ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਨੋਕਾਂ ਦੀ ਚਕਾਚੌਂਧ ਵਿਚ ਇਨਸਾਨ ਇਨਸਾਨੀਅਤ ਨੂੰ ਭੁਲਿਆ

ਅਗਾਹ ਵਧੂ ਜਮਾਨੇ ਅਤੇ ਨੋਟਾਂ ਦੀ ਚਕਾਂ ਚੌਂਧ ਵਿਚ ਹਰ ਇਨਸਾਨ ਭੈਣ ਭਾਈ ਮਾਂ ਬਾਪ ਸਾਰੀਆਂ ਰਿਸ਼ਤੇਦਾਰੀਆਂ ਨੂੰ ਭੂਲ ਚੁੱਕਾ ਹੈ। ਅਜੋਕੇ ਸਮੇਂ ਵਿਚ ਪੈਸੇ ਪਿੱਛੇ ਬੰਦਾ ਮਾਰੋਂ ਮਾਰ ਕਰ ਰਿਹਾ ਹੈ। ਪੈਸੇ ਦੀ ਦੋੜ ਵਿਚ ਹਰ ਇਕ ਦੂਸਰੇ ਨੂੰ ਪਿਛਾੜਨ ਦਾ ਤਾਣ ਲਗਾ ਰਿਹਾ ਹੈ। ਪੈਸੇ ਪਿਛੇ ਕਿੰਨਾਂ ਵੀ ਗਿਰਿਆਂ ਕੰਮ ਕਰਨਾ ਪੈ ਜਾਵੇ ਬੰਦਾ ਕੁਝ ਵੀ ਸੋਂਚਣ ਤੋਂ ਪਹਿਲਾਂ ਝੱਟ ਹਾਮੀ ਭਰ ਦਿੰਦਾ ਹੈ, ਨਤੀਜਾ ਭਾਵੇਂ ਕੋਈ ਵੀ ਭੁਗਤਣਾ ਪਵੇ, ਉਹ ਬਾਅਦ ਦੀ ਗੱਲ ਹੈ, ਤੇ ਹੈ ਵੀ ਪੈਸੇ ਦੀ। ਕਿਉਂਕਿ ਕਿੰਨਾਂ ਵੱਡਾ ਕੇਸ ਵੀ ਕਿਉਂ ਨਾਂ ਪੈ ਜਾਵੇ, ਉਹ ਵੀ ਪੈਸੇ ਨਾਲ ਹੀ ਹੱਲ ਹੋ ਜਾਣਾ ਹੈ। ਐਸੀ ਬਿਰਤੀ ਅੱਜ ਦੇ ਇਨਸਾਨ ਦੀ ਬਣ ਚੁੱਕੀ ਹੈ।
ਕੋਈ ਸਮਾਂ ਸੀ ਕਿ ਜੇਕਰ ਕੋਈ ਇਨਸਾਨ ਤੜਫ ਰਿਹਾ ਹੈ ਤੇ ਪਾਣੀ ਦੀ ਮੰਗ ਕਰ ਰਿਹਾ ਹੈ, ਤਾਂ ਹੈਅ ਦਿਆ ਕਰਕੇ ਭਾਵੇਂ ਕਿੰਨਾਂ ਵੀ ਔਖਾਂ ਹੋਣਾ ਪਵੇ ਇਨਸ਼ਾਨ ਇਨਸ਼ਾਨੀਅਤ ਦੇ ਨਾਤੇ ਇਹ ਕੰਮ ਪਹਿਲ ਦੇ ਅਧਾਰ ਤੇ ਕਰਦਾ ਸੀ, ਭਾਵੇਂ ਉੁਸਨੇ ਕਿੰਨਾਂ ਵੀ ਜਰੂਰੀ ਕੰਮ ਜਾਣਾ ਹੋਵੇ, ਪਰ ਐਸੇ ਕੰਮ ਪਿਛੇ ਟਾਇਮ ਜਰੂਰ ਕੱਢ ਲੈਂਦਾ ਸੀ, ਪਰ ਅੱਜ ਹਾਲਾਤ ਬਦਲ ਚੁੱਕੇ ਹਨ, ਕਿੳਂੁਕਿ ਕਹਿੰਦੇ ਹਨ ਕਿ ਅੱਜ ਭਲਾਈ ਦਾ ਸਮਾਂ ਹੀ ਨਹੀਂ ਰਿਹਾ, ਜੋ ਭਲਾਈ ਕਰਦਾ ਹੈ ਉਸ ਨੂੰ ਹੀ ਉਸ ਦਾ ਨਤੀਜਾ ਭੁਗਤਣਾ ਪੈਂਦਾ ਹੈ। ਇਸ ਲਈ ਹਰ ਇਨਸਾਨ ਐਸੇ ਨੇਕ ਕੰਮਾਂ ਤੋਂ ਕੰਨੀ ਕਤਰਾਉਦਾ ਹੈ।
ਹਰ ਰੋਜ਼ ਹੀ ਅਖਬਾਰਾਂ ਦੀਆਂ ਸੁਰਖੀਆਂ ਇਸ ਦੀ ਹਾਮੀ ਭਰਦੀਆਂ ਹਨ, ਕਿਉਕਿ ਕਿਸ ਜਗ੍ਹਾਂ ਤੇ ਜ਼ਮੀਨ ਪਿੱਛੇ, ਕਿਸ ਜਗ੍ਹਾਂ ਤੇ ਚੰਦ ਕੁ ਛਿਲੜਾਂ ਪਿਛੇ ਕਤਲ ਹੋ ਰਹੇ ਹਨ। ਭਰਾ, ਭਰਾ ਨੂੰ, ਭਰਾ ਭੈਣ ਨੂੰ, ਮਾਂ-ਬਾਪ ਜਾਂ ਕੋਈ ਵੀ ਰਿਸ਼ਤੇਦਾਰ ਹੋਵੇ, ਮਾਰਨ ਲੱਗਾ ਇਕ ਪਲ ਲਾਉਦਾ ਹੈ, ਭਾਵੇਂ ਸਾਰੀ ਉਮਰ ਹੀ ਜੇਲ੍ਹ ਦੀਆਂ ਸਲਾਖਾਂ ਪਿਛੇ ਕੱਢਣੀ ਪਵੇ, ਕੋਈ ਪ੍ਰਵਾਹ ਨਹੀਂ, ਕਿਉਂਕਿ ਸਾਡੇ ਦੇਸ਼ ਦਾ ਕਾਨੂੰਨ ਜੇਕਰ ਸਾਰੀ ਦੁਨੀਆਂ ਦੇ ਦੇਸ਼ਾਂ ਨਾਲੋਂ ਲਚਕੀਲਾ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਵੀ ਨਹੀਂ ਹੈ, ਕਾਨੂੰਨ ਵਿਕ ਰਿਹਾ ਹੈ, ਗੁੰਡਾ ਅਕਸਰ ਹਮੇਸ਼ਾਂ ਬਾਹਰ ਘੁੰਮਦੇ ਹਨ, ਜਿਹਨਾਂ ਨੂੰ ਇਸ ਚੀਜ਼ ਦਾ ਗੁਮਾਣ ਹੁੰਦਾ ਹੈ ਕਿ ਮੈਨੂੰ ਤਾਂ ਕਾਨੂੰਨ ਕੁਝ ਵੀ ਨਹੀਂ ਕਹਿ ਸਕਦਾ ਉਹੀ ਜੇਲ੍ਹ ਦੀਆਂ ਕਾਲਕੋਠੜੀਆਂ ਵਿਚ ਉਮਰ ਖਤਮ ਕਰ ਲੈਂਦੇ ਹਨ, ਕਿਉਕਿ ਪੈਸੇ ਨਾਲ ਹੀ ਕਾਨੂੰਨ, ਵਕੀਲ ਤੇ ਦਲੀਲ ਖਰੀਦੇ ਜਾ ਰਹੇ ਹਨ, ਐਸੀਆਂ ਇਕ ਨਹੀਂ ਹਜਾਰਾਂ ਉਦਾਹਰਨਾਂ ਹਨ। ਮਾਇਆ ਦੀ ਘੁੰਮਣਾ-ਘੇਰੀ ਵਿਚ ਇਨਸਾਨ ਕੈਦ ਹੋ ਕਿ ਰਹਿ ਗਿਆ ਹੈ, ਮਾਇਆਂ ਨੂੰ ਹੀ ਸਲਾਮਾਂ ਹੁੰਦੀਆਂ ਹਨ। ਆਮ ਕਹਾਵਤ ਹੈ ਕਿ ਮਾਇਆ ਕੇ ਹੈ ਤੀਨ ਨਾਮ ਪਰਸੁ, ਪਰਸਾ, ਪਰਸਰਾਮ। ਇਸ ਮਾਇਆ ਨੇ ਇਨਸ਼ਾਨ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਰੱਖੀ ਹੈ, ਇਨਸਾਨ ਇਨਸਾਨੀਅਤ ਭੁੱਲ ਕਿ ਕੋਝੇ ਤੇ ਗਿਰੇ ਹੋਏ ਕੰਮ ਕਰ ਰਹੀ ਹੈ। ਪਰਮਾਤਮਾ ਦਾ ਨਾਮ ਲੈਣ ਦਾ ਕਿਸੇ ਕੋਲ ਵੀ ਸਮਾਂ ਤੇ ਫੁਰਸਤ ਨਹੀਂ ਹੈ ਮਾਇਆਂ ਨੇ ਇਨਸ਼ਾਨ ਨੂੰ ਆਪਣੇ ਕਲਾਵੇ ਦੇ ਵਿਚ ਪੂਰੀ ਤਰ੍ਹਾਂ ਜਕੜ ਲਿਆ ਹੈ। ਇਸੇ ਕਰਦੇ ਹੀ ਆਦਮੀ ਦਿਨੋਂ-ਦਿਨ ਉਲਝਦਾ ਜਾ ਰਿਹਾ ਹੈ।

ਲੇਖਕ : ਜਸਵੀਰ ਸ਼ਰਮਾ ਦੱਦਾਹੂਰ ਹੋਰ ਲਿਖਤ (ਇਸ ਸਾਇਟ 'ਤੇ): 39
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :827
ਲੇਖਕ ਬਾਰੇ
ਆਪ ਜੀ ਦੇ ਲੇਖ ਪੰਜਾਬੀ ਅਖਬਾਰਾ ਵਿੱਚ ਆਮ ਛਪਦੇ ਰਹਿੰਦੇ ਹਨ। ਆਪ ਜੀ ਪੰਜਾਬੀ ਸੱਭਿਆਚਾਰ ਅਤੇ ਲੋਕ ਧਾਰਾਈ ਚਿਨ੍ਹਾ ਦੀ ਪਛਾਨਦੇਹੀ ਕਰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017