ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ

ਜੀਵਨ ਦੇ ਸਫ਼ਰ ਦੌਰਾਨ ਮਨੁੱਖ ਨੂੰ ਬੇਅੰਤ ਦੁੱਖਾਂ ਸੁੱਖਾਂ ਵਿਚੋਂ ਗੁਜ਼ਾਰਨਾ ਪੈਂਦਾ ਹੈ। ਕਈ ਆਪਣੇ ਜੀਵਨ ਦੇ ਲੰਮੇ ਪੈੜੇ ਨੂੰ ਹੱਸਦਿਆਂ ਹੱਸਦਿਆਂ ਗੁਜ਼ਾਰ ਲੈਂਦੇ ਹਨ ਤੇ ਕਈ ਇੰਨਾ ਦੀ ਮਾਰ ਹੇਠ ਆ ਕੇ ਜੀਵਨ ਨੂੰ ਦੁਖਦਾਈ ਬਣਾ ਲੈਂਦੇ ਹਨ। ਬੇਅੰਤ ਰੋਗਾਂ ਵਿਚੋਂ ਇੱਕ ਵੱਡਾ ਰੋਗ ਚਿੰਤਾ ਦਾ ਹੈ ਜੋ ਕਿ ਇਨਸਾਨ ਨੂੰ ਮਾਨਸਿਕ ਤੌਰ ਤੇ ਬਿਮਾਰ ਕਰਦਾ ਹੈ ਫਿਰ ਹੋਲੀ ਹੋਲੀ ਸਰੀਰਕ ਤੌਰ ਤੇ। ਸਿਆਣੇ ਕਹਿੰਦੇ ਨੇ ਚਿੰਤਾ ਇੱਕ ਚਿਤਾ ਦਾ ਰੂਪ ਹੈ ਜੋ ਦੁਖੀ ਹੋਏ ਬੰਦੇ ਨੂੰ ਜਿਉਂਦੇ ਜੀ ਲੋਥ ਬਣਾ ਛੱਡਦਾ ਏ। ਚਿੰਤਾ ਇੱਕ ਮਾਨਸਿਕ ਬੋਝ ਤੇ ਤਣਾਅ ਹੈ ਜਿਸ ਦੇ ਭਾਰ ਹੇਠ ਹਰ ਇੱਕ ਮਨੁੱਖੀ ਜੀਵਨ ਆਪਣੀ ਸੋਚ ਸ਼ਕਤੀ ਦੇ ਵਿਕਾਸ ਤੇ ਅਨੰਦ ਨੂੰ ਰੋਕ ਬੈਠਦਾ ਹੈ । ਚਿੰਤਾ ਹੀ ਤਾਂ ਚਿੰਤਨ, ਪਭ ਸਿਮਰਨ ਵਿਚ ਰੋਕ ਲਗਾਉਂਦੀ ਹੈ।
ਜੇਕਰ ਇੰਜ ਕਹਿ ਦੇਈਏ ਤਾਂ ਕੋਈ ਝੂਠ ਨਹੀਂ ਹੋਵੇਗਾ ਕਿ ਪਮਾਤਮਾ ਅਤੇ ਮਨੁੱਖ ਵਿਚ ਜੇ ਕੋਈ ਦੀਵਾਰ ਹੈ ਤਾਂ ਉਹ ਹੈ ਚਿੰਤਾ। ਆਖ਼ਰ ਇਹ ਚਿੰਤਾ ਦਾ ਜਨਮ ਹੁੰਦਾ ਕਿਥੋਂ ਹੈ ਇਸ ਬਾਰੇ ਵਿਚਾਰ ਕੀਤੀ ਜਾਵੇ ਤਾਂ ਸਿੱਟਾ ਸਾਹਮਣੇ ਆਵੇਗਾ ਜੋ ਮਨੁੱਖ ਦੀ ਸੋਚ ਅਨੁਸਾਰ............ ”ਐਸਾ ਹੋਣਾ ਚਾਹੀਦਾ ਹੈ ਜੇ ਕਿਧਰੇ ਐਸਾ ਨਾ ਹੋਇਆ ਫੇਰ ਕੀ ਕੀਤਾ ਜਾਵੇਗਾ”, ”ਐਸੀ ਘਟਨਾ ਨਹੀਂ ਘਟਣੀ ਚਾਹੀਦੀ ਕਿਧਰੇ ਐਸਾ ਨਾ ਹੋਏ ਕਿ ਘੱਟ ਜਾਏ” .................ਜੱਦੋ ਕਦੇ ਵੀ ਚਿੰਤਾ ਦੀ ਤਹਿ ਤੱਕ ਜਾਇਆ ਜਾਵੇ ਤਾਂ ਬਸ ਇਹ ਹੀ ਲੱਭੇਗਾ ਬਸ ਹੋਰ ਕੁੱਝ ਨਹੀਂ। ਅਸਲ ਵਿਚ ਜੋ ਵੀ ਮਨੁੱਖ ਦੀ ਚਾਹਤ ਹੁੰਦੀ ਹੈ ਉਹ ਪੂਰੀ ਹੋਣੀ ਚਾਹੀਦੀ ਹੈ ਜੇ ਨਾ ਹੋਵੇ ਤਾਂ ਚਿੰਤਾ....... ਬਸ ਚਿੰਤਾ ਦੇ ਇਹ ਹੀ ਕਾਰਨ ਹਨ।
ਇਸੇ ਹੀ ਚਿੰਤਾ ਦੇ ਸਭ ਗ਼ੁਲਾਮ ਨੇ ਜੋ ਮਨੁੱਖ ਦੇ ਮੱਥੇ ਤੇ ਅੱਖਾਂ ਤੇ ਸਪਸ਼ਟ ਨਜ਼ਰ ਆ ਜਾਂਦੀ ਹੈ। ਸਾਹਿਬ ਸੀ ਗੁਰੂ ਗੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਦੁਨੀਆ ਸਾਰੀ ਚਿੰਤਤ ਹੈ। ਧੰਨ ਸਾਹਿਬ ਸੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਕਹਿੰਦੇ ਨੇ ਕਿ ”ਚਿੰਤਾ ਤਾਂ ਤਾਂ ਕਰ ਜੇ ਕੋਈ ਅਣਹੋਣੀ ਹੋਈ ਹੋਵੇ ਪਰ ਅਣਹੋਣੀ ਤਾਂ ਹੁੰਦੀ ਹੀ ਨਹੀਂ....ਹੁੰਦੀ ਤਾਂ ਉਹ ਹੈ ਜੋ ਹੋਣਹਾਰ ਹੋਵੇ”। ਪਰ ਮਨੁੱਖ ਦੀ ਸੋਚ ਅਨੁਸਾਰ ਮੇਰੇ ਨਾਲ ਕਿਧਰੇ ਅਣਹੋਣੀ ਨਾ ਹੋ ਜਾਏ। ਮਹਾਰਾਜ ਜੀ ਤਾਂ ਆਪਣੀ ਬਾਣੀ ਵਿਚ ਕਹਿੰਦੇ ਨੇ ਕੇ ”ਜੋ ਨਹੀਂ ਹੋਣਾ ਉਹ ਤਾਂ ਹੁੰਦਾ ਹੀ ਨਹੀਂ ਜੋ ਹੋਣਾ ਹੈ ਉਹ ਤਾਂ ਹੋਵੇਗਾ ਹੀ”। ਜਿਵੇਂ ਇੱਕ ਜੁਆਨ ਕਹਿੰਦੇ ਹੈ ਕਿ ਮੇਰੇ ਤੇ ਬੁਢਾਪਾ ਨਹੀਂ ਆਉਣਾ ਚਾਹੀਦਾ ਪਰ ਇਹ ਹੋ ਕਿਵੇਂ ਸਕਦਾ। ਇੱਥੇ ਇਹ ਸਿੱਧ ਹੁੰਦਾ ਹੈ ਕਿ ਮਨੁੱਖ ਆਪਣੀ ਕਿਸੇ ਵੀ ਸ਼ਕਤੀ ਅਨੁਸਾਰ ਹੋਣੀ ਨੂੰ ਅਣਹੋਣੀ ਨਹੀਂ ਕਰ ਸਕਦਾ ਤੇ ਅਣਹੋਣੀ ਨੂੰ ਹੋਣੀ...... ਫਿਰ ਚਿੰਤਾ ਕਿਸ ਗੱਲ ਦੀ। ਜਨਮ ਹੋਇਆ ਹੈ ਹੋਣੀ ਸੀ ਪਰ ਮਨੁੱਖ ਕਹਿੰਦਾ ਹੈ ਕਿ ਕਿਧਰੇ ਮਰਨ ਦੀ ਅਣਹੋਣੀ ਨਾ ਹੋ ਜਾਏ ਪਰ ਮਰਨ ਤਾਂ ਹੋਣੀ ਹੀ ਹੈ।
ਅਸਲ ਵਿਚ ਜਾਣਨਾ ਤੇ ਮੰਨਣਾ ਦੋ ਅਲੱਗ ਅਲੱਗ ਅਵਸਥਾਵਾਂ ਨੇ ....ਇੱਕ ਸੋਚ ਏ ਕਿ ਜਿਸ ਨੂੰ ਮੈਂ ਜਾਣਦਾ ਤੇ ਮੰਨਦਾ ਨਹੀਂ ਉਹ ਨਹੀਂ ਹੈ ਚਾਹੇ ਹੋਵੇ ਹੀ ਜੇਕਰ ਹੈ ਵੀ ਤਾਂ ਮੇਰੀ ਦੁਨੀਆ ਵਿਚ ਨਹੀਂ। ਵਿਸਥਾਰ ਨਾਲ ਗੱਲ ਕਰੀਏ ਜੇ ਤਾਂ ਸਾਰੇ ਪੈਗ਼ੰਬਰੀ ਮਹਾਪੁਰਖਾਂ ਦੀ ਸੋਚਣੀ ਹੈ ਕਿ ਜੀਵਨ ਵਿਚ ਚਾਰ ਸਚਾਈਆਂ ਨੇ ਪੂਰਨ ਪੁਰਖ ਲਈ ਜਿਨ੍ਹਾਂ ਜ਼ਿੰਦਗੀ ਦੇ ਭੇਦ ਨੂੰ ਲੱਭ ਲਿਆ ਹੈ ਜਿਸ ਨੇ ਇੰਨਾ ਚਾਰ ਸਚਾਈਆਂ ਨੂੰ ਕਬੂਲ ਕਰ ਲਿਆ ਉਹ ਸਤਵਾਦੀ ਤੇ ਸਤਸੰਗੀ ਪੁਰਖ ਹੈ। ਪਹਿਲਾ ਦੁੱਖ ਹੈ, ਦੂਸਰਾ ਦੁੱਖ ਦਾ ਕਾਰਨ ਵੀ ਹੈ, ਤੀਸਰਾ ਦੁੱਖ ਦੀ ਨਿਵਿਰਤੀ ਹੈ, ਚੌਥਾ ਸੁੱਖ ਹੈ।
ਜੇਕਰ ਇਸ ਦਾ ਅੰਦਾਜ਼ਾ ਹੋ ਜਾਏ ਕਿ ਦੁੱਖ ਹੈ ਚਾਹੇ ਮੈਂ ਮਹਿਲ ਵਿਚ ਹਾਂ ਜਾਂ ਚਾਹੇ ਝੌਂਪੜੀ ਵਿਚ, ਚਾਹੇ ਨਿਰਧਨ ਚਾਹੇ ਧਨਵਾਨ, ਚਾਹੇ ਤੰਦਰੁਸਤ ਚਾਹੇ ਬਿਮਾਰ, ਚਾਹੇ ਇੱਕ ਮੁਲਕ ਵਿਚ ਚਾਹੇ ਦੂਸਰੇ ਵਿਚ, ਚਾਹੇ ਬਚਪਨ ਵਿਚ ਚਾਹੇ ਜਵਾਨੀ ਚਾਹੇ ਬੁਢਾਪਾ, ਚਾਹੇ ਸੁੰਦਰ ਚਾਹੇ ਕਰੂਪ, ਚਾਹੇ ਖ਼ੁਸ਼ਹਾਲ ਚਾਹੇ ਬਦਹਾਲ, ਚਾਹੇ ਛੋਟਾ ਚਾਹੇ ਵੱਡਾ, ਚਾਹੇ ਨਿਰਗੁਣ ਚਾਹੇ ਗੁਣਵਾਨ, ਚਾਹੇ ਪੜ੍ਹਾ ਲਿਖਾ ਚਾਹੇ ਅਨਪੜ੍ਹ ਅੰਤ ਸਚਾਈ ਇਹ ਹੈ ਕਿ ਹਰ ਹਾਲ ਵਿਚ ਦੁੱਖ ਹੈ। ਪਰ ਇਹ ਸਭ ਕੁੱਝ ਦੇ ਬਾਵਜੂਦ ਵੀ ਮਨੁੱਖ ਇਹ ਸੋਚਦਾ ਹੈ ਕਿ ਦੂਸਰਾ ਸੁਖੀ ਤੇ ਮੈਂ ਦੁਖੀ ਹਾਂ। ਗੁਰਬਾਣੀ ਅਨੁਸਾਰ ਜਿੱਥੇ ਤੱਕ ਵੀ ਸੰਸਾਰ ਹੈ ਦੁੱਖ ਹਰ ਜਗ੍ਹਾ ਹੈ ”ਨਾਨਕ ਦੁਖੀਆ ਸਭ ਸੰਸਾਰ” ਹਰ ਮਨੁੱਖ ਦੁੱਖਾਂ ਦੀ ਪੰਡ ਹੈ ਆਪਣਾ ਇੱਕ ਦੁੱਖ ਸੁਣਾਓ ਅਗਲੇ ਦੇ ਸੋ ਸੁਣੋ।
ਦੁੱਖ ਦਾ ਕਾਰਨ ਨਾਸਮਝੀ, ਅਗਿਆਨਤਾ............ਅਗਿਆਨ ਦੇ ਕਾਰਨ ਹੀ ਮਨੁੱਖ ਚਿੰਤਾਤੁਰ ਹੋ ਜਾਂਦਾ ਹੈ ਉਹ ਹੀ ਸੋਚਾਂ ਵਿਚ ਪੈ ਜਾਂਦਾ ਹੈ ਕਿ ਕਿਧਰੇ ਐਸਾ ਨਾ ਹੋ ਜਾਏ, ਜੋ ਨਹੀਂ ਹੋਣਾ ਚਾਹੀਦਾ ਜੇਕਰ ਹੋ ਗਿਆ ਤਾਂ ਕੀ ਹੋਵੇਗਾ। ਕਿਸੇ ਚੀਜ਼ ਦੀ ਹੋਂਦ ਨਾਲ ਦੁੱਖ ਨਹੀਂ ਮਿਟਦਾ ਜਿਵੇਂ ਪਭਤਾ, ਮਾਨ-ਸਨਮਾਨ। ਪਰ ਦੁੱਖ ਦਾ ਅਹਿਸਾਸ ਕਰਨਾ ਤੇ ਮੰਨਣਾ ਹੀ ਗਿਆਨ ਦੀ ਪਹਿਲੀ ਪੌੜੀ ਦੇ ਚੜ੍ਹਨ ਦੇ ਬਰਾਬਰ ਹੈ। ਜੇਕਰ ਦੁੱਖ ਹੈ ਤਾਂ ਦੁੱਖ ਦਾ ਕਾਰਨ ਵੀ ਹੋਵੇਗਾ ਪਰ ਦੁੱਖ ਵਿਚ ਡੁਬਨਾਂ ਅਗਿਆਨਤਾ ਹੈ......।
ਦੁੱਖਾਂ ਦੀ ਨਿਵਿਰਤੀ ਦਾ ਸਾਧਨ ਵੀ ਹੈ ਗਿਆਨ ਜਿਸ ਨਾਲ ਸੁੱਖ ਹੈ ਫਿਰ ਅਨੰਦ ਹੀ ਅਨੰਦ ਜਿਤਨਾ ਅਗਿਆਨ ਹੋਵੇਗਾ ਉਨ੍ਹਾਂ ਹੀ ਦੁੱਖ ਜਿਨ੍ਹਾਂ ਗਿਆਨ ਉਨ੍ਹਾਂ ਹੀ ਸੁੱਖ ਹੈ। ਗਿਆਨ ਦਾ ਵਾਧਾ ਸਾਧ ਸੰਗਤ, ਗੁਰਬਾਣੀ ਤੇ ਸ਼ਬਦ ਦੇ ਅਭਿਆਸ ਨਾਲ ਹੀ ਹੋਵੇਗਾ। ਮਨੁੱਖ ਇੱਕ ਆਸਾ ਵਿਚ ਜਿਉਂਦਾ ਹੈ ਕਿ ਜੇ ਅੱਜ ਦੁੱਖ ਹੈ ਤਾਂ ਸੁੱਖ ਵੀ ਆਵੇਗਾ ਪਰ ਜਿਸ ਮਾਨਸਿਕ ਢੰਗ ਤੇ ਅਵਸਥਾ ਨਾਲ ਜੀਅ ਰਹੇ ਹਾਂ ਦੁੱਖ ਅੱਜ ਵੀ ਹੈ ਕੱਲ੍ਹ ਵੀ ਹੋਵੇਗਾ ਨਹੀਂ ਮਿਟੇਗਾ ਦੁੱਖ ਨਾਲ ਹੀ ਚੱਲੇਗਾ। ਆਸਾ ਦੀ ਕਿਰਨ ਭਵਿੱਖ ਵਿਚ ਲੈ ਜਾਂਦੀ ਹੈ ਇਸ ਕਰ ਕੇ ਗੁਰਬਾਣੀ ਅਨੁਸਾਰ ਆਸਾ ਦਾ ਤਿਆਗ ਦੱਸਿਆ ਗਿਆ ਹੈ। ਆਸਾ ਦੇ ਤਿਆਗ ਨਾਲ ਭੂਤਕਾਲ ਤੇ ਭਵਿੱਖ ਖ਼ਤਮ ਹੋ ਜਾਂਦਾ ਹੈ। ਬਾਕੀ ਵਰਤਮਾਨ ਰਹਿ ਜਾਂਦਾ ਹੈ ਵਰਤਮਾਨ ਦਾ ਅਰਥ ਹੈ ਜਿਸ ਨੂੰ ਮੈ ਵਰਤ ਤੇ ਇਸਤੇਮਾਲ ਸੰਵਾਂਰ ਸਕਾਂ। ਵਰਤਮਾਨ ਇੱਕ ਦਮ ਨੂੰ ਕਿਹਾ ਜਾ ਸਕਦਾ ਹੈ ਤੇ ਦੁਨੀਆ ਦੇ ਸਾਰੇ ਮਹਾ ਮੰਤਰ ਇੱਕ ਦਮ ਵਿਚ ਹਨ ਜਿਵੇਂ ਰਾਮ, ਅੱਲਾ ਹੂ, ਓਮ, ਵਾਹਿਗੁਰੂ। ਜਦੋਂ ਕੋਈ ਸਮਝ ਜਾਵੇਗਾ ਕਿ ਮੇਰੀ ਜ਼ਿੰਦਗੀ ਇੱਕ ਦਮ ਹੈ ਉਸ ਦੀ ਸਾਰੀ ਚੇਤਨਾ, ਸ਼ਕਤੀ, ਇਕਾਗਰਤਾ, ਧਿਆਨ, ਜੋਸ਼, ਸ਼ਰਧਾ ਇੱਕ ਦਮ ਵਿਚ ਆ ਜਾਵੇਗੀ ਜਦੋਂ ਉਸ ਸ਼ਕਤੀ ਦੁਆਰਾ ਸ਼ਬਦ ਵਾਹਿਗੁਰੂ ਕਹੇਗਾ ਤਾਂ ਉਹ ਇੱਕ ਦਮ ਹੀ ਪਭ ਨਾਲ ਜੋੜ ਕੇ ਜੋਗੀ ਬਣਾ ਦਏਗਾ।
ਮਨੁੱਖ ਜਦ ਕਹੇ ਕਿ...... ਨਹੀਂ ਮੈਂ ਸੋ ਸਾਲ ਜੀਵਣਾ ਏ ਅਜੇ ਕਿਹੜਾ ਮਰਨਾ ਏ...... ਉਹ ਇੱਕ ਦਮ(ਸਾਹ) ਵਿਚ ਆਉਂਦਾ ਹੀ ਨਹੀਂ ਤੇ ਇੱਕ ਦਮ ਦਾ ਹੀ ਤੋੜ ਭੋਗੀ/ਦੁਖੀ ਬਣਾ ਦੇਵੇਗਾ। ਦੁੱਖ ਦੀ ਨਿਵਿਰਤੀ ਦਾ ਸਾਧਨ ਹੈ ਗਿਆਨ.......ਗਿਆਨ ਹੈ ਇੱਕ ਦਮ ਵਿਚ ਆ ਜਾਣਾ। ਅਗਿਆਨ ਗੁਜ਼ਰੇ ਹੋਏ ਵਕਤਾਂ ਵਿਚ ਭਟਕਣਾ, ਗਿਆਨ ਆਉਣ ਵਾਲੇ ਦਮਾਂ(ਸਾਹਾਂ) ਦੀ ਚਿੰਤਾ, ਗਿਆਨ ਹੈ ਸਮਝ/ਮੰਨਣ ਵਿਚ ਆਉਣਾ। ਗੁਰਬਾਣੀ ਅਨੁਸਾਰ ਜੋ ਹੁੰਦਾ ਹੈ ਉਹ ਹੋਵੇਗਾ ਜੋ ਨਹੀਂ ਹੁੰਦਾ ਉਹ ਨਹੀਂ ਹੋਵੇਗਾ ਫਿਰ ਚਿੰਤਾ ਕਿਸ ਗੱਲ ਦੀ। ਹਨੇਰੇ ਵਿਚੋਂ ਚਾਨਣ ਵੱਲ ਜਾਣ ਦੀ ਜ਼ਰੂਰਤ ਹੈ ਹਨੇਰੇ ਤੋਂ ਵੱਡਾ ਕੋਈ ਵੀ ਪਰਦਾ ਨਹੀਂ ਅਗਿਆਨ ਬਿਲਕੁਲ ਹਨੇਰੇ ਜਿਹਾ ਪਰਦਾ ਹੈ ਪਰ ਚਾਨਣ ਇੱਕ ਇਹੋ ਜਿਹੀ ਸੌਗਾਤ ਹੈ ਜੋ ਹਨੇਰੇ ਵਿਚ ਸਭ ਦਿਸ਼ਟਮਾਨ ਕਰ ਦਿੰਦਾ ਹੈ ਗਿਆਨ ਚਾਨਣ ਹੈ। ਗਿਆਨ ਵਿਚ ਹੀ ਸੁਖ ਦੀ ਪਾਪਤੀ ਹੁੰਦੀ ਹੈ। ਧੰਨ ਸਾਹਿਬ ਸੀ ਗੁਰੂ ਗੰਥ ਸਾਹਿਬ ਮਹਾਰਾਜ ਜੀ ਗਿਆਨ ਦੇ ਸਾਗਰ ਹਨ ਗਿਆਨ ਵਿਚ ਹੀ ਨਿਰੰਕਾਰ ਪਗਟ ਹੁੰਦਾ ਹੈ ਜੋ ਕਿ ਗਿਆਨ ਦੇ ਸੂਰਜ ਨੇ............. ਸਮਝ ਵਿਚ ਆ ਗਈ ਤਾਂ ਖੇਡ ਨਿਰਾਲੀ ਹੋ ਜਾਂਦੀ ਏ । ਜੋ ਸਮਝ ਵਿਚ ਨਹੀਂ ਹੈ ਉਹ ਨਹੀਂ ਹੈ ਭਾਵੇਂ ਹੋਵੇ ਹੀ ਪਰ ਮੇਰੀ ਸਮਝ ਵਿਚ ਨਹੀਂ ਹੈ ਤਾਂ ਨਹੀਂ ਹੈ।
ਪਹਿਲੀ ਸਚਾਈ ਦੁੱਖ ਹੈ ਤਾਂ ਕੁੱਝ ਕਿਰਨ ਰੌਸ਼ਨ ਹੋ ਗਈ ਹੈ, ਦੂਸਰੀ ਸਚਾਈ ਪਤਾ ਚੱਲਿਆ ਕਿ ਦੁੱਖ ਦਾ ਜੋ ਕਾਰਨ ਹੈ ਉਹ ਨਾਸਮਝੀ/ਅਗਿਆਨਤਾ ਹੈ, ਤੀਸਰੀ ਸਚਾਈ ਕਿ ਦੁੱਖ ਦੀ ਨਿਵਿਰਤੀ ਗਿਆਨ ਹੈ ਅਤੇ ਚੌਥੀ ਸਚਾਈ ਵਿਚ ਗਿਆਨ ਦੀ ਰੌਸ਼ਨੀ ਵਿਚ ਹੀ ਪਭ ਦੀ ਪਾਪਤੀ ਹੈ ਅਰਥਾਤ ਅਥਾਹ ਸੁਖ ਹੈ ਫਿਰ ਸਾਰੀਆਂ ਚਿੰਤਾਵਾਂ ਮਿਟ ਜਾਂਦੀਆਂ ਹਨ ਜੋ ਵੀ ਕੁੱਝ ਹੋ ਰਿਹਾ ਹੈ ਸਭ ਕਬੂਲ ਕਬੂਲ। ਜਿਵੇਂ ਮਹਿਸੂਸ ਹੋ ਰਿਹਾ ਹੋਵੇ ਕਿ ਮੈਂ ਕਰਤਾ ਨਹੀਂ ਕਿਰਤ ਹਾਂ ਕਿਰਤ ਕਿਉਂ ਚਿੰਤਤ ਹੋਵੇ ਕਰਤਾ ਹੀ ਚਿੰਤਤ ਹੋਵੇ।

ਲੇਖਕ : ਹਰਮਿੰਦਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 58
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :796
ਲੇਖਕ ਬਾਰੇ
ਆਪ ਜੀ ਪੰਜਾਬੀ ਦੀ ਸੇਵਾ ਪੂਰੇ ਦਿਲੋ ਅਤੇ ਤਨੋ ਕਰ ਰਹੇ ਹਨ। ਆਪ ਜੀ ਦੀਆਂ ਕੁੱਝ ਕੁ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆ ਨੇ ਜਿਨ੍ਹਾਂ ਨੇ ਕਾਫੀ ਨਾਂ ਖਟਿਆਂ ਹੈ। ਇਸ ਤੋ ਇਲਾਵਾ ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017