ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮੌਤ ਦੇ ਦਿਨ ਕਿੰਨੇ ਕੁ ਦੂਰ ਜਾਂ ਕਿੰਨੇ ਕੁ ਨੇੜੇ

ਢਾਈ ਲੱਖ ਲੋਕ ਰੋਜਾਨਾਂ ਦੁਨੀਆਂ ਵਿੱਚ ਮੌਤ ਦੇ ਘਰ ਚਲੇ ਜਾਂਦੇ ਹਨ ਹਿੰਦੋਸਤਾਨ ਵਿੱਚ 62000 ਲੋਕ ਰੋਜਾਨਾਂ ਮਰਦੇ ਹਨ ਅਤੇ ਪੰਜਾਬ ਵਿੱਚ 12 -1300 ਰੋਜਾਨਾਂ ਲੱਗਭੱਗ ਇਸਨੂੰ ਸਦਾ ਲਈ ਛੱਡ ਜਾਂਦੇ ਹਨ। 13000 ਪਿੰਡਾਂ ਵਾਲੇ ਪੰਜਾਬ ਦੇ ਦਸਵੇਂ ਪਿੰਡ ਇੱਕ ਮੌਤ ਔਸਤ ਰੂਪ ਵਿੱਚ ਹੁੰਦੀ ਹੈ। ਇਹੋ ਜਿਹੇ ਅੰਕੜੇ ਸੁਣ ਕੇ ਬਹੁਤ ਸਾਰੇ ਪਾਠਕਾਂ ਨੂੰ ਯਕੀਨ ਹੀ ਨਹੀਂ ਆਉਂਦਾਂ ਅਤੇ ਕਈ ਵਾਰ ਤਾਂ ਝੂਠ ਦਾ ਲੇਬਲ ਵੀ ਲਾ ਦਿੰਦੇ ਹਨ। ਆਉ ਵਿਸਲੇਸ਼ਣ ਕਰੀਏ ਕਿ ਮੌਤ ਅਤੇ ਜਿੰਦਗੀ ਸਬੰਧੀ ਗਿਣਤੀਆਂ ਮਿਣਤੀਆਂ ਕਿਸ ਤਰਾਂ ਦੀਆਂ ਹਕੀਕਤ ਭਰਭੂਰ ਹਨ। ਦੁਨੀਆਂ ਵਿੱਚ ਵਸਦੇ ਜਿਉਂਦੇ ਲੋਕਾਂ ਦੀ ਗਿਣਤੀ ਸੱਤ ਅਰਬ ਜਾਂ ਸੱਤ ਸੌ ਕਰੋੜ ਹੈ। ਦੁਨੀਆਂ ਦੀ ਔਸਤ ਉਮਰ 67 ਸਾਲ ਹੈ ਹਰ ਮਨੁੱਖ ਦੀ ਜਿਸਦਾ ਭਾਵ ਹੈ ਕਿ ਆਉਣ ਵਾਲੇ 70 ਕੁ ਸਾਲਾਂ ਵਿੱਚ ਵਰਤਮਾਨ ਲੋਕਾਂ ਨੇ ਮੌਤ ਦੇ ਮੂੰਹ ਚਲਿਆਂ ਜਾਣਾਂ ਹੈ। ਸੱਤ ਸੌ ਕਰੋੜ ਨੂੰ ਸੱਤਰ ਸਾਲਾਂ ਵਿੱਚ ਜਾਣ ਲਈ ਔਸਤ ਰੂਪ ਵਿੱਚ ਹਰ ਸਾਲ ਦਸ ਕਰੋੜ ਲੋਕ ਮੌਤ ਦੇ ਦਰਵਾਜੇ ਖੜਕਾਉਦੇਂ ਹਨ। ਦਸ ਕਰੋੜ ਭਾਵ ਇੱਕ ਹਜਾਰ ਲੱਖ ਲੋਕ 365 ਦਿਨਾਂ ਦੇ ਵਿੱਚ ਖਤਮ ਹੋ ਜਾਂਦੇ ਹਨ ਜੋ ਕਿ ਰੋਜਾਨਾਂ ਢਾਈ ਲੱਖ ਦੇ ਨੇੜੇ ਤੇੜੇ ਹੁੰਦੇ ਹਨ। ਭਾਰਤ ਦੇਸ ਵਿੱਚ 125 ਕਰੋੜ ਅਬਾਦੀ ਹੈ ਜਿਸ ਵਿੱਚੋਂ ਦੋ ਕਰੋੜ ਲੋਕ ਹਰ ਸਾਲ ਇਸ ਮੌਤ ਦੇ ਸਿਕਾਰ ਬਣਦੇ ਹਨ।
ਭਾਰਤ ਦੇਸ ਦੇ ਲੋਕਾਂ ਦੀ ਔਸਤ ਉਮਰ 62 ਸਾਲ ਹੀ ਹੈ ਜਪਾਨ ਦੇ ਲੋਕਾਂ ਦੀ 84 ਸਾਲ ਹੈ ਅਤੇ ਕਈ ਅਤਿ ਪਿੱਛੜੇ ਮੁਲਕਾਂ ਦੀ ਔਸਤ ਉਮਰ ਹੋਰ ਵੀ ਘੱਟ ਹੈ ਪਰ ਵਿਕਸਿਤ ਮੁਲਕਾਂ ਦੇ ਵਿੱਚ ਸਾਡੇ ਭਾਰਤ ਨਾਲੋਂ ਜਿਆਦਾ ਵੀ ਹੈ। ਹਰ ਮਨੁੱਖ ਔਸਤ ਰੂਪ ਵਿੱਚ 27000 ਕੁ ਦਿਨ ਹੀ ਇਸ ਸੰਸਾਰ ਤੇ ਰਹਿੰਦਾਂ ਹੈ। ਵਿਰਲੇ ਲੋਕ ਹੀ ਸੌ ਸਾਲ ਦੀ ਸੈਚੁਰੀ ਮਾਰਦੇ ਹਨ ਪਰ ਬਹੁਤ ਸਾਰੇ ਬਚਪਨ ਵਿੱਚ ਹੀ ਇਸ ਸੰਸਾਰ ਨੂੰ ਅਲਵਿਦਾ ਆਖ ਜਾਦੇ ਹਨ। ਜਿਸ ਮਨੁੱਖ ਦਾ ਸਰੀਰ ਤੰਦਰੁਸਤ ਰਹੇ ਅਤੇ ਕੁਦਰਤ ਦੀ ਕੋਈ ਵੀ ਕਿਰਤ ਉਸ ਉੱਪਰ ਕਹਿਰਵਾਨ ਨਾਂ ਹੋਵੇ ਉਹ ਮਨੁੱਖ ਗਰੀਬ ਹੋਣਦੇ ਬਾਵਜੂਦ ਵੀ ਲੰਬਾਂ ਸਮਾਂ ਦੁਨੀਆਂ ਦੇਖ ਜਾਂਦਾ ਹੈ ਪਰ ਬਹੁਤ ਸਾਰੇ ਅਮੀਰ ਮਸਹੂਰ , ਸਿਆਣੇ ਲੋਕ ਵੀ ਸਮੇਂ ਤੋਂ ਪਹਿਲਾਂ ਹੀ ਇਸ ਸੰਸਾਰ ਨੂੰ ਅਲਵਿਦਾ ਅਖ ਜਾਂਦੇ ਹਨ ਕਿਉਂਕਿ ਕੁਦਰਤੀ ਅਤੇ ਸੰਸਾਰਿਕ ਹਾਲਾਤ ਉਹਨਾਂ ਦੇ ਖਿਲਾਫ ਹੋ ਜਾਂਦੇ ਹਨ। ਜਿਸ ਤਰਾਂ ਵਰਤਮਾਨ ਸਮੇਂ ਦਾ ਮਸੀਨੀਕਰਨ ਅਣਗਿਣਤ ਲੋਕਾਂ ਦੀ ਜਾਨ ਬਚਾ ਲੈਂਦਾ ਹੈ ਅਨੇਕਾਂ ਵਾਰ ਪਰ ਅਣਗਿਣਤ ਲੋਕਾਂ ਦੀ ਇਹੋ ਮਸੀਨੀਕਰਣ ਜਿੰਦਗੀ ਧੱਕੇ ਨਾਲ ਖੋਹ ਵੀ ਲੈਂਦਾ ਹੈ। ਡਾਕਟਰੀ ਇਲਾਜ ਵੀ ਲੰਬੀ ਜਿੰਦਗੀ ਵਿੱਚ ਸਹਾਇਕ ਹੁੰਦੇ ਹਨ ਪਰ ਅਨੇਕਾਂ ਵਾਰ ਅਨੇਕਾਂ ਲੋਕਾਂ ਨੂੰ ਇਹ ਇਲਾਜ ਅਤੇ ਇਹ ਦਵਾਈਆਂ ਮੌਤ ਦੇ ਮੂੰਹ ਵਿੱਚ ਵੀ ਲੈ ਜਾਂਦੀਆਂ ਹਨ। ਅਸਲ ਵਿੱਚ ਇਹ ਸੰਸਾਰ ਤੇ ਰਹਿਣਾਂ ਮਨੁੱਖੀ ਚਲਾਕੀਆਂ ਤੇ ਨਿਰਭਰ ਨਹੀਂ ਕਰਦਾ ਬਲਕਿ ਕੁਦਰਤ ਦੀ ਮਿਹਰ ਅਤੇ ਮੌਕਾ ਮੇਲ ਤੇ ਵੀ ਨਿਰਭਰ ਕਰਦਾ ਹੈ।
ਗੁਰੂ ਗੋਬਿੰਦ ਸਿੰਘ ਦਾ ਮੁੱਖ ਵਾਕ ਮੈ ਹੂੰ ਪਰਮ ਪੁਰਖ ਕਾ ਦਾਸਾ..... ਦੇਖਣ ਆਇਉ ਜਗਤ ਤਮਾਸਾ। ਅਸਲ ਵਿੱਚ ਇਸ ਸੰਸਾਰ ਤੇ ਅਸੀਂ ਇਸ ਸੰਸਾਰ ਜਾਂ ਬ੍ਰਹਿਮੰਡ ਨੂੰ ਦੇਖਣ ਹੀ ਆਉਂਦੇ ਹਾਂ ਅਤੇ ਇਹ ਅਨੰਤ ਕੁਦਰਤ ਦਾ ਇੱਕ ਤਮਾਸਾ ਹੈ ਜਿਸਨੂੰ ਇੱਕ ਦਿਨ ਅਸੀਂ ਸਭ ਨੇਂ ਛੱਡ ਜਾਣਾਂ ਹੈ। ਮਨੁੱਖ ਜਦ ਇਸ ਸੱਚ ਨੂੰ ਭੁੱਲਕੇ ਦੁਨਿਆਵੀ ਇਨਕਲਾਬ ਸਿਰਜਣ ਤੁਰ ਪੈਂਦਾ ਹੈ ਤਦ ਉਹ ਖੁਦ ਹੀ ਤਮਾਸਾ ਬਣ ਜਾਂਦਾ ਹੈ ਅਤੇ ਜਿਸ ਨੂੰ ਸੰਸਾਰ ਅਤੇ ਕੁਦਰਤ ਦੇਖਕੇ ਹਸਦੀ ਹੈ। ਜਿਹੜੇ ਲੋਕ ਕੁਦਰਤ ਦੇ ਭੈਅ ਥੱਲੇ ਦੁਨੀਆਂ ਨੂੰ ਬਦਲਣ ਦੀ ਥਾਂ ਆਪ ਕੁਦਰਤ ਦੇ ਅਨੁਸਾਰ ਚਲਦੇ ਹਨ ਅਤੇ ਆਪਣੇ ਹਲਾਤਾਂ ਅਨੁਸਾਰ ਕਰਮ ਕਰਦਿਆਂ ਕੁਦਰਤ ਦੀ ਖੇਡ ਸਮਝਦੇ ਹਨ ਉਹ ਲੋਕ ਸਫਲ ਜਿੰਦਗੀ ਜਿਉਂਦੇ ਹਨ। ਜਿਸ ਮਨੁੱਖ ਦਾ ਕੁਦਰਤ ਨਾਲ ਮਿਲਕੇ ਚਲਣਾਂ ਹੁੰਦਾ ਹੈ ਉਸਦਾ ਆਚਰਣ ਵੀ ਪਾਕਿ ਪਵਿੱਤਰ ਹੁੰਦਾਂ ਹੈ । ਸੋ ਮਨੁੱਖ ਨੂੰ ਜਿੰਦਗੀ ਦੇ ਹਾਲਾਤਾਂ ਨੂੰ ਸਹਿਜ ਭਾਵ ਅਤੇ ਕੁਦਰਤ ਦੀ ਮਰਜੀ ਸਵਿਕਾਰਦਿਆਂ ਕਦੀ ਵੀ ਜਿੰਦਗੀ ਮੌਤ ਤੋਂ ਉੱਪਰ ਉੱਠਕੇ ਪਵਿੱਤਰ ਕਰਮਾਂ ਤੋਂ ਕਦੀ ਭੱਜਣਾਂ ਨਹੀਂ ਚਾਹੀਦਾ । ਮਨੁੱਖ ਨੂੰ ਕੁਦਰਤ ਦੌ ਗੋਦ ਵਿੱਚੋਂ ਮਿਲੀ ਇਸ ਜਿੰਦਗੀ ਨੂੰ ਉਸਦੇ ਰੰਗਾਂ ਵਿੱਚ ਮਾਣਦਿਆਂ ਹੋਇਆਂ ਹੀ ਜਿਉਣ ਦੀ ਕੋਸਿਸ ਕਰਨੀਂ ਚਾਹੀਦੀ ਹੈ ਅਤੇ ਇਹ ਜਗਤ ਤਮਾਸ ਫਿਰ ਬਹੁਤ ਹੀ ਅਨੰਦ ਮਈ ਵੀ ਹੋ ਜਾਂਦਾ ਹੈ।

ਲੇਖਕ : ਗੁਰਚਰਨ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 37
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :994
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਤੋਂ ਬਹੁਤ ਲੰਮੇ ਸਮੇਂ ਤੋ ਜੁੜੇ ਹੋਏ ਹਨ। ਆਪ ਜੀ ਦੀਆ ਰਚਨਾਵਾ ਅਖਬਾਰਾ ਵੈੱਬਸਾਈਟ ਉੱਪਰ ਆਮ ਹੀ ਵੇਖਣ ਨੂੰ ਮਿਲਦੀਆ ਹਨ। ਆਪ ਜੀ ਧਾਰਮੀਕ, ਸਮਾਜਿਕ ਅਤੇ ਕਵਿਤਾ ਦੇ ਵਿਸ਼ਿਆ ਤੇ ਲਿਖਦੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ