ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕੁਦਰਤ ਦੇ ਸੁਹੱਪਣ ਅਤੇ ਸੈਰ ਸਪਾਟਾ

ਮੌਸਮ ਬਦਲ ਚੁਕਾ ਹੈ ਗਰਮੀ ਦੀ ਰੁੱਤ ਆਪਣੇ ਪੂਰੇ ਜੋਬਨ ਤੇ ਪਹੁੰਚ ਚੁੱਕੀ ਹੈ ਜਿੱਥੇ ਹੁਣ ਬਾਜ਼ਾਰਾਂ ਵਿਚ ਰੌਣਕ ਘੱਟ ਗਈ ਹੈ ਤੇ ਲੋਕ ਪੱਖਿਆਂ ਜਾਂ ਕਿਸੇ ਸੰਘਣੀ ਛਾਂ ਥੱਲੇ ਬਹਿ ਕੇ ਆਪਣੇ ਸਮਾਂ ਗੁਜ਼ਾਰ ਰਹੇ ਨੇ ਇਹਨਾਂ ਹੀ ਨਹੀਂ ਜਾਨਵਰ ਵੀ ਗਰਮੀ ਤੋ ਬਚਨ ਲਈ ਛਾਂ ਤੇ ਪਾਣੀ ਦੀ ਭਾਲ ਕਰਦੇ ਆਮ ਨਜ਼ਰ ਆ ਰਹੇ ਹਨ। ਇਸ ਤੋ ਇਲਾਵਾ ਹੁਣ ਸਕੂਲਾਂ ਅਤੇ ਕਾਲਜ ਦੇ ਵਿਦਿਆਰਥੀਆਂ ਦੀਆਂ ਵੀ ਛੱੁਟੀਆਂ ਸ਼ੁਰੂ ਹੋਣ ਹੀ ਵਾਲੀਆਂ ਨੇ ਇਸੇ ਕਰ ਕੇ ਗਰਮੀ ਤੋ ਥੋੜੀ ਜਿਹੀ ਰਾਹਤ ਲਈ ਪਹਾੜਾਂ ਜਾਂ ਕਿਸੇ ਹੋਰ ਘੁੰਮਣ ਫਿਰਨ ਵਾਲੇ ਅਸਥਾਨਾਂ ਤੇ ਜਾਣ ਦੇ ਪ੍ਰੋਗਰਾਮ ਵੀ ਉਲੀਕਣੇ ਵੀ ਹੁਣ ਸ਼ੁਰੂ ਹੋ ਗਏ ਹਨ। ਜੇ ਮੇਰੇ ਦੋਸਤੋ ਇਸ ਲੇਖ ਦੇ ਅਸਲ ਮੁੱਦੇ ਤੇ ਆਵਾਂ ਤਾਂ ਇਹਨਾਂ ਟੂਰਾਂ ਦੇ ਦੌਰਾਨ ਕੱੁਝ ਗੱਲਾਂ ਧਿਆਨ ਦੇਣ ਯੋਗ ਵੀ ਹਨ ਜਿਸ ਨਾਲ ਕੁਦਰਤ ਨਾਲ ਪਿਆਰ ਦਾ ਸਬੂਤ ਦਿੱਤਾ ਜਾ ਸਕੇ ਪਰ ਜੇ ਇਨਾਂ ਨੂੰ ਅਣਗੌਲਿਆ ਕਰੀਏ ਤਾਂ ਅਚਨਚੇਤ ਹੀ ਪਤਾ ਨਹੀਂ ਵਾਤਾਵਰਨ ਨੂੰ ਆਪਾਂ ਖ਼ੁਦ ਗੰਧਲਾ ਕਰ ਕੇ ਕੁਦਰਤ ਦੇ ਗੁਨਾਹਗਾਰ ਬਣਾਂਗੇ ਤੇ ਅਣਗਿਣਤ ਬਿਮਾਰੀਆਂ ਨੂੰ ਸੱਦਾ ਦੇਵਾਂਗੇ। ਇੱਕ ਮਿਸਾਲ ਸਾਂਝੀ ਕਰਾਂ ਤਾਂ ਬੀਤੇ ਸਾਲਾਂ ਦੌਰਾਨ ਉੱਤਰਾਖੰਡ ਵਿਚ ਆਏ ਭੁਚਾਲ ਲਈ ਵੀ ਅਸੀਂ ਹੀ ਜ਼ਿੰਮੇਵਾਰ ਹਾਂ? ਕਈ ਲੋਕਾਂ ਦਾ ਜਵਾਬ ਹੋਵੇਗਾ ਕਿ “ਨਹੀਂ ਅਸੀਂ ਕਿਉਂ!“ ਫਿਰ ਜੇ ਅਗਲਾ ਸਵਾਲ ਪੁੱਛਿਆ ਜਾਵੇ ਕਿ ਅਸੀਂ ਕਿਸੇ ਤੀਰਥ ਜਾਂ ਘੁੰਮਣ ਲਈ ਜਾਂਦੇ ਹੋਏ ਪਲਾਸਟਿਕ ਦੀ ਬੋਤਲ ਜਾ ਲਿਫ਼ਾਫ਼ੇ ਨਹੀਂ ਵਰਤਦੇ? ਤਾਂ ਸਾਡਾ ਜਵਾਬ ਹੋਵੇਗਾ ਕੇ “ ਹਾਂ ਵਰਤੀਆਂ ਹਨ “ ਤੀਸਰਾ ਤੇ ਆਖ਼ਰੀ ਸਵਾਲ ਕੀ ਅਸੀਂ ਵਰਤਣ ਤੋ ਬਾਅਦ ਉਸ ਨੰੂ ਕੁੜੇ ਵਾਲੇ ਡੱਬੇ ਵਿਚ ਸੁੱਟੀਆਂ ਹਨ ਤਾਂ ਸਾਡਾ ਜਵਾਬ ਹੋਵੇਗਾ “ਨਹੀਂ ਅਸੀਂ ਤਾਂ ਐਵੇਂ ਸੜਕ ਜਾਂ ਨਦੀ ਵਿਚ ਸੁੱਟ ਦਿੱਤੀਆਂ ਸਨ“ ਸ਼ਾਇਦ ਇਹ ਸਾਰੇ ਜਵਾਬ ਦਿਲੋਂ ਸਹੀ ਇੰਜ ਹੀ ਨਿਕਲਦੇ ਹੋਣਗੇ ਊਤੋ ਚਾਹੇ ਜੋ ਮਰਜ਼ੀ ਕਹੀਏ।
ਇਸ ਦਾ ਮਤਲਬ ਤਾਂ ਇਹ ਹੋਇਆ ਕਿ ਉੱਤਰਾਖੰਡ ਵਿਚ ਆਈ ਉਦੋਂ ਕੁਦਰਤੀ ਆਫ਼ਤ ਦੇ ਅਸੀਂ ਬਰਾਬਰ ਦੇ ਹੱਕਦਾਰ ਹਾਂ ਜੇ ਵਿਸਥਾਰ ਪੂਰਵਕ ਦਸਾਂ ਤਾਂ ਇਹ ਸਥਾਨ ਭਾਗੀਰਥ ਅਲਕ ਨੰਦਾ ਗੰਗਾ ਯਮੁਨਾ ਆਦਿ ਨਦੀਆਂ ਦਾ ਮਿਲ਼ਨ ਸਥਾਨ ਹੈ। ਇਸੇ ਲਈ ਹੀ ਇਸ ਪਵਿੱਤਰ ਸਥਾਨ ਨੂੰ ਦੇਵ ਭੂਮੀ ਵੀ ਕਿਹਾ ਗਿਆ ਹੈ, ਪਰ ਸੋਚਣ ਵਾਲੀ ਗਲ ਤਾਂ ਇਹ ਹੈ ਕਿ ਫਿਰ ਇਹ ਹਰੀ ਭਰੀ ਧਰਤੀ ਬੰਜਰ ਕਿਉਂ ਹੋ ਗਈ? ਜੋ ਕਿ ਅਜੇ ਤੱਕ ਉਸ ਤਬਾਹੀ ਦੀਆਂ ਨਿਸ਼ਾਨੀਆਂ ਨੂੰ ਦਰਸਾ ਰਹੀ ਹੈ।
ਕਹਿੰਦੇ ਹਨ ਜਦੋਂ ਉੱਤਰਾਖੰਡ ਸਵਤੰਤਰ ਰਾਜ ਨਹੀਂ ਸੀ ਉਦੋਂ ਦਰਖ਼ਤ ਕੱਟਣ ਅਤੇ ਨਦੀ ਕਿਨਾਰੇ ਘਰ ਬਣਾਉਣ ਦੀ ਸਰਕਾਰ ਵੱਲੋਂ ਇਜਾਜ਼ਤ ਨਹੀਂ ਸੀ। ਪਰ ਵੱਖਰੇ ਰਾਜ ਬਣਨ ਉਪਰੰਤ ਅਤੇ ਹੋਰ ਅਸਥਾਨਾਂ ਤੇ ਸਰਕਾਰੀ ਅਧਿਕਾਰੀਆਂ ਦੁਆਰਾ ਲੱਖਾਂ ਰੁਪਏ ਖ਼ਰਚ ਕੇ ਬਹੁ ਮੰਜ਼ਿਲਾਂ ਇਮਾਰਤਾਂ, ਹੋਟਲ ਅਤੇ ਸ਼ਾਨਦਾਰ ਸੈਰ ਗਾਹ ਬਣਾਏ ਗਏ ਫਿਰ ਇਸੇ ਕਰ ਕੇ ਇਹ ਇਲਾਕੇ ਵੀ ਬਹੁਤ ਉੱਨਤ ਹੋਏ ਜੋ ਕਿ ਸਰਕਾਰ ਲਈ ਆਮਦਨ ਦਾ ਵੀ ਸਰੋਤ ਬਣੇ ।
ਫਿਰ ਹੀ ਤਾਂ ਸ਼ੁਰੂ ਹੋਈ ਆਪਣੇ ਵੱਲੋਂ ਵਾਤਾਵਰਨ ਦੀ ਲੁੱਟ, ਹਰ ਰੋਜ਼ ਲੱਖਾਂ ਯਾਤਰੀ ਪਹਾੜਾਂ ਤੇ ਘੁੰਮਣ ਆਉਂਦੇ ਜੋ ਕਿ ਨਾਲ ਲੱਖਾਂ ਪਲਾਸਟਿਕ ਦੀਆਂ ਬੋਤਲਾਂ ਲਿਫ਼ਾਫ਼ੇ ਆਦਿ ਭੇਟ ਵੱਜੋ ਪਹਾੜਾਂ ਦੀਆਂ ਨਦੀਆਂ ਨੂੰ ਤਬਾਹੀ ਦਾ ਮੰਜ਼ਰ ਲਿਆਉਣ ਨੂੰ ਦੇ ਜਾਂਦੇ । ਸਰਕਾਰ ਦੁਆਰਾ ਵੀ ਕਈ ਉਪਰਾਲੇ ਕੀਤੇ ਜਾਂਦੇ ਨੇ ਇਹਨਾਂ ਆਉਣ ਵਾਲੀ ਆਫ਼ਤਾਂ ਤੋ ਬਚਣ ਦੇ ਲਈ ਪਰ ਸਾਡੇ ਉੱਤੇ ਇੱਕ ਵੀ ਉਪਰਾਲਾ ਰਮਜ਼ ਸਮਝ ਵਿਚ ਨ ਆ ਸਕਦਾ ਏ। ਜ਼ੋਰਾਂ ਸ਼ੋਰਾਂ ਤੇ ਇਹ ਸਭ ਚੱਲਦਾ ਰਹਿੰਦਾ ਹੈ ਪਰ ਫਿਰ ਕੁਦਰਤ ਦੇ ਕਹਿਰ ਉੱਪਰ ਕਿਸ ਦਾ ਜ਼ੋਰ ।
ਇਸ ਤੋ ਇਲਾਵਾ ਕਾਰਖ਼ਾਨਿਆਂ ਦੇ ਕੈਮੀਕਲ ਪਾਣੀ ਨਾਲ ਅਤੇ ਆਪਣੀਆਂ ਇਹੋ ਜਿਹੀਆਂ ਹਰਕਤਾਂ ਦੀ ਵਜਾ ਨਾਲ ਗੰਦਾ ਹੋਇਆ ਇੰਨਾ ਨਦੀਆਂ ਦਾ ਪਾਣੀ ਇਨਸਾਨ ਦੀਆਂ ਦਾਤਾਂ ਨਾਲ ਹੋਰ ਵੀ ਗੰਦਾ ਹੋ ਜਾਂਦਾ ਹੈ ਤੇ ਅੱਜ ਵੀ ਲਗਾਤਾਰ ਗੰਦਾ ਹੁੰਦਾ ਜਾ ਰਿਹਾ ਹੈ। ਸਿੱਟੇ ਵੱਜੋ ਇੱਥੋਂ ਦੀਆਂ ਨਾਲੀਆਂ ਵੀ ਨਦੀਆਂ ਦਾ ਰੂਪ ਧਾਰਨ ਕਰ ਜਾਂਦੀਆਂ ਨੇ ਤੇ ਇਸ ਸੱਚ ਤੋਂ ਤਾਂ ਆਪਾਂ ਸਾਰੇ ਭਲੀ-ਭਾਂਤੀ ਜਾਣੂ ਵੀ ਹਾਂ ਪਰ ਸ਼ਾਇਦ ਇਹ ਹੁਣ ਵੀ ਲਗਾਤਾਰ ਜਾਰੀ ਹੈ।
ਸਭ ਤੋ ਭਿਆਨਕ ਆਫ਼ਤ ਜੋ ਉੱਤਰਾਖੰਡ ਵਿਚ ਆਈ ਉਸ ਤੋਂ ਸਾਨੂੰ ਕੁੱਝ ਪੇ੍ਰਰਨਾ ਲੈਣੀ ਚਾਹੀਦੀ ਹੈ ਦਿਨੋਂ ਦਿਨ ਵਧ ਰਹੀ ਆਬਾਦੀ ਘੱਟ ਰਹੇ ਜੰਗਲ ਵੱਧ ਰਿਹਾ ਪਲਾਸਟਿਕ ਦਾ ਉਪਯੋਗ ਸਾਡੇ ਲਈ ਕਿੰਨਾ ਭਿਅੰਕਰ ਹੁੰਦਾ ਜਾ ਰਿਹਾ ਹੈ। ਵਿਗਿਆਨਕ ਰਸਿਆਨਕ ਤਰੱਕੀਆਂ ਨਾਲ ਹੋਇਆ ਵਿਕਾਸ ਵਾਤਾਵਰਨ ਦਾ ਨੁਕਸਾਨ ਤਾਂ ਕਰਦਾ ਹੀ ਹੈ। ਸੋਚਣ ਵਾਲੀ ਤਾ ਗਲ ਇਹ ਹੈ ਕਿ ਅਸੀ ਵਾਤਾਵਰਣ ਨਾਲ ਛੇੜਛਾੜ ਸਾਨੁੰ ਲਖਾਂ ਜਾਂਨਾਂ ਦੇ ਕੇ ਚੁਕਾਉਣੀ ਪੈੰਦੀ ਹੈ ਅਸੀ ਫਿਰ ਵੀ ਸਿਰਫ ਤੇ ਸਿਰਫ ਵਿਨਾਸ ਵੱਲ ਹੀ ਲਗਾਤਾਰ ਜਾ ਰਹੇ ਹਾਂ।

ਦਾਸ ਵੱਲੋਂ ਕਿਸੇ ਵੀ ਹੋਈ ਗ਼ਲਤੀ ਦੀ ਖਿਮਾ ਸਾਲ ਪਹਿਲਾਂ ਵੇਖਿਆ ਉਹ ਮੰਜਰ ਅੱਜ ਵੀ ਉਂਜ ਹੀ ਜਿਵੇਂ ਦਿੱਖ ਰਿਹਾ ਹੋਵੇ ਤੇ ਉਨਾਂ ਮੇਰੀਆਂ ਮਾਂਵਾਂ ਦਾ ਜਿਨਾਂ ਦਾ ਇੱਕੋ ਇੱਕ ਕਮਾਊ ਪੁੱਤ , ਭੈਣਾਂ ਦਾ ਭਾਈ ਜਿਹੜੀਆਂ ਰੱਖੜੀਆਂ ਹੱਥਾਂ ਵਿਚ ਫੜ ਕੇ ਨਾ ਆਉਣ ਵਾਲੇ ਭਾਈ ਦੀ ਅੱਜ ਵੀ ਉਡੀਕ ਕਰ ਰਹੀਆਂ ਹਨ,ਨਵੇਂ ਵਿਆਹੇ ਜੋੜੇ ਜਿਨਾਂ ਦੀ ਜ਼ਿੰਦਗੀ ਦੀ ਸ਼ੁਰੂਆਤ ਭਿਆਨਕ ਅੰਤ ਦੁਆਰਾ ਹੋਈ ਤੇ ਹੋਰ ਕਈ ਘਰਾਂ ਦੀ ਰੌਣਕ ਅੱਜ ਹਨੇਰੇ ਵਿਚ ਖੌ ਹੋਈ ਹੈ। ਉਨਾਂ ਦੇ ਯਾਦ ਵਿਚ ਆਪਾਂ ਸਾਰੇ ਇੱਕ ਪ੍ਰਣ ਕਰੀਏ ਕਿ ਜਦੋਂ ਵੀ ਕਿੱਤੇ ਤੀਰਥ ਜਾਂ ਹੋਰ ਘੁੰਮਣ ਯੋਗ ਅਸਥਾਨਾਂ ਤੇ ਜਾਈਏ ਤਾਂ ਉਸ ਕੁਦਰਤੀ ਸੁਹੱਪਣ ਵਾਲੀ ਜਗਾ ਦਾ ਸਤਿਕਾਰ ਉਪਰੋਕਤ ਪਲਾਸਟਿਕ ਦੀ ਅਤੇ ਹੋਰ ਇਹੋ ਜਿਹੀਆਂ ਵਸਤੂਆਂ ਤੋ ਪਰਹੇਜ਼ ਕਰ ਕੇ ਬਰਕਰਾਰ ਰੱਖਾਂਗੇ। ਜਿਸ ਨਾਲ ਕੁਦਰਤ ਦਾ ਨੁਕਸਾਨ ਹੁੰਦਾ ਹੋਵੇ ਇਹ ਇੱਕ ਇਹੋ ਜਿਹੀ ਸ਼ਰਧਾਂਜਲੀ ਹੋਵੇਗੀ ਉਨਾਂ ਲੱਖਾਂ ਜਾਨਾਂ ਦੀ ਜਿਸ ਦੀ ਮਿਸਾਲ ਆਪਣੇ ਆਪ ਵਿਚ ਵੱਖਰੀ ਹੋਵੇਗੀ ਵੱਖਰਾ ਸਕੂਨ ਪ੍ਰਾਪਤ ਹੋਵੇ ਗਾ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਇਹਨਾਂ ਸ਼ਬਦਾਂ ਨਾਲ ਆਪ ਸਾਰਿਆਂ ਦਾ ਅਤਿ ਧੰਨਵਾਦੀ।

ਲੇਖਕ : ਹਰਮਿੰਦਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 59
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2274
ਲੇਖਕ ਬਾਰੇ
ਆਪ ਜੀ ਪੰਜਾਬੀ ਦੀ ਸੇਵਾ ਪੂਰੇ ਦਿਲੋ ਅਤੇ ਤਨੋ ਕਰ ਰਹੇ ਹਨ। ਆਪ ਜੀ ਦੀਆਂ ਕੁੱਝ ਕੁ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆ ਨੇ ਜਿਨ੍ਹਾਂ ਨੇ ਕਾਫੀ ਨਾਂ ਖਟਿਆਂ ਹੈ। ਇਸ ਤੋ ਇਲਾਵਾ ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ