ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪੱਕੀ ਵੇਖ ਕੇ, ਕੱਚੀ ਨਹੀਂ ਢਾਈ ਦੀ

ਪਿਛਲੇ ਦਿਨੀਂ ਕੋਕ ਸਟੂਡੀਉ ਚੈਨਲ ਨੇ ਗੁਰਦਾਸ ਮਾਨ ਅਤੇ ਦਿਲਜੀਤ ਦੀ ਆਵਾਜ਼ ਵਿੱਚ ਗਾਣਾ ਰਿਕਾਰਡ ਕੀਤਾ। ਗਾਣੇ ਦੇ ਬੋਲ ਸਨ ‘ਕੀ ਬਣੂ ਦੁਨੀਆਂ ਦਾ' ਜੋ ਕਿ ਪਹਿਲਾਂ ਵੀ ਗੁਰਦਾਸ ਮਾਨ ਜੀ ਰਿਕਾਰਡ ਕਰਕੇ ਗਾ ਚੁੱਕੇ ਹਨ। ਕੋਕ ਸਟੂਡੀਉ ਨੇ ਇਸ ਗਾਣੇ ਨੂੰ ਨਵੇਂ ਰੰਗ ਰੂਪ ਵਿੱਚ ਪੇਸ਼ ਕੀਤਾ ਅਤੇ ਇਸ ਦੀ ਵੀਡੀਓ ਵੀ ਦਿਲ ਖਿੱਚਵੀਂ ਤਿਆਰ ਕੀਤੀ। ਮੈਂ ਨਿੱਜੀ ਤੌਰ ਤੇ ਬਹੁਤ ਵੱਡਾ ਪਸੰਸ਼ਕ ਹਾਂ ਕੋਕ ਸਟੂਡੀਓ ਦੀ ਸੰਗੀਤਕ ਅਤੇ ਵੀਡੀਓ ਫ਼ਿਲਮਾਂਕਣ ਕਰਨ ਵਾਲੀ ਟੀਮ ਦਾ। ਜਿੰਨ੍ਹਾਂ ਦੁਆਰਾ ਇਕ ਕਮਰੇ ਵਿੱਚ ਕਮਾਲ ਦੀ ਕਲਾ ਨਾਲ ਗਾਇਕਾਂ ਅਤੇ ਸਾਜਕਾਰਾਂ ਨੂੰ ਦਿਖਾਇਆ ਜਾਂਦਾ ਅਤੇ ਜਿਸ ਤਰ੍ਹਾਂ ਨਾਲ ਇਹਨਾਂ ਕਲਾਕਾਰਾਂ ਤੇ ਸਾਜਕਾਰਾਂ ਦੇ ਹਾਵ-ਭਾਵ ਕੈਮਰੇ ਵਿੱਚ ਕੈਦ ਕੀਤੇ ਜਾਂਦੇ ਹਨ, ਉਹ ਕਾਬਲੇ-ਤਾਰੀਫ਼ ਹਨ। ਇਹ ਗਾਣਾ ਪਹਿਲਾਂ ਵੀ ਬਹੁਤ ਵਾਰ ਸੁਣਿਆ ਸੀ, ਪਰ ਉਦੋਂ ਮੈਂ ਐਨੀ ਗੌਰ ਨਾਲ ਨਹੀਂ ਸੀ ਸੁਣਿਆ ਤੇ ਨਾ ਹੀ ਕਦੇ ਐਨਾ ਸੋਚਣ ਲਈ ਮਜਬੂਰ ਹੋਇਆ ਸੀ ਜਿੰਨ੍ਹਾਂ ਕਿ ਇਸ ਵਾਰ ਹੋਇਆ। ਜਦ ਇਸ ਵਾਰ ਇਹ ਗਾਣਾ ਸੁਣਿਆ ਤਾਂ ਇਸ ਵਿਚਲੀ ਇੱਕ ਸਤਰ ਨੇ ਮੈਨੂੰ ਸੋਚਣ ਲਈ ਮਜਬÈਰ ਕਰ ਦਿੱਤਾ। ਉਹ ਸਤਰ ਸੀ ‘‘ਹਰ ਬੋਲੀ ਸਿੱਖੋ, ਸਿੱਖਣੀ ਵੀ ਚਾਹੀਦੀ, ਪਰ ਕੱਚੀ ਵੇਖ ਕੇ ਪੱਕੀ ਨਹੀ ਢਾਈ ਦੀ।'' ਜਦ ਮੈਂ ਇਸ ਸਤਰ ਬਾਰੇ ਸੋਚਿਆ ਤਾਂ ਮੈਨੂੰ ਇਹ ਸਤਰ ਆਪਣੇ ਆਪ ਵਿੱਚ ਸੰਪੂਰਨ ਲੱਗੀ। ਇਸ ਸਤਰ ਵਿੱਚ ਮਾਡਰਨ-ਰੈਸ਼ਨਲ ਤੱਥ ਵੀ , ਕਿ ਇਨਸਾਨ ਨੂੰ ਹਰ ਤਰ੍ਹਾਂ ਦੀ ਬੋਲੀ ਸਿੱਖਣੀ ਜਰੂਰ ਚਾਹੀਦੀ ਭਾਂਵੇ ਉਹ ਅੰਗਰੇਜ਼ੀ ਹੋਵੇ ਜਾਂ ਕੋਈ ਹੋਰ ਭਾਸ਼ਾ ਹੋਵੇ। ਕਿਉਂਕਿ ਉਹ ਤੁਹਾਡੇ ਗਿਆਨ ਵਿੱਚ ਵਾਧਾ ਕਰਦੀ , ਤੁਹਾਡੇ ਲਈ ਅਗਾਂਹਵਧੂ ਮੌਕੇ ਪਦਾਨ ਕਰਦੀ ਅਤੇ ਬਹੁਤ ਸਾਰੇ ਫਾਇਦੇ ਪਹੁੰਚਾਉਂਦੀ । ਇਸ ਸਤਰ ਵਿੱਚ ਦਰਸਾਇਆ ਗਿਆ ਕਿ ਕਿਸ ਤਰ੍ਹਾਂ ਸਾਨੂੰ ਆਪਣੇ ਸੱਭਿਆਚਾਰ ਨੂੰ ਬਚਾਉਣ ਦੀ ਲੋੜ । ਇੱਥੇ ਮੇਰਾ ਸੱਭਿਆਚਾਰ ਨੂੰ ਬਚਾਉਣ ਦਾ ਇਹ ਮਤਲਬ ਨਹੀਂ ਕਿ ਜੋ ਉਸ ਨੂੰ ਸੰਭਾਲਿਆ ਜਾਵੇ, ਸਗੋਂ ਸੰਭਾਲਣ ਦੇ ਨਾਲ-ਨਾਲ ਇਸਦਾ ਵਿਕਾਸ ਵੀ ਕੀਤਾ ਜਾਵੇ। ਵਿਕਾਸ ਤੋਂ ਭਾਵ ਕਿ ਇਸ ਤਰ੍ਹਾਂ ਦੇ ਹਾਲਾਤ ਬਣਾਏ ਜਾਣ ਕਿ ਕਿਸੇ ਵੀ ਪੰਜਾਬੀ ਨੂੰ ਪੰਜਾਬੀ ਬੋਲਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਸ਼ਰਮਿੰਦਗੀ ਜਾਂ ਹੀਣ-ਭਾਵਨਾ ਮਹਿਸÈਸ ਨਾ ਹੋਵੇ।
ਅੱਜਕੱਲ੍ਹ ਦੇ ਪੰਜਾਬੀ ਸਮਾਜ ਵਿੱਚ ਤਰਾਸਦੀ ਦੀ ਗੱਲ ਇਹ ਕਿ ਬਹੁਤ ਸਾਰੇ ਨੌਜਵਾਨਾਂ ਨੂੰ ਇਹਨਾਂ ਸਤਰਾਂ ਦਾ ਮਤਲਬ ਵੀ ਪਤਾ ਨਹੀਂ ਹੋਣਾ। ਜੇ ਪਤਾ ਵੀ ਹੋਵੇਗਾ ਤਾਂ ਬਹੁਤਿਆਂ ਠੰਡੇ ਦਿਮਾਗ ਨਾਲ ਵਿਚਾਰ ਨਹੀਂ ਕੀਤਾ ਹੋਣਾ ਕਿ ਗੀਤਕਾਰ ਕਹਿਣਾ ਕੀ ਚਾਹ ਰਿਹਾ । ਬਹੁਤਿਆਂ ਨੇ ਤਾਂ ਸਿਰਫ਼ ਸੰਗੀਤ ਤੇ ਭੰਗੜਾ ਜਾਂ ਠੁਮਕੇ ਲਾ ਕੇ ਮਨ ਪਰਚਾ ਲਿਆ ਹੋਣਾਂ ਜਾਂ ਵੱਧ ਤੋਂ ਵੱਧ ਆਪਣੇ ਮੋਬਾਇਲਾਂ ਤੇ ਕਾਲਰ ਟੀੳੂਨਾਂ ਲਵਾ ਲਈਆਂ ਹੋਣੀਆਂ। ਅੱਜਕੱਲ੍ਹ ਦਾ ਨੌਜਵਾਨ ਤਬਕਾ ਆਪਣੇ ਸੱਭਿਆਚਾਰ ਲਈ ਬਸ ਐਨੀਂ ਕੁ ਜ਼ਿੰਮੇਵਾਰੀ ਮਹਿਸੂਸ ਕਰਦਾ ।
ਇਹਨਾਂ ਸਤਰਾਂ ਵਿੱਚ ਗੁਰਦਾਸ ਮਾਨ ਜੀ ਨੇ ਜ਼ੋਰ ਦੇ ਕੇ ਆਖਿਆ ਕਿ ‘ਪੱਕੀ ਦੇਖ ਕੇ ਕੱਚੀ ਨਹੀਂ ਢਾਈ ਦੀ'। ਜਿੱਥੋਂ ਤੱਕ ਮੇਰੀ ਸਮਝ ਕਿ ਉਹ ਕਹਿ ਰਹੇ ਨੇ ਕਿ ਸਾਨੂੰ ਅੰਗਰੇਜ਼ੀ, ਫੈਂਚ, ਸਪੈਨਿਸ਼ ਆਦਿ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਨੇ, ਪਰ ਇਸਦੇ ਨਾਲ ਸਾਨੂੰ ਆਪਣੀ ਮਾਂ ਬੋਲੀ ਨੂੰ ਵੀ ਨਹੀ ਵਿਸਾਰਨਾ ਚਾਹੀਦਾ। ਜਦ ਅਸੀ ਬਾਕੀ ਭਾਸ਼ਾਵਾਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਤੇ ਸਭ ਤੋਂ ਵੱਧ ਅਸਰ ਅੰਗਰੇਜ਼ੀ ਭਾਸ਼ਾ ਦਾ ਹੀ । ਭਾਸ਼ਾ ਦੇ ਨਾਲ ਹੀ ਯੂਰਪੀ ਸੱਭਿਆਚਾਰ ਨੇ ਵੀ ਸਾਡੇ ਸੱਭਿਆਚਾਰ ਨੂੰ ਬਹੁਤ ਪਭਾਵਿਤ ਕੀਤਾ । ਮੈਂ ਯੂਰਪੀ ਸੱਭਿਆਚਾਰ ਦਾ ਵਿਰੋਧੀ ਨਹੀ ਹਾਂ, ਮੈਂ ਖੁਦ ਬਹੁਤ ਸਾਰੀਆਂ ਵਿਦੇਸ਼ੀ ਕਦਰਾਂ-ਕੀਮਤਾਂ ਨੂੰ ਨਕਲ ਕਰਦਾ ਹਾਂ ਤੇ ਕਈ ਕਦਰਾਂ-ਕੀਮਤਾਂ ਸਾਡੀਆਂ ਕਦਰਾਂ-ਕੀਮਤਾਂ ਤੋਂ ਵਧੀਆ ਹਨ। ਪਰ ਦੁਖਦਾਈ ਗੱਲ ਇਹ ਕਿ ਅਸੀ ਇਹਨਾਂ ਜਰੂਰੀ ਕਦਰਾਂ-ਕੀਮਤਾਂ ਦਾ ਦੁਰ-ਉਪਯੋਗ ਕਰਨ ਦੇ ਨਾਲ ਇਹਨਾਂ ਵਿੱਚ ਇਸ ਤਰ੍ਹਾਂ ਵਹਿ ਗਏ ਹਾਂ ਕਿ ਸਾਨੂੰ ਅਹਿਸਾਸ ਹੀ ਨਹੀ ਹੁੰਦਾ ਕਿ ਅਸੀ ਆਪਣੇ ਮੂਲ ਸੱਭਿਆਚਾਰ ਨਾਲੋਂ ਟੁੱਟ ਰਹੇ ਹਾਂ। ਤੁਹਾਡੇ ਸਾਹਮਣੇ ਕੁਝ ਕੁ ਉਦਹਾਰਨਾਂ ਪੇਸ਼ ਕਰਨੀਆਂ ਚਾਹਵਾਂਗਾ। ਸਾਨੂੰ ਕਾਲਜਾਂ-ਯੂਨੀਵਰਸਿਟੀਆਂ ਵਿੱਚ ਆਪਣੇ ਦੋਸਤਾਂ ਨੂੰ ਇਹ ਦੱਸਦਿਆਂ ਸ਼ਰਮਿੰਦਗੀ ਮਹਿਸੂਸ ਹੁੰਦੀ ਕਿ ਅਸੀ ਸਮੋਸਾ ਖਾ ਕੇ ਆ ਰਹੇ ਹਾਂ ਅਤੇ ਇਹ ਦੱਸਦਿਆਂ ਮਾਣ ਮਹਿਸੂਸ ਹੁੰਦਾ ਕਿ ਅਸੀ ਮੈਕ-ਡੀ ਜਾਂ ਕੇ.ਐਫ.ਸੀ ਤੋਂ ਕੁਝ ਖਾ ਕੇ ਆ ਰਹੇ ਹਾਂ। ਸਾਡੇ ਸਮਾਜ ਵਿੱਚ ਜਿਸਨੂੰ ਬਹੁਤ ਵਧੀਆ ਅੰਗਰੇਜ਼ੀ ਬੋਲਣੀ ਆਉਂਦੀ ਉਸਨੂੰ ਬਹੁਤ ਹੁਸ਼ਿਆਰ ਸਮਝਿਆ ਜਾਂਦਾ । ਇਸ ਤਰ੍ਹਾਂ ਦੀਆਂ ਅਣਗਿਣਤ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ। ਮੈਂ ਪੁੱਛਣਾ ਚਹੁੰਦਾ ਹਾਂ ਨੌਜਵਾਨਾਂ ਨੂੰ ਕਿਉਂ ਉਹ ਬਿਨ੍ਹਾਂ ਸੋਚੇ ਸਮਝੇ ਅੰਨ੍ਹੀ ਦੌੜ ਵਿੱਚ ਲੱਗੇ ਹੋਏ ਹਨ ਅਤੇ ਇਸ ਦੌੜ ਦੀ ਕੀਮਤ ਵੀ ਉਹ ਆਪਣੇ ਸੱਭਿਆਚਾਰ ਦੀ ਨਿਖੇਧੀ ਅਤੇ ਉਸਨੂੰ ਦਰਕਾਰ ਕੇ ਕਾ ਰਹੇ ਹਨ। ਇੱਥੇ ਮੈਂ ਜਪਾਨ ਦੇ ਲੋਕਾਂ ਦੀ ਉਦਾਹਰਨ ਦੇਣਾ ਚਾਹਵਾਂਗਾ ਜੋ ਅੰਗਰੇਜ਼ੀ ਨਾਲੋਂ ਆਪਣੀ ਭਾਸ਼ਾ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਉਹਨਾਂ ਦਾ ਮੰਨਣਾ ਕਿ ਸਾਡਾ ਸੱਭਿਆਚਾਰ ਅੰਗਰੇਜ਼ੀ ਸੱਭਿਆਚਾਰ ਨਾਲੋਂ ਕਿਤੇ ਵਧੀਆ ਹੈ ਅਤੇ ਉਹ ਕਹਿੰਦੇ ਹਨ ਕਿ ਅਸੀ ਨਹੀਂ ਉਹ ਸੱਭਿਆਚਾਰ ਨੂੰ ਅਪਨਾਉਣਾ ਜਿੰਨ੍ਹਾਂ ਸਾਨੂੰ ਸਦੀਆਂ ਤੱਕ ਗੁਲਾਮ ਬਣਾਈ ਰੱਖਿਆ। ਹੁਣ ਪੁੱਛਣ ਵਾਲਾ ਹੋਵੇ ਕਿ ਇਸ ਤਰ੍ਹਾਂ ਦੇ ਨਜ਼ਰੀਏ ਨਾਲ ਉਹਨਾਂ ਦੀ ਕਿਹੜੀ ਤਰੱਕੀ ਰੁਕ ਗਈ, ਸਗੋਂ ਜਪਾਨ ਅੱਜ ਸ਼ਕਤੀਸ਼ਾਲੀ ਦੇਸ਼ਾਂ ਵਿੱਚੋਂ ਇੱਕ ਗਿਣਿਆ ਜਾਂਦਾ । ਸਫਾਈ ਦੇ ਨਿਯਮਾਂ ਦੀ ਪਾਲਣਾ ਕਰਨ ਵਿੱਚ ਜਪਾਨੀਆਂ ਦਾ ਕੋਈ ਸਾਨੀ ਨਹੀਂ, ਪਰ ਸਾਡਾ ਸਮਾਜ ਬਿਲਕੁਲ ਇਸਦੇ ਉਲਟ ਜਾ ਰਿਹਾ । ਇੱਥੋਂ ਤੱਕ ਪੰਜਾਬੀ ਵਿਸ਼ਾ ਪੜ੍ਹਨ ਵਾਲੇ ਵਿਦਿਆਰਥੀ ਵੀ ਪੰਜਾਬੀ ਦੀ ਜਗ੍ਹਾ ਅੰਗਰੇਜ਼ੀ ਵਿੱਚ ਦਸਤਖ਼ਤ ਕਰਨ ਨੂੰ ਤਰਜੀਹ ਦਿੰਦੇ ਹਨ। ਜਿਵੇਂ ਅਸੀ ਸੋਚ ਹੀ ਲਿਆ ਹੋਵੇ ਕਿ ਕੱਚੀ ਤੋਂ ਪੱਕੀ ਬਣੇ ਭਾਂਵੇ ਨਾ ਬਣੇ, ਪਰ ਕੱਚੀ ਨੂੰ ਅਸੀ ਨੀਹੋਂ ਹੀ ਉਖਾੜ ਦੇਣਾ । ਕਿਉਂਕਿ ਇਸ ਕੱਚੀ ਨੀਂਹ ਤੋਂ ਸਾਨੂੰ ਸ਼ਰਮ ਮਹਿਸੂਸ ਹੁੰਦੀ । ਓ ਭਲਿਓ ਲੋਕੋ ! ਇਸੇ ਸੱਭਿਆਚਾਰ ਕਰਕੇ ਤਾਂ ਸਾਡੀ ਪਹਿਚਾਣ , ਪਰ ਅਸੀ ਆਪਣੀ ਪਹਿਚਾਣ ਖ਼ਤਮ ਕਰਨ ਤੇ ਲੱਗੇ ਹੋਏ ਹਾਂ।
ਸੋ, ਮੇਰਾ ਇਹ ਲੇਖ ਲਿਖਣ ਦਾ ਇਹੋ ਮਕਸਦ ਕਿ ਸਾਨੂੰ ਪੰਜਾਬੀ ਹੋਣ ਦਾ ਅਤੇ ਪੰਜਾਬੀ ਬੋਲਣ ਦਾ ਮਾਣ ਮਹਿਸੂਸ ਹੋਣਾ ਚਾਹੀਦਾ ਨਾ ਕਿ ਸ਼ਰਮਿੰਦਗੀ। ਜੇਕਰ ਤੁਸੀ ਵਧੀਆ ਪੰਜਾਬੀ ਦੇ ਨਾਲ-ਨਾਲ ਵਧੀਆ ਅੰਗਰੇਜ਼ੀ ਵੀ ਬੋਲਣਾ ਜਾਣਦੇ ਹੋਂ ਤਾਂ ਇਹ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਸਹਾਈ ਹੋ ਸਕਦਾ । ਅੰਤ ਮੈਂ ਇਹੀ ਕਹਿਣਾ ਚਾਹਾਂਗਾ ਕਿ ਹੋਰ ਭਾਸ਼ਾਵਾਂ ਸਿੱਖਣ ਦੇ ਨਾਲ-ਨਾਲ ਆਪਣੀ ਮਾਤ-ਭਾਸ਼ਾ ਅਤੇ ਸੱਭਿਆਚਾਰ ਦਾ ਬਣਦਾ ਸਤਿਕਾਰ ਜਰੂਰ ਕਰਨਾ ਚਾਹੀਦਾ ।

ਲੇਖਕ : ਹਰਜੀਤ ਸਿੰਘ 'ਭੰਗਚੜੀ' ਹੋਰ ਲਿਖਤ (ਇਸ ਸਾਇਟ 'ਤੇ): 1
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :938

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ