ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕੰਪਿਊਟਰ ਵਿੱਚ ਯੁਨੀਕੋਡ ਕਿਉਂ ਵਰਤੀਏ?

ਸਾਡੇ ਕੰਪਿਊਟਰ ਦਾ ਮੂਲ ਸਿਧਾਂਤ ਹੈ ਕਿ ਉਹ ਸਿਰਫ਼ ਨੰਬਰਾਂ ਨੂੰ ਹੀ ਪਛਾਣਨਦਾ ਹੈ। ਸਾਰੇ ਅੱਖਰਾਂ ਦਾ ਆਪਣਾ ਇਕ ਅਨੂਠਾ ਨੰਬਰ ਹੁੰਦਾ ਹੈ, ਜਿਸ ਦੁਆਰਾ ਉਹ ਕੰਪਿਊਟਰ ‘ਤੇ ਜਾਣਿਆ ਜਾਂਦਾ ਹੈ। ਯੁਨੀਕੋਡ ਤੋਂ ਪਹਿਲਾਂ ਅਨੇਕਾਂ ਹੀ ਨੰਬਰ ਸਿਸਟਮ ਪ੍ਰਚਲਿਤ ਹੋਏ ਪਰ ਕਿਸੇ ਵਿੱਚ ਵੀ ਖੇਤਰੀ ਭਾਸ਼ਾ ਦੇ ਸਾਰੇ ਅੱਖਰਾਂ ਨੂੰ ਜਗ੍ਹਾ ਨਹੀਂ ਮਿਲੀ। ਜੋ ਪ੍ਰਚਲਿਤ ਸਿਸਟਮ ਵੀ ਹੈ ਉਸ ਵਿੱਚ ਕੁਝ ਮੁਸ਼ਕਲਾਂ ਪੇਸ਼ ਆਉਂਦੀਆਂ ਹਨ ਜਿਵੇਂ ਕੇ ਇਕ ਨੰਬਰ ਦੋ ਜਾਂ ਉਸ ਤੋ ਵਧ ਅੱਖਰਾਂ ਨੂੰ ਦਿਤਾ ਗਿਆ ਹੈ ਜਾਂ ਫੇਰ ਇਕ ਅੱਖਰ ਨੂੰ ਇਕ ਤੋ ਵਧ ਨੰਬਰ ਦੇ ਦਿਤੇ ਗਏ ਹਨ।
ਜਿਵੇਂ ਸਾਨੂੰ ਪ੍ਰੇਸ਼ਾਨੀ ਅੱਜ ਦੇ ਫੌਂਟ ਵਰਤਣ ਲਈ ਆਉਂਦੀ ਹੈ ਜਿਸ ਤਰਾਂ ਅਸੀਸ ਫੌਂਟ ਵਿੱਚ ਅੰਗਰੇਜ਼ੀ ਦੇ ‘ਬੀ’ ਕੀ ਤੋ ‘ਲ’ ਅਤੇ ਅਨਮੋਲਿਪੀ ਫੌਂਟ ਵਿੱਚ ਅੰਗਰੇਜ਼ੀ ਦੇ ‘ਬੀ’ ਕੀ ਤੋ ‘ਬ’ ਪੈਂਦਾ ਹੈ। ਇਸ ਕਰਕੇ ਸਾਨੂੰ ਪੰਜਾਬੀ ਵਿੱਚ ਟਾਈਪ ਸਿੱਖਣਾ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਲੋਕ ਤੇ ਇਸ ਵਿੱਚ ਹੀ ਫ਼ਸੇ ਹੋਏ ਨੇ ਕੇ ਅਸੀਂ ਕਿਹੜਾ ਫੌਂਟ ਦੀ ਵਰਤੋਂ ਕਰੀਏ ਜੇਕਰ ਉਹ ਕਿਸੇ ਇਕ ਫੌਂਟ ਦੇ ਨਾਲ ਟਾਈਪ ਸਿਖ ਵੀ ਜਾਂਦੇ ਹਨ ਤਾਂ ਉਹਨਾਂ ਨੂੰ ਕਿਸੇ ਹੋਰ ਇੱਛਾ ਅਨੁਸਾਰ ਫੌਂਟ ਵਿੱਚ ਤਬਦੀਲ ਕਰਨ ਵਿੱਚ ਅਸਮਰਥ ਰਹਿੰਦੇ ਹਨ। ਸਾਡੇ ਆਮ ਵਰਤੋਂ ਵਿੱਚ ਇਸਤਮਾਲ ਹੋਣ ਵਾਲੇ ਫੌਂਟ ਸਿਰਫ਼ ਇਕ ਦਿੱਖ ਜਾਂ ਤਸਵੀਰ ਹੈ ਜੋ ਸਾਡੇ ਅੰਗਰੇਜ਼ੀ ਦੇ ਸ਼ਬਦ-ਕੋਡ ਦੇ ਉਪਰ ਪਈ ਹੋਈ ਹੈ। ਹੁਣ ਚਾਹੇ ਤੁਸੀਂ ਅੰਗਰਜ਼ੀ ਦੇ ‘ਏ’ ਕੀ-ਬੋਰਡ ਅੱਖਰ ਉਪਰ ਅ,ਸ,ਡ ਕੋਈ ਅੱਖਰ ਵੀ ਲਗਾ ਲਵੋ ਪਰ ਜਦ ਅਸੀਂ ਉਸ ਡਾਟਾ ਨੂੰ ਕਿਤੇ ਹੋਰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਫੇਰ ਉਹ ਅੰਗਰੇਜ਼ੀ ਵਿੱਚ ਹੀ ਤਬਦੀਲ ਹੋ ਜਾਂਦਾ ਹੈ। ਇਸ ਦੀ ਇਕ ਉਦਾਹਰਣ ਤੁਸੀਂ ਮੇਲ ਵਿੱਚ ਵੀ ਲੈ ਸਕਦੇ ਹੋ ਤੁਸੀਂ ਅਨਮੋਲਲਿਪੀ ਵਿੱਚ ਕੋਈ ਡਾਟਾ ਟਾਈਪ ਕਰ ਕੇ ਕਿਸੇ ਨੂੰ ਭੇਜਦੇ ਹੋ ਪਰ ਜੇਕਰ ਦੂਜੇ ਬੰਦੇ ਦੇ ਕੰਪਿਊਟਰ ਵਿੱਚ ਅਨਮੋਲਲਿਪੀ ਫੌਂਟ ਨਹੀ ਹੈ ਤਾਂ ਉਸ ਨੂੰ ਅੰਗਰੇਜ਼ੀ ਹੀ ਨਜ਼ਰ ਆਵੇਗੀ ਜੋ ਤਕਨੀਕੀ ਰੂਪ ਨਾਲ ਗਲਤ ਹੋ ਜਾਂਦਾ ਹੈ।

ਇਸ ਦਾ ਇੱਕ ਹੱਲ ਯੁਨੀਕੋਡ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਯੁਨੀਕੋਡ ਇਕ ਕੰਪਿਉਟਰ ਦਾ ਨੰਬਰ ਸਿਸਟਮ ਹੈ ਜਿਸ ਅਧੀਨ ਕਈ ਖੇਤਰੀ ਭਾਸ਼ਾ ਨੂੰ ਜਗ੍ਹਾ ਮਿਲੀ ਹੈ। ਇਸ ਵਿੱਚ 1,10,000 ਤੋਂ ਵੀ ਵਧ ਅੱਖਰਾਂ ਦੇ ਕੋਡ ਉਪਲਬਧ ਨੇ ਜਿਸ ਵਿੱਚ ਤਕਰੀਬਨ 100 ਲਿਪੀਆਂ ਅਤੇ ਚਿੰਨ੍ਹ ਸ਼ਾਮਿਲ ਹਨ। ਹਰ ਇੱਕ ਅੱਖਰ ਦਾ ਆਪਣਾ ਇੱਕ ਵਖਰਾ ਨੰਬਰ ਹੈ ਜਿਸ ਨਾਲ ਉਹ ਵਖਰਾ ਹੀ ਪਛਾਣਿਆ ਜਾਂਦਾ ਹੈ। ਕੰਪਿਊਟਰ ਵਿੱਚ ਯੁਨੀਕੋਡ ਵਿੱਚ ਲਿਖੇ ਹੋਏ ਡਾਟਾ ਦੀ ਮੂਲ ਬਨਾਵਟ ਕਿਸੇ ਵੀ ਕੰਪਿਊਟਰ ਤੇ ਨਹੀ ਬਦਲੀ ਜਾ ਸਕਦੀ ਹੈ। ਪੰਜਾਬੀ ਦੇ ਕਈ ਪ੍ਰਚਲਿਤ ਯੁਨੀਕੋਡ ਫੌਂਟ ਵੀ ਇੰਟਰਨੇਟ ਉਪਰ ਉਪਲਬਧ ਹਨ ਜਿਨ੍ਹਾਂ ਵਿਚੋਂ ਰਾਵੀ, ਬੁਲਾਰਾ ਅਤੇ ਹੋਰ ਅਨੇਕਾਂ ਫੌਂਟ ਹਨ। ਰਾਵੀ ਫੌਂਟ ਵਿੰਡੋਸ ਦੇ ਨਾਲ ਮੁਢ ਤੋ ਹੀ ਹੰਦਾ ਹੈ। ਉਸ ਨੂੰ ਡਾਊਨਲੋਡ ਕਰਨ ਦੀ ਜਰੂਰਤ ਨਹੀ ਹੁੰਦੀ।

ਯੁਨੀਕੋਡ ਦੀ ਮਹਤੱਤਾ
ਯੁਨੀਕੋਡ ਵਿੱਚ ਲਿਖਿਆ ਹੋਈਆ ਡਾਟਾ ਵੈੱਬਸਾਇਟਾਂ ‘ਤੇ ਬਿਨਾਂ ਕੋਈ ਵਖਰਾ ਸਾਫ਼ਟਵੇਅਰ ਜਾਂ ਫੌਂਟ ਡਾਉਨਲੋਡ ਕੀਤੇ ਬਿਨ੍ਹਾਂ ਪੜ੍ਹਿਆ ਜਾਂ ਖੋਜਿਆ ਜਾ ਸਕਦਾ ਹੈ। ਇਸ ਤੋ ਇਲਾਵਾ ਅਸੀਂ ਯੁਨੀਕੋਡ ਰਾਂਹੀ ਆਪਣੇ ਕੰਪਿਊਟਰ ਤੇ ਫੋਲਡਰ ਜਾਂ ਫਾਈਲ ਦਾ ਨਾਂ ਆਪਣੀ ਖੇਤਰੀ ਭਾਸ਼ਾ ਵਿੱਚ ਰਖ ਸਕਦੇ ਹਾਂ। ਇਸ ਦੀ ਵਰਤੋਂ ਫੇਸਬੂਕ,ਵਾਟਸ ਐਪ, ਜਾਂ ਹੋਰ ਸੋਸ਼ਲ ਮੀਡੀਆ ਤੇ ਖੇਤਰੀ ਭਾਸ਼ਾ ਲਿਖਣ ਲਈ ਕਰ ਸਕਦੇ ਹਾਂ। ਇਸ ਤੋ ਇਲਾਵਾ ਮੋਬਾਇਲ ਵਿੱਚ ਐਸ.ਐਮ.ਐਸ ਭੇਜਣ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

ਯੁਨੀਕੋਡ ਨੂੰ ਕਿਵੇਂ ਵਰਤੋਂਯੋਗ ਬਣਾਇਆਂ ਜਾਵੇ
ਵਿੰਡੋਸ 7 ਜਾਂ 8 ਵਿੱਚ ਮੁਢ ਤੋਂ ਹੀ ਗੁਰਮੁਖੀ ਯੁਨੀਕੋਡ ਫੌਂਟ ਉਪਲਬਧ ਹੁੰਦਾ ਹੈ। ਤੁਸੀਂ ਕੰਟਰੋਲ ਪੈਨਲ ਵਿੱਚ ਜਾ ਕੇ region and language ਨੂੰ ਖੋਲੋ । ਉਸ ਤੋਂ ਉਪਰੰਤ Keyboard and Languages ਤੇ ਜਾਵੋ ਅਤੇ Add ਤੇ ਕਲਿੱਕ ਕਰ ਕੇ ਆਪਣੀ ਖੇਤਰੀ ਭਾਸ਼ਾ ਚੁਣ ਲਵੋ। ਜੋ ਇਸ ਵਿੱਚ ਕੀ-ਬੋਰਡ ਦਿਤਾ ਗਿਆ ਹੈ ਹੋ ਸਕਦਾ ਹੈ ਉਸ ਨਾਲ ਤੁਹਾਨੂੰ ਟਾਈਪ ਕਰਨ ਵਿੱਚ ਮੁਸ਼ਕਲ ਆਵੇ। ਤੁਸੀਂ ਜਿਹੜਾ ਵੀ ਫੌਂਟ ਵਰਤ ਰਹੇ ਹੋ ਉਸ ਮੁਤਾਬਕ www.scapepunjab.com ਤੋਂ ਉਸ ਦਾ ਕੀ-ਬੋਰਡ ਲੇ-ਆਉਟ(ਕਿਸੇ ਕੀ-ਬੋਰਡ ਦੀ ਕੀ ਤੋ ਕਿਹੜਾ ਅੱਖਰ ਪਵੇਂ) ਡਾਉਨਲੋਡ ਕਰ ਸਕਦੇ ਹੋ।

ਯੁਨੀਕੋਡ ਵਿੱਚ ਪੇਸ਼ ਆ ਰਹੀਆਂ ਮੁਸ਼ਕਲਾਂ
ਕੁੱਝ ਲੋਕਾ ਨੂੰ ਯੁਨੀਕੋਡ ਟਾਈਪ ਕਰਨ ਵਿੱਚ ਮੁਸ਼ਕਲ ਆਉਂਦੀ ਹੈ ਜਿਵੇਂ ਕੇ ਕਿਸੇ ਅੱਖਰ ਤੋ ਪਿਛੋ ਸਿਹਾਰੀ ਮਾਤਰਾ ਪਾਉਣ ਤੇ ਉਹ ਪਿਛਲੇ ਅੱਖਰ ਨਾਲ ਜੁੜ ਜਾਂਦੀ ਹੈ ਜਾਂ ਫੇਰ ਓਂਕੜ, ਦੁਲੈਂਕੜ ਤੋ ਪਹਿਲਾਂ ਟਿੱਪੀ ਪਾਉਂਣ ਤੇ ਸ਼ਬਦ ਟੁੱਟ ਜਾਂਦਾ ਹੈ। ਇਸ ਦਾ ਹੱਲ ਥੋੜਾ ਆਪਣੇ ਆਪ ਨੂੰ ਇਸ ਅਨੁਸਾਰ ਢਾਲ ਕੇ ਜਾਂ ਤਕਨੀਕੀ ਪੱਧਰ ਤੇ ਇਸ ਨੂੰ ਸੁਲਝਾਂ ਕੇ ਕੀਤਾ ਜਾ ਸਕਦਾ ਹੈ।

ਲੇਖਕ : ਪਰਵਿੰਦਰ ਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 16
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1739

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ