ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਗੁਰਮਤਿ ਸੰਗੀਤ ਵਿੱਚ ਤਬਲੇ ਦਾ ਸਥਾਨ

ਸੰਗੀਤ ਗਾਇਨ, ਵਾਦਨ ਅਤੇ ਨ੍ਰਿਤ ਤਿੰਨਾਂ ਕਲਾਵਾਂ ਦਾ ਸੁਮੇਲ ਹੈ। ਤਾਲ, ਸੰਗੀਤ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਰੱਖਦਾ ਹੈ, ਜਿਸਦੀ ਗਵਾਹੀ ਸੰਗੀਤ ਰਤਨਾਕਰ ਗ੍ਰੰਥ ਵਿੱਚ ਇਸ ਤਰ੍ਹਾਂ ਮਿਲਦੀ ਹੈ:

‘ਗੀਤਮ ਵਦਿਅਮ ਤਥਾ ਨ੍ਰਿਤਯਮ ਯਤਸਤਾਲੇ ਪ੍ਰਤਿਸਠਿਤਮ’

ਜਿਵੇਂ ਇੱਕ ਹਨੇਰੇ ਘਰ ਵਿੱਚ ਰੋਸ਼ਨੀ ਕੀਤੇ ਬਗੈਰ ਉਸਦੀ ਸੁੰਦਰਤਾ ਦਾ ਸਹਿਜ ਨਹੀਂ ਲਗਾਇਆ ਜਾ ਸਕਦਾ ਅਤੇ ਰੋਸ਼ਨੀ ਲਈ ਚਿਰਾਗ ਦੀ ਜ਼ਰੂਰਤ ਪੈਂਦੀ ਹੈ, ਬਿਲਕੁੱਲ ਇਸੇ ਤਰ੍ਹਾਂ ਸੰਗੀਤ ਵਿੱਚ ਤਾਲ ਇੱਕ ਚਿਰਾਗ ਦੀ ਤਰ੍ਹਾਂ ਕੰਮ ਕਰਦਾ ਹੈ। ਇਸੇ ਤਰ੍ਹਾਂ ਤਬਲਾ ਸਾਜ ਇੱਕ ਤਾਲ ਸਾਜ ਹੈ ਅਤੇ ਇਸਦੇ ਸਾਥ ਤੋਂ ਬਿਨ੍ਹਾਂ ਸੰਗੀਤ ਅਧੂਰਾ ਲੱਗਦਾ ਹੈ।
ਭਾਰਤੀ ਸੰਗੀਤ ਦੀ ਤਰ੍ਹਾਂ ਗੁਰਮਤਿ ਸੰਗੀਤ ਵਿੱਚ ਵੀ ਤਬਲੇ ਨੂੰ ਅਹਿਮ ਸਥਾਨ ਪ੍ਰਾਪਤ ਹੋਇਆ ਹੈ। ਗੁਰਮਤਿ ਸੰਗੀਤ ਵਿੱਚ ਇਸਨੂੰ (ਜੋੜੀ) ਵੀ ਕਿਹਾ ਜਾਂਦਾ ਹੈ। ਇਸਦੀ ਸਿਖਲਾਈ ਲਈ ਗੁਰਮਤਿ ਦੇ ਖੇਤਰ ਵਿੱਚ ਕਈ ਅਕੈਡਮੀਆਂ, ਟਕਸਾਲਾਂ ਅਤੇ ਵਿਸ਼ੇਸ਼ ਕਾਲਜ ਵੀ ਸਥਾਪਿਤ ਕੀਤੇ ਗਏ ਹਨ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਕਾਸ਼ੀ, ਬਠਿੰਡਾ, ਗੁਰਮਤਿ ਸੰਗੀਤ ਅਕੈਡਮੀ ਅਨੰਦਪੁਰ ਸਾਹਿਬ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅਮ੍ਰਿਤਸਰ ਤੋਂ ਇਲਾਵਾ ਬੁੱਢਾ ਜੋਹੜ ਰਾਜਸਥਾਨ ਵਿਖੇ ਤਬਲਾ ਸਿਖਲਾਈ ਲਈ ਵਿਸ਼ੇਸ਼ ਵਿਦਿਆਲੇ ਚੱਲ ਰਹੇ ਹਨ। ਸਿੱਖ ਮਿਸ਼ਨਰੀ ਕਾਲਜ (ਰਜਿ:) ਲੁਧਿਆਣਾ ਵੱਲੋਂ, 20 ਅਪ੍ਰੈਲ 1995 ਤੋਂ ਸਿਖ ਮਿਸ਼ਨਰੀ ਕਾਲਜ, ਅਨੰਦਪੁਰ ਸਾਹਿਬ ਵਿਖੇ ਬਕਾਇਦਾ ਕੀਰਤਨ ਸਿਖਲਾਈ, ਤਿੰਨ ਸਾਲਾ ਪ੍ਰਚਾਰਕ ਡਿਪਲੋਮਾ ਅਤੇ ਤਬਲੇ ਦੇ ਵਿਸ਼ੇ ਤੇ ਵੀ 3 ਸਾਲਾ ਰੈਗੁਲਰ ਕੋਰਸ ਸ਼ੁਰੂ ਕੀਤਾ ਹੋਇਆ ਹੈ, ਜੋ ਨਿਰੰਤਰ ਜਾਰੀ ਹੈ ਅਤੇ ਇੱਥੋਂ ਦੇ ਕਈ ਸਿੱਖਿਆ ਪ੍ਰਾਪਤ ਤਬਲਾ ਵਾਦਕ ਆਪਣੀ ਕਲਾ ਦਾ ਪ੍ਰਦਰਸ਼ਨ ਦੇਸ਼-ਵਿਦੇਸ਼ ਵਿੱਚ ਕਰ ਰਹੇ ਹਨ। ਹੱਥਲੀ ਕਿਤਾਬ ਦੇ ਲੇਖਕ ਨੇ ਵੀ ਅਗਸਤ 201 ਜੁਲਾਈ 204 ਤੱਕ ਇਸੇ ਕਾਲਜ ਤੋਂ ਪ੍ਰੋ. ਬਲਜੀਤ ਸਿੰਘ ਜੀ ਪਾਸੋਂ ਤਬਲੇ ਦੀ ਸਿੱਖਿਆ ਪ੍ਰਾਪਤ ਕੀਤੀ ਹੋਈ ਹੈ। ਇਸ ਤੋਂ ਇਲਾਵਾ ਭੋਰ ਸੈਦਾਂ, ਕੁਰਕਸ਼ੇਤਰ ਵਿੱਚ ਵੀ ਸਿੱਖ ਮਿਸ਼ਨਰੀ ਕਾਲਜ ਆਪਣੀ ਵਿਸ਼ੇਸ਼ ਭੂਮਿਕਾ ਗੁਰਮਤਿ ਸੰਗੀਤ ਸਿੱਖਿਆ ਦੇ ਪ੍ਰਚਾਰ ਲਈ ਨਿਭਾਅ ਰਿਹਾ ਹੈ। ਦਮਦਮੀ ਟਕਸਾਲ ਵੱਲੋਂ ਵੀ ਕਈ ਗੁਰਮਤਿ ਵਿਦਿਆਲਿਆਂ ਰਾਹੀਂ ਸੰਗੀਤ (ਹਰਮੋਨੀਅਮ) ਨਾਲ ਤਬਲੇ ਦੀ ਸਿੱਖਿਆ ਮੰਨੇ-ਪ੍ਰਮੰਨੇ ਉਸਤਾਦਾਂ ਦੀ ਮੱਦਦ ਨਾਲ ਤਬਲਾ ਸਿੱਖਿਆਰਥੀਆਂ ਨੂੰ ਦਿੱਤੀ ਜਾ ਰਹੀ ਹੈ।
ਗੁਰਮਤਿ ਸੰਗੀਤ ਵਿੱਚ ਤਬਲਾ, ਗਾਇਨ ਦੇ ਅੰਤਰਗਤ ਰਹਿ ਕੇ ਵਜਾਇਆ ਜਾਂਦਾ ਹੈ ਅਤੇ ਕੀਰਤਨ ਵਿੱਚ ਤਬਲੇ ਦੀ ਸੰਗਤ ਨੂੰ ਇੱਕ ਤਾਲ ਸਾਜ ਵੱਜੋਂ ਪ੍ਰਯੋਗ ਵਿੱਚ ਲਿਆਂਦਾ ਜਾਂਦਾ ਹੈ। ਗੁਰਮਤਿ ਸੰਗੀਤ ਵਿੱਚ ਪੜਤਾਲ ਸ਼ੈਲੀ ਦੌਰਾਨ ਤਬਲੇ ਦਾ ਵਾਦਨ ਬਹੁਤ ਹੀ ਬਾਖੂਬੀ ਅਤੇ ਵਿਧੀ ਪੂਰਵਕ ਕੀਤਾ ਜਾਂਦਾ ਹੈ।
ਕੀਰਤਨ ਆਰੰਭ ਕਰਨ ਵੇਲੇ ਮੰਗਲਚਰਣ ਪੇਸ਼ ਕਰਦੇ ਹੋਏ ਵਿਲਬਿਤ ਲੈਅ ਵਿੱਚ ਭਰਵੇਂ ਬੋਲਾਂ ਨਾਲ ਅਤੇ ਕਈ ਵਾਰ ਖੁੱਲੇ ਪਰ ਗੰਭੀਰ ਬੋਲਾਂ ਦੀ ਵਰਤੋਂ ਨਾਲ ਇੱਕ ਵਿਸ਼ੇਸ਼ ਮਾਹੌਲ ਸਿਰਜਿਆ ਜਾਂਦਾ ਹੈ। ਕੀਰਤਨ ਦੌਰਾਨ ਪੁਰਤਾਨ ਸਮੇਂ ਵਿੱਚ ਤਾਂ 4-5 ਜਾਂ ਇਸ ਤੋਂ ਵੱਧ ਕੀਰਤਨੀਆਂ ਦੀ ਇੱਕ ਮੰਡਲੀ ਵੱਲੋਂ ਸਾਂਝੇ ਰੂਪ ਵਿੱਚ ਬੈਠ ਕੇ ਕੀਰਤਨ ਕਰਨ ਦਾ ਜ਼ਿਕਰ ਵੀ ਮਿਲਦਾ ਹੈ, ਪਰ ਸਮੇਂ ਨਾਲ ਇਸ ਵਿੱਚ ਬਦਲਾਅ ਆਇਆ ਅਤੇ ਮੌਜੂਦਾ ਦੌਰ ਵਿੱਚ ਕੇਵਲ ਤਿੰਨ ਵਿਅਕਤੀਆਂ ਵੱਲੋਂ ਹੀ ਕੀਰਤਨ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚੋਂ ਇੱਕ ਤਬਲਾ ਵਾਦਕ ਹੁੰਦਾ ਹੈ, ਜੋ ਤਾਲ ਅਤੇ ਲੈਅ ਦਿੰਦਾ ਹੈ। ਗੁਰਮਤਿ ਸੰਗੀਤ ਵਿੱਚ ਤਬਲਾ ਵਾਦਕ, ਗਾਇਨ ਵੀ ਕਰ ਸਕਦਾ ਹੈ। ਸ੍ਰੀ ਦਰਬਾਰ ਸਾਹਿਬ, ਅਮ੍ਰਿਤਸਰ ਵਿਖੇ ਜਾਂ ਹੋਰ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਵਿੱਚ ਅਮ੍ਰਿਤ ਵੇਲੇ ਕੀਰਤਨ ਦੌਰਾਨ ਜਦ ਆਸਾ ਕੀ ਵਾਰ (ਵਾਰ ਆਸਾ) ਦਾ ਕੀਰਤਨ ਕੀਤਾ ਜਾਂਦਾ ਹੈ ਤਾਂ ਉਸ ਵਿੱਚ ਪਉੜੀਆਂ ਦਾ ਗਾਇਨ ਤਬਲਾ ਵਾਦਕ ਹੀ ਕਰਦਾ ਹੈ। ਇਸ ਨੂੰ ਪਉੜੀ ਸਾਧਨਾ ਵੀ ਕਿਹਾ ਜਾਂਦਾ ਹੈ। ਇਸਤੋਂ ਪਹਿਲਾਂ ਉਹ ਪਉੜੀ ਤਾਲ ਦਾ ਪ੍ਰਦਰਸ਼ਨ ਵੀ ਕਰਦਾ ਹੈ, ਪਰ ਉਸ ਵੇਲੇ ਪਾਉੜੀ ਦਾ ਗਾਇਨ ਮੁੱਖ ਰਾਗੀ ਕਰਦਾ ਹੈ।
ਗੁਰਮਤਿ ਸੰਗੀਤ ਵਿੱਚ ਤਬਲਾ ਵਾਦਕ ਲਈ ਇੱਕ ਨਿਯਮਾਵਲੀ ਇਹ ਰੱਖੀ ਗਈ ਹੈ ਕਿ ਸ਼ਬਦ ਗਾਇਨ ਦੌਰਾਨ ਤਬਲਾ ਵਾਦਕ ਆਪਣੀ ਕਲਾ ਦਾ ਪ੍ਰਦਰਸ਼ਨ ਨਾ ਕਰੇ, ਤਾਂਂਕਿ ਇਲਾਹੀ ਬਾਣੀ ਜਿਸਦਾ ਕੀਰਤਨ ਕੀਤਾ ਜਾ ਰਿਹਾ ਹੈ, ਉਸ ਵਿੱਚੋਂ ਕੀਰਤਨ ਸਰਵਣ ਕਰ ਰਹੀ ਸੰਗਤ ਦਾ ਧਿਆਨ ਨਾ ਉਖੜੇ। ਇਸਦਾ ਇਹ ਮਤਲਬ ਵੀ ਨਹੀਂ ਲਿਆ ਜਾ ਸਕਦਾ ਹੈ ਕਿ ਗੁਰਮਤਿ ਸੰਗੀਤ ਵਿੱਚ ਤਬਲਾ ਪ੍ਰਦਰਸ਼ਨ ਦੀ ਕੋਈ ਮਨਾਹੀ ਹੈ। ਬੱਸ ਖਿਆਲ ਇਸ ਗੱਲ ਦਾ ਰੱਖਣਾ ਹੈ ਕਿ ਤਬਲਾ ਵਾਦਨ ਸ਼ਬਦ ਗਾਇਨ ਤੋਂ ਬਾਹਰ ਨਾ ਜਾਵੇ। ਇਸ ਲਈ ਤਬਲਾ ਵਾਦਨ, ਗੁਰਮਤਿ ਸੰਗੀਤ ਵਿੱਚ ਸ਼ਬਦ ਕੀਰਤਨ ਦੇ ਅਧੀਨ ਰਹਿ ਕੇ ਹੀ ਕੀਤਾ ਜਾਂਦਾ ਹੈ।
ਅੱਜ ਕੱਲ ਗੁਰਮਤਿ ਸੰਗੀਤ ਵਿੱਚ ਪੁਰਤਾਨ ਸਾਜਾਂ ਨੂੰ ਅਲੋਪ ਹੋਣ ਤੋਂ ਬਚਾਉਣ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਦੌਰਾਨ ਤੰਤੀ ਸਾਜਾਂ ਦੀ ਵਰਤੋਂ ਜ਼ਰੂਰੀ ਕਰਨ ਦਾ ਫੈਸਲਾ ਲਿਆ ਗਿਆ ਹੈ, ਜੋ ਕਿ ਸ਼ਲਾਘਾਯੋਗ ਹੈ। ਪੁਰਾਤਨ ਕੀਰਤਨ ਪ੍ਰੰਪਰਾ ਨੂੰ ਕਾਇਮ ਰੱਖਣ ਲਈ ਸ੍ਰੋਮਣੀ ਕਮੇਟੀ ਦਾ ਇਹ ਫੈਸਲਾ ਗੁਰਮਤਿ ਸੰਗੀਤ ਖੇਤਰ ਵਿੱਚ ਬੜਾ ਅਹਿਮ ਸਥਾਨ ਰੱਖਦਾ ਹੈ। ਹੁਣ ਸ੍ਰੀ ਦਰਬਾਰ ਸਾਹਿਬ ਵਿਖੇ ਚਾਰ ਵਿਅਕਤੀਆਂ ਵੱਲੋਂ ਸੰਗੀਤ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚ ਦੋ ਹਰਮੋਨੀਅਮ, ਇੱਕ ਤਬਲਾ ਅਤੇ ਇੱਕ ਤੰਤੀ ਸਾਜ ਦਾ ਵਾਦਨ ਕਰਨ ਵਾਲਾ ਹੁੰਦਾ ਹੈ।
ਤਬਲਾ ਗੁਰਮਤਿ ਸੰਗੀਤ ਦੀ ਹਰੇਕ ਗਾਇਨ ਸ਼ੈਲੀ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਮੌਜੂਦਾ ਸਮੇਂ ਵਿੱਚ ਇਸ ਤੋਂ ਬਿਨ੍ਹਾਂ ਗੁਰਮਤਿ ਸੰਗੀਤ ਨੂੰ ਸਹੀ ਰੂਪ ਵਿੱਚ ਪੇਸ਼ ਕਰਨਾ ਬਹੁਤ ਔਖਾ ਹੈ। ਸ. ਜਗਜੀਤ ਸਿੰਘ ਕੋਹਾੜਕਾ ਆਪਣੀ ਪੁਸਤਕ ਸੰਗੀਤ ਕਲਾ ਵਿੱਚ ਲਿਖਦੇ ਹਨ ਕਿ 'ਗੁਰੂ ਗ੍ਰੰਥ ਸਾਹਿਬ ਵਿੱਚ ਆਏ ਘਰ ਸ਼ਬਦ ਦਾ ਅਰਥ ਤਾਲ ਤੋਂ ਹੀ ਲਿਆ ਗਿਆ ਹੈ।’
ਗੁਰਮਤਿ ਸੰਗੀਤ ਵਿੱਚ ਪੜਤਾਲ ਗਾਇਕੀ ਰਾਹੀਂ ਵੀ ਤਬਲੇ ਦਾ ਸਫਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਵੱਖ-ਵੱਖ ਤਾਲਾਂ ਦਾ ਵਾਦਨ ਬੜੀ ਹੀ ਸੂਝ ਨਾਲ ਕੀਤਾ ਜਾਂਦਾ ਹੈ।

ਲੇਖਕ : ਸ. ਇਕਵਾਕ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 15
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1467
ਲੇਖਕ ਬਾਰੇ
ਸ. ਇਕਵਾਕ ਸਿੰਘ ਪੱਟੀ ਬਤੌਰ ਇੱਕ ਲੇਖਕ, ਪ੍ਰਚਾਰਕ, ਤਬਲਾਵਾਦਕ ਅਤੇ ਬੁਲਾਰੇ ਵੱਜੋਂ ਜਾਣੇ ਜਾਂਦੇ ਹਨ । ਆਪ ਦੀਆਂ ਕਈ ਲਿਖਤਾਂ ਜਿਵੇਂ ਸਾਮਜਿਕ, ਧਾਰਮਿਕ ਚਿੰਤਨ ਦੇ ਵਿਸ਼ਿਆਂ ਤੇ ਲੇਖ, ਕਹਾਣੀਆਂ ਜਾਂ ਕਵਿਤਾਵਾਂ ਅਕਸਰ ਹੀ ਦੇਸ਼-ਵਿਦੇਸ਼ ਦੀਆਂ ਅਖਬਾਰਾਂ, ਰਸਾਲਿਆਂ ਅਤੇ ਵੈੱਬ-ਸਾਈਟ ਤੇ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017