ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸੋਹਣੀ ਸੋਚ

ਜਿੰਦਗੀ ਨੂੰ ਸਹੀ ਢੰਗ ਨਾਲ ਜਿਉਣ ਲਈ ਸੋਹਣੀ ਸੋਚ ਦਾ ਹੋਣਾ ਜਰੂਰੀ ਹੈ।ਹਰ ਕੰਮ ਦੀ ਸ਼ੁਰੂਆਤ ਪਿੱਛੇ ਸੋਚ ਹੁੰਦੀ ਹੈ। ਜਿਹੋ ਜਿਹਾ ਇਨਸਾਨ ਸੋਚਦਾ ਹੈ ਉਹੋ ਜਿਹਾ ਬਣ ਜਾਦਾਂ ਹੈ। ਚੰਗੀ ਸੋਚ ਚੰਗੇ ਇਨਸਾਨ ਬਣਾਉਦੀ ਹੈ।ਗੰਦੀ ਸੋਚ ਇਨਸਾਨ ਦਾ ਕੁਝ ਨਹੀ ਸੰਵਾਰਦੀ ਉਹ ਗੰਦਾ ਤੇ ਘਟੀਆ ਕਿਸਮ ਦਾ ਹੋ ਨਿਬੜਦਾ ਹੈ।ਸਕੂਲ,ਕਾਲਜ਼,ਯੂਨੀਵਰਸਟੀਆਂ ਸਾਫ ਉਚੀ ਸੋਚ ਵਾਲੇ ਇਨਸਾਨ ਬਣਾੳਣ ਚ ਆਪਣੀ ਅਹਿਮ ਭੁੂਮੀਕਾ ਨਿਭਾ ਰਹੀਆਂ ਹਨ।ਚੰਗੀ ਸੋਚ ਵਾਲਾ ਵਿਦਿਆਰਥੀ ਆਪਣੇ ਵੱਖ-ਵੱਖ ਵਿਸ਼ਿਆਂ ਵਿੱਚ ਪੜ੍ਹਨ ਦੀ ਦਿਲਚਸਪੀ ਰੱਖਦਾ ਹੈ।ਤੇ ਉਸ ਦੇ ਮਨ ਵਿੱਚੋਂ ਇਮਤਿਹਾਨ ਦਾ ਡਰ ਮੁਕ ਜਾਂਦਾ ਹੈ।ਸੋਹਣੀ ਸੋਚ ਵਾਲੇ ਵਿਦਿਆਰਥੀਆਂ ਦੇ ਮਨਾਂ ਵਿੱਚ ਆਪਣੇ ਅਧਿਆਪਕ ਦੀ ਇਜ਼ੱਤ ਹਮੇਸ਼ਾਂ ਬਰਕਰਾਰ ਰਹਿੰਦੀ ਹੈ।
ਚੰਗੀ ਸੋਚ ਚੰਗੇ ਵਿਚਾਰ ਪੈਦਾ ਕਰਦੀ ਹੇੈ।ਚੰਗੇ ਵਿਚਾਰਾਂ ਵਾਲੇ ਲੋਕਾਂ ਦੇ ਵੱਧ ਦੋਸਤ ਹੁੰਦੇ ਹਨ।ਇਕ ਇਨਸਾਨ ਦੀ ਦੁੁੂਜੇ ਇਨਸਾਨ ਪ੍ਰਤੀ ਸਾਫ ਉਚੀ ਸੋਚ ਵਧੀਆ ਮਜਬੂਤ ਰਿਸ਼ਤਾ ਬਣਾ ਦਿੰਦੀ ਹੈ।ੳੇੁਹ ਬਿਨਾ ਕੁਝ ਕਿਹੇ ਇੱਕ ਦੁੂਜੇ ਨੂੰ ਚੰਗੇ ਲਗਦੇ ਹਨ। ਸਾਫ ਸੋਚ ਵਾਲਾ ਇਨਸਾਨ ਇਕ ਬੋਹੜ ਦੇ ਦਰਖਤ ਵਾਂਗ ਹੁੰਦਾ ਹੈ। ਉਸ ਦੀ ਸਾਫ ਉਚੀ ਸੋਚ ਦੀ ਛਾਂ ਨੂੰ ਮਾਨਣ ਲਈ ਲੋਕ ਉਸ ਦੇ ਆਲੇ ਦੁਆਲੇ ਇੱਕਠੇ ਹੋ ਜਾਦੇ ਹਨ।ਚੰਗੀ ਸੋਚ ਵਾਲੇ ਨੁੂੰ ਇਹ ਦੁਨੀਆਂ ਸੋਹਣੀ ਲਗਦੀ ਹੈ ਤੇ ਉਹ ਹਰ ਇਕ ਇਨਸਾਨ ਨੁੰੂ ਪਿਆਰ ਭਰੀ ਸੋਚ ਦੀ ਖੁਸ਼ਬੂ ਵਿਖੇਰਦਾ ਹੋਇਆ ਆਪ ਵੀ ਇਸ ਖਸ਼ਬੂ ਦਾ ਆਨੰਦ ਮਾਣਦਾ ਰਹਿਦਾ ਹੈ। ਸੋਚ ਕਿਸੇ ਦੀ ਗੁਲਾਮ ਨਹੀ ਇਹ ਇਨਸਾਨ ਅੰਦਰ ਸਿੱਧਾ ਤੇ ਪੁੱਠਾ ਗੇੜਾ ਲਗਾਤਾਰ ਕਢੱਦੀ ਰਹਿੰਦੀ ਹੈ।ਗੰਦੀ ਸੋਚ ਨੂੰ ਮਾਰਨ ਦੀ ਕੋਸ਼ਿਸ ਕਰੋ ਤੁਸੀਂ ਚੰਗੇ ਇਨਸਾਨ ਬਨਣ ਦੇ ਕਰੀਬ ਹੋ।ੳੋੁਚੀ ਸੋਚ ਰੱਖਣ ਵਾਲੇ ਪੁਲਾੜ ਯਾਤਰੀ ਬਣ ਜਾਂਦੇ ਹਨ ਤੇ ਗੰਦੀ ਸੋਚ ਵਾਲੇ ਵਿਆਕਤੀਆਂ ਨੁੂੰ ਤੁਸੀਂ ਜੇਲਾਂ ਚ ਦੇਖ ਸਕਦੇ ਹੋ।ਕਵੀ ਆਪਣੀ ਉਚੀ ਸੁੱਚੀ ਅਤੇ ਸਾਫ ਸੋਚ ਨਾਲ ਆਪਣੀ ਮਹਿਬੂਬ ਦੀ ਤੁਲਣਾ ਚੰਦ ਤੋਂ ਅੱਗੇ ਕਰਦਾ ਹੈ। ਕਵੀ ਦੀ ਉਚੀ ਸੋਚ ਅਸਮਾਨ ਨੂੰ ਨੀਵਾਂ ਕਰ ਦਿੰਦੀ ਹੈ।ਖੋਜ਼ ਤੋਂ ਪਹਿਲਾਂ ਇਨਸਾਨ ਅੰਦਰ ਸੋਚ ਪੈਦਾ ਹੰਦੀ ਹੈ। ਸੋਚ ਨਾਲ ਇਨਸਾਨ ਖੋਜ਼ਾਂ ਤੇ ਅਵਿਸ਼ਕਾਰ ਕਰਦਾ ਹੈ।ਅੱਗੇ ਵੱਧਣ ਵਾਲੀ ੳੋੁਚੀ ਸੋਚ ਨੂੰ ਹੀ ਵਿਗਿਆਨ ਕਹਿੰਦੇ ਹਨ। ਲਿਖਣ ਤੇ ਪੜਨ ਦੀ ਸੋਚ ਹੀ ਬੱਚੇ ਨੂੰ ਪੜਨਾ ਸਿਖਾ ਦਿੰਦੀ ਹੈ।ਵਿਗਿਆਨ ਦੀਆਂ ਜਿੰਨੀਆਂ ਵੀ ਕਾਂਢਾ ਹਨ ਉਚੀ ਸੋਚ ਦਾ ਨਤੀਜਾ ਹੈ।ਇਸ ਲਈ ਵਿਗਿਆਨ ਨੇ ਸਾਡੇ ਜੀਵਨ ਨੂੰ ਸਰਲ ਬਣਾਉਣ ਚ ਕੋਈ ਕਸਰ ਨਹੀ ਛੱਡੀ।ਸੋਚ ਜਿੰਨੀ ੳੋਚੀ ਹੰਦੀ ਜਾਵੇਗੀ ਵਿਗਿਆਨ ਉਨ੍ਹੀ ਹੀ ਤੱਰਕੀ ਕਰਦਾ ਜਾਵੇਗਾ।ਪੰਛੀ ਨੂੰ ਉਡਦਾ ਦੇਖ ਉਚੀ ਸੋਚ ਰੱਖਣ ਵਾਲਿਆਂ ਨੇ ਹਵਾਹੀ ਜਹਾਜ ਦੀ ਕਾਢ ਕੱਢ ਕੇ ਇਨਸਾਨ ਨੂੰ ਪੰਛੀਆਂ ਵਾਂਗ ਅਸਮਾਨ ਵਿੱਚ ਉਡੱਣਾ ਸਿਖਾ ਦਿੱਤਾ।ਸੈਂਕੜੇ ਕਿਲੋਮੀਟਰ ਸਫਰ ਕੁਝ ਕੁ ਘਟਿਆਂ ਵਿੱਚ ਤੈਹ ਹੋਣਾ ਬਹੁਤ ਵੱਡੀ ਗਲ ਨੂੰ ਸਿੱਧ ਕਰਦਾ ਹੈ।
ਚੰਗੀ ਸੋਚ ਆਤਮ ਵਿਸ਼ਵਾਸ ਪੈਦਾ ਕਰਦੀ ਹੈ।ਆਤਮ ਵਿਸਵਾਸ਼ ਜਿੱਤ ਦਾ ਸੁਨੇਹਾ ਹੈ।ਜਿੱਤਣ ਦੀ ਸੋਚ ਵਾਲੀ ਆਸ ਨਾਲ ਖਿਡਾਰੀ ਮੈਦਾਨ ਵਿੱਚ ਖੇਡਦੇ ਹਨ।ਕਿਹਾ ਜਾਦਾ ਹੇ ਕਿ ਪਾਰਸ ਇੱਕ ਅਜਿਹੀ ਚੀਜ ਹੈ ਜੋ ਲੋਹੇ ਨੂੰ ਸੋਨਾ ਬਣਾ ਦਿੰਦੀ ਹੈ ਪਰ ਸ਼ਰਤ ਇਹ ਹੈ ਕਿ ਲੋਹੇ ਨੂੰ ਪਾਰਸ ਨਾਲ ਛੁਹਾਇਆ ਜਾਵੇ।ਇਸੇ ਤਰਾਂ੍ਹ ਹੀ ਸਾਫ ਤੇ ਉਚੀ ਸੋਚ ਵਾਲੇ ਇਨਸਾਨ ਦੀਆਂ ਕਿਤਾਂਬਾ ਪੜਨੀਆਂ ਚਾਹੀਦੀਆਂ ਹਨ।ਤਾਂ ਕਿ ਅਸੀਂ ਵੀ ਆਪਣੀ ਸੋਚ ਨੂੰ ਉਚੀ ਬਣਾ ਸਕੀਏ।ਚੰਗੀ ਸੋਚ ਦੋ ਇਨਸਾਨ ਨੂੰ ਨੇੜੈ ਕਰਦੀ ਹੈ ਤੇ ਉਨਾਂ੍ਹ ਵਿੱਚ ਸਾਂਝ ਪੈਦਾ ਕਰਦੀ ਹੈ।ਚੰਗੀ ਸੋਚ ਵਾਲੇ ਚੰਗੀਆਂ ਤੇ ਸੋਹਣੀਆਂ ਗਲਾਂ ਕਰਦੇ ਹਨ।ਗਲਾਂ ਗਲਾਂ ਵਿਚ ਪਿਆਰ ਹੋ ਜਾਂਦਾ ਹੈ ਪਿਆਰ ਸਾਫ ਉਚੀ ਸੋਚ ਦਾ ਇਕ ਪਿਆਰਾ ਜਿਹਾ ਅਨੁਭਵ ਹੈ।ਸਾਫ ਉਚੀ ਸੋਚ ਵਾਲਾ ਵਿਅਿਾਕਤੀ ਮਨ ਦਾ ਅਮੀਰ ਹੁੰਦਾ ਹੈ।ਪੈਸੇ ਤਰਫੋਂ ਅਮੀਰ ਵਿਆਕਤੀ ਸੋਚ ਤੌਂ ਗਰੀਬ ਹੋ ਸਕਦਾ ਹੈ। ਚੰਗੀ ਸੋਚ ਚੰਗੇ ਵਿਚਾਰਾਂ ਦਾ ਗੁਲਦਸਤਾ ਹੁੰਦੀ ਹੈੈ ।ਚੰਗੇ ਵਿਚਾਰ ਚੰਗੀ ਸਿੱਖਿਆ ਪ੍ਰਦਾਨ ਕਰਦੇ ਹਨ।ਗੰਦੀ ਸੋਚ ਤੇ ਗੰਦੇ ਵਿਚਾਰ ਵਾਲੇ ਵਿਆਕਤੀ ਦੀ ਸਮਾਜ ਵਿੱਚ ਕੋਈ ਥਾਂ ਨਹੀ।ੳਨਾਂ੍ਹ ਦੇ ਸਿਰ ਤੇ ਤਾਜ ਨਹੀ ਇਨਾਮ ਰੱਖੇ ਜਾਂਦੇ ਹਨ।ਸਾਫ ਤੇ ਉਚੀ ਸੋਚ ਸਾਫ ਤੇ ਉਚੇ ਸਮਾਜ਼ ਦੀ ਸਿਰਜਣਾ ਹੈ। ਮਾਵਾਂ ਆਪਣੀ ਸੋਚ ਉਚੀ ਰੱਖਣ ਬੇਟੀਆਂ ਜਰੂਰ ਕਲਪਣਾ ਚਾਵਲਾ ਬਣਨਗੀਆਂ। ਤੇਜ ਬਾਰਿਸ਼ ਦੀ ਚਿੰਤਾ ਚ ਸੋਚ ਨੂੰ ਨੀਵਾ ਨਾ ਕਰੋ।ਕਿਣਮਿਣ ਚ ਵੀ ਧਰਤੀ ਨੂੰ ਹਰਿਆਵਲ ਕਰਨ ਦੀ ਸਮਰਥਾ ਹੈ। ਕਿਸੇ ਦੀ ਅੰਪਗਤਾ ਤੇ ਕਦੋ ਨਾ ਹੱਸੋ ਪੈਰ ਸਾਡਾ ਵੀ ਫਿਸਲ ਸਕਦਾ ਹੈ।
ਸੋਹਣੇ ਚਿਹਰੇ ਪਿੱਛੇ ਜੇਕਰ ਸੋਚ ਚੰਗੀ ਨਾ ਹੋਵੇ ਤਾਂ ਉਸ ਦੇ ਸੁਹਪਣ ਦੀ ਕਿਮਤ ਘੱਟ ਜਾਦੀ ਹੈ।ਸੋਹਣੀ ਸੋਚ ਸਾਂਵਲੇ ਤੇ ਕਾਲੇ ਚਿਹਰਿਆਂ ਨੁੂੰ ਸੋਹਣਾ ਬਣਾਉਣ ਵਿੱਚ ਕਾਫੀ ਹੱਦ ਤੱਕ ਸਹਾਈ ਹੋਈ ਹੇੈ।ਤੇ ਅਗਾਂਹ ਵੀ ਹੋਵੇਗੀ।ਸੋਹਣੀ ਸੋਚ ਇਨਸਾਨ ਅੰਦਰ ਨਿਮਰਤਾ ਪੈਦਾ ਕਰਦੀ ਹੈ।ਨਿਮਰਤਾ ਗੁਣਾ ਦੀ ਮਾਂ ਹੈ।ਗੁਣ ਇਨਸਾਨ ਨੂੰ ਮਸ਼ਹੂਰ ਕਰਦੇ ਹਨ।ਹੱਸਦੀਆਂ ਚਿਹਰਿਆਂ ਪਿੱਛੇ ਛੁੱਪੀ ਮਾੜੀ ਸੋਚ ਵਾਲੀ ਨਿਅਤ ਜਲਦੀ ਸਾਹਮਣੇ ਆ ਜਾਦੀ ਹੈ।ਇਨਾਂ੍ਹ ਹੱਸਦੀਆਂ ਚਿਹਰਿਆਂ ਨੂੰ ਕੁਝ ਨਾ ਕਹੋ ਮਾੜੀ ਸੋਚ ਵਾਲੀ ਨਿਅਤ ਦੀ ਬਦਬੂ ਤਹਾਨੂੰ ਆਪਣੇ ਆ ਪਿੱਛੇ ਧਕੇਲ ਦੇਵਗੀ।ਬੱਚਿਆਂ ਚ ਪੇੈਦਾ ਹੋਈ ਮਾੜੀ ਸੋਚ ਅਧਿਆਪਕ, ਮਾਪੇ,ਤੇ ਸਮਾਜ ਲਈ ਘਾਤਕ ਸਿੱਧ ਹੋ ਸਕਦੀ ਹੈ।ਘਰ ਅੰਦਰ ਹੋ ਰਹੀ ਲੜਾਈ ਦਾ ਮੁੱਖ ਕਾਰਨ ਇਕ ਅੰਦਰ ਪੈਦਾ ਹੋਈ ਮਾੜੀ ਸੋਚ ਦਾ ਹੀ ਨਤੀਜਾ ਹੈ।ਲੜਾਈ ਘਰ ਤੋੜਦੀ ਹੈ ਤੈ ਸਾਫ ਉਚੀ ਸੋਚ ਘਰ ਜੋੜਦੀ ਹੈ।ਸਾਫ ਉਚੀ ਸੋਚ ਨਾਲ ਸਾਡਾ ਸੁਭਾਅ ਨਰਮ ਤੇ ਸਾਦਾ ਹੋ ਜਾਦਾ ਹੈ।ਸੋਚ ਸਾਫ ਰੱਖੋ ਸਾਂਤੀ ਤੁਹਾਡਾ ਇੰਤਜਾਰ ਕਰ ਰਹੀ ਹੈ।ਕੁਦਰਤ ਸਾਨੂੰ ਸਾਫ ਤੇ ਉਚੀ ਸੋਚ ਰੱਖਣ ਲਈ ਪ੍ਰੇਰਦੀ ਹੈ। ਸਾਫ ਸੋਚ ਮਨੁੱਖ ਅੰਦਰ ਸ਼ਾਂਤੀ ਭਰ ਦਿੰਦੀ ਹੈ। ਸਾਂਤ ਮਨੁੱਖ ਪਿਆਰਾ ਲਗਦਾ ਹੈ।ਉਸ ਨੂੰ ਸਾਰੇ ਪਿਆਰ ਕਰਦੇ ਹਨ।ਅਸਮਾਨ ਮਨੁੱਖ ਨੂੰ ਦਿਨ ਵਿੱਚ ਅਤੇ ਚੰਦ ਤੇ ਤਾਰੇ ਰਾਤ ਸਮੇ ਮਨੁੱਖ ਨੂੰ ਸੋਚ ਉਚੀ ਰੱਖਣ ਦੀਆਂ ਅਵਾਜਾਂ ਮਾਰਦੇ ਹਨ।ਕਦੇ ਆਪਣੇ ਆਪ ਨੂੰ ਚੁੱਪ ਰੱਖ ਕੇ ਉਨਾਂ੍ਹ ਦੀ ਅਵਾਜ ਤਾਂ ਸੁਣੋ।
ਸਾਫ ਉਚੀ ਸੋਚ ਕਾਰਣ ਸਮੁੰਦਰ ਸਾਂਤ ਵਹਿ ਰਹੇ ਹਨ।ਤੇ ਪਹਾੜ ਸਾਂਤ ਖੜੇ ਹਨ।ਜਦੋਂ ਗੁਲਾਂਮ ਭਾਰਤ ਵਾਸੀਆਂ ਅੰਦਰ ਉਚੀ ਸੋਚ ਨੇ ਜਨਮ ਲੈਣਾ ਸ਼ੁੁੂਰੁ ਕੀਤਾ ਕਿ ਅਸੀਂ ਗੁਲਾਮ ਹਾਂ ਉਦੋਂ ਭਾਰਤ ਨੂੰ ਅਜਾਦ ਕਰਵਾਉਣ ਲਈ ਸੰਘਰਸ਼ ਸ਼ੁਰੂ ਹੋਇਆ।ਸਾਡੀ ਉਚੀ ਸੋਚ ਦਾ ਨਤੀਜਾ ਹੈ ਕਿ ਅਸੀਂ ਅੱਜ ਉਨਾਂ੍ਹ ਸ਼ਹੀਦਾ ਨੂੰ ਸਤਿਕਾਰ ਨਾਲ ਯਾਦ ਕਰਦੇ ਹਾਂ ਜਿਨਾਂ ਨੇ ਸਾਡੇ ਗੁਲਾਮ ਦੇਸ਼ ਨੂੰ ਅਜਾਦ ਦੇਸ਼ ਬਣਾ ਦਿੱਤਾ।ਆਓ ਆਪਣੀ ਸੋਚ ਨੂੰ ਉਚਾ ਬਣਾਈਏ ਉਨਾਂ੍ਹ ਮਹਾਨ ਸ਼ਹੀਦਾ ਦੀ ਕੁਰਬਾਨੀ ਦੇ ਦੀਵੇ ਆਪਣੇ ਦਿਲ਼ਾਂ ਵਿੱਚ ਹਮੇਸ਼ਾ ਜਗਦੇ ਰੱਖੀਏ।ਔਰਤਾਂ ਪ੍ਰਤੀ ਸਾਫ ਉੱਚੀ ਤੇ ਪਵਿੱਤਰ ਸੋੋਚ ਰੱਖਣੀ ਔਰਤਾਂ ਦੀ ਸੁਰਖਿਆ ਹੈ। ਕੁਦਰਤ ਦੀਆਂ ਆਫਤਾ ਤੇ ਰਹਿਮਤਾਂ ਨੂੰ ਦੇਖ ਕੇ ਪੈਦਾ ਹੋਈ ਸੋਚ ਪਰਮਾਂਤਮਾ ਦੇ ਹੋਦ ਦਾ ਅਹਿਸਾਸ ਕਰਵਾਉਦੀ ਹੈ।ਕਮਜੋਰ ਸੋਚ ਵਾਲੇ ਵਿਆਕਤੀ ਪਹਿਲਾਂ ਸ਼ੱਕ ਤੇ ਬਆਦ ਵਿੱਚ ਵਹਿਮ ਦੇ ਸ਼ਿਕਾਰ ਹੋ ਜਾਦੇ ਹਨ।ਪਡਿਤ ਹੱਥ ਦੀਆਂ ਲਕੀਰਾਂ ਦੇਖ ਕੇ ਕਮਜੋਰ ਸੋਚ ਵਾਲੇ ਲੋਕਾਂ ਦੀ ਸੋਚ ਨੂੰ ਹੋਰ ਕਮਜੋਰ ਕਰਕੇ ਕਾਫੀ ਧਨ ਵਟੋਰ ਲੈਦੇ ਹਨ।ਸੋਹਣੀ ਸੋਚ ਵਾਲਾ ਵਿਆਕਤੀ ਕਹਾਣੀਕਾਰ ਤੇ ਕਵੀ ਹੋ ਸਕਦਾ ਹੇੇ।ੳੋਹ ਆਪਣੇ ਸੁਨਹੇ ਦੂਜਿਆਂ ਤੱਕ ਲ਼ਿਖਤਾਂ ਦੇ ਰੂਪ ਵਿੱਚ ਪੁਹਚਾਉਦੇ ਹਨ।
ਤੰਗ ਸੋੋਚ ਵਾਲਾ ਵਿਆਕਤੀ ਜਾਤਾ,ਮਜ੍ਹਬਾ ਦੇ ਚੱਕਰਾਂ ਵਿੱਚ ਫਸੀਆ ਹੁੰਦਾ ਹੈ। ਅਜਿਹੇ ਇਨਸਾਨ ਅਪਣੀ ਪੂੁਰੀ ਜਿੰਦਗੀ ਇਕ ਦੂਜੇ ਨੁੰ ਉਸ ਦੀਆਂ ਜਾਤਾ,ਮਜ੍ਹਬਾਂ ਜਾਣਨ ਵਿੱਚ ਲੰਘਾ ਦਿੰਦੇ ਹਨ।ਅਜਿਹੀ ਸੋਚ ਵਾਲੇ ਵਿਆਕਤੀ ਨਾ ਤਾਂ ਦੋਸਤ ਬਣਾਉਣ ਚ ਸਫਲ ਹੋਏ ਹਨ ਨਾ ਹੀ ਆਪਣੀ ਸੋਚ ਨੂੰ ਅਜਾਦ ਕਰਵਾੳਣ ਚ ਕਾਮਯਾਬ।ਚੰਗੀ ਸੋਚ ਦੇਸ਼ ਦੇ ਹਿੱਤਾ ਦੀ ਰਾਖੀ ਕਰਦੀ ਹੈ।ਮਾੜੀ ਸੋਚ ਵਾਲੇ ਦਾ ਆਪਣਾ ਕੋਈ ਦੇਸ਼ ਨਹੀ ਹੁੰਦਾ।ਅਜਿਹੇ ਲੋਕ ਦੇਸ ਨੂੰ ਤਬਾਹ ਕਰਨ ਵਾਲੀ ਸੋਚ ਰੋਜ਼ ਪਾਲਦੇ ਹਨ।ਅਜਿਹੇ ਲੋਕਾਂ ਦੀ ਸੋਚ ਦਹਿਸ਼ਤ ਦਾ ਰੂਪ ਧਾਰਣ ਕਰ ਲੈਦੀ ਹੈ।ਅਜਿਹੀ ਸੋਚ ਵਾਲਾ ਵਿਆਕਤੀ ਆਪਣੀ ਵੱਖਰੀ ਸੋਚ ਤੇ ਨਾਮ ਰੱਖ ਲੈਂਦੇ ਹਨ।ਤੇ ਸਾਦਗੀ ਭਰੇ ਲੋਕਾਂ ਨੂੰ ਨਿਤ ਮਾਰਦੇ ਹਨ।
ਚੰਗੀ ਸੋਚ ਪੈਦਾ ਕਰਨ ਲਈ ਸ਼ੁਧ ਵਾਤਾਵਰਨ ਤੇ ਚੰਗੇ ਸਮਾਜ ਦਾ ਹੋਣਾ ਬਹੁਤ ਜਰੂਰੀ ਹੈ।ਸਕੁੂਲ,ਕਿਤਾਬਾਂ,ਤੇ ਧਾਰਮੀਕ ਅਸਥਾਨ ਇਨਸਾਨ ਵਿੱਚ ਚੰਗੀ ਸੋਚ ਭਰਨ ਲਈ ਲਗਾਤਾਰ ਕਸ਼ਿਸ ਚ ਹੈ।ਸੱਮਸਿਆ ਦੇ ਹਲ ਲਈ ਚੰਗੀ ਸੋੋਚ ਦੀਵਾਈ ਦਾ ਕੰਮ ਕਰਦੀ ਹੈ। ਕਮਜੋਰ ਸੋਚ ਵੱਧ ਸੱਮਸਿਆ ਨੂੰ ਜਨਮ ਦਿੰਦੀ ਹੈ। ਸੱਮਸਿਆਵਾਂ ਜਿੰਦਗੀ ਨੂੰ ਉਲਝਾ ਦਿੰਦੀਆਂ ਹਨ।ਵੱਧ ਸੋਚਨ ਨਾਲੋਂ ਵਧੀਆ ਸੋਚਣਾ ਜਿਆਦਾ ਮਹੱਤਵਪੂਰਨ ਹੈ।ਸੋਹਣੀ ਸੋਚ ਇਨਸਾਨ ਦੀ ਜਿੰਦਗੀ ਦੀ ਕਮਾਈ ਹੈ।ਸੋਚ ਕੁਦਰਤ ਵਿੱਚ ਛੁਪੇ ਸਵਾਲਾਂ ਦਾ ਹੱਲ ਲਭੱਣ ਦੀ ਜਿਗਿਆਸਾ ਪੈਦਾ ਕਰਦੀ ਹੈ।ਅਜਿਹੇ ਇਨਸਾਨ ਖੋੋਜੀ ਬਣ ਜਾਦੇਂ ਹਨ।ਤੇ ਉਹ ਅਪਣੀ ਸੋਚ ਦੇ ਘੇਰੇ ਨੂੰ ਹੋਰ ਵਧਾ ਲੈਦੇ ਹਨ।ਸਿਆਸਿਤ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਇੱਕ ਦੂਜੇ ਨਾਲ ਵੈਰ ਪਾੳਣ ਵਾਲੀ ਸੋਚ ਪੈਦਾ ਕਰ ਲੇੈਦੇਂ ਹਨ। ਸਿਆਸਿਤਦਾਨ ਉਨਾਂ ਦੀ ਸੋਚ ਦਾ ਫਾਇਦਾ ਲੈ ਕੇ ਦੇਸ਼ ਤੇ ਰਾਜ ਕਰਦੇ ਹੋਏ ਐਸ਼ ਦੀ ਜਿੰਦਗੀ ਜਿਉਣ ਵਾਲੀ ਸੋਚ ਰਖਦੇ ਹਨ।
ਦੋ ਇਨਸਾਨਾਂ ਦੀ ਗੁੂੜੀ ਦੋਸਤੀ ਵਿੱਚ ਗਲਾਂ ਸੋਚ ਕੇ ਨਹੀ ਕੀਤੀਆਂ ਜਾਦੀਆਂ।ਬਿਨਾ ਸੋਚ ਤੇ ਚਲਦਾ ਇਹ ਰਿਸ਼ਤਾ ਸੋਹਣਾ ਤੇ ਭਰੋਸੇਯੋਗ ਹੁੰਦਾ ਹੈ। ਸੋਹਣੀ ਸੋਚ ਇਨਸਾਨ ਦੇ ਚਰਿੱਤਰ ਨੂੰ ਸੋਹਣਾ ਬਣਾਉਦੀ ਹੈ। ਜਿੰਦਗੀ ਤੇ ਸੋਚ ਸਾਡੀ ਹੈ। ਚੋਗੀ ਸੋਚ ਦਾ ਸਤਿਕਾਰ ਕਰਦੇ ਹੋਏ ਅੱਗੇੇ ਵਧੀਏ ਤੇ ਵਧਦੇ ਰਹੀਏ।
1) ਗੰਦੀ ਸੋਚ ਨੂੰ ਮਾਰਨ ਦੀ ਕੋਸ਼ਿਸ ਕਰੋ ਤੁਸੀਂ ਚੰਗੇ ਇਨਸਾਨ ਬਣਨ ਦੇ ਕਰੀਬ ਹੋ।
2) ਚੰਗੀ ਸੋਚ ਚੰਗੇ ਵਿਚਾਰ ਪੈਦਾ ਕਰਦੀ ਹੈ।
3) ਸੋਚ ਜਿੰਨੀ ਉੱਚੀ ਹੰਦੀ ਜਾਵੇਗੀ ਵਿਗਿਆਨ ਉਨੀ ਤੱਰਕੀ ਕਰਦਾ ਜਾਵੇਗਾ।
4) ਪਿਆਰ ਸਾਫ ਉਚੀ ਸੋਚ ਦਾ ਇੱਕ ਪਿਆਰਾ ਜਿਹਾ ਅਨੁਭਵ ਹੈ।
5) ਖੋਜ ਤੋਂ ਪਹਿਲਾਂ ਇਨਸਾਨ ਅੰਦਰ ਸੋਚ ਪੈਦਾ ਹੁੰਦੀ ਹੈ। ਸੋਚ ਨਾਲ ਇਨਸਾਨ ਖੋਜਾਂ ਤੇ ਅਵਿਸ਼ਾਕਰ ਕਰਦਾ ਹੈ
6) ਅੱਗੇ ਵਧਣ ਵਾਲੀ ਉਚੀ ਸੋਚ ਨੂੰ ਹੀ ਵਿਗਿਆਨ ਕਹਿੰਦੇ ਹਨ।
7) ਸੋਹਣੇ ਚਿਹਰੇ ਪਿਛੇ ਜੇਕਰ ਸੋਚ ਚੰਗੀ ਨਾ ਹੋਵੇ ਤਾਂ ਉਸ ਦੇ ਸੁਹੱਪਣ ਦੀ ਕੀਮਤ ਘੱਟ ਜਾਦੀ ਹੇੈ।
8) ਅੋੌਰਤਾਂ ਪ੍ਰਤੀ ਸਾਫ ਉਚੀ ਤੇ ਪਵਿੱਤਰ ਸੋਚ ਰੱਖਣੀ ਔਰਤਾਂ ਦੀ ਸੁਰਖਿਆ ਹੈ।
9) ਚੰਗੀ ਸੋਚ ਵਾਲਾ ਵਿਆਕਤੀ ਕਹਾਣੀਕਾਰ ਤੇ ਕਵੀ ਹੋ ਸਕਦਾ ਹੈ।
10) ਮਾਵਾਂ ਅਪਣੀ ਸੋਚ ਉਚੀ ਰੱਖਣ ਬੇਟੀਆਂ ਜਰੂਰ ਕਲਪਣਾ ਚਾਵਲਾ ਬਣਨਗੀਆਂ।
11) ਵੱਧ ਸੋਚਣ ਨਾਲੋਂ ਵਧੀਆ ਸੋਚਣਾ ਜਿਆਦਾ ਮਹੱਤਵਪੂਰਨ ਹੈ।


ਲੇਖਕ : ਹਰਭਜਨ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 4
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :3813

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ