ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸਮਾਜ ਅੰਦਰ ਹੋ ਰਹੀ “ਭਰੂਣ ਹੱਤਿਆ”ਦਾ ਰੁਝਾਨ ਕਦੋਂ ਖ਼ਤਮ ਹੋਵੇਗਾ

ਸਮਾਜ ਅੰਦਰ ਹੋ ਰਹੀ “ਭਰੂਣ ਹੱਤਿਆ”ਦਾ ਰੁਝਾਨ ਕਦੋਂ ਖ਼ਤਮ ਹੋਵੇਗਾ
(ਡਰਾਉਣੇ ਅੰਕੜਿਆਂ ਤੇ ਧਿਆਨ ਮਾਰਿਆ ਜਾਵੇ ਤਾਂ 1000 ਲੜਕਿਆਂ ਪਿੱਛੇ 798 ਲੜਕੀਆਂ)

ਅੱਜ ਦੇ ਵਿਗਿਆਨਕ ,ਤਕਨੀਕੀ ਅਤੇ ਸਾਇੰਸ ਦੇ ਯੁੱਗ ਵਿਚ ਮਨੁੱਖ ਬੇਸ਼ੱਕ ਤਰੱਕੀ ਕਰ ਰਿਹਾ ਹੈ।ਪਰ ਮਰਦ ਪ੍ਰਧਾਨ ਦੇ ਸਮਾਜ ਅੰਦਰ ਔਰਤ ਨੂੰ ਆਪਣੇ ਪੈਰ ਦੀ ਜੁੱਤੀ ਹੀ ਸਮਝਿਆ ਜਾਂਦਾ ਹੈ।ਦੇਸ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ, ਲਿਤਾੜੇ ਗ਼ਰੀਬ ਬੱਚਿਆਂ ਦੀ ਹਮਦਰਦ ਸੀ੍ਰਮਤੀ ਮਦਰ ਟੈਰੇਸਾ, ਆਕਾਸ਼ ਵਿਚ ਉਡਾਰੀਆਂ ਭਰਨ ਵਾਲੀ ਕਲਪਨਾ ਚਾਵਲਾ, ਰਾਸ਼ਟਰਪਤੀ ਦੇ ਅਹੁਦੇ ਤੇ ਬਿਰਾਜਮਾਨ ਰਹੀ ਸੀ੍ਰਮਤੀ ਪ੍ਰਤਿਭਾ ਪਾਟਿਲ, ਹਾਕੀ ਨੂੰ ਬੁਲੰਦੀਆਂ ਤੇ ਲਿਜਾਉਣ ਵਾਲੀ ਖਿਡਾਰਨ ਰਾਣੀ ਤੋਂ ਇਲਾਵਾ ਹੋਰ ਵੀ ਸਨਮਾਨਜਨਕ ਔਰਤ ਨੇ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਤਰੱਕੀ ਕਰਨ ਵਾਲੀ ਬੇਟੀ ਅੱਜ ਫਿਰ ਵਿਚਾਰੀ ਹੀ ਗਿਣੀ ਜਾ ਰਹੀ ਹੈ। ਇਸ ਤਰਾਂ ਸਮਾਜ ਅੰਦਰ ਹੋ ਰਹੀ ਭਰੂਣ ਹੱਤਿਆ ਨੂੰ ਲੈ ਕੇ ਨਵੇਂ ਵਰ੍ਹੇ ਦੀ ਆਮਦ ਤੇ ਕੁੜੀਆਂ ਦੀ ਲੋਹੜੀ ਵੀ ਧੂਮਧਾਮ ਨਾਲ ਮਨਾਈਏ ਇਸ ਸਾਰੇ ਵਰਤਾਰੇ ਸਬੰਧੀ ਗੱਲਬਾਤ ਕਰਦਿਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਆਪੋ ਆਪਣੇ ਵਿਚਾਰਾਂ ਦੁਆਰਾ ਸਮਾਜ ਅੰਦਰ ਫੈਲੀ ਮਾੜੀ ਕੁਰੀਤੀ ਬਾਰੇ ਕਿਹਾ ਕਿ ਭਰੂਣ ਹੱਤਿਆ ਇੱਕ ਮਾੜਾ ਰੁਝਾਨ ਹੈ ।ਇਹ ਰੁਝਾਨ ਜ਼ਿਆਦਾ ਪੜ੍ਹੇ ਲਿਖੇ ਲੋਕਾਂ ਵਿਚ ਕਿਤੇ ਜ਼ਿਆਦਾ ਹੈ ਕਿਉਂਕਿ ਉਹ ਸਿਰਫ਼ ਬੇਟੇ ਤੱਕ ਹੀ ਸੀਮਤ ਰਹਿ ਜਾਂਦੇ ਹਨ।ਦੂਜੇ ਪਾਸੇ ਗ਼ਰੀਬ ਵਰਗ ਦੇ ਲੋਕਾਂ ਵਿਚ ਗ਼ਰੀਬੀ ਹੋਣ ਕਾਰਨ ਉਨ੍ਹਾਂ ਨੂੰ ਅੱਜ ਪੰਜਾਬ ਅੰਦਰ ਹੋ ਰਹੇ ਅਲਟਰਾਸਾੳਂੂਡ ਦਾ ਖ਼ਰਚ ਹੀ ਕਰਨਾ ਔਖਾ ਹੈ।ਉਨ੍ਹਾਂ ਅਨੁਸਾਰ ਪੰਜਾਬ ਅੰਦਰ ਸਮਾਜਿਕ ਜਥੇਬੰਦੀਆਂ ,ਧਾਰਮਿਕ ਜਥੇਬੰਦੀਆਂ ਤੋਂ ਇਲਾਵਾ ਹੋਰ ਸੰਗਠਨਾਂ ਨੂੰ ਇੱਕ ਬੀੜਾ ਚੁੱਕ ਕੇ ਲਹਿਰ ਚਲਾਉਣੀ ਚਾਹੀਦੀ ਹੈ ਕਿ ਜੇਕਰ ਬੇਟੀ ਹੀ ਨਾ ਰਹੀ ਤਾਂ ਸਮਾਜ ਅੱਗੇ ਕਿੱਥੇ ਵਧੇਗਾ।ਦੇਸ ਦੇ ਲੀਡਰਾਂ ਨੂੰ ਉਨ੍ਹਾਂ ਦੀ ਮਾਂ (ਬੇਟੀ) ਨੇ ਹੀ ਜਨਮ ਦੇ ਕੇ ਸਮਾਜ ਦੀ ਸਿਰਜਣਾ ਕੀਤੀ ਹੈ, ਜਿਨ੍ਹਾਂ ਨੇ ਅੱਜ ਤੱਕ ਭਰੂਣ ਹੱਤਿਆ ਕਰਨ ਵਾਲੇ ਮਾੜੇ ਅਨਸਰਾਂ ਤੇ ਕਾਨੂੰਨ ਦਾ ਸ਼ਿਕੰਜਾ ਨਹੀ ਕੱਸਿਆ।ਵਰਨਣਯੋਗ ਹੈ ਕਿ ਜੇਕਰ ਪੰਜਾਬ ਅੰਦਰ 2011 ਦੇ ਲਿੰਗ ਅਨੁਪਾਤ ਦੇ ਡਰਾਉਣੇ ਅੰਕੜਿਆਂ ਤੇ ਧਿਆਨ ਮਾਰਿਆ ਜਾਵੇ ਤਾਂ 10 ਲੜਕਿਆਂ ਪਿੱਛੇ 798 ਲੜਕੀਆਂ ਹਨ।ਪਰ ਅੱਜ ਪੰਜਾਬ ਅੰਦਰ 1135 ਅਲਟਰਾਸਾਊਂਡ ਮਸ਼ੀਨਾਂ ਨੂੰ ਸਰਕਾਰ ਨੇ ਮਨਜ਼ੂਰੀ ਦਿੱਤੀ ਹੋਈ ਹੈ ਜਿਸ ਨਾਲ ਜ਼ਿਆਦਾ ਭਰੂਣ ਹੱਤਿਆ ਜਾਂ ਗਰਭ ਗਿਰਾਉਣ ਦੇ ਆਸਾਰ ਬਣੇ ਹਨ।ਕੀ ਬੇਟੀ ਬਚਾਓ,ਬੇਟੀ ਪੜਾਓ ਦਾ ਸੁਪਨਾ ਸਾਕਾਰ ਹੋਵੇਗਾ।ਅੱਜ ਬਾਬਾ ਨਾਨਕ ਨੂੰ ਇਹ ਬੇਟੀਆਂ ਪੁੱਛਦੀਆਂ ਹਨ ਕਿ “ਜਿੱਤ ਜੰਮੇ ਰਜਾਨ” ਦੇ ਹੁਕਮ ਅਨੁਸਾਰ ਸਾਡੇ ਨਾਲ ਮਰਦ ਪ੍ਰਧਾਨ ਸਾਨੂੰ ਜਨਮ ਸਮੇਂ ਹੀ ਕੂੜੇ ਵਿਚ ਸੁੱਟ ਦਿੰਦਾ ਹੈ ਇਹ ਰੁਝਾਨ ਕਦੋਂ ਖ਼ਤਮ ਹੋਵੇਗਾ

ਲੇਖਕ : ਹਰਮਿੰਦਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 59
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :3143
ਲੇਖਕ ਬਾਰੇ
ਆਪ ਜੀ ਪੰਜਾਬੀ ਦੀ ਸੇਵਾ ਪੂਰੇ ਦਿਲੋ ਅਤੇ ਤਨੋ ਕਰ ਰਹੇ ਹਨ। ਆਪ ਜੀ ਦੀਆਂ ਕੁੱਝ ਕੁ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆ ਨੇ ਜਿਨ੍ਹਾਂ ਨੇ ਕਾਫੀ ਨਾਂ ਖਟਿਆਂ ਹੈ। ਇਸ ਤੋ ਇਲਾਵਾ ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ