ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਨਿੱਕੀਆਂ-ਨਿੱਕੀਆਂ ਪੈੜਾਂ

ਕੋਈ ਵੀ ਇਨਸਾਨ ਸਮਾਜ ਦੀ ਭਲਾਈ ਲਈ ਜਦੋਂ ਕੋਈ ਵਿਲੱਖਣ ਕਾਰਜ ਕਰਦਾ ਹੈ ਤਾਂ ਉਸਦਾ ਸੁਚੇਤ ਜਾਂ ਅਚੇਤ ਤੌਰ ਤੇ ਦੂਸਰੇ ਲੋਕਾਂ ਦੇ ਉੱਪਰ ਪ੍ਰਭਾਵ ਜ਼ਰੂਰ ਪੈਂਦਾ ਹੈ।ਪਿਛਲੇ ਕਾਫ਼ੀ ਸਾਲਾਂ ਤੋਂ ਮੇਰੇ ਅਚੇਤ ਮਨ ‘ਚ ਦੋ ਘਟਨਾਵਾਂ ਪਈਆਂ ਸਨ ਜਿਨ੍ਹਾਂ ਬਾਰੇ ਉਸ ਸਮੇਂ ਜਿਆਦਾ ਗੰਭੀਰਤਾ ਨਾਲ ਨਹੀਂ ਸੋਚਿਆ ਸੀ ਬਸ ਵਕਤੀ ਪ੍ਰਸੰਸਾਂ ਹੀ ਕੀਤੀ ਸੀ।
ਇੱਕ ਘਟਨਾ ਸਾਡੇ ਇਲਾਕੇ ਦੇ ਤਰਕਸ਼ੀਲ ਆਗੂ ਰਣਜੀਤ ਝੁਨੇਰ (ਸੰਪਾਦਕ ਵਿਗਿਆਨ ਜੋਤ) ਦੇ ਭਰਾ ਹੋਲਦਾਰ ਮੁਖ਼ਤਿਆਰ ਸਿੰਘ ਦੇ ਮਰਗ ਦੇ ਭੋਗ ਦੀ ਸੀ। ਜਿੱਥੇ ਮੈਂ ਪਹਿਲੀ ਵਾਰ ਦੋ ਅਜਿਹੇ ਇਨਸਾਨ ਦੇਖੇ ਜਿਨ੍ਹਾਂ ਦੇ ਹੌਲਦਾਰ ਮੁਖ਼ਤਿਆਰ ਸਿੰਘ ਦੀਆਂ ਮਰਨ ਉਪਰਾਂਤ ਅੱਖਾਂ ਪਾਈਆਂ ਗਈਆਂ ਸਨ।ਅਖ਼ਬਾਰਾਂ ‘ਚ ਕਦੇ-ਕਦਾਈ ਅਜਿਹਾ ਪੜ੍ਹਨ ਨੂੰ ਮਿਲ ਜਾਂਦਾ ਸੀ ਪ੍ਰਤੱਖ ਰੂਪ ‘ਚ ਪਹਿਲੀ ਵਾਰ ਦੇਖ ਰਿਹਾ ਸੀ। (ਇਸ ਤੋਂ ਬਾਅਦ ਰਣਜੀਤ ਝੁਨੇਰ ਦੇ ਹੀ ਪਰਿਵਾਰ ਚੋਂ ਉਹਨਾਂ ਦੀ ਮਾਤਾ ਜੀ ਦੀ ਮ੍ਰਿਤਕ ਦੇਹ ਤੇ ਅੱਖਾਂ,ਅਤੇ ਰਣਜੀਤ ਝੁਨੇਰ ਦੇ ਭਰਜਾਈ ਜੀ ਦੀਆਂ ਅੱਖਾਂ ਵੀ ਦਾਨ ਕੀਤੀਆਂ ਗਈਆਂ)।
ਦੂਸਰੀ ਘਟਨਾ ਇੱਕ ਮੈਗਜ਼ੀਨ ਵਿੱਚ ਰਾਮ ਸਵਰਨ ਲੱਖੇਵਾਲੀ ਜੀ ਦੁਆਰਾ ਲਿਖੀ ਪੜ੍ਹਨ ਨੂੰ ਮਿਲੀ ਕਿ ਪਟਿਆਲਾ ਦੇ ਇੱਕ ਡਾਕਟਰ ਐੱਸ ਪੀ. ਬੱਗਾ ਤੇ ਡਾ.ਹਰਜੋਤ ਕੌਰ ਬੱਗਾ ਦੀ ਬੇਟੀ ਜਸਲੀਨ ਕੌਰ ਬਾਰੇ ਪੜ੍ਹਨ ਨੂੰ ਮਿਲੀ। ਅਮਰੀਕਾ ਰਹਿੰਦੀ ਜਸਲੀਨ ਕੌਰ ਦੇ ਦਿਮਾਗ ਦੀ ਮੌਤ ਹੋ ਚੁੱਕੀ ਸੀ, ਪਰਿਵਾਰ ਨੇ ਡਾਕਟਰਾਂ ਦੀ ਸਲਾਹ ਨਾਲ ਆਪਣੀ ਸਮਾਜਿਕ ਜੁੰਮੇਵਾਰੀ ਨੂੰ ਸਮਝਦੇ ਹੋਏ ਇੱਕ ਵਿਲੱਖਣ ਕੰਮ ਕੀਤਾ, ਉਹਨਾਂ ਨੇ ਆਪਣੀ ਬੇਟੀ ਦੇ ਸਰੀਰ ਦੇ ਅੰਗ ਲੋੜਵੰਦ ਲੋਕਾਂ ਦੇ ਲਗਾਉਣ ਲਈ ਕਿਹਾ। ਉਹਨਾਂ ਦੀ ਬੇਟੀ ਦੇ 37 ਅੰਗਾਂ ਨੂੰ ਲੋੜਵੰਦ ਲੋਕਾਂ ਲਗਾ ਕੇ ਉਹਨਾਂ ਦੀ ਜਾਨ ਬਚਾਈ ਗਈ।
ਸਮੇਂ ਦੇ ਨਾਲ ਇਹ ਦੋਵੇਂ ਘਟਨਾਵਾਂ ਮੇਰੇ ਦਿਮਾਗ ਚੋਂ ਨਿਕਲ ਚੁੱਕੀਆਂ ਸਨ, ਇਸ ਸਾਲ ਸਾਡੇ ਵਿਆਹ ਦੀ ਪੰਜਵੀਂ ਵਰ੍ਹੇ ਗੰਢ ਨਜਦੀਕ ਆ ਰਹੀ ਸੀ। ਮੈਂ ਤੇ ਮੇਰੀ ਪਤਨੀ ਇਸ ਵਰ੍ਹੇ ਗੰਢ ਨੂੰ ਯਾਦਗਾਰੀ ਬਣਾਉਣਾ ਚਾਹੁੰਦੇ ਸੀ, ਅਜਿਹਾ ਕੀ ਕੀਤਾ ਜਾਵੇ ਜੋ ਸਾਦਾ ਵੀ ਹੋਵੇ ਪ੍ਰਭਾਵਸਾਲੀ ਵੀ ਤੇ ਸਾਡੀ ਸੋਚ ਅਨੁਸਾਰ ਵੀ।ਕਾਫ਼ੀ ਸੋਚ ਵਿਚਾਰ ਕਰਦੇ ਹੋਏ ਇਹ ਦੋਵੇਂ ਘਟਨਾਵਾਂ ਮੇਰੇ ਸਾਹਮਣੇ ਆ ਗਈਆਂ । ਮੈਂ ਤੇ ਮੇਰੀ ਪਤਨੀ ਨੇ ਵਿਆਹ ਦੀ ਵਰ੍ਹੇ ਗੰਢ ਤੇ ਅੱਖਾਂ ਦਾਨ ਦੇ ਫਾਰਮ ਭਰਨ ਦੀ ਸਲਾਹ ਬਣਾਈ ਜਿਸ ਨਾਲ ਸਮਾਜ ‘ਚ ਵੀ ਚੰਗੀ ਸੇਧ ਗਈ। ਅਖਬਾਰਾਂ ਅਤੇ ਸੌਸਲ ਮੀਡੀਏ ਰਾਹੀਂ ਸਾਨੂੰ ਲੋਕਾਂ ਦਾ ਬਹੁਤ ਹੁੰਗਾਰਾ ਮਿਲਿਆ,
ਬਹੁਤ ਲੋਕਾਂ ਦਾ ਕਹਿਣਾ ਸੀ ਕਿ ਅਸੀਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ ਤੇ ਉਹ ਵੀ ਅੱਖਾਂ ਦਾਨ ਕਰਨ ਦਾ ਮਨ ਬਣਾਉਣ ਲੱਗੇ।
ਸਾਡੇ ਪਿੰਡ ਦੇ ਨੌਜਵਾਨ ਆਉਣ ਵਾਲੇ ਦਿਨਾਂ ‘ਚ ਅੱਖਾਂ ਦਾਨ ਦੇ ਸਬੰਧ ‘ਚ ਪਿੰਡ ‘ਚ ਕੈਂਪ ਲਗਵਾਉਣ ਬਾਰੇ ਸੋਚ ਰਹੇ ਹਨ।
ਕਿਸੇ ਸਮੇਂ ਕਿਹਾ ਜਾਂਦਾ ਸੀ ਕਿ ‘ਤੇਰਾ ਚੰਮ ਨਾ ਕਿਸੇ ਕੰਮ ਆਉਣਾ ਪਸ਼ੂਆਂ ਦੇ ਹੱਡ ਵਿਕਦੇ’ ਪਰ ਹੁਣ ਇਹ ਗੱਲ ਝੂਠੀ ਸਾਬਤ ਹੋ ਚੁੱਕੀ ਹੈ। ਮਨੁੱਖ ਦੇ ਬਹੁਤ ਸਾਰੇ ਅੰਗ ਹਨ ਜੋ ਮਰਨ ਤੋਂ ਬਾਅਦ ਹੋਰ ਲੋੜਵੰਦ ਲੋਕਾਂ ਨੂੰ ਜੀਵਨ ਦੇ ਸਕਦੇ ਹਨ। ਭਾਰਤ ਵਿੱਚ ਦੁਨੀਆਂ ਦੇ ਲਗਭਗ 20% ਲੋਕ ਹਨ ਜੋ ਕਿਸੇ ਨਾ ਕਿਸੇ ਕਾਰਨ ਅੰਨ੍ਹੇਪਨ ਦਾ ਸ਼ਿਕਾਰ ਹਨ, ਇਹ ਗਿਣਤੀ ਕਾਫ਼ੀ ਘਟਾਈ ਜਾ ਸਕਦੀ ਹੈ ਜੇਕਰ ਲੋਕ ਅੱਖਾਂ ਦਾਨ ਦੀ ਮਹੱਤਤਾ ਨੂੰ ਸਮਝਣ ਲੱਗ ਪੈਣ। ਚਿੰਗਾਰੀ ਫੁੱਟ ਪਈ ਹੈ ਲੋਕ ਅੱਖਾਂ ਦਾਨ ਤੇ ਸਰੀਰ ਦਾਨ ਕਰਨ ਲੱਗ ਪਏ ਹਨ ਪਰ ਮੰਗ ਜਿਆਦਾ ਹੈ ਪੂਰਤੀ ਬਹੁਤ ਘੱਟ । ਅਜਿਹੀਆਂ ਮੁਹਿੰਮਾਂ ਨੂੰ ਵੱਧ ਤੋਂ ਵੱਧ ਹੁਲਾਰਾ ਦੇਣ ਦੀ ਲੋੜ ਹੈ ਇਹ ਨਿੱਕੀਆਂ –ਨਿੱਕੀਆਂ ਪੋੜਾਂ ਹੀ ਕਿਸੇ ਦਿਨ ਵੱਡੇ ਕਾਫ਼ਲੇ ਬਣਨਗੀਆਂ

ਲੇਖਕ : ਕੁਲਵਿੰਦਰ ਕੌਸ਼ਲ ਹੋਰ ਲਿਖਤ (ਇਸ ਸਾਇਟ 'ਤੇ): 5
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1709
ਲੇਖਕ ਬਾਰੇ
ਆਪ ਜੀ ਬਤੋਰ ਵੈਟਰਨਰੀ ਇੰਸਪੈਕਟਰ ਵਜੋਂ ਆਪਣਾ ਪੇਸ਼ਾ ਨਿਭਾਨ ਦੇ ਨਾਲ ਨਾਲ ਕਲਮ ਦੇ ਧਨੀ ਵੀ ਹਨ। ਆਪ ਜੀ ਵਲੋਂ ਲਿਖੀ ਮਿੰਨੀ ਕਹਾਣੀਆਂ ਦੀ ਪੁਸਤਕ ਅਭਿਮਨਯੂ ਨੇ ਦੇਸ਼ਾ-ਵਿਦੇਸ਼ਾ ਵਿਚ ਬਹੁਤ ਨਾਮ ਖੱਟੀਆ ਹੈ। ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ