ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਦਿਨੋ ਦਿਨ ਨਿਘਰਦਾ ਜਾ ਰਿਹਾ ਸਿੱਖਿਆ ਦਾ ਮਿਆਰ

ਪੰਜਾਬ ਦਾ ਸਿੱਖਿਆ ਮਿਆਰ ਦਿਨੋ ਦਿਨ ਘੱਟਦਾ ਹੀ ਜਾ ਰਿਹਾ ਹੈ ਜਿਸ ਤੋਂ ਕਿ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੀ ਸਿੱਖਿਆ ਪ੍ਰਣਾਲੀ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ।ਚਾਹੇ ਗੈਰ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਮਿਆਰ ਕੁਝ ਉੱਚਾ ਹੈ ਪਰ ਉਹ ਗਰੀਬ ਦੀ ਪਹੁੰਚ ਤੋਂ ਦੂਰ ਹੈ।
ਸਰਕਾਰੀ ਸਕੂਲਾਂ ਵਿੱਚ ਹਾਲਾਤ ਇਹ ਹਨ ਕਿ ਪਹਿਲਾਂ ਤਾਂ ਉੱਥੇ ਅਧਿਅਪਕ ਹੀ ਪੂਰੇ ਨਹੀਂ ਹਨ ਫਿਰ ਜੋ ਅਧਿਆਪਕ ਹਨ ਉਹ ਪੜ੍ਹਾਈ ਦੀ ਜਗ੍ਹਾ ਹੋਰ ਡਿਊਟੀਆਂ ਪੱਕੀਆਂ ਕਰਦੇ ਹਨ।ਜਿਵੇਂ ਡਾਕ ਭੇਜਣਾ,ਜਨਗਣਨਾ ਮਰਦਸੁਆਰੀ ਤੇ ਵੋਟਾਂ ਬਣਾਉਣਾ ਆਦਿ।ਉਨ੍ਹਾਂ ਵਿਚਾਰਿਆਂ ਕੋਲ ਤਾਂ ਬੱਚਿਆਂ ਨੂੰ ਪੜ੍ਹਾਉਣ ਦਾ ਟਾਈਮ ਹੀ ਨਹੀਂ ਹੁੰਦਾ ਫਿਰ ਪੰਜਾਬ ਸਰਕਾਰ ਦੁਆਰਾ ਚਲਾਏ ਰੂਲ ਕਿ ਕੋਈ ਵੀ ਬੱਚਾ 8 ਵੀਂ ਕਲਾਸ ਤੱਕ ਫੇਲ ਨਹੀਂ ਕਰਨਾ ਸਿੱਖਿਆ ਲਈ ਘਾਤਕ ਸਿੱਧ ਹੋ ਰਹੇ ਹਨ।ਕਿਸੇ ਵੀ ਬੱਚੇ ਦਾ ਸਕੂਲ ਵਿੱਚ ਨਾ ਆੳੇੁਣ ਤੇ ਵੀ ਨਾਂ ਨਹੀਂ ਕੱਟਣਾ ਆਦਿ।ਪਹਿਲਾਂ ਤਾਂ ਬੱਚਿਆਂ ਲਈ ਅੰਗਰੇਜੀ ਤੇ ਗਣਿਤ ਹੀ ਔਖੇ ਵਿਸ਼ੇ ਸਨ ਪਰ ਹੁਣ ਤਾਂ ਸਰਕਾਰੀ ਸਕੂਲਾਂ ਵਿੱਚ ਅੱਠਵੀਂ ਦੇ ਵਿਦਿਆਰਥੀ ਸੁੱਧ ਪੰਜਾਬੀ ਵੀ ਨਹੀਂ ਲਿਖ ਸਕਦੇ।ਉੱਪਰੋਂ ਸਰਕਾਰੀ ਸਕੂਲਾਂ ਵਿੱਚ ਜੋ ਬੱਚੇ ਖੇਡਾਂ ਵਿੱਚ ਭਾਗ ਲੈਂਦੇ ਹਨ ਉਹ ਪੜ੍ਹਾਈ ਉੱਕਾ ਹੀ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਪਤਾ ਹੀ ਹੈ ਕਿ ਪਾਸ ਤਾਂ ਹੋ ਹੀ ਜਾਣਾ ਹੈ। ਸਰਕਾਰ ਦੁਆਰਾ ਅਜਿਹੀਆਂ ਨੀਤੀਆਂ ਦਾ ਸਿੱਟਾ ਅਸਰ ਇਹ ਹੈ ਕਿ ਵਿਦਿਆਰਥੀਆਂ ਵਿੱਚ ਲਗਾਤਾਰ ਅਨੁਸ਼ਾਸਨਹੀਣਤਾ ਦਾ ਮਿਆਰ ਵੱਧਦਾ ਜਾ ਰਿਹਾ ਹੈ।ਇਹ ਸਭ ਦੇਖ ਚਿੰਤਾ ਹੋਣ ਲੱਗਦੀ ਹੈ ਕਿ ਸਰਕਾਰੀ ਸਕੂਲਾ ਵਿੱਚ ਪੜ੍ਹੇ ਬੱਚੇ ਜੋ ਕਿ ਅੱਜ ਵੱਡੇ-ਵੱਡੇ ਅਫਸਰ ਹਨ ਅੱਜ ਦੇ ਸਰਕਾਰੀ ਸਕੂਲਾਂ ਵਾਲੇ ਬੱਚਿਆਂ ਦਾ ਭਵਿੱਖ ਕੀ ਹੋਵੇਗਾ।ਕੀ ਉਹ ਜਿੰਦਗੀ ਵਿੱਚ ਅੱਗੇ ਜਾ ਸਕਣਗੇ? ਕੀ ਉਹ ਮੈਡੀਕਲ,ਵਿਗਿਆਨਿਕ ਖੇਤਰ ਵਿੱਚ ਦਖਲ ਹੋਣ ਵਾਲੇ ਮਿਆਰੀ ਟੈਸਟ ਪਾਸ ਕਰ ਸਕਣਗੇ।
ਸਰਕਾਰ ਆਪ ਵੀ ਸਰਕਾਰੀ ਅਧਿਆਪਕਾਂ ਨੂੰ ਉਨ੍ਹਾਂ ਦੇ ਅਸਲੀ ਟੀਚੇ ਤੋਂ ਭਟਕਾਈ ਰੱਖਦੀ ਹੈ।ਪੰਜਾਬ ਦੇ ਸਿੱਖਿਆ ਢਾਂਚੇ ਵਿੱਚ ਆਈ ਕੰਮਜੋਰੀ ਲਈ ਪੰਜਾਬ ਦੀ ਸਮੱਚੀ ਸਿੱਖਿਆ ਨੀਤੀ ਜਿੰਮੇਵਾਰ ਹੈ।ਸਰਕਾਰ ਆਪਣੀਆਂ ਰੈਲੀਆਂ ਜਾਂ ਆਪਣੇ ਸਿਆਸਤਦਾਨਾਂ ਦੇ ਦੌਰਿਆਂ ਉੱਪਰ ਕਰੋੜਾਂ ਰੁਪੈ ਖਰਚ ਕਰ ਦਿੰਦੀ ਹੈ।ਪਰ ਅਧਿਆਪਕ ਦੀ ਨਿਯੁਕਤੀ ਦੇ ਮਾਮਲੇ ਵਿੱਚ ਠੇਕਾ ਪ੍ਰਣਾਲੀ ਜਾਂ ਆਰਜ਼ੀ ਭਰਤੀ ਦਾ ਸਹਾਰਾ ਲੈਂਦੀ ਹੈ।ਅਧਿਆਪਕਾਂ ਦੀਆਂ ਨਿਯੁਕਤੀਆਂ ਵਿੱਚ ਵੱਧ ਰਹੇ ਭਾਈ,ਭਤੀਜਾਵਾਦ ਨੇ ਅਹਿਮ ਭੂਮਿਕਾ ਨਿਭਾਈ ਹੈ।ਅਧਿਆਪਕ ਦੀ ਨਿਯੁਕਤੀ ਵੇਲੇ ਵੱਧ ਰਹੇ ਭ੍ਰਿਸ਼ਟਾਚਾਰ ਤੇ ਘਪਲਿਆਂ ਦਾ ਦਿਨ ਪ੍ਰਤੀ ਦਿਨ ਵੱਧ ਰਿਹਾ ਪਸਾਰ ਵੀ ਸਿੱਖਿਆ ਪ੍ਰਣਾਲੀ ਲਈ ਵੀ ਘਾਤਕ ਸਿੱਧ ਹੋ ਰਿਹਾ ਹੈ।ਜੇਕਰ ਸਿੱਖਿਆ ਪ੍ਰਣਾਲੀਆਂ ਦੀਆਂ ਨੀਤੀਆਂ ਨੂੰ ਸੁਧਾਰਿਆਂ ਨਾ ਗਿਆ ਤਾਂ ਇਹ ਪੰਜਾਬ ਨੂੰ ਨਿਘਾਰ ਵੱਲ ਲੈ ਜਾਵੇਗੀ।ਸਕੂਲ ਵਿੱਚ ਚਲਾਈ ਜਾ ਰਹੀ ਦਾਲ ਰੋਟੀ ਸਕੀਮ ਦੀ ਜਗ੍ਹਾ ਜੇਕਰ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਮਿਆਰ ਹੀ ਉੱਚਾ ਚੁੱਕਿਆ ਜਾਵੇ ਤਾਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਦਿਨੋਂ ਦਿਨ ਘੱਟਦੀ ਗਿਣਤੀ ਨੂੰ ਵਧਾਇਆ ਜਾ ਸਕਦਾ ਹੈ।ਸਰਕਾਰੀ ਟੀਚਰਾਂ ਨੂੰ ਭਰਤੀ ਵੇਲੇ ਪਹਿਲੀ ਗੱਲ ਇਹ ਰੱਖੀ ਜਾਵੇ ਕਿ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਹੀ ਪੜ੍ਹਾਉਣਗੇ।ਜਦ ਸਰਕਾਰੀ ਅਧਿਆਪਿਕਾਂ ਦੇ ਬੱਚੇ ਹੀ ਉੱਥੇ ਸਿੱਖਿਆ ਪ੍ਰਾਪਤ ਨਹੀਂ ਕਰਦੇ ਤਾਂ ਅਸੀਂ ਹੋਰ ਤੋਂ ਕੀ ਆਸ ਰੱਖ ਸਕਦੇ ਹਾਂ।ਸਰਕਾਰ ਨੂੰ ਚਾਹੀਦਾ ਹੈ ਕਿ ਕੁਝ ਅਜਿਹੀਆਂ ਗੱਲਾਂ ਤੇ ਭਰਤੀ ਹੋਵੇ ਨਾ ਕਿ ਠੇਕਾ ਪ੍ਰਣਾਲੀ ਜਾਂ ਆਰਜ਼ੀ ਭਰਤੀ ਰਾਹੀਂ।ਪੱਕਦੀ ਦਾਲ ਸਬਜੀ ਤੋਂ ਅਧਿਆਪਕਾਂ ਦਾ ਧਿਆਨ ਹਟਾ ਪੜ੍ਹਾਈ ਵੱਲ ਕਰਨ ਦੀ ਕੋਸ਼ਿਸ਼ ਕਰਨ।ਦਿਨੋਂ ਦਿਨ ਪੜ੍ਹਾਈ ਵਿੱਚ ਆ ਰਿਹਾ ਨਿਘਾਰ ਪੰਜਾਬ ਨੂੰ ਕਿਸ ਦਿਸ਼ਾ ਵੱਲ ਲੈ ਕੇ ਜਾਵੇਗਾ?ਲੇਖਕ : ਹਰਮਿੰਦਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 59
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1479
ਲੇਖਕ ਬਾਰੇ
ਆਪ ਜੀ ਪੰਜਾਬੀ ਦੀ ਸੇਵਾ ਪੂਰੇ ਦਿਲੋ ਅਤੇ ਤਨੋ ਕਰ ਰਹੇ ਹਨ। ਆਪ ਜੀ ਦੀਆਂ ਕੁੱਝ ਕੁ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆ ਨੇ ਜਿਨ੍ਹਾਂ ਨੇ ਕਾਫੀ ਨਾਂ ਖਟਿਆਂ ਹੈ। ਇਸ ਤੋ ਇਲਾਵਾ ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ