ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪਿਆਰ

ਪਿਆਰ ਸ਼ਬਦ ਜੋ ਕਿ ਇਕ ਭਾਵਵਾਚਕ ਨਾਂਵ ਹੈ।ਸਾਨੂੰ ਇਸ ਦੀ ਨਾਂਵ ਸ੍ਰੇਣੀ ਤੋਂ ਹੀ ਇਹ ਪਤਾ ਲਗ ਜਾਂਦਾ ਹੈ ਕਿ ਪਿਆਰ ਭਾਵਨਾ, ਅਨੁਭਵ, ਮਹਿਸੂਸ ਅਤੇ ਅੰਦਰੂਨੀ ਖਿੱਚ ਦਾ ਵਿਸ਼ਾ ਹੈ।ਇਸ ਕਾਰਨ ਇਸ ਨੂੰ ਅਸੀ ਆਪਣੀਆਂ ਇੰਦ੍ਰੀਆਂ ਦੇ ਅਧੀਨ ਨਹੀ ਕਰ ਸਕਦੇ।ਅੰਦਰੂਨੀ ਵਿਸ਼ਾ ਹੋਣ ਕਾਰਨ ਇਸ ਵਿੱਚ ਬਾਹਰੀ ਸਾਧਨਾਂ ਰਾਹੀ ਮਿਲਾਵਟ ਹੋਣੀ ਵੀ ਅਸੰਭਵ ਹੈ।ਅਸੀ ਬਾਹਰੀ ਤੌਰ ‘ਤੇ ਇਕ ਪ੍ਰੇਮੀ ਅਤੇ ਪ੍ਰੇਮਿਕਾ ਨੂੰ ਦੇਖ ਕੇ ਇਹ ਨਹੀ ਕਹਿ ਸਕਦੇ ਕਿ ਉਹ ਇਕ ਦੂਜੇ ਨੂੰ ਪਿਆਰ ਕਰਦੇ ਹਨ ਚਾਹੇ ਉਹ ਆਪਸ ਵਿੱਚ ਮਿਲ-ਜੁਲ ਕੇ ਰਹਿ ਰਹੇ ਹੋਣ।ਸਾਡਾ ਸਰੀਰ ਛਲ, ਧੋਖਾ, ਪਾਖੰਡ ਕਰ ਸਕਦਾ ਹੈ।ਅਸੀ ਆਪਸ ਵਿੱਚ ਮਿਲ-ਜੁਲ ਕੇ ਰਹਿਣ ਦਾ ਨਾਟਕ ਕਰ ਸਕਦੇ ਹਾਂ ਪਰ ਜੇਕਰ ਪਿਆਰ ਦੀ ਗੱਲ ਕਰੀਏ ਤਾਂ ਇਸ ਵਿੱਚ ਕਿਸੇ ਵੀ ਕਿਸਮ ਦੀ ਮਿਲਾਵਟ ਦੀ ਸੰਭਾਵਨਾ ਬਿਲਕੁਲ ਨਹੀ ਹੈ।ਪਿਆਰ, ਪਿਆਰ ਹੀ ਹੈ।ਇਹ ਸੱਚਾ ਝੂਠਾ ਨਹੀ ਹੋ ਸਕਦਾ।ਜਿਸ ਵੇਲੇ ਅਸੀ ਆਪਣੇ ਮਨ ਵਿੱਚ ਪਿਆਰ ਰੱਖਦੇ ਹਾਂ ਤਾਂ ਸਾਡੇ ਅੰਦਰ ਨਫ਼ਰਤ,ਈਰਖਾ ਅਤੇ ਚਾਲਾਕੀ ਆਦਿ ਲਈ ਥਾਂ ਨਹੀ ਹੁੰਦੀ।ਇਸ ਤਰ੍ਹਾਂ ਹੀ ਇਸਦੇ ਉਲਟ ਜਦ ਸਾਡੇ ਅੰਦਰ ਨਫ਼ਰਤ,ਈਰਖਾ ਆਦਿ ਦੀ ਚਿਣਗ ਮੌਜੂਦ ਹੈ ਉਥੇ ਪਿਆਰ ਹਰਗਿਜ਼ ਨਹੀ।ਉਥੇ ਤਾਂ ਕੇਵਲ ਤੇ ਕੇਵਲ ਨਫ਼ਰਤ ਦੇ ਭਾਂਬੜ ਹੀ ਹਨ ਚਾਹੇ ਉਹ ਪਿਆਰ ਦਾ ਬਾਣਾ ਧਾਰਨ ਕਰ ਕਿਤਨਾ ਵੀ ਭਰਮਾਉਣ ਦਾ ਯਤਨ ਕਰ ਲੈਣ।ਪਿਆਰ ਤੋਂ ਬਿਨ੍ਹਾਂ ਇਨਸਾਨ ਆਪਣੇ ਹੀ ਬਾਲੇ ਹੋਏ ਨਫ਼ਰਤ ਅਤੇ ਆਪਣੀ ਮਾੜੀ ਸੋਚਣੀ ਦੇ ਭਾਂਬੜ ਵਿੱਚ ਆਪ ਹੀ ਝੁਲਸਦਾ ਰਹਿੰਦਾ ਹੈ।ਉਸ ਨੂੰ ਕਦੇ ਵੀ ਜੀਵਨ ਦਾ ਆਨੰਦ ਪ੍ਰਾਪਤ ਨਹੀ ਹੁੰਦਾ।ਪਿਆਰ ਹੀ ਜੀਵਨ ਹੈ,ਜ਼ਿੰਦਗੀ ਹੈ ਅਤੇ ਜ਼ਿੰਦਗੀ ੳਤੇ ਜੀਵਨ ਹੀ ਪਿਆਰ ਹੈ।ਪਿਆਰ ਦੇ ਸੰਕਲਪ ਤੋਂ ਬਿਨ੍ਹਾਂ ਸਾਨੂੰ ਕਦੇ ਵੀ ਵਿਸ਼ਵ ਸ਼ਾਤੀ ਦੀ ਆਸ ਨਹੀ ਕਰਨੀ ਚਾਹੀਦੀ।ਜਿਸ ਸਮੇਂ ਮਨੁੱਖ ਸਮੁੱਚੀ ਕਾਇਨਾਤ ਪ੍ਰਤੀ ਆਪਣੇ ਹਿਰਦੇ ਵਿਚ ਪਿਆਰ ਦੇ ਦੀਪ ਨੂੰ ਜਗਾ ਲਵੇਗਾ,ਉਸ ਵੇਲੇ ਸਾਡਾ ਆਲਾ-ਦੁਆਲਾ, ਇਹ ਸੰਸਾਰ ਅਤੇ ਸਾਡਾ ਸਮਾਜ ਸੰਵਰ ਜਾਏਗਾ।ਅੱਜ ਲੋੜ ਹੈ ਆਪਣੇ ਹਿਰਦੇ ਵਿੱਚ ਪਿਆਰ ਦਾ ਬੂਟਾ ਲਾਉਣ ਦੀ।

ਲੇਖਕ : ਵਿਕਰਮਜੀਤ ਸਿੰਘ ਤਿਹਾੜਾ ਹੋਰ ਲਿਖਤ (ਇਸ ਸਾਇਟ 'ਤੇ): 2
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :827

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017