ ਪ੍ਰਬੰਧ ਹਨ ਉਹ ਸਿਰਫ਼ ਗੱਲਾਂ ਤੱਕ ਹੀ ਸਿਮਤ ਹਨ ਇਹਨਾਂ ਨੂੰ ਅਸਲ ਰੂਪ ਵਿਚ ਸਰਕਾਰਾਂ ਵੱਲੋਂ ਕਦੇ ਵੀ ਸਖਤੀ ਨਾਲ ਅਸੂਲਨ ਲਾਗੂ ਨਹੀਂ ਕੀਤਾ ਗਿਆ । ਸੱਚ ਹੀ ਤਾਂ ਹੈ ਕਿ ਮੇਰਾ ਭਾਰਤ ਦੇਸ਼ ਚਾਹੇ ਵਿੱਦਿਅਕ ਅਤੇ ਵਿਗਿਆਨਕ ਖੋਜਾਂ ਪੱਖੋਂ ਚਾਹੇ ਲੱਖਾਂ ਮਲਾਂ ਮਾਰ ਰਿਹਾ ਹੋਵੇ ਪਰ ਇਸ ਦੀ ਸਰਕਾਰਾਂ ਅਜੇ ਵੀ ਅਨਪੜ੍ਹ ਹਨ ਲੋੜ ਹੈ ਸਰਕਾਰਾਂ ਨੰੂ ਸਮਾਜ ਦੇ ਸੇਵਾ ਦੀ ਵਿੱਦਿਆ ਪ੍ਰਾਪਤ ਕਰਨ ਦੀ ਅਤੇ ਮਿਲਾਵਟ ਖੋਰੀ ਨੰੂ ਖ਼ਤਮ ਕਰਨ ਲਈ ਹੰਭਲਾ ਮਾਰਨ ਦੀ ਤਾਂ ਕਿ ਅਮੀਰ ਭਾਰਤ ਦੇਸ਼ ਦੀ ਗ਼ਰੀਬ ਜਨਤਾ ਦੀ ਸਿਹਤ ਨੰੂ ਪਹਿਲ ਦੇ ਆਧਾਰ ਤੇ ਤੰਦਰੁਸਤ ਰੱਖਣ ਦੀ।

ਲੇਖਕ : ਹਰਮਿੰਦਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 59
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2178
ਲੇਖਕ ਬਾਰੇ
ਆਪ ਜੀ ਪੰਜਾਬੀ ਦੀ ਸੇਵਾ ਪੂਰੇ ਦਿਲੋ ਅਤੇ ਤਨੋ ਕਰ ਰਹੇ ਹਨ। ਆਪ ਜੀ ਦੀਆਂ ਕੁੱਝ ਕੁ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆ ਨੇ ਜਿਨ੍ਹਾਂ ਨੇ ਕਾਫੀ ਨਾਂ ਖਟਿਆਂ ਹੈ। ਇਸ ਤੋ ਇਲਾਵਾ ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ