ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪੰਜਾਬ ਵਿਚ ਫੈਲ ਰਹੇ ਕਾਲੇ ਪੀਲੀਏ ਤੇ ਕੈਂਸਰ ਦੇ ਸੰਦਰਭ ਚ

ਪ੍ਰਤੱਖ ਨੂੰ ਪ੍ਰਮਾਣ ਦੀ ਕੋਈ ਲੋੜ ਨਹੀਂ ਹੁੰਦੀ
ਪੰਜਾਬ ਵਿਚ ਦਿਨੋ ਦਿਨ ਕਾਲੇ ਪੀਲੀਏ ਅਤੇ ਕੈਂਸਰ ਦੀ ਨਾਮੁਰਾਦ ਬਿਮਾਰੀ ਪੈਰ ਪਸਾਰ ਰਹੀ ਹੈ। ਹਰ ਰੋਜ਼ ਹੀ ਇਸ ਨਾਮੁਰਾਦ ਬਿਮਾਰੀ ਕਾਰਨ ਕੀਮਤੀ ਜਾਨਾਂ ਮੌਤ ਦੇ ਮੂਹ ਵਿਚ ਜਾ ਰਹੀਆਂ ਹਨ,ਇਹ ਵਾਧਾ ਘਟਣ ਦੀ ਬਜਾਇ ਦਿਨੋ ਦਿਨ ਵਧ ਰਿਹਾ ਹੈ। ਅਜੇ ਤੱਕ ਇਨਾਂ ਨਾਮੁਰਾਦ ਬਿਮਾਰੀਆਂ ਦੇ ਕਾਰਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ ਅਤੇ ਇਲਾਜ ਤਾਂ ਬਾਦ ਦੀ ਗੱਲ ਹੈ। ਆਮ ਡਾਕਟਰਾਂ ਦਾ ਕਹਿਣਾ ਹੈ ਕਿ ਪਰਦੂਸ਼ਿਤ ਪਾਣੀ ਦੇ ਕਾਰਨ ਕਾਲਾ ਪੀਲੀਆ ਵਧ ਰਿਹਾ ਹੈ, ਜਦੋਂ ਕਿ ਪੰਜਾਬ ਸਰਕਾਰ ਜਗਾ ਜਗਾ ਤੇ R.O ਲਗਾਉਣ ਤੇ ਵਧੀਆ ਪਾਣੀ ਦੇਣ ਲਈ ਵਚਨਬੱਧ ਹੈ। ਪਰ ਕੱਲੇ R.O ਲਾਉਣ ਨਾਲ ਹੀ ਇਸ ਨਾਮੁਰਾਦ ਬਿਮਾਰੀ ਤੋਂ ਮੁਕਤੀ ਪਾਉਣੀ ਔਖੀ ਹੈ,ਇਸ ਦੇ ਮੁੱਖ ਕਾਰਨਾਂ ਦਾ ਪਤਾ ਕਰਨਾ ਵੀ ਬਹੁਤ ਜਰੂਰੀ ਹੈ। ਕੈਂਸਰ ਦੀ ਬਿਮਾਰੀ ਵਾਂਗ ਇਸ ਬਿਮਾਰੀ ਦਾ ਸਰਵੇਖਣ ਕਰਨਾ ਵੀ ਅਤਿ ਜਰੂਰੀ ਹੈ। ਇਸ ਦੀ ਘੋਖ ਕਰਕੇ ਲੋਕਾਂ ਨੂੰ ਜਾਗਰੂਕ ਕਰਨਾ ਅੱਜ ਦੇ ਸਮੇਂ ਦੀ ਮੁਖ ਲੋੜ ਹੈ। ਜੇਕਰ ਇਸ ਬਿਮਾਰੀ ਦੀ ਅਗਾਊਂ ਰੋਕਥਾਮ ਲਈ ਕਿਸੇ ਵੀ ਕਿਸਮ ਦੇ ਟੀਕਾਕਰਨ ਦੀ ਜਰੂਰਤ ਹੈ ਤਾਂ ਸਰਵੇਖਣ ਕਰਕੇ ਬਿਨਾਂ ਦੇਰੀ ਕੀਤਿਆਂ ਇਸ ਦੇ ਯੋਗ ਉਪਰਾਲੇ ਕਰਨੇ ਚਾਹੀਦੇ ਹਨ,ਜਿਸ ਲਈ ਕਿ ਮੌਜੂਦਾ ਸਰਕਾਰ ਵਚਨਬੱਧਤਾ ਵੀ ਦੁਹਰਾ ਰਹੀ ਹੈ।
ਅਤਿ ਦੀ ਮਹਿੰਗਾਈ ਕਾਰਨ ਦਰਮਿਆਨੇ ਤਬਕੇ ਦੇ ਲੋਕਾਂ ਨੂੰ ਇਸ ਮਹਿੰਗੀ ਬਿਮਾਰੀ ਦਾ ਇਲਾਜ ਕਰਾਉਣਾ ਔਖਾ ਹੀ ਨਹੀਂ ਸਗੋਂ ਅਸੰਭਵ ਹੈ। ਇਸ ਨਾਮੁਰਾਦ ਬਿਮਾਰੀ ਦੇ ਬਹਤ ਜਿਆਦਾ ਮਹਿੰਗੇ ਭਾਅ ਦੇ ਟੀਕੇ ਲਗਾਉਣੇ ਕਾਫੀ ਔਖੇ ਹਨ,ਜਿਸ ਕਰਕੇ ਦਰਮਿਆਨੇ ਤਬਕੇ ਅਤੇ ਗਰੀਬੀ ਨਾਲ ਦੋ ਚਾਰ ਹੁੰਦੇ ਲੋਕ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਐਸੀਆਂ ਨਾਮੁਰਾਦ ਬਿਮਾਰੀਆਂ ਦਾ ਇਲਾਜ ਵੀ ਇਹ ਲੋਕ ਅਤਿ ਦੀ ਮਹਿੰਗਾਈ ਦੀ ਮਾਰ ਝੱਲ ਰਹੇ ਕਿਸੇ ਮਾਮੂਲੀ RMP ਤੋਂ ਕਰਵਾ ਕਿ ਸਿਰਫ ਦਿਲ ਨੂੰ ਢਾਰਸ ਦੇ ਰਹੇ ਹਨ ਤੇ ਅਖੀਰ ਮੌਤ ਨੂੰ ਗਲੇ ਲਾਉਣ ਲਈ ਮਜਬੂਰ ਹੋ ਜਾਂਦੇ ਹਨ। ਬਹੁਤ ਗਰੀਬ ਤਬਕਾ ਤਾਂ ਇਸਦਾ ਇਲਾਜ ਕਰਾਉਣ ਲਈ ਸੋਚ ਵੀ ਨਹੀਂ ਸਕਦਾ,ਕਿਉਂਕਿ ਟੈਸਟਾਂ ਤੇ ਹੀ ਹਜਾਰਾਂ ਰੁਪਏ ਖਰਚ ਆ ਜਾਂਦਾ ਹੈ,ਮਾਮੂਲੀ ਦਿਹਾੜੀ ਕਰਨ ਵਾਲੇ ਦੇ ਐਨਾ ਮਹਿੰਗਾ ਇਲਾਜ ਵਸ ਦੀ ਗੱਲ ਨਹੀਂ ਹੈ।
ਦਰਮਿਆਨੇ ਤਬਕੇ ਦੇ ਲੋਕ ਇਸ ਦੇ ਇਲਾਜ ਲਈ ਆਪਣੇ ਘਰ ਬਾਰ ਅਤੇ ਸਾਰੀ ਉਮਰ ਦੀ ਕੀਤੀ ਕਮਾਈ ਵੀ ਗਵਾ ਬਹਿੰਦਾ ਹੈ ਪਰ ਮਰੀਜ਼ ਫਿਰ ਵੀ ਨਹੀਂ ਬਚਦਾ। ਹੱਦੋਂ ਵਧ ਮਹਿੰਗਾ ਇਲਾਜ ਹੋਣ ਕਰਕੇ ਦਿਨੋਦਿਨ ਕਰਜਿਆਂ ਵਿਚ ਵੀ ਇਨਸਾਨ ਜਕੜੇ ਜਾਂਦੇ ਹਨ। ਜੇਕਰ ਬਹੁਤੇ ਜਾਂ ਥੋੜੇ ਪੈਸੇ ਖਰਚ ਕੇ ਮਰੀਜ ਬਚ ਜਾਵੇ ਤਾਂ ਲੱਗਿਆ ਪੈਸਾ ਭੁਲ ਜਾਂਦਾ ਹੈ,ਪਰ ਜੇਕਰ ਇਸਦੇ ਉਲਟ ਸਾਰਾ ਘਰ ਬਾਰ ਵੀ ਵਿਕ ਜਾਵੇ ਤੇ ਮਰੀਜ ਵੀ ਨਾ ਬਚੇ ਤਾਂ ਦੂਹਰੀ ਮਾਰ ਝੱਲਣੀ ਕਾਫੀ ਔਖੀ ਹੋ ਜਾਂਦੀ ਹੈ।ਪਰਤੱਖ ਨੂੰ ਪ੍ਮਾਣ ਦੀ ਲੋੜ ਨਹੀਂ ਕਿਉਂਕਿ ਐਸੀ ਹੀ ਮਾਰ ਮੈਂ ਝੱਲ ਰਿਹਾ ਹਾਂ (ਇਸ ਲੇਖ ਦਾ ਲਿਖਾਰੀ) ਸੰਨ 2009 ਵਿਚ ਮੈਂ ਆਪਣਾ ਜੀਵਨ ਸਾਥੀ ਇਸੇ ਹੀ ਨਾਮੁਰਾਦ ਬਿਮਾਰੀ (ਕਾਲੇ ਪੀਲੀਏ) ਨਾਲ ਖੋਹ ਚੁਕਾ ਹਾਂ। ਸਾਰੀ ਉਮਰ ਦੀ ਕਮਾਈ,ਬੱਚਿਆਂ ਦੀ ਕਮਾਈ ਅਤੇ ਘਰ ਵੇਚ ਕੇ ,ਇਲਾਜ ਕਰਾਉਣ ਦੇ ਬਾਵਜੂਦ,ਜਿੱਥੇ ਵੀ ਕਿਸੇ ਨੇ ਦੇਸੀ ਜਾਂ ਅੰਗੇ੍ਜੀ ਇਲਾਜ ਦੱਸਿਆ ਸਭ ਥਾਂ ਤੇ ਹੀ ਪਹੁੰਚ ਕੇ ਇਲਾਜ ਵੱਲੋਂ ਕੋਈ ਕਸਰ ਨਹੀਂ ਛੱਡੀ ਪਰ ਇਸ ਨਾਮਰਾਦ ਬਿਮਾਰੀ ਨੇ ਪਿਛਾ ਨਾ ਛੱਡਿਆ। ਇਸੇ ਤਰਾਂ ਹੋਰ ਵੀ ਅਨੇਕਾਂ ਪਰਿਵਾਰ ਹਨ ਜਿਨਾ ਨੇ ਅਤਿ ਦਰਜੇ ਦੇ ਮਹਿੰਗੇ ਇਲਾਜ ਕਰਵਾਏ ਪਰ ਅੱਜ ਦੋਹਰੀ ਮਾਰ ਝੱਲਣ ਲਈ ਮਜਬੂਰ ਹਨ,ਘਰ ਬਾਰ ਵੀ ਖਤਮ ਤੇ ਮਰੀਜ ਵੀ ਨਾਂ ਬਚੇ ਇਹ ਸਿਰਫ ਉਹੀ ਜਾਣਦਾ ਹੈ,ਜਿਸ ਨਾਲ ਬੀਤੀ ਹੋਵੇ ਅੱਜ ਸਾਰਾ ਹੀ ਪੰਜਾਬ ਇਨਾਂ ਦੋਨਾਂ ਹੀ ਨਾਮੁਰਾਦ ਬਿਮਾਰੀਆਂ ਦੀ ਮਾਰ ਝੱਲ ਰਿਹਾ ਹੈ।
ਪੰਜਾਬ ਸਰਕਾਰ ਪੂਰੇ ਪੰਜਾਬ ਨੂੰ ਸ਼ੁੱਧ (R.O) ਵਾਲਾ ਪਾਣੀ ਦੇਣ ਦੀ ਜੋ ਵਚਨਬੱਧਤਾ ਦੁਹਰਾ ਰਹੀ ਹੈ,ਉਸਨੂੰ ਜਲਦੀ ਤੋਂ ਜਲਦੀ ਅਮਲੀ ਜਾਮਾ ਪਹਿਨਾਇਆ ਜਾਣ ਚਾਹੀਦਾ ਹੈ ਜੋ ਕਿ ਅਜੇ ਅਧੂਰਾ ਹੈ।ਇਸ ਦੇ ਕਾਰਨਾਂ ਦਾ ਪਤਾ ਕਰਕੇ ਅਗਾਊਂ ਟੀਕਾਕਰਨ,ਗਰੀਬਾਂ ਨੂੰ ਇਸ ਮਹਿੰਗੇ ਭਾਅ ਦੇ ਇਲਾਜ ਵਿਚ ਯਥਾਯੋਗ ਸਹਾਇਤਾ,ਉਪਲੱਬਧ ਕਰਵਾ ਕੀਮਤੀ ਜਾਨਾਂ ਜੋ ਅਜਾਈਂ ਜਾ ਰਹੀਆਂ ਹਨ ਉਨਾਂ ਨੂੰ ਬਚਾਉਣ ਯੋਗ ਉਪਰਾਲੇ ਕਰਨੇ ਚਾਹੀਦੇ ਹਨ। ਕਿਤੇ ਇਹ ਨਾ ਹੋਵੇ ਕਿ ਦੇਰ ਹੋ ਜਾਵੇ ਤੇ ਪੂਰਾ ਪੰਜਾਬ ਹੀ ਇਸ ਮਹਾਂਮਾਰੀ ਬਿਮਾਰੀ ਦੀ ਲਪੇਟ ਵਿਚ ਆ ਜਾਵੇ। ਸਮਾਜਕ ਸੰਸਥਾਵਾਂ ਵੀ ਆਪਣਾ ਪੂਰਨ ਸਹਿਯੋਗ ਦੇ ਕੇ ਅੱਕਲ ਜਗਾ ਜਗਾ ਬਲੱਡ ਕੈਂਪ ਲਾ ਕਿ ਬਲੱਡ ਦਾਨ ਕਰਨ ਦੇ ਕੰਮ ਨੂੰ ਅੰਜਾਮ ਦੇ ਰਹੀਆਂ ਹਨ ਜੋ ਕਿ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਗਰੀਬ ਤਬਕਕੇ ਨੂੰ ਅਤਿ ਦੀ ਮਹਿੰਗਾਈ ਵਿਚ ਉਪਰੋਕਤ ਮਰੀਜਾਂ ਨੂੰ ਬਲੱਡ ਦੀ ਲੋੜ ਪੈਂਦੀ ਹੈ,ਜੋ ਇਹ ਸੰਸਥਾਵਾਂ ਪੂਰਨ ਸਹਿਯੋਗ ਦੇ ਕੇ ਮੁਹੱਈਆ ਕਰਵਾ ਰਹੀਆਂ ਹਨ। ਇਸ ਕਾਰਨ ਮਰੀਜ਼ ਨੂੰ ਥੋੜੀ ਬਹੁਤ ਰਾਹਤ ਪਰਦਾਨ ਕਰਨ ਚ,ਐਸੀਆਂ ਸੰਸਥਾਵਾਂ ਵਧਾਈ ਦੀਆਂ ਪਾਤਰ ਹਨ ਤੇ ਇਹੀ ਆਸ ਹੈ ਕਿ ਸੰਸਥਾਵਾਂ ਇਸੇ ਤਰਾਂ ਹੀ ਸਮਾਜ ਸੁਧਾਰ ਦੇ ਉਪਰਾਲੇ ਕਰਦੀਆਂ ਰਹਿਣਗੀਆਂ।

ਲੇਖਕ : ਜਸਵੀਰ ਸ਼ਰਮਾ ਦੱਦਾਹੂਰ ਹੋਰ ਲਿਖਤ (ਇਸ ਸਾਇਟ 'ਤੇ): 39
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :990
ਲੇਖਕ ਬਾਰੇ
ਆਪ ਜੀ ਦੇ ਲੇਖ ਪੰਜਾਬੀ ਅਖਬਾਰਾ ਵਿੱਚ ਆਮ ਛਪਦੇ ਰਹਿੰਦੇ ਹਨ। ਆਪ ਜੀ ਪੰਜਾਬੀ ਸੱਭਿਆਚਾਰ ਅਤੇ ਲੋਕ ਧਾਰਾਈ ਚਿਨ੍ਹਾ ਦੀ ਪਛਾਨਦੇਹੀ ਕਰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ