ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪੰਜ ਆਬਾਂ ਦੀ ਧਰਤੀ ਬਣ ਚੁੱਕੀ ਐਬਾਂ ਦੀ ਧਰਤੀ

ਹਰ ਪਾਣੀ, ਜੀਵ ਜੰਤੂਆਂ ਲਈ ਪਾਣੀ ਅਮਿਤ , ਪਾਣੀ ਬਿਨ੍ਹਾਂ ਜੀਵਨ ਅਧÈਰਾ ਹੀ ਨਹੀ, ਨਾ-ਮੁਮਕਿਨ । ਕੋਈ ਸਮਾਂ ਐਸਾ ਵੀ ਸੀ ਪੰਜਾਬ ਵਿੱਚ ਜਦੋਂ ਇਸਦਾ ਪਾਣੀ ਮਿੱਠਾ ਅਮਿਤ ਵਰਗਾ ਤੇ ਪੰਜੇ ਦਰਿਆ ਆਪਣੇ ਜੋਬਨ ਤੇ ਵਗਦੇ ਸਨ ਤੇ ਸਾਰੇ ਪੰਜਾਬ ਨੂੰ ਸਿੰਜਦੇ ਸਨ। ਲਹਿਲਹਾਉਂਦੀਆਂ ਫਸਲਾਂ ਮਨ ਨੂੰ ਮੋਂਹਦੀਆਂ ਸਨ, ਸਾਰੇ ਹੀ ਭਾਰਤ ਵਰਸ਼ ਵਿੱਚੋਂ ਪੰਜਾਬੀ ਸੂਬੇ ਦੇ ਪਾਣੀ ਨੂੰ ਸੱਭ ਤੋਂ ਵਧੀਆ ਗਿਣਿਆ ਜਾਂਦਾ ਸੀ। ਸਮੇਂ ਦੇ ਬਦਲਾਅ ਨਾਲ ਅੱਜ ਸੱਭ ਕੁਝ ਬਦਲ ਕਿਆ , ਜਿੱਥੇ ਸਾਡੇ ਕੋਲ ਪੰਜ ਦਰਿਆਵਾਂ ਵਿੱਚੋਂ ਅੱਜ ਸਿਰਫ ਢਾਈ ਦਰਿਆ ਰਹਿ ਗਏ ਹਨ, ਉੱਥੇ ਸਾਡੇ ਪੰਜਾਬ ਸੂਬੇ ਦਾ ਧਰਤੀ ਹੇਠਲਾ ਪਾਣੀ ਵੀ ਅਮਿਤ ਦੀ ਥਾਂ ਜ਼ਹਿਰੀਲਾ ਬਣ ਕਿਆ , ਪੰਜਾਬ ਦਾ ਕੋਈ ਇਲਾਕਾ ਐਸਾ ਨਹੀ , ਜਿੱਥੇ ਕਿ ਪਹਿਲਾਂ ਜਿਹਾ ਅੰਮਿਤ ਵਰਗਾ ਪਾਣੀ ਨਸੀਬ ਹੁੰਦਾ ਹੋਵੇ। ਇਸ ਸਮੇਂ ਪੰਜਾਬ ਵਾਸੀ ਦੋ ਸਮੱਸਿਆਵਾਂ ਨਾਲ ਜੂਝ ਰਹੇ ਹਨ, ਪਹਿਲੀ ਤਾਂ ਕਿ ਪਾਣੀ ਜ਼ਹਿਰੀਲਾ ਹੋ ਚੁੱਕਾ ਤੇ ਦੂਸਰੀ ਪਾਣੀ ਬਹੁਤ ਘਟ ਗਿਆ । ਜਿੱਥੇ ਪੰਜਾਬ ਵਾਸੀ ਬੋਰ ਕਰਕੇ ਥੋੜ੍ਹਾ ਥੱਲੇ ਤੋਂ ਪੀਣ ਯੋਗ ਪਾਣੀ ਲੈ ਲੈਂਦ ਸਨ, ਹੁਣ ਉੱਥੇ ਪੰਜਾਬ ਵਾਸੀਆਂ ਨੂੰ ਤਕਰੀਬਨ ਹਰ ਹਿੱਸੇ ਵਿੱਚ ਹੀ ਬਹੁਤ ਡੂੰਘੇ ਬੋਰ ਕਰਕੇ ਪਾਣੀ ਮਿਲਦਾ ਤੇ ਉਹ ਵੀ ਪੀਣਯੋਗ ਨਹੀ ਰਿਹਾ, ਇਸੇ ਕਰਕੇ ਹੀ ਫਸਲਾਂ ਦੀ ਪੈਦਾਵਾਰ ਤੇ ਝਾੜ ਵੀ ਦਿਨੋਂ ਦਿਨ ਘੱਟ ਰਿਹਾ ।
ਪੰਜਾਬ ਦੇ ਬਹੁਤ ਸਾਰੇ ਇਲਾਕੇ ਨੂੰ ਕੈਂਸਰ ਵਰਗੀਆਂ ਨਾ-ਮੁਰਾਦ ਬਿਮਾਰੀਆਂ ਨੇ ਆਪਣੇ ਕਲਾਵੇਂ ਵਿੱਚ ਲੈ ਰੱਖਿਆ , ਜਿਸਦਾ ਇੱਕੋ ਇੱਕ ਕਾਰਨ ਮਾੜਾ ਪਾਣੀ ਹੀ ਗਿਣਿਆ ਜਾਂਦਾ । ਇਹ ਬਿਮਾਰੀ ਦਾ ਇਲਾਜ ਆਮ ਇਨਸਾਨ ਦੇ ਵੱਸ ਵਿੱਚ ਨਹੀ ਕਿਉਂਕਿ ਇਲਾਜ ਬਹੁਤ ਹੀ ਮਹਿੰਗਾ । ਦਰਮਿਆਨੇ ਤਬਕੇ ਦੇ ਲੋਕ ਮੌਤ ਨੂੰ ਪਿਆਰੇ ਹੋ ਰਹੇ ਹਨ। ਬੇਸ਼ੱਕ ਪੰਜਾਬ ਸਰਕਾਰ ਨੇ ਤੁਹੱਈਆ ਕਰਕੇ ਪਿੰਡਾਂ ਸ਼ਹਿਰਾਂ ਵਿੱਚ ਆਰ.ਓ ਦੇ ਇੰਤਜਾਮ ਕੀਤੇ ਹੋਏ ਹਨ, ਪਰ ਵਧਦੀ ਅਬਾਦੀ ਦੇ ਹਿਸਾਬ ਨਾਲ ਇਹ ਇੰਤਜ਼ਾਮ ਨਾ-ਮਾਤਰ ਹੀ ਹਨ। ਇਸ ਲਈ ਗਰੀਬ ਜੰਤਾ ਜ਼ਹਿਰੀਲਾ ਪਾਣੀ ਪੀਣ ਲਈ ਮਜ਼ਬੂਰ ।
ਜੇਕਰ ਸਮਾਂ ਰਹਿੰਦੇ ਸਰਕਾਰ ਨੇ ਇਸ ਗੁੰਝਲਦਾਰ ਸਮੱਸਿਆ ਵੱਲ ਧਿਆਨ ਨਾ ਦਿੱਤਾ ਤਾਂ ਸਾਰਾ ਹੀ ਪੰਜਾਬ ਨਾ ਮੁਰਾਦ ਬਿਮਾਰੀਆਂ ਨਾਲ ਗਿਸਤ ਹੋ ਜਾਵੇਗਾ। ਪਾਣੀ ਦੇ ਘਟਣ ਦੇ ਕਾਰਨ ਬਾਰਿਸ਼ਾਂ ਨਾ ਹੋਣਾਂ ਵੀ ਤੇ ਪਾਣੀ ਗੰਧਲਾ ਹੋਣਾ ਦੇ ਦÈਸ਼ਿਤ ਹੋਣ ਦਾ ਮੁੱਖ ਕਾਰਨ, ਸਾਡੇ ਸ਼ਹਿਰਾਂ ਦਾ ਗੰਦਾ ਪਾਣੀ ਨਦੀਆਂ (ਦਰਿਆਵਾਂ) ਦੇ ਵਿੱਚ ਪੈਣਾ । ਜੇਕਰ ਅੰਕੜਿਆਂ ਵੱਲ ਝਾਤ ਮਾਰੀ ਜਾਵੇ ਤਾਂ ਪਹਿਲਾਂ ਕਾਫੀ ਘੱਟ ਮਾਤਰਾ ਵਿੱਚ ਟਿੳÈਬਵੈਲ ਸਨ ਜੋ ਅਜੋਕੇ ਸਮੇਂ ਵਿੱਚ ਵੱਧਕੇ ਲੱਖਾਂ ਦੀ ਗਿਣਤੀ ਵਿੱਚ ਪਹੁੰਚ ੱਕੇ ਹਨ। ਅਜੋਕੇ ਹਰੇ ਇਨਕਲਾਬ ਤੋਂ ਹੀ ਪੰਜਾਬ ਨੂੰ ਖਤਰਾ ਭਾਸ ਰਿਹਾ । ਪੰਜਾਬ ਦੇ ਅੱਧੇ ਤੋਂ ਵੱਧ ਪਿੰਡ ਤੇ ਤਕਰੀਬਨ ਸਾਰੇ ਹੀ ਸ਼ਹਿਰ ਪਾਣੀ ਦੀ ਸਮੱਸਿਆ ਨਾਲ ਜÈਝ ਰਹੇ ਹਨ। ਰਹਿੰਦੀ ਖÈੰਹਦੀ ਕਸਰ ਅਜੋਕੀ ਕਿਸਾਨੀ ਨੇ ਝੋਨੇ ਦੀ ਜਿਆਦਾ ਮਾਤਰਾ ਵਿੱਚ ਫਸਲ ਬੀਜ ਕੇ ਕੱਢ ਦਿੱਤੀ , ਕਿਉਂਕਿ ਝੋਨੇ ਦੀ ਫਸਲ ਨੂੰ ਪਾਣੀ ਦੀ ਅਤਿਅੰਤ ਲੋੜ ਹੁੰਦੀ । ਇਸ ਕਰਕੇ ਦੇਸ਼ ਦੇ ਅੰਨਦਾਤਾ ਨੂੰ ਵੀ ਇਸ ਦੇ ਮੱਦੇਨਜ਼ਰ ਘੱਟ ਪਾਣੀ ਨਾਲ ਪੈਦਾ ਹੋਣ ਵਾਲੀਆਂ ਫਸਲਾਂ ਦਾ ਰੁਝਾਣ ਅਪਨਾਉਣਾ ਪਵੇਗਾ ਨਹੀ ਤਾਂ ਉਹ ਦਿਨ ਦÈਰ ਨਹੀਂ ਜਦੋਂ ਪੰਜਾਬ ਦਾ ਬੱਚਾ ਬੱਚਾ ਪਾਣੀ ਨੂੰ ਤਰਸ ਜਾਵੇਗਾ, ਤੇ ਸਮਾਂ ਕਦੇ ਵੀ ਕਿਸੇ ਦੇ ਹੱਥ ਨਹੀ ਆਇਆ, ਫਿਰ ਪਛਤਾਵਾ ਹੀ ਰਹਿ ਜਾਵੇਗਾ। ਸਾਨੂੰ ਸਭਨਾਂ ਨੂੰ ਇਸ ਸਮੱਸਿਆ ਦਾ ਸਮਾਧਾਨ ਲੱਭਣਾ ਪਵੇਗਾ, ਘੱਟ ਪਾਣੀ ਦੀ ਵਰਤੋਂ ਕਰਕੇ। ਪਰ ਅਸੀ ਇਸ ਨੂੰ ਅੱਖੋਂ ਪਰੋਖੇ ਕਰਕੇ ਨਸ਼ਿਆਂ ਦੀ ਦਲਦਲ ਵਿੱਚ ਧਸਦੇ ਜਾ ਰਹੇ ਹਾਂ। ਅੰਕੜੇ ਦੱਸਦੇ ਹਨ ਕਿ ਜੇਕਰ ਕੈਲਕੁਲੇਟ ਕਰੀਏ ਤਾਂ ਹਰ ਰੋਜ਼ ਹੀ ਲੱਖਾਂ ਦੇ ਵਿੱਚ ਨਸ਼ੇ ਪਕੜੇ ਜਾ ਰਹੇ ਹਨ, ਵੇਚੇ ਜਾ ਰਹੇ ਤੇ ਖਾਧੇ ਪੀਤੇ ਜਾ ਰਹੇ ਹਨ। ਪਰ ਪਾਣੀ (ਅਮਿਤ) ਨੂੰ ਬਚਾਉਣ ਵੱਲ ਸਾਡਾ ਉੱਕਾ ਹੀ ਧਿਆਨ ਨਹੀ , ਜੋ ਕਿ ਅਜੋਕੇ ਸਮੇਂ ਦੀ ਮੁੱਖ ਸਮੱਸਿਆ । ਜੇਕਰ ਹੁਣ ਵੀ ਇਸ ਵੱਧ ਧਿਆਨ ਨਾ ਦਿੱਤਾ ਤਾਂ ਫਸਲਾਂ ਤੇ ਸਿਹਤ ਦੋਨੋਂ ਹੀ ਡਗਮਗਾ ਜਾਣਗੇ ਤੇ ਫਿਰ ਸਾਨੂੰ ਬਹੁਤ ਦੇਰ ਹੋ ਚੁੱਕੀ ਹੋਵੇਗੀ।

ਲੇਖਕ : ਜਸਵੀਰ ਸ਼ਰਮਾ ਦੱਦਾਹੂਰ ਹੋਰ ਲਿਖਤ (ਇਸ ਸਾਇਟ 'ਤੇ): 39
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :759
ਲੇਖਕ ਬਾਰੇ
ਆਪ ਜੀ ਦੇ ਲੇਖ ਪੰਜਾਬੀ ਅਖਬਾਰਾ ਵਿੱਚ ਆਮ ਛਪਦੇ ਰਹਿੰਦੇ ਹਨ। ਆਪ ਜੀ ਪੰਜਾਬੀ ਸੱਭਿਆਚਾਰ ਅਤੇ ਲੋਕ ਧਾਰਾਈ ਚਿਨ੍ਹਾ ਦੀ ਪਛਾਨਦੇਹੀ ਕਰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017