ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਨਸ਼ਿਆਂ ਦੀ ਦਲਦਲ ਵਿੱਚ ਧੱਸਦਾ ਜਾ ਰਿਹੈ ਪੰਜਾਬ

ਅੱਜ ਸਾਰਾ ਪੰਜਾਬ ਹੀ ਨਸ਼ਿਆਂ ਦੇ ਦਰਿਆ ਵਿਚ ਰੁੜ੍ਹ ਰਿਹਾ ਹੈ, ਜਦੋਂ ਨਸ਼ਿਆਂ ਦਾ ਕੋਈ ਲਾਭ ਨਹੀਂ ਹੈ , ਤਾਕਤ ਨਹੀਂ ਹੈ, ਸਨਮਾਨ ਨਹੀਂ ਹੈ, ਫਿਰ ਵੀ ਅੱਜ ਦਵਾਈਆਂ ਅਤੇ ਫਲਾਂ ਦੀਆਂ ਦੁਕਾਨਾ ਨਾਲੋਂ ਵੱਧ ਸ਼ਰਾਬ ਦੇ ਠੇਕਿਆਂ ਅਤੇ ਭੱਠੀਆਂ ਦੀ ਗਿਣਤੀ ਜ਼ਿਆਦਾ ਹੈ। ਤਾਕਤ ਦੀ ਥਾਂ ਨਸ਼ਿਆਂ ਦੀਆਂ ਦਵਾਈਆਂ ਵੱਧ ਹਨ, ਇਕ ਘਰ ਦਾ ਅੱਧਾ ਧਨ ਨਸ਼ਿਆਂ ਅਤੇ ਐਸ਼ ਪਸਤੀ ਵਿਚ ਬਰਬਾਦ ਹੋ ਜਾਂਦਾ ਹੈ। ਅੱਜ ਜਰੂਰਤ ਹੈ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਜੰਗੀ ਪੱਧਰ ਤੇ ਯਤਨ ਕਰਨ ਦੀ, ਪਰ ਕੌਣ ਕੀ ਕਰੇ? ਅੱਜ 90 ਪਤੀਸ਼ਤ ਨਸ਼ੇ ਸਰਕਾਰੀ ਮੋਹਰਾਂ ਨਾਲ ਵਿਕਦੇ ਹਨ, ਸਰਕਾਰ ਠੇਕੇ ਵੇਚਦੀ ਹੈ, ਸਰਕਾਰ ਲਾਇਸੰਸ ਦਿੰਦੀ ਹੈ, ਸਰਕਾਰ ਨਸ਼ੇ ਖਰੀਦਦੀ ਹੈ, ਅਫਸਰ, ਅਧਿਕਾਰੀ , ਸਿਪਾਹੀ, ਵਪਾਰੀ, ਕਾਮੇ, ਮਾਪੇ ਬੱਚੇ ਸਾਰੇ ਹੀ ਤਾਂ ਨਸੇ ਵਰਤ ਰਹੇ ਹਨ, ਵੇਚ ਵੀ ਰਹੇ ਹਨ ਤੇ ਖਰੀਦ ਵੀ। ਬਹੁਤ ਪਹਿਲਾਂ ਜਦੋਂ ਕਿਤੇ ਵਿਆਹ ਸ਼ਾਦੀ ਤੇ ਜਾਂਦੇ ਸੀ ਤਾਂ ਉਦੋਂ ਘਰਾਂ ਵਿਚ ਹੀ ਵਿਆਹ ਹੁੰਦੇ ਸਨ। ਪੈਲੇਸਾਂ ਦਾ ਰਿਵਾਜ ਨਹੀਂ ਸੀ, ਸ਼ਰਾਬ ਪੀਣ ਵਾਲਿਆਂ ਦਾ ਇੰਤਜ਼ਾਮ ਕਿਸੇ ਇਕ ਪਾਸੇ ਕਮਰੇ ਵਿਚ ਲੁਕਾ ਕੇ ਕੀਤਾ ਜਾਂਦਾ ਸੀ। ਕਿਸੇ ਨੌਜਵਾਨ, ਇਸਤਰੀ, ਬੱਚਿਆਂ ਅਤੇ ਬਜੁਰਗਾਂ ਨੂੰ ਉਸ ਪਾਸੇ ਜਾਣ ਤੋਂ ਰੋਕਿਆ ਜਾਂਦਾ ਸੀ। ਪਰ ਅੱਜ ਵਿਆਹ ਸ਼ਾਦੀ ਵਿਚ ਪੈਲੇਸਾਂ ਵਿਚ ਫਲ ਫਰੂਟ ਤੇ ਦੂਸਰੇ ਸਮਾਨ ਦੀ ਸਟਾਲਾਂ ਤੋਂ ਵੱਧ ਸ਼ਰਾਬ ਦੇ ਸਟਾਲ ਲੱਗੇ ਹੁੰਦੇ ਹਨ, ਤਰ੍ਹਾਂ ਤਰ੍ਹਾਂ ਦੀਆਂ ਵਰਾਇਟੀਆਂ ਦੀ ਸ਼ਰਾਬ ਦੇ ਸਟਾਲ। ਸ਼ਰਾਬ ਅਤੇ ਸ਼ਰਾਬ ਦੇ ਨਸ਼ੇ ਤੇਜ਼ ਕਰਨ ਲਈ ਉਨਾਂ ਅੰਦਰ ਹੋਰ ਨਸੇ ਵਰਤੇ ਜਾਂਦੇ ਹਨ। ਪਾਰਟੀਆਂ ਅੰਦਰ ਸਮੈਕ, ਹੀਰੋਇਨ, ਚਰਸ, ਅਫੀਮ ਆਦਿ ਵੀ ਵੰਡੇ ਜਾਂਦੇ ਹਨ। ਪਾਰਟੀਆਂ ਅਤੇ ਦੂਸਰੇ ਸਮਾਗਮਾਂ ਵਿਚ ਨਸ਼ਿਆਂ ਦਾ ਪਬੰਧ ਬਾਕੀ ਸਾਰੇ ਪਬੰਧਾਂ ਨਾਲੋਂ ਪਹਿਲ ਦੇ ਅਧਾਰ ਤੇ ਕੀਤਾ ਜਾਂਦਾ ਹੈ। ਆਖਿਰ ਕਿਉਂ? ਹੈਰਾਨੀ ਦੀ ਗੱਲ ਹੈ ਕਿ ਹੁਣ ਤਾਂ ਜੇਲ੍ਹਾਂ ਦੇ ਅੰਦਰ ਮਾਪੇ ਹੋਰ ਸਮਾਨ ਫਲ ਫਰੂਟ ਆਦਿ ਨੂੰ ਛੱਡ ਕੇ ਆਪਣਿਆਂ ਲਈ ਚੋਰੀ ਛੁਪੇ ਨਸੇ ਪਹੁੰਚਾਉਂਦੇ ਹਨ। ਆਪਣਿਆਂ ਨੂੰ ਹੀ ਮੌਤ ਦੇ ਮੂੰਹ ਵਿਚ ਧੱਕਣ ਲਈ ਅਸੀਂ ਆਪਹੀ ਖੁਦ ਜਿੁੰਮੇਵਾਰ ਬਣ ਰਹੇ ਹਾਂ। ਇਕ ਵਾਰ ਭਗਤ ਕਬੀਰ ਜੀ ਕਿਸੇ ਬਜ਼ਾਰ ਵਿਚੋ ਲੰਘ ਰਹੇ ਸਨ, ਤਾਂ ਇਕ ਅਜੀਬ ਕਿਸਮ ਦੀ ਅਵਾਜ਼ ਸੁਣ ਕੇ ਰੁਕ ਗਏ ਤਾਂ ਕੀ ਸੁਣਦੇ ਹਨ ਕਿ ਇਕ ਇਸਤਰੀ ਕਹਿ ਰਹੀ ਸੀ ਕਿ ਆੳ ਪੈਸੇ ਦਿਉ ਅਤੇ ਘਰ ਕਲੇਸ਼ ਲੈ ਜਾੳ, ਪੈਸੇ ਦਿੳ ਘਰ ਦਲਿਦਰਤਾ ਲੈ ਜਾੳ, ਪੈਸੇ ਦਿੳ ਤੇ ਘਰ ਬੀਮਾਰੀਆ ਲੈ ਜਾੳ ਆਦਿ। ਕਬੀਰ ਜੀ ਉਸ ਔਰਤ ਕੋਲ ਗਏ ਉਸਦੇ ਸਾਹਮਣੇ ਬੰਦ ਘੜੇ ਪਏ ਸਨ ਪੁਛਣ ਤੇ ਉਸਨੇ ਦੱਸਿਆ ਕਿ ਉਹ ਸ਼ਰਾਬ ਵੇਚ ਦੀ ਹੈ। ਲੋਕ ਸ਼ਰਾਬ ਘਰ ਲੈ ਜਾਂਦੇ ਹਨ, ਪੀਂਦੇ ਹਨ ਤਾਂ ਘਰ ਕਲੇਸ਼, ਗਰੀਬੀ, ਅਪਰਾਧ, ਝਗੜੇ , ਬੀਮਾਰੀਆਂ ਆਦਿ ਪੈਦਾ ਹੋ ਜਾਂਦੇ ਹਨ। ਉਸ ਔਰਤ ਦੀ ਗੱਲ ਸੱਚ ਸੀ ਤਾਂ ਕਬੀਰ ਜੀ ਨੇ ਉਸ ਰਸਤੇ ਤੋਂ ¦ਘਣਾ ਬੰਦ ਕਰ ਦਿੱਤਾ। ਪਰ ਮਗਰੋਂ ਮਹਿਸੂਸ ਕੀਤਾ ਕਿ ਇਕ ਸੰਤ, ਸਮਾਜ ਸੁਧਾਰਕ, ਵਿਦਵਾਨ ਨੂੰ ਇਸ ਤਰਾਂ ਰਸਤੇ ਨਹੀਂ ਬਦਲਣੇ ਚਾਹੀਦੇ, ਸਗੋਂ ਉਸ ਰਸਤੇ ਦੀਆਂ ਬੁਰਿਆਈਆਂ , ਮਨਮਾਣੀਆਂ ਅਤੇ ਸਮੱਸਿਆਵਾਂ ਨੂੰ ਸੁਧਾਰਨਾ ਚਾਹੀਦਾ ਹੈ। ਕਿਉਂਕਿ ਜਿਸ ਰਾਸ਼ਟਰ ਜਿਸ ਧਰਤੀ ਮਾਂ ਅਤੇ ਜਿਸ ਸਮਾਜ ਦੇ ਲੋਕਾਂ ਤੋਂ ਅਸੀਂ ਕੁਝ ਪਾਪਤ ਕਰਦੇ ਹਾਂ ਉਹ ਉਨ੍ਹਾਂਪਤੀ ਆਪਣੇ ਫਰਜ ਜਿੰਮੇਵਾਰੀਆਂ, ਰਾਸ਼ਟਰ ਦੀ ਸੁਰੱਖਿਆ ਅਤੇ ਖੁਸ਼ਹਾਲੀ ਹਿਤ ਜਰੂਰ ਕਾਰਜ ਕਰਦੇ ਰਹਿਣਾ ਚਾਹੀਦਾ ਹੈ। ਨਸ਼ਿਆ ਨੇ ਦੁਨੀਆਂ ਵਿਚ ਕਤਲੇਆਮ ਕਰਵਾਏ ਹਨ, ਨਸ਼ਿਆਂ ਤੇ ਬੇਟੀਆਂ , ਭੈਣਾਂ, ਮਾਵਾਂ ਅਤੇ ਬੱਚਿਆਂ ਦੇ ਬਲਾਤਕਾਰ ਕਰਵਾਏ ਹਨ, ਨਸ਼ਿਆ ਨੇ ਬੇਟੀਆਂ, ਭੈਣਾਂ, ਮਾਵਾਂ ਨੂੰ ਵਿਧਵਾ ਕੀਤਾ ਹੈ, ਨਸ਼ਿਆ ਨੇ ਸੜਕਾਂ ਵਿਚ ਇਨਸਾਨਾਂ ਨੂੰ ਖਿੜੌਣਿਆਂ ਵਾਂਗ ਰੋਲਿਆ ਹੈ। ਨਸ਼ਿਆ ਨੇ ਸਮਾਜ ਅੰਦਰ ਰਾਮ ਤੋਂ ਰਾਵਨ ਰਾਜ ਕਾਇਮ ਕੀਤਾ ਹੈ। ਨਸਿਆਂ ਨੇ ਬਹਾਦਰਾਂ ਅਤੇ ਸੂਰਬੀਰਾਂ ਨੂੰ ਨਾਮਰਦ ਅਤੇ ਕੀੜੇ ਮਕੌੜੇਆਂ ਵਾਂਗ ਨਾਲੀਆਂ ਵਿਚ ਗਿਰਾਇਆ ਹੈ। ਨਸ਼ਿਆ ਨੇ ਰਾਸ਼ਟਰ ਨੂੰ ਬਰਬਾਦ ਕੀਤਾ ਹੈ । ਨਸ਼ਿਆ ਨੇ ਬਹਾਦਰ ਫੌਜਾਂ ਨੂੰ ਬਰਬਾਦ ਕੀਤਾ ਹੈ। ਨਸ਼ਾ ਹਮੇਸ਼ਾਂ ਨਾਸ਼ ਕਰਦਾ ਹੈ। ਇਸ ਲਈ ਇਸ ਦੇ ਹੱਲ ਲਈ ਇਕ ਸੰਤ, ਮਹਾਪੁਰਸ਼ ਨੂੰ ਆਪਣਾ ਬਣਦਾ ਸਹਿਯੋਗ ਨਿਭਾਉਣਾ ਚਾਹੀਦਾ ਹੈ ਤਾਂ ਕਿ ਭੁੱਲੀ ਜੰਤਾ ਕਿਸੇ ਢੰਗ ਨਾਲ ਸਹੀ ਰਸਤੇ ਤੇ ਆ ਸਕੇ। ਇਕ ਪੁਰਾਣੀ ਘਟਨਾ ਹੈ ਕਿ ਕਿਸੇ ਪਿੰਡ ਵਿਚ ਇਕ ਫੈਕਟਰੀ ਲੱਗ ਗਈ ਲੋਕਾਂ ਨੂੰ ਰੁਜ਼ਗਾਰ ਮਿਲਿਆ, ਲੋਕੀ ਖੁਸ਼ੀ ਖੁਸ਼ੀ ਕੰਮ ਕਰਦੇ ਜੋ ਮਿਹਨਤਾਨਾਂ ਮਿਲਦਾ ਉਸ ਨਾਲ ਘਰਾਂ ਦਾ ਗੁਜਾਰਾ ਹੋਣ ਲੱਗਾ । ਲੋਕ ਖੁਸ਼ ਸਨ ਸਵੇਰੇ ਸ਼ਾਮ ਪਾਠ ਪੂਜਾ ਕਰਦੇ ਰਾਤੀ 2 ਘੰਟੇ ਇਕੱਠੇ ਹੋ ਕੇ ਪਮਾਤਮਾ ਦਾ ਗੁਣਗਾਨ ਕਰਨ ਲੱਗੇ। ਬੱਚੇ ਚੰਗੀ ਤਾਲੀਮ ਹਾਸਲ ਕਰਨ ਲੱਗੇ, ਅਤੇ ਖੇਡਾਂ ਵਿਚ ਵੀ ਰੁਚੀ ਵਧਣ ਲੱਗੀ। ਕੁਲ ਮਿਲਾਕੇ ਪਿੰਡ ਅਤੇ ਆਸੇ ਪਾਸੇ ਸਾਰੇ ਪਿੰਡਾਂ ਦੀ ਥੋੜੇ ਸਮੇਂ ਵਿਚ ਹੀ ਕਾਇਆ ਕਲਪ ਹੋ ਗਈ । ਲੋਕ ਉਸ ਪਭੂ ਦਾ ਸ਼ੁਕਰਾਨਾ ਕਰ ਰਹੇ ਸਨ ਕਿ ਇਕ ਦਿਨ ਅਚਾਨਕ ਉਸ ਫੈਕਟਰੀ ਦੇ ਬਾਹਰ ਇਕ ਵੱਡਾ ਲੀਡਰ ਪਹੁੰਚ ਗਿਆ ਅਤੇ ਲੱਗਾ ਮਜਦੂਰਾਂ ਨੂੰ ਭੜਕੌਣ ਕਿ ਤੁਸੀਂ ਇਤਨੀ ਮਿਹਨਤ ਕਰਦੇ ਹੌ , ਲਾਭ ਫੈਕਟਰੀ ਮਾਲਕ ਲੈ ਜਾਂਦਾ ਹੈ, ਤੁਹਾਡੀਆਂ ਤਨਖਾਹਾਂ ਬਹੁਤ ਘੱਟ ਹਨ ਤੇ ਤੁਹਾਨੂੰ ਸਲਾਨਾ ਬੌਨਸ ਵੀ ਮਿਲਣਾ ਚਾਹੀਦਾ ਹੈ। ਸੋ ਸਾਰੇ ਮਜਦੂਰ ਉਸ ਦੀਆਂ ਭੜਕੀਲੀਆਂ ਗੱਲਾਂ ਵਿਚ ਆਕੇ ਹੜਤਾਲ ਤੇ ਬੈਠ ਗਏ, ਪਰ ਫੈਕਟਰੀ ਮਾਲਕ ਬਹੁਤ ਹੀ ਤੀਖਣ ਬੁੱਧੀ ਦਾ ਮਾਲਕ ਸੀ। ਉਸਨੇ ਮਜਦੂਰਾਂ ਨਾਲ ਸਮਝੌਤਾ ਕਰਦਿਆਂ, ਤਨਖਾਹਾਂ ਵਧਾ ਦਿੱਤੀਆਂ ਬੋਨਸ ਦੇਣ ਦੀ ਗੱਲ ਵੀ ਮੰਨ ਲਈ, ਪਰ ਨਾਲ ਦੀ ਨਾਲ ਹੀ ਫੈਕਟਰੀ ਦੇ ਅੰਦਰ ਵਧੀਆ ਕੰਟੀਨ ਅਤੇ ਬਾਹਰ ਵਾਰ ਸ਼ਰਾਬ ਦਾ ਠੇਕਾ ਅਤੇ ਅਹਾਤਾ ਖੋਲ ਦਿੱਤੇ। ਜਿਹੜੇ ਮਜਦੂਰ ਰਾਤੀ 2-2 ਘੰਟੇ ਉਸ ਪਮਾਤਮਾਂ ਦਾ ਸ਼ੁਕਰਾਨਾ ਅਤੇ ਨਾਮ ਦਾ ਸਿਮਰਨ ਕਰਦੇ ਸਨ ਹੁਣ ਉਹੀ ਮਜਦੂਰ ਵਧੀ ਹੋਈ ਤਨਖਾਹ ਵਿਚੋਂ ਕੰਟੀਨ ਤੋਂ ਰੋਟੀ ਖਾਂਦੇ ਸਨ ਅਤੇ ਨਾਮ ਸਿਮਰਨ ਕਰਨ ਵਕਤ ਠੇਕੇ ਦੇ ਅਹਾਤੇ ਵਿਚ ਬੈਠ ਕੇ ਸ਼ਰਾਬਾਂ ਪੀ ਕੇ ਗੁਜਾਰਦੇ ਸਨ ਅਤੇ ਘਰਾਂ ਨੂੰ ਜਾਣ ਲੱਗੇ ਵੀ ਸ਼ਰਾਬ ਲੈ ਕੇ ਘਰੀਂ ਪਹੁੰਚਦੇ ਸਨ ਅਤੇ ਐਸ ਪਸਤੀ ਦੇ ਵਿਚ ਪੈਸਾ ਤੇ ਵਕਤ ਬਰਬਾਦ ਕਰਨ ਲੱਗੇ ਅਤੇ ਆਪਣੀ ਜਿੰਦਗੀ ਨੂੰ ਨਰਕ ਰੂਪੀ ਕੁੰਡ ਵਿਚ ਧੱਕਣ ਲੱਗ ਪਏ। ਉਹੀ ਪੈਸਾ ਜੋ ਸੇਠ (ਫੈਕਟਰੀ ਮਾਲਕ) ਨੇ ਤਨਖਾਹਾਂ ਦੇ ਵਿਚ ਵਧਾਇਆ ਸੀ ਅਤੇ ਬੋਨਸ ਦੇ ਰੂਪ ਵਿਚ ਦਿੱਤਾ ਸੀ ਉਹੀ ਪੈਸਾ ਫਿਰ ਵਾਪਸ ਸੇਠ ਦੇ ਘਰ ਵਿਚ ਹੀ ਔਣ ਲੱਗ ਪਿਆ। ਬਿਲਕੁਲ ਇਸ ਤਰਾਂ ਹੀ ਦੇਸ਼ ਚੱਲ ਰਿਹਾ ਹੈ। ਐਜੀਟੇਸ਼ਨ ਕਰ ਕੇ ਹਰ ਮਹਿਕਮਾਂ ਤਨਖਾਹਾਂ ਵਧਾ ਰਿਹਾ ਹੈ, ਪਰ ਉਹੀ ਤਨਖਾਹਾਂ ਨਸਿਆਂ ਦੇ ਰੂਪ ਵਿਚ ਵਾਪਸ ਸਰਕਾਰ ਨੂੰ ਮੁੜ ਰਹੀਆਂ ਹਨ। ਸਰਕਾਰਾਂ ਤਨਖਾਹਾਂ ਵਧਾ ਕੇ ਵੱਧ ਠੇਕੇ ਤੇ ਵੱਧ ਨਸਿਆ ਨੂੰ ਵੇਚ ਕੇ ਆਪਣਾ ਕਾਰੋਬਾਰ ਚਲਾ ਰਹੀਆਂ ਹਨ। ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀ 70 ਪਤੀਸ਼ਤ ਆਮਦਨ ਨਸ਼ਿਆਂ ਤੋਂ ਹੋ ਰਹੀ ਹੈ। ਸਰਕਾਰਾਂ ਆਮਦਨ ਵਧਾਉਣ ਲਈ ਵੱਧ ਨਸ਼ੇ ਤੇ ਵੱਧ ਐਸ ਪਸਤੀ ਦੇ ਕਾਰੋਬਾਰ ਵਧਾ ਰਹੀਆਂ ਹਨ। ਵੱਧ ਤਨਖਾਹਾਂ ਵਾਲੇ ਹੀ ਵੱਧ ਨਸ਼ੇ ਕਰਦੇ ਹਨ। ਸ਼ਰਾਬ ਨੂੰ ਸਾਰੇ ਨਸ਼ਿਆਂ ਦੀ ਨਾਨੀ ਕਿਹਾ ਗਿਆ ਹੈ ਇਸ ਦਾ ਸੇਵਨ ਕਰਕੇ ਸੁਬਾਬ, ਕਾਮਵਾਸਨਾਂ ਪੈਦਾ ਹੁੰਦੀ ਹੈ ਤੇ ਇਕ ਦਿਨ ਅਖੀਰ ਇਹੀ ਸ਼ਰਾਬ ਬੰਦੇ ਨੂੰ ਪੀ ਜਾਂਦੀ ਹੈ ਭਾਵ ਬੰਦੇ ਦੀ ਮੌਤ ਹੋ ਜਾਂਦੀ ਹੈ। ਨਾਸ਼ ਦਾ ਕਾਰਜ ਨਸੇ ਤੋਂ ਹੀ ਸ਼ੁਰੂ ਹੁੰਦਾ ਹੈ। ਨਸ਼ਿਆਂ ਨੇ ਪੂਰੇ ਭਾਰਤ ਨੂੰ ਆਪਣੇ ਮਕੜ ਜਾਲ ਵਿਚ ਫਸਾ ਰੱਖਿਆ ਹੈ। ਇਨ੍ਹਾਂ ਨੂੰ ਰੋਕਣ ਲਈ ਹੁਣ ਕੋਈ ਰਸਤਾ ਦਿਖਾਈ ਨਹੀਂ ਦੇ ਰਿਹਾ। ਨਸ਼ਿਆਂ ਨੂੰ ਰੋਕਣ ਲਈ ਜੇਕਰ ਅਸੀਂ ਈਮਾਨਦਾਰੀ , ਵਫਾਦਾਰੀ , ਮਿਹਨਤ ਅਤੇ ਗਿਆਨ ਨੂੰ ਅਪਨਾ ਲਈਏ ਅਤੇ ਬੇਈਮਾਨੀ , ਕੰਮਜੋਰੀ ਅਤੇ ਅਗਿਆਨਤਾ ਨੂੰ ਹਟਾ ਦੇਈਏ ਤਾਂ ਮਿਹਨਤ ਅਤੇ ਈਮਾਨਦਾਰੀ ਨਾਲ ਕਮਾਇਆ ਧੰਨ ਸਵੇਰੇ ਸ਼ਾਮ ਕੀਤਾ ਗਿਆ ਪਾਠ ਪੂਜਾ, ਸਿਮਰਨ ਬੱਚਿਆ ਸਾਹਮਣੇ ਵੀ ਅਤੇ ਮਗਰੋ ਵੀ ਇਨਸਾਨੀਅਤ ਪੇਸ਼ ਕਰ ਸਕਦਾ ਹੈ। ਚੰਗੀ ਸਿਹਤ, ਚੰਗੇ ਗਿਆਨ ਤੇ ਉਜਵਲ ਭਵਿਖ ਲਈ ਸਾਦਾ ਭੋਜਨ, ਚੰਗੀਆਂ ਕਿਤਾਬਾਂ, ਚੰਗੇ ਵਿਚਾਰ ਤੇ ਗਿਆਨ ਦੀਆਂ ਚੀਜ਼ਾਂ ਸੁਣੀਏ ਦੇਖੀਏ ਤੇ ਸਮਾਜ ਅੰਦਰ ਪਚਾਰ ਕਰੀਏ। ਬੱਚਿਆਂ ਨੂੰ ਚੰਗੇ ਸੰਸਕਾਰ ਦੇਈਏ ਤਾਂ ਇਹ ਸੱਭ ਕਾਰਗਰ ਸਿੱਧ ਹੋ ਸਕਦਾ ਹੈ। ਅਸੀਂ ਆਪਣੇ ਆਪਨੂੰ ਸੁਧਾਰਨ ਦੀ ਕੋਸ਼ਿਸ ਨਹੀਂ ਕਰਦੇ ਸਗੋਂ ਦੂਜਿਆਂ ਨੂੰ ਸੁਧਾਰਨ ਦੀ ਜ਼ਿਆਦਾ ਕੋਸ਼ਿਸ਼ ਕਰਦੇ ਹਾਂ। ਨਸ਼ਿਆ ਪਤੀ ਨਾਟਕ, ਸਮਾਜਕ ਬੁਰਾਈਆਂ ਖਤਮ ਕਰਨ ਲਈ ਚੰਗੀਆਂ ਫਿਲਮਾਂ ਨਾਟਕ ਆਦਿ ਕਰਕੇ ਵੀ ਅਸੀਂ ਇਸ ਆਲਮਤਾਂ ਤੋਂ ਆਪਣੀ ਔਣ ਵਾਲੀ ਪੀੜੀਆਂ ਨੂੰ ਨਿਜਾਤ ਦਿਵਾ ਸਕਦੇ ਹਾਂ। ਅਸੀਂ ਜੇਕਰ ਪਮਾਤਮਾਂ ਗੁਰੂ ਨੂੰ ਮੰਨਦੇ ਹਾਂ ਤਾਂ ਘਰ ਵਿਚ ਵੀ ਉਹੀ ਚੀਜ਼ ਆਵੇ ਜੋ ਗੁਰਦਵਾਰੇ ਜਾਂ ਮੰਦਰਾਂ ਵਿਚ ਜਾਂਦੀ ਹੈ। ਅਸੀਂ ਬੇਈਮਾਨੀ ਦਾ ਸੋਕ ਨਾ ਕਮਾਈਏ ਜੋ ਕਿ ਚੰਗੇ ਹਸਦੇ ਵਸਦੇ ਘਰਾਂ ਨੂੰ ਬਰਬਾਦ ਕਰ ਦਿੰਦਾ ਹੈ। ਜੇਕਰ ਬੇਈਮਾਨੀ ਦਾ ਸੇਕ ਘਰ ਨਹੀਂ ਆਵੇਗਾ ਤਾਂ ਨਸ਼ੇ ਨਹੀਂ ਕਰੇ ਜਾਣਗੇ ਅਤੇ ਜੇਕਰ ਨਸ਼ੇ ਕੋਈ ਨਹੀਂ ਖਰੀਦੇਗਾ ਤਾਂ ਵਿਕਨੇ ਆਪਣੇ ਆਪ ਹੀ ਬੰਦ ਹੋ ਜਾਣਗੇ। ਵਿਆਹ ਸ਼ਾਦੀਆਂ ਅਤੇ ਪਾਰਟੀਆਂ ਵਗੈਰਾ ਵਿਚ ਜੇਕਰ ਨਸ਼ੇ ਨਾ ਹੋਣਗੇ ਤਾਂ ਲੋਕ ਆਪਣੇ ਆਪ ਹੀ ਚਾਟ ਫਲ ਤੇ ਵਧੀਆ ਖਾਣਾ ਖਾਕੇ ਆਪਣੇ ਆਪ ਹੀ ਖੁਸ਼ ਹੋਣਗੇ। ਪਰ ਅਸੀਂ ਤਾਂ ਆਏ ਹੋਏ ਮਹਿਮਾਨਾਂ ਨੂੰ ਨਸ਼ਿਆਂ ਨਾਲ ਖੁਸ਼ ਕਰ ਰਹੇ ਹਾਂ। ਮਿਹਨਤ ਅਤੇ ਈਮਾਨਦਾਰੀ ਦਾ ਧੰਨ ਕਦੇ ਵੀ ਚੋਰੀ ਨਹੀਂ ਹੁੰਦਾ, ਨਸ਼ਿਆਂ ਤੇ ਡਾਕਟਰਾਂ ਕੋਲ ਨਹੀਂ ਜਾਂਦਾ, ਕੋਰਟ ਕਚਹਿਰੀਆਂ ਵਿਚ ਨਹੀਂ ਜਾਂਦਾ। ਦੇਸ਼, ਪਰਿਵਾਰ ਅਤੇ ਸਮਾਜ ਨੂੰ ਨਸ਼ਾ ਰਹਿਤ, ਅਪਰਾਧ ਰਹਿਤ , ਬੀਮਾਰੀ ਰਹਿਤ, ਤਨਾੳ ਰਹਿਤ, ਨਫਰਤ ਰਹਿਤ ਕਰਨ ਲਈ ਧਰਮ ਗੁਰੂ ਅਤੇ ਮਰਿਆਦਾ ਦਾ ਰਸਤਾ ਅਪਣਾੳ। ਬੱਚਿਆਂ ਨੂੰ ਧੰਨ ਕੋਠੀਆਂ, ਕਾਰਾਂ ਤੇ ਜਮੀਨਾ ਨਹੀਂ ਗਿਆਨ, ਸਦਾਚਾਰ, ਮਿਹਨਤ ਦਾ ਰਸਤਾ ਦਿੳ। ਇਹ ਰਸਤੇ ਗੁਰੂ ਪੀਰ ਫਕੀਰ, ਸੰਤਾਂ ਮਹਾਤਮਾਂ ਨੇ ਦਿਤੇ ਸਨ ਅਤੇ ਅੱਜ ਵੀ ਦੇ ਰਹੇ ਹਨ। ਧਰਮ ਨਾਲ ਜੁੜ ਕੇ ਉਨ੍ਹਾਂਦੇ ਬਚਨਾਂ ਤੇ ਚੱਲਕੇ ਨਸ਼ਿਆਂ ਤੋਂ ਦੂਰ ਰਹਿ ਕੇ ਦੇਸ਼ ਦੇ ਵਿਕਾਸ ਵਿਚ ਬਣਦਾ ਸਹਿਯੋਗ ਪਾਈਏ।


ਲੇਖਕ : ਜਸਵੀਰ ਸ਼ਰਮਾ ਦੱਦਾਹੂਰ ਹੋਰ ਲਿਖਤ (ਇਸ ਸਾਇਟ 'ਤੇ): 39
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1339
ਲੇਖਕ ਬਾਰੇ
ਆਪ ਜੀ ਦੇ ਲੇਖ ਪੰਜਾਬੀ ਅਖਬਾਰਾ ਵਿੱਚ ਆਮ ਛਪਦੇ ਰਹਿੰਦੇ ਹਨ। ਆਪ ਜੀ ਪੰਜਾਬੀ ਸੱਭਿਆਚਾਰ ਅਤੇ ਲੋਕ ਧਾਰਾਈ ਚਿਨ੍ਹਾ ਦੀ ਪਛਾਨਦੇਹੀ ਕਰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ