ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਆਪਣੀ ਮੰਜ਼ਿਲ ਨੂੰ ਆਪਣੀ ਮਿਹਨਤ ਨਾਲ ਸਰ ਕਰੋ

ਕਈ ਵਾਰ ਜਦੋਂ ਅਖ਼ਬਾਰ ਪੜ੍ਹ ਰਹੇ ਹੋਈਏ ਜਾਂ ਕਦੇ ਟੀ.ਵੀ. ਦੇਖ ਰਹੇ ਹੋਈਏ। ਤਾਂ ਅਕਸਰ ਬਹੁਤ ਸਾਰੇ ਮਹਾਨ ਲੋਕਾਂ ਬਾਰੇ ਪੜ੍ਹਨ ਅਤੇ ਦੇਖਣ ਨੂੰ ਮਿਲਦਾ ਹੈ। ਕੁੱਝ ਦਿਨ ਪਹਿਲਾਂ ਰੀਓ ਉਲੰਪਿਕਸ ਖਤਮ ਹੋਈਆਂ। ਜਿਸ ਵਿੱਚ ਭਾਰਤ ਨੇ ਸਿਰਫ਼ ਦੋ ਤਮਗੇ ਜਿੱਤੇ ਇੱਕ ਕਾਂਸੀ ਅਤੇ ਇੱਕ ਚਾਂਦੀ । ਇਸ ਮੁਕਾਬਲ ਵਿੱਚ ਭਾਰਤ 76ਵੇਂ ਨੰਬਰ ‘ਤੇ ਰਿਹਾ। ਪਰ ਇਸ ਵਾਰ ਹੈਰਾਨੀ ਦੀ ਗੱਲ ਇਹ ਰਹੀ ਦੋਨੋਂ ਤਮਗੇ ਭਾਰਤੀ ਮਹਿਲਾ ਪਲੇਅਰਸ ਨੇ ਜਿੱਤੇ। ਇਸ ਮਰਦ ਪ੍ਰਧਾਨ ਦੇਸ਼ ਵਿੱਚ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਬਹੁਤ ਘੱਟ ਮੌਕੇ ਮਿਲਦੇ ਹਨ। ਪਰ ਸਿੰਧੂ ਨੇ ਉਲੰਪਿਕ ਵਿੱਚ ਪਹਿਲੀ ਵਾਰੀ ਭਾਰਤ ਵੱਲੋਂ ਇੱਕ ਮਹਿਲਾ ਦੇ ਤੌਰ ‘ਤੇ ਚਾਂਦੀ ਦਾ ਤਮਗਾ ਜਿੱਤਿਆ। ਜੋ ਕਿ ਭਾਰਤ ਲਈ ਬੜੇ ਮਾਨ ਵਾਲੀ ਗੱਲ ਹੈ। ਇੱਥੇ ਸਿਰਫ਼ ਜਿੱਤ ਪੀਵੀ ਸਿੰਧੂ ਜਾਂ ਸਾਕਸ਼ੀ ਮਲਕ ਦੀ ਨਹੀਂ ਸੀ। ਇਹ ਜਿੱਤ ਹਰ ਉਸ ਇਨਸਾਨ ਦੀ ਹੈ। ਜੋ ਜਿੰਦਗੀ ਵਿੱਚ ਆਪਣੇ ਮਿਹਨਤ ‘ਤੇ ਵਿਸ਼ਵਾਸ਼ ਰੱਖਕੇ ਅੱਗੇ ਵਧਦਾ ਹੈ। ਅਕਸਰ ਕਿਹਾ ਜਾਂਦਾ ਹੈ, ਮਿਹਨਤ ਸਫਲਤਾ ਦੀ ਕੁੰਜੀ ਹੈ। ਇਹ ਗੱਲ ਸੌ ਫੀਸਦੀ ਸੱਚ ਹੈ। ਦੁਨੀਆਂ ਵਿੱਚ ਬਹੁਤ ਉਦਾਹਰਨਾਂ ਮਿਲਣਗੀਆਂ ਜੋ ਇਸ ਗੱਲ ਦਾ ਪ੍ਰਤੱਖ ਪ੍ਰਨਾਮ ਦਿੰਦੀਆਂ ਹਨ। ਜਿਵੇਂ ਕਿ ਮੈਰੀਕਾਮ, ਇਬਰਾਹਿਮ ਲਿੰਕਨ, ਡਾ. ਏ.ਪੀ.ਜੇ ਅਬਦੁਲ ਕਲਾਮ ਅਤੇ ਹੋਰ ਬਹੁਤ ਸਾਰੇ ਲੋਕ ਜਿੰਨ੍ਹਾਂ ਨੇ ਆਪਣੀ ਮਿਹਨਤ ਦੇ ਸੱਦਕੇ ਵੱਡੀਆਂਵੱਡੀਆਂ ਉਚਾਈਆਂ ਨੂੰ ਛੂਹਿਆ ਹੈ। ਅੱਜਕੱਲ੍ਹ ਸ਼ੋਸ਼ਲ ਮੀਡੀਆ ‘ਤੇ ਐਕਟਰਸ ਜਾਂ ਪਲੇਅਰਸ, ਸਿੰਗਰਾਂ ਆਦਿ ਦੀ ਲਾਈਫ਼ ਦੇਖ ਕੇ ਅਸੀਂ ਬੜੇ ਹੈਰਾਨ ਹੁੰਦੇ ਹਾਂ। ਸਾਡੀ ਨੌਜਵਾਨ ਪੀੜ੍ਹੀ ਉਨ੍ਹਾਂ ਨੂੰ ਦੀਵਾਨਗੀ ਦੀ ਹੱਦ ਤੱਕ ਫੋਲੋ ਕਰਦੀ ਹੈ। ਉਹਨਾਂ ਵਰਗੇ ਹੇਅਰ ਸਟਾਇਲ, ਕੱਪੜੇ, ਲਾਈਫ਼ ਸਟਾਈਲ ਦੀਆਂ ਕਈ ਚੀਜ਼ਾਂ ਆਪਣੇ ਪਿਆਰੇ ਹੀਰੋ ਜਾਂ ਹੀਰੋਇਨ ਦੇ ਵਾਂਗ ਹੀ ਪਾਉਂਦੇ ਵੀ ਹਨ ਅਤੇ ਰੱਖਦੇ ਵੀ ਹਨ। ਪਰ ਏਦਾਂ ਕਰਨ ਵਾਲੇ ਲੋਕਾਂ ਵਿੱਚੋਂ 2& ਲੋਕ ਵੀ ਬੜੀ ਮੁਸ਼ਕਿਲ ਨਾਲ ਕਾਮਯਾਬ ਹੁੰਦੇ ਹਨ। ਕਾਮਯਾਬ ਹਮੇਸ਼ਾ ਉਹ ਲੋਕ ਹੁੰਦੇ ਹਨ ਜੋ ਆਪਣੇ ਆਦਰਸ਼ ਦੇ ਵਿਚਾਰਾਂ ਨੂੰ ਮੰਨਦੇ ਹਨ। ਉਹਨਾਂ ਵਾਂਗੂੰ ਮਿਹਨਤ ਕਰਦੇ ਹਨ। ਦੁਨੀਆ ਭਰ ਦੇ ਮਹਾਨ ਲੋਕਾਂ ਵੱਲ ਝਾਤ ਮਾਰੀ ਜਾਵੇ। ਤਾਂ ਸਾਨੂੰ ਖੁਦ ਹੀ ਪਤਾ ਲੱਗ ਜਾਵੇਗਾ ਕ੍ਰਿਕਟ ਵਿੱਚ ਸਚਿਨ ਵੀ ਇੱਕ ਹੀ ਹੈ। ਹੋਰ ਪਲੇਅਰ ਜਿਵੇਂ ਬਰਾਇਨ ਲਾਰਾ, ਰਿੱਕੀ ਪੋਂਟਿੰਗ ਆਦਿ ਬਹੁਤ ਹੀ ਵਧੀਆ ਅਤੇ ਚੋਟੀ ਦੇ ਪਲੇਅਰ ਹਨ। ਪਰ ਸਾਰਿਆਂ ਵਿੱਚ ਵੱਖਰੀਆਂਵੱਖਰੀਆਂ ਖੂਬੀਆਂ ਹਨ। ਅਸੀਂ ਸਚਿਨ ਨੂੰ ਇੱਕ ਹੀ ਇਸ ਲਈ ਕਿਹਾ ਸੀ ਕਿਉਂਕਿ ਭਾਰਤ ਦਾ ਹਰ ਨੌਜਵਾਨ ਕ੍ਰਿਕਟਰ ਖਿਡਾਰੀ ਸਚਿਨ ਨੂੰ ਗੁਰੂ ਸਮਾਨ ਮੰਨਦਾ ਹੈ। ਵਿਰਾਟ ਕੋਹਲੀ, ਯੁਵਰਾਜ ਵੀ ਸਚਿਨ ਦੇ ਫੈਨ ਸਨ। ਪਰ ਵਿਰਾਟ ਅਤੇ ਯੁਵਰਾਜ ਨੇ ਆਪਣੀ ਮਿਹਨਤ ਨਾਲ ਸਫ਼ਲਤਾ ਹਾਸਿਲ ਕੀਤੀ। ਜਿਸ ਕਰਕੇ ਕ੍ਰਿਕਟ ਵਿੱਚ ਵਿਰਾਟ ਕੋਹਲੀ ਵੀ ਸ਼ਾਇਦ ਇੱਕ ਹੀ ਹੋਵੇਗਾ।
ਇਸ ਗੱਲ ਤੋਂ ਸਪੱਸ਼ਟ ਹੁੰਦਾ ਹੈ ਤੁਹਾਡੀ ਮਿਹਨਤ ਹੀ ਤੁਹਾਨੂੰ ਅੱਗੇ ਲਿਜਾ ਸਕਦੀ ਹੈ। ਆਪਣੀ ਮਿਹਨਤ ਨਾਲ ਹੀ ਤੁਸੀਂ ਅੱਗੇ ਵਧ ਸਕਦੇ ਹੋ। ਸ਼ੁਰੂ ਵਿੱਚ ਹਰ ਕੰਮ ਵੱਡਾ ਅਤੇ ਔਖਾ ਮਹਿਸੂਸ ਹੁੰਦਾ ਹੈ। ਪਰ ਜੋ ਮਿਹਨਤ ਕਰਦੇ ਹਨ। ਉਹ ਔਖੇ ਕੰਮ ਨੂੰ ਵੀ ਸੌਖੇ ਤਰੀਕੇ ਨਾਲ ਕਰਨ ਲੱਗ ਪੈਂਦੇ ਹਨ। ਅਕਸਰ ਲੋਕ ਕਿਸਮਤ ਦੀਆਂ ਗੱਲਾਂ ਕਰਦੇ ਹਨ। ਪਰ ਮਿਹਨਤ ਕਰਨ ਵਾਲਾ ਹੌਲੀਹੌਲੀ ਕਾਮਯਾਬ ਹੁੰਦਾ ਹੈ। ਪਰ ਜਿੱਤ ਉਸਦੇ ਪੈਰ ਜ਼ਰੂਰ ਚੁੰਮਦੀ ਹੈ। ਕਿਸਮਤ ‘ਤੇ ਤੁੁਸੀਂ ਭਰੋਸਾ ਨਹੀਂ ਕਰ ਸਕਦੇ। ਪਰ ਮਿਹਨਤ ਤੁਹਾਨੂੰ ਕਾਮਯਾਬ ਹੀ ਕਰੇਗੀ। ਕਿਉਂਕਿ ਮਿਹਨਤ ਕਰਨ ਵਾਲੇ ਇਨਸਾਨ ਸ਼ੁਰੂਆਤ ਬਿਲਕੁਲ ਸ਼ੁਰੂ ਤੋਂ ਕੀਤੀ ਹੁੰਦੀ ਹੈ। ਜਿਸ ਕਰਕੇ ਉਸਨੂੰ ਛੋਟੇ ਤੋਂ ਲੈ ਕੇ ਵੱਡੇ ਹਰ ਕੰਮ ਬਾਰੇ ਜਾਣਕਾਰੀ ਹੁੰਦੀ ਹੈ। ਜਿਸ ਨਾਲ ਉਹ ਜ਼ਿੰਦਗੀ ਵਿੱਚ ਹਰ ਕੰਮ ਕਰਨ ਦੇ ਕਾਬਿਲ ਹੋ ਜਾਂਦੇ ਹਨ। ਉਨ੍ਹਾਂ ਵਿੱਚ ਆਤਮਵਿਸ਼ਵਾਸ਼ ਭਰ ਜਾਂਦਾ ਹੈ। ਮਿਹਨਤ ਕਰਨ ਵਾਲਿਆਂ ਨੂੰ ਕਾਮਯਾਬੀ ਤੋਂ ਕੋਈ ਨਹੀਂ ਰੋਕ ਸਕਦਾ। ਇਸ ਲਈ ਹਮੇਸ਼ਾ ਮਿਹਨਤ ਕਰਨ ਦੀ ਆਦਤ ਪਾਉ। ਕੰਮ ਹੋਵੇ ਜਾਂ ਪੜ੍ਹਾਈ ਮਿਹਨਤ ਤੁਹਾਡੀ ਜਿੱਤ ਨੂੰ ਤੁਹਾਡੇ ਕੋਲ ਲੈ ਆਵੇਗੀ।

ਲੇਖਕ : ਵੀਰਪਾਲ ਔਲਖ ਹੋਰ ਲਿਖਤ (ਇਸ ਸਾਇਟ 'ਤੇ): 1
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2143

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ