ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਗੀਤ-ਮੈਂ ਕਿਨਾਰਾਂ ਸਮੁੰਦਰ ਦਾ

ਮੈਂ ਕਿਨਾਰਾਂ ਸਮੁੰਦਰ ਦਾ,
ਉਹ ਲਹਿਰਾਂ ਵਰਗੀ ਏ।
ਮੈਂ ਢੱਲਦੇ ਦਿਨ ਵਰਗਾ ,
ਤੇ ਉਹ ਦੁਪਹਿਰਾਂ ਵਰਗੀ ਏ।

1)ਪਤਾ ਨਹੀ ਉਹ,
ਕਿਹੜੀ ਹਵਾ ਚ ਰਹਿੰਦੀ ਏ।
ਹੱਸਦੀ ਏ ਕਿਸ ਗੱਲੋਂ,
ਕਿਉਂ ਪਾਗਲ ਕਹਿੰਦੀ ਏ।
ਰਹਿੰਦਾ ਕਾਫੀਆ ਤੰਗ ਮੇਰਾ,
ਤੇ ਉਹ ਬਹਿਰਾਂ ਵਰਗੀ ਏ।
ਮੈਂ ਕਿਨਾਰਾ ਸਮੁੰਦਰ ਦਾ,
ਤੇ ਉਹ ਲਹਿਰਾਂ ਵਰਗੀ ਏ।

2)ਮੈਂ ਜਾਵਾਂ ਸਾਇਕਲ ਕੇ,
ਉਹ ਬਾਈਕ ਰੱਖਦੀ ਏ।
ਮੈਂ ਲੰਚ ਕਰਾਂ ਟਿਫ਼ਨ ਖੋਲ ਕੇ,
ਤੇ ਉਹ ਬਰਗਰ ਪੀਜਾ ਚੱਖਦੀ ਏ।
ਮੈਂ ਦੇਸੀ ਜਿਹਾ ਲੱਗਦਾ,
ਤੇ ਉਹ ਸ਼ਹਿਰਾਂ ਵਰਗੀ ਏ।
ਮੈਂ ਕਿਨਾਰਾ ਸਮੁੰਦਰ ਦਾ,
ਤੇ ਉਹ ਲਹਿਰਾਂ ਵਰਗੀ ਏ।

3)ਪਤਾ ਨਹੀਓ ਕਿਉਂ,
ਮੱਥੇ ਵੱਟ ਪਾਉਂਦੀ ਏ।
ਦੇਖ ਕਈ ਵਾਰੀ ਫਿਰ,
ਨੈਣ ਜੋਤੀ ਮੁਸਕਾਉਂਦੀ ਏ।
ਸਾਡੀ ਬਾਣੀ ਮਿਸ਼ਰੀ ਵਰਗੀ,
ਤੇ ਉਹਦੀ ਜ਼ਹਿਰਾਂ ਵਰਗੀ ਏ।
ਮੈਂ ਕਿਨਾਰਾ ਸਮੁੰਦਰ ਦਾ,
ਤੇ ਉਹ ਲਹਿਰਾਂ ਵਰਗੀ ਏ।

4)ਸਾਡੇ ਵੱਲ ਤੱਕਦੀ ਨਾ,
"ਵਿੰਦਰ"ਬਹੁਤ ਸਤਾਉਂਦੀ ਏ।
"ਉੱਪਲ"ਮਰ ਜਾਣੇ ਨੂੰ ,
ਉਹ ਬਹੁਤ ਸਤਾਉਂਦੀ ਏ।
"ਸੰਗਰੂਰਵੀ" ਪਾਰਖੂ ਨਾ,
ਉਹ ਕਹਿਰਾਂ ਵਰਗੀ ਏ।
ਮੈਂ ਕਿਨਾਰਾ ਸਮੁੰਦਰ ਦਾ,
ਤੇ ਉਹ ਲਹਿਰਾਂ ਵਰਗੀ ਏ।

ਲੇਖਕ : ਸਰਬਜੀਤ "ਸੰਗਰੂਰਵੀ" ਹੋਰ ਲਿਖਤ (ਇਸ ਸਾਇਟ 'ਤੇ): 7
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :759
ਲੇਖਕ ਬਾਰੇ
ਲੇਖਕ ਬਾਰੇ ਜਾਣਨ ਲਈ ਕਲਿੱਕ ਕਰੋ

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017