ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਜਾਗੋ ਜਾਗੋ ਸਮੇਂ ਦਾ ਦਾ ਨਵਾਂ ਪਹਿਰੇ ਦਾਰ ਆ ਗਿਆ ਹੈ

ਮਨੁੱਖੀ ਅਕਲ ਦੀ ਸੂਝ ਸਿਆਣਪ ਨੇ ਸਮੇਂ 2 ਸਿਰ ਨਵੇਂ 2 ਢੰਗ ਦੇ ਯੰਤਰਾਂ ਰਾਂਹੀਂ ਸਮੇਂ ਨੂੰ ਮਾਪਣ ਦੀਆਂ ਵੰਨ ਸੁਵੰਨੀਆਂ ਕਾਢਾਂ ਕੱਢੀਆਂ ਜੋ ਨਿਰੰਤਰ ਆਪਣਾ ਕੰਮ ਕਰੀ ਜਾ ਰਹੀਆਂ ਹਨ । ਇੱਸ ਵਾਰ ਫਿਰ ਪਹਿਲਾਂ ਵਾਂਗ 2014 ਨਾਂ ਦੇ ਸਮੇਂ ਦੇ ਪਹਿਰੇ ਦਾਰ ਨੇ ਆਪਣੇ 365 ਦਿਨ ,ਰਾਤਾਂ ਘੜੀਆਂ ,ਖਿਣਾਂ ਪਲਾਂ , ਪਹਿਰਾਂ ਦੇ ਤਾਣੇ ਪੇਟੇ ਦੇ ਬੁਣੇ ਤਾਣੇ ਪੇਟੇ ਵਿੱਚ ਬਾਰਾਂ ਰੰਗ ਬਰੰਗੀਆਂ ਡੱਬੀਆਂ ਵਾਲੇ ਡੀਜਾਈਨ ਦਾ ਬੁਣਿਆ ਹੋਇਆ ਚੋਲਾ ਸਮੇਂ ਦੀਆਂ ਕੌੜੀਆਂ ਫਿੱਕੀਆਂ ਯਾਦਾਂ ,ਤੇ ਕਈ ਮਾਰੂ ਸੱਟਾਂ ਫੇਟਾਂ ਤੇ ਹੋਰ ਕਈ ਅਣ ਸੁਖਾਂਵੀਆਂ ਘਟਨਾਂਵਾਂ ਨਾਲ ,ਮਨੁੱਖੀ ਘਾਣ ਦੇ ਛਿੱਟਿਆਂ ਨਾਲ ਲਹੂ ਲੁਹਾਣ ਹੋਇਆ ਲੀਰੋ ਲੀਰ ਹੋਇਆ ਪਾਟਾ ਪਰਾਣਾ ਚੋਲਾ ਲਾਹ ਕੇ ਆਪਣਾ ਫਰਜ ਨਿਭਾਉਂਦੇ ਹੋਏ ,ਅੱਜ ਅੱਧੀ ਰਾਤ ਤੋਂ ਬਾਅਦ ਆਪਣਾ ਚਾਰਜ ਆਪਣੇ 2016 ਨਾਂ ਨਵੇਂ ਪਹਿਰੇ ਦਾਰ ਦੇ ਹਵਾਲੇ ਕਰ ਦਿੱਤਾ ਹੈ । ਜਿੱਸ ਦੀ ਆਮਦ ਦੇ ਨਾਲ ਹੀ ਘਰ ਘਰ ਵਿਚ ਕਿਸੇ ਨਵੇਂ ਆਏ ਮਹਿਮਾਣ ਵਾਂਗ ਉੱਸ ਦਾ ਸੁਆਗਤ ਕਰਨ ਲਈ ਅਨੇਕਾਂ ਖੁਸ਼ੀਆਂ ਦੀ ਲਹਿਰ ਨਾਲ ਨਵੀਂ ਆਸਾਂ ਉਮੀਦਾਂ ਉਮੰਗਾਂ ਨਾਲ ਸਾਰਾ ਸੰਸਾਰ ਆਪੋ ਆਪਣੇ ਢੰਗਾਂ ਨਾਲ ਇੱਸ ਨੂੰ ਜੀ ਆਇਆਂ ਕਹਿ ਰਿਹਾ ਹੈ । ਲੋਕ ਸਮੇਂ ਦੇ ਪਹਿਲੇ ਪਹਿਰੇ ਦਾਰ ਨੂੰ ਅਲਵਿਦਾ ਤੇ ਨਵੇਂ ਪਹਿਰੇਦਾਰ ਨੂੰ ਬੜੇ ਹਰਸ਼ੋ ਹੁਲਾਸ ਨਾਲ ਜੀ ਆਇਆਂ ਕਹਿੰਦੇ ਇੱਸ ਤੋਂ ਚੰਗੀਆਂ ਆਸਾਂ ਉਮੀਦਾਂ ਕਰਦੇ ਇੱਕ ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰ ਰਹੇ ਹਨ । ਜਿੱਸ ਦੇ ਸੁਆਗਤ ਵਜੋਂ ਮੈਂ ਵੀ ਕੁੱਝ ਲਾਈਨਾਂ ਨਾਲ ਸੱਭ ਨਾਲ ਸਾਂਝੀਆਂ ਕਰ ਰਿਹਾ ਹਾਂ ।

ਤੁਰ ਗਿਆ ਵੀਹ ਸੌ ਪੰਦਰਾਂ ,ਜਾਗੋ ਜਾਗੋ ਜਾਗੋ ,
ਆ ਗਿਆ ਵੀਹ ਸੌ ਸੋਲਾਂ , ਜਾਗੋ ਨੀਂਦ ਤਿਆਗੋ ।
ਨਵੇਂ ਸਾਲ ਦਾ ਸਜਰਾ ਸੂਰਜ ,ਹੋ ਗਈ ਨਵੀਂ ਸਵੇਰ ,
ਉਠੋ ਭਰੀ ਉਮੰਗਾਂ ਨਵੀਆਂ , ਨਾ ਹੁਣ ਲਾਓ ਦੇਰ ।
ਇਹ ਸਾਂਝਾਂ ਦੀ ਦੁਨੀਆ ਸਾਰੀ, ਖੇਰੂੰ ਖੇਰੂੰ ਹੋਈ,
ਚਾਰ ਚੁਫੇਰੇ ਨਫਰਤ , ਮਾਨਵਤਾ ਅੱਧ ਮੋਈ ।
ਬੰਦ ਕਰੋ ਹੁਣ ਜੰਗਾਂ , ਛੱਡ ਕੇ ਝਗੜੇ ਝੇੜੇ ,
ਅਮਨ ਦੇ ਹਾਮੀ ਬਣ ਕੇ , ਵੰਡੋ ਖੁਸ਼ੀਆਂ ਖੇੜੇ।
ਪ੍ਰਦੂਸ਼ਣ ਦਾ ਇਹ ਮਹੁਰਾ , ਬੰਦੇ ਨੂੰ ਪਿਆ ਮਾਰੇ ,
ਰੋੋਕੋ ਰਲ ਕੇ ਸਾਰੇ , ਧਰਤੀ ਪਈ ਪੁਕਾਰੇ ।
ਫਿਰ ਕੁਦਰਤ ਦਿਆਂ ਰੰਗਾਂ ਦੇ ,ਲੁੱਟੋ ਖੂਬ ਨਜਾਰੇ ,
ਜੀਵਣ ਹੈ ਅਨਮੋਲ , ਮਾਣੋ ਰਲ ਕੇ ਸਾਰੇ ।
ਨਵਾਂ ਸਾਲ ਹੈ ਆਇਆ , ਬਣਕੇ ਪਹਿਰੇ ਦਾਰ
ਆਪਣਾ ਆਪ ਸੰਭਾਲੋ , ਹੋ ਕੇ ਸੱਭ ਹੁਸ਼ਅਿਾਰ ।
ਤੁਰ ਗਿਆ ਵੀਹ ਸੌ ਪੰਦਰਾਂ , ਜਾਗੋ ਜਾਗੋ ਜਾਗੋ ,
ਆ ਗਿਆ ਵੀਹ ਸੌ ਸੋਲਾਂ , ਜਾਗੋ ਨੀਂਦ ਤਿਆਗੋ ।ਲੇਖਕ : ਰਵੇਲ ਸਿੰਘ ਇਟਲੀ ਹੋਰ ਲਿਖਤ (ਇਸ ਸਾਇਟ 'ਤੇ): 63
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :945

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ